ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਗ੍ਰਹਿ ਨੂੰ ਬਚਾਉਣ ਲਈ ਜੈਵਿਕ ਸ਼ਾਕਾਹਾਰੀ ਬਣੋ,ਸਤਾਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਗਲਾ ਸਵਾਲ ਬੇਨਿਨ ਦੇ ਇੱਕ ਲੇਖਾਕਾਰ ਸ਼੍ਰੀਮਾਨ ਡਗਬਾ ਆਂਡਰੇ ਤੋਂ ਹੈ।

Mr. Dagba Andre: ਤੁਹਾਡਾ ਧੰਨਵਾਦ, ਸਤਿਗੁਰੂ ਜੀ। ਜਿਹੜੇ ਲੋਕ ਜਾਣਦੇ ਹਨ ਕਿ ਤੁਸੀਂ ਸਾਰੀ ਮਨੁੱਖਤਾ ਲਈ ਕੀ ਕਰ ਰਹੇ ਹੋ, ਸਾਡੇ ਲਈ "ਤੁਹਾਡਾ ਧੰਨਵਾਦ" ਕਹਿਣਾ ਕਦੇ ਵੀ ਕਾਫ਼ੀ ਨਹੀਂ ਹੋਵੇਗਾ। ਇਸੇ ਲਈ ਮੈਂ ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ, "ਤੁਹਾਡਾ ਧੰਨਵਾਦ, ਸਤਿਗੁਰੂ ਜੀ।" ਪਿਆਰੇ ਸਤਿਗੁਰੂ ਜੀ, ਸਾਡੀ ਕਾਨਫਰੰਸ ਦਾ ਵਿਸ਼ਾ ਹੈ "ਗ੍ਰਹਿ ਨੂੰ ਬਚਾਉਣ ਲਈ ਜੈਵਿਕ ਵੀਗਨ ਬਣੋ।" ਹਾਲਾਂਕਿ, ਅਸੀਂ ਕੀ ਦੇਖਦੇ ਹਾਂ? ਅੱਜਕੱਲ੍ਹ, ਕਿਸ਼ੋਰ ਸਮਾਜਿਕ ਮੁੱਦਿਆਂ ਵਿੱਚ ਦਿਲਚਸਪੀ ਨਹੀਂ ਰੱਖਦੇ, ਜਾਂ ਸਗੋਂ ਹੁਣ ਨਹੀਂ ਰੱਖਦੇ, ਸਗੋਂ ਫੈਸ਼ਨ ਅਤੇ ਰੁਝਾਨਾਂ ਵਿੱਚ ਦਿਲਚਸਪੀ ਰੱਖਦੇ ਹਨ। ਤੁਹਾਡੀ ਰਾਏ ਵਿੱਚ, ਸਤਿਗੁਰੂ ਜੀ, ਅਸੀਂ, ਅਧਿਆਪਕਾਂ ਦੇ ਤੌਰ 'ਤੇ, ਜਲਵਾਯੂ ਪਰਿਵਰਤਨ 'ਤੇ SOS ਸੰਦੇਸ਼ ਨੂੰ ਇਸ ਤਰੀਕੇ ਨਾਲ ਕਿਵੇਂ ਦੇ ਸਕਦੇ ਹਾਂ ਜੋ ਉਨ੍ਹਾਂ ਨੂੰ ਆਕਰਸ਼ਿਤ ਕਰੇ? ਤੁਹਾਡਾ ਧੰਨਵਾਦ, ਸਤਿਗੁਰੂ ਜੀ। (ਤੁਹਾਡਾ ਧੰਨਵਾਦ।)

Master: ਹਾਂਜੀ, ਸ੍ਰੀਮਾਨ ਡਾਗਬਾ, ਹਾਲੋ ਉੱਥੇ। ਇਹ ਬਹੁਤ ਵਧੀਆ ਹੈ ਕਿ ਤੁਸੀਂ ਚਿੰਤਤ ਹੋ ਅਤੇ ਅੱਜ ਸਾਡੇ ਨਾਲ ਇੱਥੇ ਹੋ। ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਗ੍ਰਹਿ ਨੂੰ ਬਚਾਉਣ ਬਾਰੇ ਸੂਚਿਤ ਕਰਨਾ ਚਾਹੁੰਦੇ ਹੋ ਕਿਉਂਕਿ ਇਹ ਉਨ੍ਹਾਂ ਦਾ ਵਰਤਮਾਨ ਅਤੇ ਭਵਿੱਖ ਦਾ ਘਰ ਹੈ, ਅਤੇ ਉਹ ਅਜਿਹਾ ਕਰਨਾ ਚਾਹੁਣ, ਉਹ ਮਦਦ ਲਈ ਕੁਝ ਕਰਨਾ ਚਾਹੁਣ। ਅਜਿਹਾ ਲਗਦਾ ਹੈ ਕਿ ਕਿਸ਼ੋਰ ਇਸ ਵੇਲੇ ਜ਼ਰੂਰੀ ਸਥਿਤੀ ਦੀ ਬਜਾਏ ਫੈਸ਼ਨ ਅਤੇ ਹੋਰ ਚੀਜ਼ਾਂ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ। ਪਰ ਉਹ ਅਕਸਰ ਸਭ ਤੋਂ ਵੱਧ ਖੁੱਲ੍ਹੇ ਵਿਚਾਰਾਂ ਵਾਲੇ ਲੋਕ ਵੀ ਹੁੰਦੇ ਹਨ।

ਉਹ ਬੁੱਧੀਮਾਨ ਹਨ, ਉਹ ਸਹਿਜ ਹਨ, ਉਹ ਇਕ ਪ੍ਰਭਾਵਸ਼ਾਲੀ ਅਤੇ ਇਮਾਨਦਾਰ ਲੋਕਾਂ ਦਾ ਸਮੂਹ ਹਨ। ਇੱਕ ਵਾਰ ਜਦੋਂ ਉਹ ਗਲੋਬਲ ਵਾਰਮਿੰਗ ਨੂੰ ਆਪਣੇ ਜੀਵਨ ਨਾਲ ਜੋੜ ਲੈਂਦੇ ਹਨ, ਤਾਂ ਉਹ ਸੱਚਮੁੱਚ ਕੁਝ ਕਰਨ ਦਾ ਫੈਸਲਾ ਕਰ ਸਕਦੇ ਹਨ। ਤੁਸੀਂ ਹੈਰਾਨ ਹੋਵੋਗੇ। ਖਾਸ ਕਰਕੇ ਜੇ ਉਹ ਸਮਝਦੇ ਹਨ ਕਿ ਉਹ ਜੋ ਕਰਦੇ ਹਨ ਉਹ ਸੱਚਮੁੱਚ ਇਕ ਫ਼ਰਕ ਪਾ ਸਕਦਾ ਹੈ, ਤਾਂ ਉਹ ਕਾਰਵਾਈ ਕਰਨ ਵਾਲੇ ਪਹਿਲੇ ਵਿਅਕਤੀ ਹੋ ਸਕਦੇ ਹਨ। ਉਹਨਾਂ ਨੂੰ ਬਸ ਤੁਹਾਡੇ ਵਰਗੇ ਚੰਗੇ ਨੇਤਾ ਦੀ ਲੋੜ ਹੈ। ਦੋ ਬਹੁਤ ਹੀ ਹਾਲੀਆ ਅਧਿਐਨਾਂ ਨੇ ਪਾਇਆ ਹੈ ਕਿ ਨੌਜਵਾਨ ਲੋਕ ਸਵੈ-ਇੱਛਾ ਨਾਲ ਕੰਮ ਕਰਨ ਅਤੇ ਆਪਣੇ ਆਪ ਨੂੰ ਦੇਣ ਦੀ ਸਭ ਤੋਂ ਵੱਧ ਸੰਭਾਵਨਾ ਰੱਖਦੇ ਹਨ। ਇਹ ਸਿਰਫ਼ ਇਹੀ ਕਹਿ ਰਹੀ ਹੈ ਕਿ ਇਸ ਉਮਰ ਦੇ ਨੌਜਵਾਨਾਂ ਵਿੱਚ ਬਹੁਤ ਊਰਜਾ ਹੁੰਦੀ ਹੈ ਅਤੇ ਉਹ ਸਭ ਤੋਂ ਵੱਧ ਦੇਖਭਾਲ ਕਰਨ ਵਾਲੇ ਲੋਕਾਂ ਵਿੱਚੋਂ ਇੱਕ ਹੋ ਸਕਦੇ ਹਨ।

ਸੋ ਤੁਸੀਂ ਉਹਨਾਂ ਨੂੰ ਆਪਣੀ ਦੇਖਭਾਲ ਅਤੇ ਪਿਆਰ ਦਿਖਾਉਣ ਦੇ ਸਰਗਰਮ ਤਰੀਕੇ ਲੱਭਣ ਵਿੱਚ ਮਦਦ ਕਰਕੇ ਉਤਸ਼ਾਹਿਤ ਕਰ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਇਹ ਦੇਖਣ ਵਿੱਚ ਵੀ ਮਦਦ ਕਰ ਸਕਦੇ ਹੋ ਕਿ ਗਲੋਬਲ ਵਾਰਮਿੰਗ ਅਸਲ ਵਿੱਚ ਕਿੰਨੀ ਅਤਿ-ਆਵਸ਼ਕ ਹੈ। ਉਨ੍ਹਾਂ ਨੂੰ ਗਲੋਬਲ ਵਾਰਮਿੰਗ ਦਾ ਮਨੁੱਖੀ ਪੱਖ ਦਿਖਾਓ, ਇਸ ਕਾਰਨ ਪੀੜਤ ਲੋਕਾਂ ਅਤੇ ਜਾਨਵਰ(-ਲੋਕਾਂ) ਦੀਆਂ ਸੱਚੀਆਂ ਕਹਾਣੀਆਂ ਦਿਖਾਓ। ਉਦਾਹਰਣ ਵਜੋਂ, ਟਾਪੂ ਦੇਸ਼ਾਂ ਦੇ ਪਰਿਵਾਰ ਜਿਨ੍ਹਾਂ ਨੂੰ ਹਿਜਰਤ ਕਰਨੀ ਪੈਂਦੀ ਹੈ, ਜਾਂ ਹਿਜਰਤ ਕਰਨ ਦੀ ਯੋਜਨਾ ਬਣਾਉਂਦੇ ਹਨ ਕਿਉਂਕਿ ਉਹ ਪਾਣੀ ਨੂੰ ਉਨ੍ਹਾਂ ਦੇ ਘਰਾਂ ਨੂੰ ਡੁੱਬਣ ਲਈ ਆਉਂਦੇ ਦੇਖਦੇ ਹਨ, ਜਾਂ ਕੁਝ ਮਾਮਲਿਆਂ ਵਿੱਚ, ਸਮੁੰਦਰ ਦੇ ਵਧਦੇ ਪੱਧਰ ਕਾਰਨ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ। ਜਾਂ, ਬੁੱਚੜਖਾਨਿਆਂ ਵਿੱਚ ਜਾਂ ਕਾਸਮੈਟਿਕ ਪ੍ਰਯੋਗਾਂ ਵਿੱਚ ਜਾਨਵਰ(-ਲੋਕਾਂ) ਨਾਲ ਬੇਰਹਿਮ ਵਿਵਹਾਰ ਕਿਵੇਂ ਹੁੰਦਾ ਹੈ - ਇਸ ਬਾਰੇ ਬਹੁਤ ਸਾਰੀਆਂ ਫਿਲਮਾਂ ਹਨ। ਅਸੀਂ ਉਹਨਾਂ ਨੂੰ ਸੁਪਰੀਮ ਮਾਸਟਰ ਟੈਲੀਵਿਜ਼ਨ ਤੇ ਦਿਖਾਇਆ ਹੈ।

ਇਹ ਅਣ-ਕਲਪਨਾਯੋਗ ਬੇਰਹਿਮੀ ਹੈ। ਇਹ ਮਨੁੱਖੀ ਨੈਤਿਕ ਮਿਆਰ ਤੋਂ ਪਰੇ ਹੈ। ਜਾਨਵਰ(-ਲੋਕਾਂ) ਨਾਲ ਇਸ ਤਰਾਂ ਵਿਵਹਾਰ ਕਰਨਾ ਸਾਡੀ ਸ਼ਾਨ ਤੋਂ ਹੇਠਾਂ ਹੈ। ਸੋ, ਜੇਕਰ ਤੁਸੀਂ ਉਨ੍ਹਾਂ ਨੂੰ ਇਸ ਸੱਚਾਈ ਵਿੱਚੋਂ ਕੁਝ ਦਿਖਾਉਂਦੇ ਹੋ ਕਿ ਜਾਨਵਰ(-ਲੋਕ) ਮਨੁੱਖਾਂ ਦੇ ਸੁਆਦਾਂ ਲਈ ਕਿਵੇਂ ਦੁੱਖ ਝੱਲਦੇ ਹਨ, ਤਾਂ ਤੁਸੀਂ ਵਿਦਿਆਰਥੀਆਂ ਵਿੱਚ ਉਨ੍ਹਾਂ ਦੇ ਹਮਦਰਦ ਸੁਭਾਅ ਨੂੰ ਜਗਾਓਗੇ ਅਤੇ ਉਹ ਇਸ ਬਾਰੇ ਕੁਝ ਕਰਨ ਦਾ ਫੈਸਲਾ ਕਰਨਗੇ।

