ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਗਲਾ ਸਵਾਲ ਸ਼੍ਰੀਮਾਨ ਮਲਿਕ ਆਇਵਾ ਤੋਂ ਹੈ, ਜੋ ਟੋਗੋ ਵਿੱਚ ਟੋਗੋ ਸੈਲੂਲਰ ਵਿਖੇ ਸੰਚਾਰ ਵਿਭਾਗ ਲਈ ਜ਼ਿੰਮੇਵਾਰ ਹਨ।Mr. Malick Ayeva: ਤੁਹਾਡਾ ਧੰਨਵਾਦ, ਸਤਿਗੁਰੂ ਜੀ, ਤੁਸੀਂ ਸੰਸਾਰ ਲਈ ਜੋ ਵੀ ਕਰਦੇ ਹੋ, ਉਸ ਲਈ। ਅਸੀਂ ਜਾਣਦੇ ਹਾਂ ਕਿ ਇਹ ਹਾਲ ਹੀ ਵਿੱਚ ਵਧੀਆ ਨਹੀਂ ਚੱਲ ਰਿਹਾ ਹੈ, ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਇਸ ਬਾਰੇ ਜਾਣੂ ਹੋਈਏ। ਮੇਰਾ ਸਵਾਲ ਇਹ ਹੈ: ਸਾਡੇ ਗ੍ਰਹਿ ਨੂੰ ਕਿੰਨੀ ਵਾਰ ਮਨੁੱਖਜਾਤੀ ਦੇ ਨੁਕਸਾਨਦੇਹ ਕੰਮਾਂ, ਜਿਵੇਂ ਕਿ ਗਲੋਬਲ ਵਾਰਮਿੰਗ ਵਿੱਚ (ਜੋ ਯੋਗਦਾਨ ਪਾਉਣ ਵਾਲੇ), ਕਾਰਨ ਤਬਾਹੀ ਹੋਈ ਹੈ? ਤੁਹਾਡਾ ਧੰਨਵਾਦ, ਸਤਿਗੁਰੂ ਜੀ।Master: ਸ਼੍ਰੀਮਾਨ ਆਇਵਾ, ਹਾਲੋ। (ਹਾਲੋ, ਸਤਿਗੁਰੂ ਜੀ।) ਤੁਸੀ ਕਿਵੇਂ ਹੋ? (ਵਧੀਆ। ਬਹੁਤ ਵਧੀਆ।)ਤੁਹਾਡੇ ਸਵਾਲ ਦਾ ਜਵਾਬ ਦੇਣ ਲਈ: ਘੱਟੋ-ਘੱਟ ਦੋ ਵਡੇ ਸਮਿਆਂ ਵਿਚ ਸਾਡੇ ਗ੍ਰਹਿ ਨੂੰ ਨੁਕਸਾਨਦੇਹ ਮਨੁੱਖੀ ਗਤੀਵਿਧੀਆਂ ਦੇ ਕਾਰਨ ਤਬਾਹੀ - ਵੱਡੀ ਤਬਾਹੀ - ਦਾ ਸਾਹਮਣਾ ਕਰਨਾ ਪਿਆ ਹੈ। ਅਤੇ ਤੁਸੀਂ ਸੁਣਿਆ ਹੋਵੇਗਾ ਕਿ ਸਾਡਾ ਗੁਆਂਢੀ ਗ੍ਰਹਿ, ਮੰਗਲ, ਇੱਕ ਹੋਰ ਗ੍ਰਹਿ ਹੈ ਜੋ ਅੱਜ ਧਰਤੀ ਦੇ ਸਾਹਮਣਾ ਕਰਨ ਵਾਲੇ ਹਾਲਾਤਾਂ ਵਿੱਚੋਂ ਲੰਘਿਆ ਹੈ। ਮੰਗਲ ਗ੍ਰਹਿ 'ਤੇ ਪਹਿਲਾਂ ਧਰਤੀ ਵਰਗੀਆਂ ਸਥਿਤੀਆਂ ਸਨ ਅਤੇ ਉਹੀ ਸੰਕਟ ਆਇਆ ਸੀ, ਜਿੱਥੇ ਤਕਨਾਲੋਜੀ ਦਇਆ ਦੇ ਅਧਿਆਤਮਿਕ ਮੁੱਲਾਂ ਨਾਲ ਮੇਲ ਨਹੀਂ ਖਾਂਦੀ ਸੀ। ਹਾਲਾਂਕਿ, ਮੰਗਲ ਗ੍ਰਹਿ 'ਤੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਸੀ - ਜਾਂ ਉਨ੍ਹਾਂ ਨੇ ਨਹੀਂ ਸੁਣਿਆ - ਕਿ ਵੀਗਨ ਖੁਰਾਕ ਹੀ ਹੱਲ ਸੀ। ਪਰ ਅਸੀਂ ਹੁਣ ਜਾਣਦੇ ਹਾਂ, ਅਤੇ ਅਸੀਂ ਇਸ ਸੁਨੇਹੇ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਹੱਲ ਬਾਰੇ ਪਤਾ ਲੱਗ ਸਕੇ, ਇਸ ਸੁੰਦਰ ਗ੍ਰਹਿ ਨੂੰ ਬਦਲਣ ਅਤੇ ਬਚਾਉਣ ਲਈ ਸਮਾਂ ਦਿੱਤਾ ਜਾ ਸਕੇ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ।ਇਹ ਹੋ ਸਕਦਾ ਹੈ ਕਿ ਧਰਤੀ ਉੱਤੇ ਪਿਛਲੀਆਂ ਸਭਿਅਤਾਵਾਂ ਵੀ ਨਹੀਂ ਟਿਕੀਆਂ ਕਿਉਂਕਿ ਉਨ੍ਹਾਂ ਦੇ ਨੈਤਿਕ ਮਿਆਰ ਉਨ੍ਹਾਂ ਦੀਆਂ ਤਕਨੀਕੀ ਸ਼ਕਤੀਆਂ ਦੇ ਨਾਲ ਵਿਕਸਤ ਨਹੀਂ ਹੋਏ ਸਨ। ਅਧਿਆਤਮਿਕ ਵਿਕਾਸ ਅਤੇ ਦਇਆ ਉਹ ਹਨ ਜੋ ਹਰ ਦੂਜੇ ਯਤਨ ਦੀ ਸੁਰੱਖਿਆ ਅਤੇ ਸੰਤੁਲਨ ਨੂੰ ਯਕੀਨੀ ਬਣਾਉਂਦੇ ਹਨ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਾਡੀ ਸਭਿਅਤਾ ਵੱਖਰੀ ਹੋਵੇ, ਸਿਆਣੀ ਹੋਵੇ, ਅਤੇ ਕਈ ਲਾਭਦਾਇਕ ਤਰੀਕਿਆਂ ਨਾਲ ਵਧੇਰੇ ਉੱਨਤ ਹੋਵੇ। ਸੋ, ਆਓ ਆਪਾਂ ਆਪਣੇ ਗੁਣਾਂ ਨੂੰ ਪੈਦਾ ਕਰਨ ਵਿੱਚ ਅਣਗਹਿਲੀ ਨਾ ਕਰੀਏ। ਮੰਗਲ ਗ੍ਰਹਿ ਵਾਸੀ ਇੱਕ ਵਾਰ ਤਬਾਹੀ ਵਿੱਚੋਂ ਲੰਘੇ ਸਨ ਅਤੇ ਦਰਦਨਾਕ ਸਬਕ ਨੂੰ ਕਦੇ ਨਹੀਂ ਭੁੱਲੇ, ਅਤੇ ਉਹ ਸਾਡੇ ਸੰਪਰਕ ਰਾਹੀਂ ਧਰਤੀ ਦੇ ਮਨੁੱਖਾਂ ਲਈ ਆਪਣਾ ਸੰਦੇਸ਼ ਭੇਜਣ ਲਈ ਕਾਫ਼ੀ ਦਿਆਲੂ ਸਨ। ਉਨ੍ਹਾਂ ਦਾ ਸੁਨੇਹਾ ਹੈ: ਨੇਕ ਬਣੋ; ਆਪਣੇ ਘਰ ਨੂੰ ਬਚਾਓ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਤੁਹਾਡਾ ਧੰਨਵਾਦ, ਸਰ। ਮੈਨੂੰ ਉਮੀਦ ਹੈ। ਮੈਨੂੰ ਉਮੀਦ ਹੈ ਕਿ ਅਸੀਂ ਆਪਣਾ ਘਰ ਬਚਾ ਲਵਾਂਗੇ। ਸਾਡੀ ਮਦਦ ਕਰੋ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ, ਤੁਹਾਡੇ ਜਵਾਬ ਲਈ।) ਤੁਹਾਡਾ ਸਵਾਗਤ ਹੈ।ਅਗਲਾ ਸਵਾਲ ਸ਼੍ਰੀਮਾਨ ਕੋਫੀ ਸੋਲੇਨਯਾਨੂ ਤੋਂ ਹੈ। ਉਹ ਲੋਮੇ ਵਿੱਚ ਇੱਕ ਨੋਟਰੀ ਹੈ, ਟੋਗੋ ਦੇ ਨੋਟਰੀਜ਼ ਦੇ ਰਾਸ਼ਟਰੀ [ਚੈਂਬਰ] ਦਾ ਜਨਰਲ ਸਕੱਤਰ।Mr. Koffi Tsolenyanu: ਸ਼ੁਭ ਸ਼ਾਮ, ਪਰਮ ਸਤਿਗੁਰੂ ਜੀ। (ਸ਼ੁਭ ਸ਼ਾਮ, ਸਰ।) ਮੈਨੂੰ ਸਾਡੇ ਵਾਤਾਵਰਣ ਪ੍ਰਣਾਲੀ ਅਤੇ ਸਮੁੱਚੀ ਮਨੁੱਖਤਾ ਦੇ ਬਚਾਅ ਦੇ ਤੁਹਾਡੇ ਉੱਤਮ ਮਿਸ਼ਨ ਵਿੱਚ ਤੁਹਾਡਾ ਸਨਮਾਨ ਕਰਨ ਦੀ ਆਗਿਆ ਦਿਓ। ਮੇਰਾ ਸਵਾਲ ਇੱਕ ਨਿਰੀਖਣ ਤੋਂ ਪੈਦਾ ਹੁੰਦਾ ਹੈ: ਹਾਲੀਆ ਖੋਜ ਨੇ ਹੈਰਾਨੀ ਨਾਲ ਪਾਇਆ ਹੈ ਕਿ ਮੱਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਵਾਤਾਵਰਣ ਪ੍ਰਦੂਸ਼ਣ ਕਾਰਨ ਆਪਣਾ ਲਿੰਗ ਬਦਲ ਲਿਆ ਹੈ। ਅਸੀਂ ਪਾਇਆ ਹੈ ਕਿ ਮੱਛੀਆਂ ਦੋਵੇਂ ਨਰ ਅਤੇ ਮਾਦਾ ਹੁੰਦੇ ਹਨ। ਸੋ, ਮਹਾਨ ਸਤਿਗੁਰੂ ਜੀ, ਅਸੀਂ ਕੀ ਕਰ ਸਕਦੇ ਹਾਂ ਤਾਂ ਜੋ ਇਹ ਮੱਛੀਆਂ ਆਪਣੇ ਅਸਲੀ ਲਿੰਗ ਵਿੱਚ ਵਾਪਸ ਆ ਜਾਣ? ਇਹ ਪਹਿਲਾ ਸਵਾਲ ਹੈ। ਦੂਜਾ ਸਵਾਲ ਇਹ ਹੈ: ਇਸ ਵਿੱਚ ਕਿੰਨਾ ਸਮਾਂ ਲੱਗੇਗਾ? ਤੁਹਾਡਾ ਧੰਨਵਾਦ।Master: ਹਾਲੋ, ਸ਼੍ਰੀਮਾਨ ਸੋਲੇਨਯਾਨੂ। ਤੁਹਾਨੂੰ ਇੱਥੇ ਦੇਖ ਕੇ ਮੈਨੂੰ ਖੁਸ਼ੀ ਹੋਈ। ਦਰਅਸਲ, ਤੁਹਾਡੇ ਸਵਾਲ ਦਾ (ਜਵਾਬ) ਦੇਣ ਲਈ, ਵਿਗਿਆਨੀਆਂ ਨੇ ਇਹ ਪਾਇਆ ਹੈ ਕਿ ਮੱਛੀਆਂ(-ਲੋਕਾਂ) ਦੀਆਂ ਬਹੁਤ ਸਾਰੀਆਂ ਕਿਸਮਾਂ ਕੁਦਰਤੀ ਤੌਰ 'ਤੇ ਲੋੜ ਅਨੁਸਾਰ ਆਪਣਾ ਲਿੰਗ ਬਦਲਣ ਦੇ ਯੋਗ ਹੁੰਦੀਆਂ ਹਨ। ਉਦਾਹਰਣ ਵਜੋਂ, ਕਈ ਵਾਰ ਭੋਜਨ ਦੀ ਘਾਟ ਹੁੰਦੀ ਹੈ ਜਾਂ ਕਾਫ਼ੀ ਨਰ ਨਹੀਂ ਹੁੰਦੇ, ਅਤੇ ਮਾਦਾ ਨਰ ਬਣ ਜਾਂਦੀਆਂ ਹਨ। ਸੋ ਆਮ ਤੌਰ 'ਤੇ, ਇਹ ਲਚਕਤਾ ਸਿਰਫ਼ ਇੱਕ ਬਚਾਅ ਦਾ ਸਾਧਨ ਹੈ। ਹਾਲਾਂਕਿ, ਕੁਝ ਮਾਮਲਿਆਂ ਵਿੱਚ, ਇਹ ਗਲੋਬਲ ਵਾਰਮਿੰਗ ਨਾਲ ਸਬੰਧਤ ਹੈ। ਪਾਰਾ ਵਰਗੀਆਂ ਜ਼ਹਿਰੀਲੀਆਂ ਧਾਤਾਂ ਮੱਛੀਆਂ(-ਲੋਕਾਂ) ਦੇ ਲਿੰਗ ਨੂੰ ਬਦਲਣ ਲਈ ਪਾਈਆਂ ਗਈਆਂ ਹਨ।ਇਸ ਤੋਂ ਇਲਾਵਾ, ਵਿਗਿਆਨੀਆਂ ਨੇ ਚਿੰਤਾ ਪ੍ਰਗਟ ਕੀਤੀ ਹੈ, ਉਦਾਹਰਣ ਵਜੋਂ, ਕਿ ਜੇਕਰ ਸਮੁੰਦਰ ਦਾ ਪਾਣੀ ਗਰਮ ਹੁੰਦਾ ਰਿਹਾ, ਤਾਂ ਕੁਝ ਮੱਛੀਆਂ(-ਲੋਕ) ਜਿਨ੍ਹਾਂ ਦਾ ਲਿੰਗ ਤਾਪਮਾਨ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ, ਅਲੋਪ ਹੋ ਸਕਦੀਆਂ ਹਨ ਕਿਉਂਕਿ ਸਿਰਫ ਇੱਕ ਲਿੰਗ ਪੈਦਾ ਹੋਵੇਗਾ। ਇਸ ਤਰਾਂ ਦੀਆਂ ਸਮੱਸਿਆਵਾਂ ਜੀਵਨ ਅਤੇ ਵਾਤਾਵਰਣ ਦੇ ਆਪਸੀ ਸਬੰਧ ਨੂੰ ਦਰਸਾਉਂਦੀਆਂ ਹਨ। ਇਹ ਸੋਚਣਾ ਕਿ ਤਾਪਮਾਨ ਵਿੱਚ ਥੋੜ੍ਹੀ ਜਿਹੀ ਤਬਦੀਲੀ ਅਸਲ ਵਿੱਚ ਇੱਕ ਮਾਦਾ ਮੱਛੀ(-ਵਿਅਕਤੀ) ਨੂੰ ਨਰ ਵਿੱਚ ਬਦਲ ਸਕਦੀ ਹੈ। ਇਹ ਸਥਿਤੀ ਬਦਲ ਸਕਦੀ ਹੈ, ਹਾਂਜੀ। ਇਸਨੂੰ ਉਲਟਾਇਆ ਜਾ ਸਕਦਾ ਹੈ, ਪਰ ਸਾਨੂੰ ਜਲਦੀ ਕਾਰਵਾਈ ਕਰਨੀ ਪਵੇਗੀ - ਇਹਨਾਂ ਅਤੇ ਸਮੁੰਦਰ ਅਤੇ ਜ਼ਮੀਨ 'ਤੇ ਹੋਰ ਸਾਰੀਆਂ ਖ਼ਤਰੇ ਵਾਲੀਆਂ ਜ਼ਿੰਦਗੀਆਂ ਲਈ। ਤਾਂ ਕਿਰਪਾ ਕਰਕੇ ਸ਼ਾਮਲ ਹੋਵੋ, ਸਰ, ਅਤੇ ਮਹੱਤਵਪੂਰਨ ਸੰਦੇਸ਼ਾਂ ਨੂੰ ਫੈਲਾਓ। ਜੇਕਰ ਅਸੀਂ ਗ੍ਰਹਿ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਵੀਗਨ ਹੋਣਾ ਚਾਹੀਦਾ ਹੈ, ਹਰਿਆਵਲ ਕਰਨੀ ਚਾਹੀਈ ਹੈ। ਤੁਹਾਡਾ ਧੰਨਵਾਦ, ਸਰ, ਸਾਡੇ ਨਾਲ ਆਉਣ ਅਤੇ ਰਹਿਣ ਲਈ। ਪ੍ਰਮਾਤਮਾ ਤੁਹਾਡਾ ਭਲਾ ਕਰੇ। (ਤੁਹਾਡਾ ਧੰਨਵਾਦ। ਪਰਮ ਸਤਿਗੁਰੂ ਜੀ, ਤੁਹਾਡੇ ਜਵਾਬ ਲਈ।)Interviews:ਇਸ ਸੰਦਰਭ ਵਿੱਚ - ਜਾਗਰੂਕਤਾ ਵਧਾਉਣ ਦੀ ਇਹ ਕੋਸ਼ਿਸ਼ - ਕਿ ਇਸ ਤਰਾਂ ਦੀ ਕਾਨਫਰੰਸ, ਜਿਵੇਂ ਕਿ ਲੋਮੇ ਵਿੱਚ ਆਯੋਜਿਤ "SOS, ਗ੍ਰਹਿ ਨੂੰ ਬਚਾਉਣ ਲਈ ਜੈਵਿਕ ਵੀਗਨ ਬਣੋ" ਸਿਰਲੇਖ ਵਾਲੀ ਕਾਨਫਰੰਸ, ਦਾ ਉਦੇਸ਼ ਤੁਹਾਨੂੰ ਇਹ ਸੰਦੇਸ਼ ਦੇਣਾ ਹੈ: ਅਸੀਂ ਇੱਕ ਖ਼ਤਰੇ ਦਾ ਸਾਹਮਣਾ ਕਰ ਰਹੇ ਹਾਂ - ਇੱਕ ਬਹੁਤ ਹੀ ਨੇੜੇ ਦਾ ਖ਼ਤਰਾ। ਸੋ, ਸਾਨੂੰ ਗਲੋਬਲ ਵਾਰਮਿੰਗ ਨੂੰ ਤੁਰੰਤ ਰੋਕਣਾ ਚਾਹੀਦਾ ਹੈ। ਸਾਨੂੰ ਗਲੋਬਲ ਵਾਰਮਿੰਗ ਦੀ ਸਮੱਸਿਆ ਨੂੰ ਰੋਕਣ ਲਈ ਸਭ ਤੋਂ ਤੇਜ਼ ਰਸਤਾ, ਸਭ ਤੋਂ ਜਲਦੀ ਹੱਲ ਅਪਣਾਉਣਾ ਚਾਹੀਦਾ ਹੈ। ਅਤੇ ਉਹ ਜਲਦੀ ਹੀ ਆਉਣ ਵਾਲਾ ਹੱਲ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਵੀਗਨ ਖੁਰਾਕ ਹੈ, ਜੈਵਿਕ ਵੀਗਨ ਖੁਰਾਕ।ਜਿਵੇਂ ਕਿ ਅੰਤਰਰਾਸ਼ਟਰੀ ਮੀਡੀਆ ਅਤੇ ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਰਿਪੋਰਟ ਕੀਤੀ ਗਈ ਹੈ, ਕੁਦਰਤ ਦਾ ਸਭ ਤੋਂ ਵੱਡਾ ਪ੍ਰਦੂਸ਼ਣ - ਸਾਡੇ ਗ੍ਰਹਿ ਦਾ - ਪਸ਼ੂਧਨ ਉਦਯੋਗ ਤੋਂ ਆਉਂਦਾ ਹੈ। ਪਸ਼ੂ ਪਾਲਣ ਉਦਯੋਗ ਸੰਸਾਰ ਦੇ ਪ੍ਰਦੂਸ਼ਣ ਦਾ ਲਗਭਗ 80% ਪ੍ਰਦਾਨ ਕਰਦਾ ਹੈ। ਅਤੇ ਇਸ ਪ੍ਰਦੂਸ਼ਣ ਦਾ ਸਾਡੇ ਵਾਤਾਵਰਣ'ਤੇ ਇਕ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਉਦਾਹਰਣ ਵਜੋਂ, ਬਹੁਤ ਸਾਰੇ ਰੁੱਖ ਕੱਟੇ ਜਾਂਦੇ ਹਨ। ਸਿਰਫ਼ ਇੱਕ ਉਦਾਹਰਣ: ਐਮਾਜ਼ਾਨ ਦੇ ਜੰਗਲਾਂ ਦਾ ਦੋ-ਤਿਹਾਈ ਹਿੱਸਾ ਜੋ ਕੱਟਿਆ ਗਿਆ ਹੈ, ਸਿਰਫ਼ ਪਸ਼ੂ ਪਾਲਣ ਲਈ ਸੀ। ਅਤੇ ਉਹ ਸਾਰੇ ਪਸ਼ੂ ਇੱਕ ਸ਼ਕਤੀਸ਼ਾਲੀ ਅਤੇ ਖ਼ਤਰਨਾਕ ਗੈਸ - ਮੀਥੇਨ - ਛੱਡਦੇ ਹਨ। ਅਤੇ ਇਹ ਮੀਥੇਨ ਗੈਸ ਸਾਡੇ ਵਾਯੂਮੰਡਲ ਦੇ ਗਰਮ ਹੋਣ ਲਈ ਜ਼ਿੰਮੇਵਾਰ ਹੈ ਕਿਉਂਕਿ ਇਹ ਗਰਮੀ ਨੂੰ ਪੁਲਾੜ ਵਿੱਚ ਵਾਪਸ ਪਰਤਣ ਤੋਂ ਰੋਕਦੀ ਹੈ। ਨਤੀਜੇ ਵਜੋਂ, ਇਹ ਗਰਮੀ ਬਰਕਰਾਰ ਰਹਿੰਦੀ ਹੈ, ਜਿਸ ਨਾਲ ਤਾਪਮਾਨ ਵਧਦਾ ਹੈ।ਤੁਸੀਂ ਇਹ ਵੀ ਵੇਖੋਗੇ, ਖਾਸ ਕਰਕੇ ਅੱਜ, ਕਿ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਇਹ ਦੱਸਣਾ ਔਖਾ ਹੈ ਕਿ ਬਰਸਾਤ ਦਾ ਮੌਸਮ ਕਦੋਂ ਹੈ ਅਤੇ ਸੁੱਕਾ ਮੌਸਮ ਕਦੋਂ ਹੈ। ਕਈ ਵਾਰ ਸੁੱਕੇ ਮੌਸਮ ਦੌਰਾਨ, ਯੂਰਪ ਦੇ ਕਈ ਦੇਸ਼ਾਂ ਵਿੱਚ ਤਾਪਮਾਨ ਕਾਫ਼ੀ ਵੱਧ ਜਾਂਦਾ ਹੈ। ਤੁਸੀਂ ਮੀਡੀਆ ਵਿੱਚ ਸੁਣਿਆ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਨੂੰ ਐਮਰਜੈਂਸੀ ਸਹਾਇਤਾ ਪ੍ਰਾਪਤ ਕਰਨੀ ਪਈ ਹੈ, ਕੁਝ ਨੂੰ ਬਹੁਤ ਜ਼ਿਆਦਾ ਤਾਪਮਾਨ ਕਾਰਨ ਮੁੜ ਸੁਰਜੀਤ ਕਰਨ ਲਈ ਹਸਪਤਾਲਾਂ ਵਿੱਚ ਵੀ ਲਿਜਾਇਆ ਗਿਆ ਸੀ। ਸਭ ਤੋਂ ਤੇਜ਼ ਅਤੇ ਸਭ ਤੋਂ ਜਲਦੀ ਹੱਲ ਹੈ ਵੀਗਨ ਖੁਰਾਕ ਦੀ ਪਾਲਣਾ ਕਰਨਾ। ਵੀਗਨ ਖੁਰਾਕ ਸਾਨੂੰ ਗਲੋਬਲ ਵਾਰਮਿੰਗ ਨੂੰ ਰੋਕਣ ਦੇ ਯੋਗ ਬਣਾਏਗੀ। ਕਿਉਂਕਿ ਵੀਗਨ ਬਣ ਕੇ, ਅਸੀਂ ਜਾਨਵਰਾਂ(-ਲੋਕਾਂ) ਦੇ ਉਤਪਾਦਾਂ ਦੀ ਖਪਤ ਨੂੰ ਰੋਕ ਕੇ ਮੀਥੇਨ ਉਤਪਾਦਨ ਨੂੰ ਘਟਾਉਂਦੇ ਹਾਂ। ਅਤੇ ਜਾਨਵਰਾਂ(-ਲੋਕਾਂ) ਦੇ ਉਤਪਾਦਾਂ ਦੀ ਖਪਤ ਨੂੰ ਰੋਕਣ ਨਾਲ, ਸਾਡੇ ਸਰੀਰਾਂ 'ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਵੀਗਨ ਬਣ ਕੇ, ਅਸੀਂ ਬਹੁਤ ਜ਼ਿਆਦਾ ਬੁੱਧੀਮਾਨ, ਬਹੁਤ ਜ਼ਿਆਦਾ ਸਮਝਦਾਰ, ਬਹੁਤ ਜ਼ਿਆਦਾ ਸੰਵੇਦਨਸ਼ੀਲ, ਬਹੁਤ ਜ਼ਿਆਦਾ ਹਮਦਰਦ, ਅਤੇ ਆਪਣੇ ਸਾਥੀ ਮਨੁੱਖਾਂ ਪ੍ਰਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਬਣ ਜਾਂਦੇ ਹਾਂ। ਸੋ ਤੁਹਾਨੂੰ ਜੋ ਜ਼ਰੂਰੀ ਅਤੇ ਮਹੱਤਵਪੂਰਨ ਸੰਦੇਸ਼ ਅਸੀਂ ਦੇਣਾ ਚਾਹੁੰਦੇ ਹਾਂ ਉਹ ਹੈ: ਗ੍ਰਹਿ ਨੂੰ ਬਚਾਉਣ ਲਈ ਵੀਗਨ ਬਣੋ, ਈਕੋ-ਵੀਗਨ ਬਣੋ।