ਜਾਂ, ਤੁਸੀਂ ਇਹ ਵੀ ਦਿਖਾ ਸਕਦੇ ਹੋ ਕਿ ਕਿਵੇਂ ਪ੍ਰਵਾਸੀ ਪੰਛੀ(-ਲੋਕਾਂ) ਨੂੰ ਆਲ੍ਹਣਾ ਬਣਾਉਣ ਲਈ ਜਗ੍ਹਾ ਲੱਭਣ ਲਈ ਦੂਰ-ਦੂਰ ਉੱਡਣਾ ਪੈਂਦਾ ਹੈ, ਅਤੇ ਧਰੁਵੀ ਰਿੱਛ(-ਲੋਕ) ਹੁਣ ਲੰਬੇ ਅਤੇ ਲੰਬੇ ਸਮੇਂ ਤਕ ਤੈਰਦੇ ਹਨ ਕਿਉਂਕਿ ਹੁਣ ਹੋਰ ਬਰਫ਼ ਨਹੀਂ ਹੈ, ਜਦੋਂ ਤੱਕ ਕਿ ਕਈ ਵਾਰ ਉਹ ਥਕਾਵਟ ਨਾਲ ਡੁੱਬ ਜਾਂਦੇ। ਜਾਂ, ਗੁਆਂਢੀ ਦੇਸ਼ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਇੰਨੇ ਸਾਰੇ ਹੜ੍ਹ ਕਿਉਂ ਆਏ ਸਨ, ਇੰਨੀਆਂ ਆਫ਼ਤਾਂ ਕਿਉਂ ਆਈਆਂ ਸਨ, ਆਦਿ, ਆਦਿ...

ਉਨ੍ਹਾਂ ਨੂੰ ਦੱਸੋ ਕਿ ਜਲਵਾਯੂ ਪਰਿਵਰਤਨ ਅਸਲੀ ਜਿੰਦਗੀਆਂ, ਅਸਲ ਜਾਨਵਰ(-ਲੋਕਾਂ), ਅਸਲ ਲੋਕਾਂ ਅਤੇ ਉਨ੍ਹਾਂ ਦੇ ਆਪਣੇ ਜੀਵਨ ਨੂੰ ਵੀ ਕਿਵੇਂ ਪ੍ਰਭਾਵਿਤ ਕਰ ਰਹੀ ਹੈ। ਫਿਰ, ਨੌਜਵਾਨਾਂ ਨੂੰ ਅਹਿਸਾਸ ਹੋਵੇਗਾ ਕਿ ਜਲਵਾਯੂ ਪਰਿਵਰਤਨ ਨੂੰ ਰੋਕਣਾ ਸਭ ਤੋਂ ਪਹਿਲਾਂ ਆਉਂਦਾ ਹੈ - ਇਸ ਸੰਸਾਰ ਵਿੱਚ ਉਨ੍ਹਾਂ ਲਈ ਮਹੱਤਵਪੂਰਨ ਹਰ ਚੀਜ਼, ਉਨਾਂ ਦੀ ਨੌਕਰੀ ਤੋਂ ਪਹਿਲਾਂ, ਪੈਸੇ ਤੋਂ ਪਹਿਲਾਂ, ਅਤੇ ਇਥੋਂ ਤਕ ਮੌਜ-ਮਸਤੀ ਕਰਨ ਤੋਂ ਪਹਿਲਾਂ ਵੀ - ਕਿਉਂਕਿ ਇੱਕ ਸਥਿਰ ਜਲਵਾਯੂ ਅਤੇ ਇੱਕ ਜੀਵਤ ਗ੍ਰਹਿ ਤੋਂ ਬਿਨਾਂ, ਕੋਈ ਵੀ ਉਨ੍ਹਾਂ ਚੀਜ਼ਾਂ ਦਾ ਆਨੰਦ ਨਹੀਂ ਲੈ ਸਕੇਗਾ ਜਿਨ੍ਹਾਂ ਦਾ ਅਸੀਂ ਆਨੰਦ ਲੈਣਾ ਚਾਹੁੰਦੇ ਹਾਂ, ਜਾਂ ਉਹ ਚੀਜ਼ਾਂ ਨਹੀਂ ਕਰ ਸਕਣਗੇ ਜੋ ਅਸੀਂ ਕਰਨਾ ਚਾਹੁੰਦੇ ਹਾਂ। ਸੋ, ਨੌਜਵਾਨਾਂ ਨੂੰ ਇਹ ਦਿਖਾਉਣਾ ਵੀ ਮਹੱਤਵਪੂਰਨ ਹੈ ਕਿ ਅਜੇ ਵੀ ਉਮੀਦ ਹੈ; ਅਸੀਂ ਅਜੇ ਵੀ ਗ੍ਰਹਿ ਨੂੰ ਬਚਾ ਸਕਦੇ ਹਾਂ।

ਤੁਸੀਂ ਉਨ੍ਹਾਂ ਨੂੰ ਇਹ ਦੱਸ ਸਕਦੇ ਹੋ: ਇਹ ਇੱਕ ਮੌਕਾ ਹੈ ਕਿ ਉਹ ਵੀਗਨ ਬਣ ਕੇ ਅਤੇ ਇਸ ਹੱਲ ਦੀ ਖ਼ਬਰ ਫੈਲਾ ਕੇ ਸੱਚੇ ਹੀਰੋ ਬਣ ਸਕਦੇ ਹਨ। ਉਹ ਆਪਣੀਆਂ ਜਾਨਾਂ ਬਚਾ ਸਕਦੇ ਹਨ, ਸਗੋਂ ਸੰਸਾਰ ਭਰ ਦੇ ਲੋਕਾਂ ਦੀਆਂ (ਜਾਨਾਂ) ਵੀ, ਅਤੇ ਸੰਸਾਰ ਭਰ ਦੇ ਅਣਗਿਣਤ ਜਾਨਵਰ(-ਲੋਕਾਂ) ਦੀਆਂ ਜਾਨਾਂ ਵੀ ਬਚਾ ਸਕਦੇ ਹਨ। ਜੇ ਤੁਸੀਂ ਨਿੱਜੀ ਤੌਰ 'ਤੇ, ਜਾਨਵਰ(-ਲੋਕਾਂ) ਲਈ, ਭੁੱਖੇ ਲੋਕਾਂ ਲਈ, ਭੁੱਖੇ ਬੱਚਿਆਂ ਲਈ ਵੀਗਨ ਹੋਣ ਦੇ ਸਾਰੇ ਫਾਇਦਿਆਂ ਦੀ ਵਿਆਖਿਆ ਕਰਦੇ ਹੋ - ਉਹਨਾਂ ਨੂੰ ਇਹ ਬਹੁਤ ਪਸੰਦ ਆਵੇਗਾ ਅਤੇ ਉਹ ਬਹੁਤ ਉਤਸ਼ਾਹਿਤ ਹੋਣਗੇ, ਕਿਉਂਕਿ ਉਹ ਜਾਣਦੇ ਹਨ ਕਿ ਉਹ ਸੱਚਮੁੱਚ ਫ਼ਰਕ ਲਿਆ ਸਕਦੇ ਹਨ। ਨੌਜਵਾਨ ਅਕਸਰ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਲਈ ਸਭ ਤੋਂ ਵੱਧ ਤਿਆਰ ਹੁੰਦੇ ਹਨ ਜੇਕਰ ਉਹ ਇਸਦਾ ਕੋਈ ਕਾਰਨ ਦੇਖਦੇ ਹਨ। ਉਨ੍ਹਾਂ ਦਾ ਉਮਰ ਸਮੂਹ ਵੀ, ਬਹੁਤ ਸਾਰੇ ਮਾਮਲਿਆਂ ਵਿੱਚ, ਸਭ ਤੋਂ ਪਹਿਲਾਂ ਇਹ ਦੇਖਦਾ ਹੈ ਕਿ ਵੀਗਨਿਜ਼ਮ ਵਧੀਆ ਹੈ, ਸਹੀ ਹੈ।

ਸੋ, ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ ਉਨ੍ਹਾਂ ਨੂੰ ਤਰਕਪੂਰਨ ਢੰਗ ਨਾਲ ਸਮਝਾਈਏ ਕਿ ਗਲੋਬਲ ਵਾਰਮਿੰਗ ਨੂੰ ਹੱਲ ਕਰਨ ਲਈ ਇਹ ਸਭ ਤੋਂ ਮਹੱਤਵਪੂਰਨ ਕਾਰਵਾਈ ਕਿਵੇਂ ਹੈ, ਤਾਂ ਉਹ ਪ੍ਰੇਰਿਤ ਹੋਣਗੇ। ਉਹ ਤੁਹਾਡਾ ਸਮਰਥਨ ਕਰਨਗੇ। ਉਹ ਤੁਹਾਡੇ ਪਿੱਛੇ ਹੋਣਗੇ। ਉਹ ਇਹ ਕਰਨਗੇ। ਤੁਹਾਡਾ ਧੰਨਵਾਦ, ਸ਼੍ਰੀਮਾਨ ਡਗਬਾ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਵਿਦਿਆਰਥੀਆਂ ਨੂੰ ਅਸੀਸ ਦੇਵੇ। ਤੁਸੀਂ ਬੇਨਿਨ ਤੋਂ ਆਏ ਹੋ, ਹਾਂਜੀ। ਪ੍ਰਮਾਤਮਾ ਤੁਹਾਡੇ ਦੇਸ਼ ਬੇਨਿਨ ਨੂੰ ਵੀ ਅਸੀਸ ਦੇਵੇ। (ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿਗੁਰੂ ਜੀ, ਤੁਹਾਡੇ ਜਵਾਬ ਲਈ।)

ਅਗਲਾ ਸਵਾਲ ਸ਼੍ਰੀਮਾਨ ਅਕਪਾਬਲਾ ਪ੍ਰੋਸਪਰ ਤੋਂ ਹੈ।) ਉਹ NIOTO ਕੰਪਨੀ ਵਿੱਚ ਇੱਕ ਮਕੈਨੀਕਲ ਇੰਜੀਨੀਅਰ, ਗੁਣਵੱਤਾ ਨਿਯੰਤਰਣ ਹੈ।

Mr. Akpabla Prosper: ਹਾਲੋ, ਸਤਿਗੁਰੂ ਜੀ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸਾਰੀ ਮਨੁੱਖਤਾ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਜੋ ਕੁਝ ਕੀਤਾ ਹੈ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜੋ ਮੇਰੇ ਪੇਸ਼ੇ ਨਾਲ ਸੰਬੰਧਿਤ ਨਹੀਂ ਹੈ, ਪਰ ਸਾਡੇ ਵਿਸ਼ਵਾਸਾਂ ਨਾਲ ਸਬੰਧਤ ਹੈ। ਸਾਡੇ ਦਾਇਰੇ ਵਿੱਚ, ਕੁਝ ਲੋਕ ਸੋਚਦੇ ਹਨ ਕਿ ਗਲੋਬਲ ਵਾਰਮਿੰਗ ਦੇਵਤਿਆਂ ਵੱਲੋਂ ਇੱਕ ਸਜ਼ਾ ਹੈ। ਵੀਗਨ ਖੁਰਾਕ ਦੇਵਤਿਆਂ ਨੂੰ ਕਿਵੇਂ ਸ਼ਾਂਤ ਕਰ ਸਕਦੀ ਹੈ? ਤੁਹਾਡਾ ਧੰਨਵਾਦ, ਸਤਿਗੁਰੂ ਜੀ। (ਤੁਹਾਡਾ ਧੰਨਵਾਦ।)

Master: ਹਾਲੋ, ਸ੍ਰੀਮਾਨ ਅਕਪਾਬਲਾ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਹ ਸਵਾਲ ਪੁੱਛਿਆ।

ਇਹ ਸਮਝਣ ਯੋਗ ਹੈ ਕਿ ਲੋਕ ਗਲੋਬਲ ਵਾਰਮਿੰਗ ਨੂੰ ਇੱਕ ਸਜ਼ਾ ਵਜੋਂ ਸੋਚਣਗੇ। ਇੱਕ ਤਰ੍ਹਾਂ ਨਾਲ, ਇਹ ਸ਼ਾਇਦ ਹੈ। ਹਾਲਾਂਕਿ, ਇਹ ਅਸਲ ਵਿੱਚ ਸਵਰਗ ਜਾਂ ਦੇਵਤਿਆਂ ਵੱਲੋਂ ਸਜ਼ਾ ਨਹੀਂ ਹੈ, ਸਗੋਂ ਸਾਡੇ ਕੰਮਾਂ ਦਾ ਨਤੀਜਾ ਹੈ। ਗਲੋਬਲ ਵਾਰਮਿੰਗ ਇਸ ਵਿਸ਼ਵਵਿਆਪੀ ਸਿਧਾਂਤ ਦੀ ਪਾਲਣਾ ਕਰਦੀ ਹੈ ਕਿ ਹਰ ਕਿਰਿਆ ਇੱਕ ਪ੍ਰਤੀਕਿਰਿਆ ਲਿਆਉਂਦੀ ਹੈ, ਜਾਂ ਅਸੀਂ ਕਹਿ ਸਕਦੇ ਹਾਂ, ਇੱਕ ਨਤੀਜਾ।

ਸੋ, ਜੇਕਰ ਮਨੁੱਖਤਾ ਅਜਿਹੇ ਤਰੀਕ‌ਿਆਂ ਨਾਲ ਕੰਮ ਕਰਦੀ ਹੈ ਜੋ ਵਿਚਾਰਸ਼ੀਲ ਅਤੇ ਦਿਆਲੂ ਹਨ, ਤਾਂ ਬ੍ਰਹਿਮੰਡ ਬਦਲੇ ਵਿੱਚ ਵਿਚਾਰ ਅਤੇ ਦਿਆਲਤਾ ਲਿਆਏਗਾ। ਜਿਵੇਂ ਜੇਕਰ ਤੁਸੀਂ ਇੱਕ ਸੇਬ ਦਾ ਇਕ ਬੀਜ ਬੀਜਦੇ ਹੋ, ਤਾਂ ਤੁਹਾਨੂੰ ਬਦਲੇ ਵਿੱਚ ਸੇਬ ਮਿਲਣਗੇ। ਜੇਕਰ ਅਸੀਂ ਕੰਡਿਆਲੀ ਝਾੜੀ ਦਾ ਇਕ ਬੀਜ ਬੀਜਦੇ ਹਾਂ ਤਾਂ ਨਤੀਜੇ ਵਜੋਂ ਸਾਡੇ ਕੋਲ ਇਕ ਕੰਡਿਆਲੀ ਝਾੜੀ ਹੋਵੇਗੀ। ਸੋ, ਕੋਈ ਵੀ ਕਾਰਵਾਈ ਜਿਸ ਵਿੱਚ ਹੱਤਿਆ ਸ਼ਾਮਲ ਹੈ, ਉਸਦਾ ਨਤੀਜਾ ਉਸ ਵਿਅਕਤੀ ਨੂੰ ਵੀ ਮਿਲੇਗਾ ਜੋ ਇਸਨੂੰ ਬੁਲਾਉਂਦਾ ਹੈ। ਇਹ ਕਾਨੂੰਨ ਬਹੁਤ ਸਟੀਕ ਹੈ। (ਜਾਨਵਰ-ਲੋਕ) ਮਾਸ ਖੁਰਾਕ ਦਾ ਅਰਥ ਹੈ ਜੀਵਨ ਤੋਂ ਇਨਕਾਰ ਕਰਨਾ ਅਤੇ ਨਤੀਜੇ ਵਜੋਂ, ਅਸੀਂ ਵੀ ਉਹੀ ਵੱਢਾਂਗੇ। ਪਰ ਵੀਗਨ ਖੁਰਾਕ ਜੀਵਨ ਦੀ ਇਕ ਭੇਟ ਹੈ, ਸੋ ਇਹ ਦੇਵਤਿਆਂ ਨੂੰ ਪ੍ਰਸੰਨ ਕਰੇਗੀ। ਸੋ, ਇਸਦਾ ਇਨਾਮ ਵੀ ਉਹੀ ਹੋਵੇਗਾ - ਇੱਕ ਸੁਰੱਖਿਅਤ ਜੀਵਨ।

ਤਾਂ, ਤੁਹਾਡਾ ਇਹ ਕਹਿਣਾ ਸਹੀ ਹੈ ਕਿ ਵੀਗਨ ਖੁਰਾਕ ਹਰ ਚੀਜ਼ ਨੂੰ ਸ਼ਾਂਤ ਕਰਦੀ ਹੈ, ਜਿਸ ਵਿੱਚ ਸਾਡਾ ਆਪਣਾ ਪ੍ਰਮਾਤਮਾ ਵੀ ਸ਼ਾਮਲ ਹੈ। ਸ਼ਾਂਤੀ-ਪਸੰਦ ਵੀਗਨ ਖੁਰਾਕ ਸਾਡੇ ਲਈ, ਜਾਨਵਰਾਂ(-ਲੋਕਾਂ) ਲਈ, ਅਤੇ ਸੰਸਾਰ ਲਈ ਸ਼ਾਂਤੀ ਲਿਆਉਂਦੀ ਹੈ। ਇਸੇ ਲਈ ਇਹ ਗਲੋਬਲ ਵਾਰਮਿੰਗ ਦਾ ਅਸਲ ਹੱਲ ਹੈ। ਵੀਗਨ ਖੁਰਾਕ ਨਾ ਸਿਰਫ਼ ਵਾਯੂਮੰਡਲ ਵਿੱਚੋਂ ਹਾਨੀਕਾਰਕ ਮੀਥੇਨ ਨੂੰ ਦੂਰ ਕਰਦੀ ਹੈ, ਸਗੋਂ ਡੂੰਘੇ ਪੱਧਰ 'ਤੇ, ਇਹ ਹੱਤਿਆ ਦੀਆਂ ਕਿਰਿਆਵਾਂ ਨੂੰ ਦੂਰ ਕਰਦੀ ਹੈ ਅਤੇ ਉਹਨਾਂ ਨੂੰ ਦਿਆਲਤਾ ਨਾਲ ਬਦਲ ਦਿੰਦੀ ਹੈ ਤਾਂ ਜੋ ਸਾਰਾ ਗ੍ਰਹਿ ਇਸ ਜ਼ਰੂਰੀ ਚੰਗਿਆਈ, ਸਕਾਰਾਤਮਕ ਪਰਉਪਕਾਰੀ ਊਰਜਾ ਨਾਲ ਭਰ ਜਾਵੇ। ਅਤੇ ਫਿਰ ਯਕੀਨਨ, ਦੇਵਤੇ ਵੀ ਖੁਸ਼ ਹੋਣਗੇ, ਹਮੇਸ਼ਾ ਲਈ। ਤੁਹਾਡਾ ਧੰਨਵਾਦ, ਸ਼੍ਰੀਮਾਨ ਅਕਪਾਬਲਾ। ਪ੍ਰਮਾਤਮਾ ਤੁਹਾਡਾ ਭਲਾ ਕਰੇ। (ਤੁਹਾਡਾ ਧੰਨਵਾਦ, ਪਰਮ ਸਤਿਗੁਰੂ [ਚਿੰਗ ਹਾਈ] ਜੀ ।) ਤੁਹਾਡਾ ਸਵਾਗਤ ਹੈ।