(ਇਸ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ, ਕੀ ਤੁਹਾਡੇ ਕੋਲ ਟੋਗੋਲੀਜ਼ ਲੋਕਾਂ ਲਈ ਕੋਈ ਸਹਾਇਕ ਉਪਾਅ ਹੈ?) ਮੈਂ ਦੇਖਿਆ ਹੈ ਕਿ ਇੱਥੇ ਟੋਗੋ ਵਿੱਚ, ਜ਼ਿਆਦਾ ਤੋਂ ਜ਼ਿਆਦਾ ਲੋਕ ਵੀਗਨ ਖੁਰਾਕ ਬਾਰੇ ਜਾਣਦੇ ਹਨ। ਸੋ, ਮੈਂ ਟੋਗੋਲੀਜ਼ ਲੋਕਾਂ ਨੂੰ ਸਿਰਫ਼ ਇਹੀ ਬੇਨਤੀ ਕਰ ਰਿਹਾ ਹਾਂ ਕਿ ਉਹ ਸਥਿਤੀ ਤੋਂ ਜਾਣੂ ਹੋਣ। ਕੁਝ ਕਹਿਣਗੇ, "ਓਹ, ਇੰਨੀ ਜਲਦੀ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣਾ ਮੁਸ਼ਕਲ ਹੈ।" ਪਰ ਅਸੀਂ ਇੱਕ ਸੰਕਟ ਦਾ ਸਾਹਮਣਾ ਕਰ ਰਹੇ ਹਾਂ - ਇੱਕ ਮਾਨਵਤਾਵਾਦੀ ਸੰਕਟ - ਜਿੱਥੇ, ਜੇਕਰ ਸਭ ਤੋਂ ਮਾੜੀ ਸਥਿਤੀ ਆਉਂਦੀ ਹੈ, ਤਾਂ ਇਹ ਅਮਲੀ ਤੌਰ 'ਤੇ ਇੱਕ ਸਮੂਹਿਕ ਵਿਨਾਸ਼, ਵਿਸ਼ਾਲ ਕੁਦਰਤੀ ਆਫ਼ਤਾਂ ਹੋਵੇਗੀ। ਸੋ, ਸਾਡੇ ਕੋਲ ਇੱਕ ਵਿਕਲਪ ਹੈ: ਵੀਗਨ ਖੁਰਾਕ ਦੀ ਪਾਲਣਾ ਕਰੋ, ਇਸ ਜਲਦੀ ਹੱਲ ਦੀ ਚੋਣ ਕਰੋ ਜੋ ਸਾਨੂੰ ਆਪਣੇ ਗ੍ਰਹਿ ਨੂੰ ਬਚਾਉਣ ਅਤੇ ਬਚਣ ਦੇ ਯੋਗ ਬਣਾਏਗਾ। ਜਿਵੇਂ ਕਿ ਕਹਾਵਤ ਹੈ: "ਸਾਡਾ ਭਵਿੱਖ ਸਾਡੇ ਹੱਥਾਂ ਵਿੱਚ ਹੈ।"(ਅਤੇ ਅੱਜ, ਵੀਗਨ ਖੁਰਾਕ ਹੀ ਇੱਕੋ ਇੱਕ ਤਰੀਕਾ ਹੈ - ਇੱਕੋ ਇੱਕ ਹੱਲ - ਗਲੋਬਲ ਵਾਰਮਿੰਗ ਨੂੰ ਰੋਕਣ ਲਈ?) ਵੀਗਨ ਖੁਰਾਕ ਗਲੋਬਲ ਵਾਰਮਿੰਗ ਨੂੰ ਰੋਕਣ ਦਾ ਸਭ ਤੋਂ ਤੇਜ਼ ਤਰੀਕਾ ਹੈ। ਤੁਸੀਂ ਪੂਰੇ ਯੂਰਪ ਵਿੱਚ ਨਵੀਆਂ ਤਕਨਾਲੋਜੀਆਂ - ਹਾਈਬ੍ਰਿਡ ਕਾਰਾਂ, ਪੌਣ ਊਰਜਾ - ਦੇ ਵਿਕਾਸ ਬਾਰੇ ਸੁਣਿਆ ਹੋਵੇਗਾ। ਗਲੋਬਲ ਵਾਰਮਿੰਗ ਦਾ ਹੱਲ ਪ੍ਰਦਾਨ ਕਰਨ ਲਈ ਕਈ ਤਰ੍ਹਾਂ ਦੀਆਂ ਤਕਨਾਲੋਜੀਆਂ ਵਿਕਸਤ ਕੀਤੀਆਂ ਗਈਆਂ ਹਨ। ਇਹ ਸਭ ਵਧੀਆ ਹੈ, ਪਰ ਅਸੀਂ ਇੱਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਇੱਕ ਅਜਿਹੇ ਪੜਾਅ 'ਤੇ ਪਹੁੰਚ ਗਏ ਹਾਂ ਜਿੱਥੇ ਕੁਦਰਤ ਵਿੱਚ ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਇੱਕ ਤੀਬਰ ਪਰਤ ਪੈਦਾ ਕਰ ਰਹੀ ਹੈ ਜੋ ਸਾਡੇ ਜਲਵਾਯੂ ਦੇ ਸਥਿਰੀਕਰਨ ਨੂੰ ਰੋਕਦੀ ਹੈ ਜਿਵੇਂ ਕਿ ਅਸੀਂ ਹਮੇਸ਼ਾ ਜਾਣਦੇ ਹਾਂ। ਸੋ, ਜਲਦੀ ਹੀ ਹੱਲ ਇਹ ਹੈ ਕਿ ਕੁਦਰਤ ਵਿੱਚ ਇਸ ਜ਼ਹਿਰੀਲੀ ਗੈਸ ਦੇ ਉਤਪਾਦਨ ਦੇ ਮੁੱਖ ਕਾਰਨ ਦੇ ਸ਼ੁਰੂਆਤੀ ਸਰੋਤ ਨੂੰ ਰੋਕਿਆ ਜਾਵੇ। ਠੀਕ ਹੈ? ਸੋ, ਜੇਕਰ ਅਸੀਂ ਕੁਦਰਤ ਵਿੱਚ ਮੀਥੇਨ ਗੈਸ ਦੇ ਉਤਪਾਦਨ ਨੂੰ ਰੋਕਦੇ ਹਾਂ, ਤਾਂ ਅਸੀਂ ਤਾਪਮਾਨ ਨੂੰ ਹੌਲੀ-ਹੌਲੀ ਵਧਣ ਤੋਂ ਰੋਕਾਂਗੇ। ਸੋ, ਕੁਦਰਤ ਵਿੱਚ ਮੀਥੇਨ ਗੈਸ ਦੇ ਉਤਪਾਦਨ ਨੂੰ ਰੋਕ ਕੇ, ਅਸੀਂ ਆਪਣੇ ਵਾਤਾਵਰਣ ਨੂੰ ਮੁੜ ਪ੍ਰਾਪਤ ਕਰਨ ਦਾ ਮੌਕਾ ਦਿੰਦੇ ਹਾਂ।ਮੈਂ ਤੁਹਾਨੂੰ ਇੱਕ ਗੱਲ ਦੱਸਾਂਗੀ: ਕੁਦਰਤ ਵਿੱਚ ਮੀਥੇਨ ਦੀ ਮਾਤਰਾ ਜਿੰਨੀ ਜ਼ਿਆਦਾ ਹੋਵੇਗੀ, ਪਰਤ ਜਿੰਨੀ ਹੀ ਮੋਟੀ ਹੋਵੇਗੀ, ਅਤੇ ਸਾਡੇ ਗ੍ਰਹਿ ਵਿੱਚ, ਤਾਪਮਾਨ ਓਨਾ ਹੀ ਜ਼ਿਆਦਾ ਵਿੱਚ ਸੁਰੱਖਿਅਤ ਰਹੇਗਾ। ਸੋ, ਜੇਕਰ ਅਸੀਂ ਮੀਥੇਨ ਉਤਪਾਦਨ ਬੰਦ ਕਰ ਦਿੰਦੇ ਹਾਂ, ਤਾਂ ਗ੍ਰਹਿ ਨੂੰ ਦੁਬਾਰਾ ਸੁਧਰਣ ਦਾ ਮੌਕਾ ਮਿਲੇਗਾ। ਹਾਲਾਤ ਹੌਲੀ-ਹੌਲੀ ਠੀਕ ਹੋ ਸਕਦੇ ਹਨ, ਉੱਤਰੀ ਧਰੁਵ ਦੀ ਬਰਫ਼ ਵੀ ਸਮੇਂ ਦੇ ਨਾਲ ਸੁਧਾਰ ਕਰ ਸਕਦੀ ਹੈ ਅਤੇ ਸਾਡਾ ਜਲਵਾਯੂ ਦੁਬਾਰਾ ਪ੍ਰਗਟ ਹੋ ਸਕਦੀ ਹੈ ਜਿਵੇਂ ਕਿ ਇਹ ਹਮੇਸ਼ਾ ਜਾਣਿਆ ਜਾਂਦਾ ਹੈ। ਕਈ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਹਰ ਜਗ੍ਹਾ ਰੁੱਖ ਲਗਾਉਣ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਇੱਕ ਚੰਗਾ ਹੱਲ ਹੈ, ਇਹ ਆਦਰਸ਼ ਹੈ, ਮੈਂ ਕਹਾਂਗੀ ਕਿ ਇਹ ਸਹੀ ਹੈ। ਪਰ ਸਮੱਸਿਆ ਇਹ ਹੈ ਕਿ ਸਾਡਾ ਸਮਾਂ ਖਤਮ ਹੋ ਰਿਹਾ ਹੈ।ਸੰਯੁਕਤ ਰਾਜ ਅਮਰੀਕਾ ਦੇ ਇੱਕ ਪ੍ਰਮੁੱਖ ਵਿਗਿਆਨੀ ਦੇ ਅਨੁਸਾਰ, ਜੇਕਰ ਕੁਝ ਨਾ ਕੀਤਾ ਗਿਆ, ਤਾਂ ਅਸੀਂ ਟਿਪਿੰਗ ਪੌਇੰਟ ਨੂੰ ਪਾਰ ਕਰ ਜਾਵਾਂਗੇ। ਇੱਕ ਵਾਰ ਜਦੋਂ ਅਸੀਂ ਟਿਪਿੰਗ ਪੌਇੰਟ 'ਤੇ ਪਹੁੰਚ ਜਾਂਦੇ ਹਾਂ, ਤਾਂ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਉਲਟਾਉਣ ਲਈ ਸਾਡੇ ਸਾਰੇ ਕੰਮ ਬੇਕਾਰ ਹੋ ਜਾਣਗੇ।