Photo Caption: ਪ੍ਰਮਾਤਮਾ ਕਿਸੇ ਵੀ ਇਕਲਤਾ ਵਾਲੇ ਕੋਨ‌ਿਆਂ ਨੂੰ ਸੁੰਦਰਤਾ/ਪਿਆਰ ਨਾਲ ਰੌਸ਼ਨ ਕਰਦਾ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (17/21)
1
ਗਿਆਨ ਭਰਪੂਰ ਸ਼ਬਦ
2025-05-12
1178 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2025-05-13
884 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2025-05-14
797 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2025-05-15
704 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2025-05-16
599 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2025-05-17
782 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2025-05-19
708 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2025-05-20
603 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2025-05-21
694 ਦੇਖੇ ਗਏ
10
ਗਿਆਨ ਭਰਪੂਰ ਸ਼ਬਦ
2025-05-22
625 ਦੇਖੇ ਗਏ
11
ਗਿਆਨ ਭਰਪੂਰ ਸ਼ਬਦ
2025-05-23
536 ਦੇਖੇ ਗਏ
12
ਗਿਆਨ ਭਰਪੂਰ ਸ਼ਬਦ
2025-05-24
582 ਦੇਖੇ ਗਏ
13
ਗਿਆਨ ਭਰਪੂਰ ਸ਼ਬਦ
2025-05-26
525 ਦੇਖੇ ਗਏ
14
ਗਿਆਨ ਭਰਪੂਰ ਸ਼ਬਦ
2025-05-27
520 ਦੇਖੇ ਗਏ
15
ਗਿਆਨ ਭਰਪੂਰ ਸ਼ਬਦ
2025-05-28
480 ਦੇਖੇ ਗਏ
16
ਗਿਆਨ ਭਰਪੂਰ ਸ਼ਬਦ
2025-05-29
468 ਦੇਖੇ ਗਏ
17
ਗਿਆਨ ਭਰਪੂਰ ਸ਼ਬਦ
2025-05-30
384 ਦੇਖੇ ਗਏ
18
ਗਿਆਨ ਭਰਪੂਰ ਸ਼ਬਦ
2025-05-31
337 ਦੇਖੇ ਗਏ
19
ਗਿਆਨ ਭਰਪੂਰ ਸ਼ਬਦ
2025-06-02
290 ਦੇਖੇ ਗਏ
20
ਗਿਆਨ ਭਰਪੂਰ ਸ਼ਬਦ
2025-06-03
232 ਦੇਖੇ ਗਏ
21
ਗਿਆਨ ਭਰਪੂਰ ਸ਼ਬਦ
2025-06-04
152 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-04
673 ਦੇਖੇ ਗਏ
ਧਿਆਨਯੋਗ ਖਬਰਾਂ
2025-06-04
70 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-04
109 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
546 ਦੇਖੇ ਗਏ
ਧਿਆਨਯੋਗ ਖਬਰਾਂ
2025-06-03
450 ਦੇਖੇ ਗਏ
33:42
ਧਿਆਨਯੋਗ ਖਬਰਾਂ
2025-06-03
1 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-03
209 ਦੇਖੇ ਗਏ
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2025-06-03
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