ਸੋ, ਸਾਨੂੰ ਇਸ ਟਿਪਿੰਗ ਪੌਇੰਟ ਤੱਕ ਪਹੁੰਚਣ ਤੋਂ ਬਚਣ ਦੀ ਲੋੜ ਹੈ। ਜੇਕਰ ਅਸੀਂ ਅੱਜ ਰੁੱਖ ਲਗਾਉਣ ਦਾ ਫੈਸਲਾ ਵੀ ਕਰ ਲਈਏ, ਤਾਂ ਇਨ੍ਹਾਂ ਸਾਰੇ ਰੁੱਖਾਂ ਨੂੰ ਵਧਣ ਵਿੱਚ ਕਿੰਨਾ ਸਮਾਂ ਲੱਗੇਗਾ? ਇਨ੍ਹਾਂ ਸਾਰੇ ਰੁੱਖਾਂ ਨੂੰ ਵੱਡੇ ਆਕਾਰ ਤੱਕ ਵਧਣ ਅਤੇ ਕੁਦਰਤ ਦੀ ਕਾਰਬਨ ਡਾਈਆਕਸਾਈਡ ਨੂੰ ਸੋਖਣ ਅਤੇ ਸਾਡੇ ਵਾਤਾਵਰਣ ਨੂੰ ਸਥਿਰ ਕਰਨ ਦੇ ਯੋਗ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ? ਉਥੇ ਵਕਤ ਨਹੀ ਹੈ। ਸੋ, ਇੱਕੋ ਇੱਕ ਹੱਲ ਹੈ ਕਿ ਸ਼ਾਰਟਕੱਟ ਅਪਣਾਇਆ ਜਾਵੇ ਅਤੇ ਇਸ ਗੈਸ ਦਾ ਨਿਕਾਸ ਬੰਦ ਕੀਤਾ ਜਾਵੇ, ਜੋ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਅਤੇ ਸਾਡੀ ਕੁਦਰਤ ਨੂੰ ਤਬਾਹ ਕਰ ਰਿਹਾ ਹੈ। ਵੀਗਨ ਬਣ ਕੇ, ਅਸੀਂ ਗਲੋਬਲ ਵਾਰਮਿੰਗ ਨੂੰ ਰੋਕਣ ਵਿੱਚ ਵੱਡਾ ਯੋਗਦਾਨ ਪਾਉਂਦੇ ਹਾਂ। ਇਸ ਤੋਂ ਇਲਾਵਾ, ਵੀਗਨ ਖੁਰਾਕ ਦਾ ਇੱਕ ਹੋਰ ਸਕਾਰਾਤਮਕ ਪੱਖ ਵੀ ਹੈ। ਇਹ ਸੱਭਿਆਚਾਰ ਨੂੰ ਸੋਖ ਲੈਂਦਾ ਹੈ। ਜੈਵਿਕ ਢੰਗ ਨਾਲ ਭੋਜਨ ਉਗਾਉਣ ਦਾ ਵਾਯੂਮੰਡਲ ਚੱਕਰ 'ਤੇ ਇਕ ਪ੍ਰਭਾਵ ਪੈਂਦਾ ਹੈ, ਕਿਉਂਕਿ ਇਹ ਵਾਯੂਮੰਡਲ ਵਿੱਚ CO2 ਦੀ ਇੱਕ ਮਹੱਤਵਪੂਰਨ ਮਾਤਰਾ ਨੂੰ ਵੀ ਸੋਖ ਲੈਂਦਾ ਹੈ। ਆਪਣੇ ਭੋਜਨ ਨੂੰ ਜੈਵਿਕ ਢੰਗ ਨਾਲ ਉਗਾ ਕੇ, ਅਸੀਂ ਮੀਥੇਨ ਗੈਸ ਦੇ ਨਿਕਾਸ ਨੂੰ ਰੋਕਣ ਵਿੱਚ ਮਦਦ ਕਰਦੇ ਹਾਂ। ਅਤੇ ਉਸੇ ਸਮੇਂ, ਅਸੀਂ ਆਪਣੇ ਸਰੀਰ ਨੂੰ ਕੁਝ ਸਿਹਤਮੰਦ, ਕੁਝ ਸਾਫ਼ ਖਾਣ ਦੇ ਯੋਗ ਬਣਾਉਂਦੇ ਹਾਂ, ਅਤੇ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਸ਼ੁੱਧ ਰੱਖਦੇ ਹਾਂ। ਸੋ, ਮੈਂ ਤੁਹਾਨੂੰ ਸਿਰਫ ਇੱਕੋ ਇੱਕ ਸੁਨੇਹਾ ਦੇ ਸਕਦੀ ਹਾਂ, ਗਲੋਬਲ ਵਾਰਮਿੰਗ ਨੂੰ ਰੋਕਣ ਲਈ ਵੀਗਨ ਬਣੋ। ਤੁਹਾਡਾ ਧੰਨਵਾਦ। ਤੁਹਾਡਾ ਬਹੁਤ ਧੰਨਵਾਦ। (ਤੁਹਾਡਾ ਧੰਨਵਾਦ, ਸਰ।)Photo Caption: ਭਰਪੂਰ ਪੋਸ਼ਣ ਲਈ ਧਰਤੀ ਦਾ ਵੀ ਧੰਨਵਾਦ ਕਰਨਾ।