ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਗ੍ਰਹਿ ਨੂੰ ਬਚਾਉਣ ਲਈ ਜੈਵਿਕ ਸ਼ਾਕਾਹਾਰੀ ਬਣੋ,ਪੰਦਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਗਲਾ ਸਵਾਲ ਸ਼੍ਰੀ ਕਪੋਨੋਰ ਮਾਵੁਲੀ ਤੋਂ ਹੈ, ਜੋ ਕਿ ਇੱਕ ਪ੍ਰਬੰਧਕ ਹੈ ਇੱਕ ਯੂਨੀਵਰਸਿਟੀ ਦੀ ਕੰਟੀਨ ਵਿੱਚ।

Mr. Kponor Mawuli: ਇਸ ਕਾਨਫਰੰਸ ਰਾਹੀਂ ਸਾਡੇ ਤੱਕ ਜੋ ਰੌਸ਼ਨੀ ਲਿਆਂਦੀ ਹੈ, ਉਸ ਲਈ ਤੁਹਾਡਾ ਧੰਨਵਾਦ। ਕੁਝ ਸ਼ਾਕਾਹਾਰੀ ਆਪਣੀ ਖੁਰਾਕ ਵਿੱਚ ਮੱਛੀ ਅਤੇ ਅੰਡੇ ਸ਼ਾਮਲ ਕਰਦੇ ਹਨ। ਗਲੋਬਲ ਵਾਰਮਿੰਗ ਦੀ ਇਸ ਜ਼ਰੂਰੀ ਸਥਿਤੀ ਦੇ ਨਾਲ, ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰਾਂ ਦੀ ਸ਼ਾਕਾਹਾਰੀ ਖੁਰਾਕ ਨੂੰ ਸਮੱਸਿਆ ਨੂੰ ਹੱਲ ਕਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਮੰਨਿਆ ਜਾ ਸਕਦਾ ਹੈ? ਤੁਹਾਡਾ ਧੰਨਵਾਦ।

Master: ਨਹੀਂ, ਸਰ, ਮੈਂ ਨਹੀਂ ਮੰਨਦੀ, ਸ਼੍ਰੀ ਕਪੋਨੋਰ। ਪਰ ਇਸ ਮਹੱਤਵਪੂਰਨ ਮੁੱਦੇ ਨੂੰ ਉਠਾਉਣ ਲਈ ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਸਰ।

ਇਹ ਕੁਝ ਲੋਕਾਂ ਨੂੰ ਛੋਟੀ ਜਿਹੀ ਗੱਲ ਲੱਗ ਸਕਦੀ ਹੈ, ਪਰ ਇੱਕ ਮੱਛੀ(-ਵਿਅਕਤੀ) ਫਿਰ ਵੀ ਇੱਕ ਜਾਨ ਹੈ। ਇੱਕ ਮੱਛੀ(-ਵਿਅਕਤੀ) ਇੱਕ ਸਬਜ਼ੀ ਨਹੀਂ ਹੈ। ਅਤੇ ਜਿਵੇਂ ਕਿ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ, ਸਮੁੰਦਰੀ ਪਰਿਆਵਰਣ ਪ੍ਰਣਾਲੀ ਇਸ ਸਮੇਂ ਗਲੋਬਲ ਵਾਰਮਿੰਗ ਕਾਰਨ ਵੱਡੀ ਮੁਸੀਬਤ ਵਿੱਚ ਹੈ। ਹੋਰ ਮੱਛੀਆਂ ਫੜਨ ਨਾਲ ਮਾਮਲਾ ਹੋਰ ਵੀ ਵਿਗੜ ਜਾਵੇਗਾ। ਇਸ ਤੋਂ ਇਲਾਵਾ, ਪਾਰਾ ਦੀ ਜ਼ਹਿਰ ਮਨੁੱਖਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਜਲ-ਜੀਵਨ ਲਈ ਸਮੱਸਿਆਵਾਂ ਪੈਦਾ ਕਰਦੀ ਹੈ। ਇਹ ਉਹ ਗੱਲਾਂ ਹਨ ਜਿਨ੍ਹਾਂ ਵੱਲ ਸਾਨੂੰ ਆਪਣੇ ਗ੍ਰਹਿ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਧਿਆਨ ਦੇਣ ਦੀ ਲੋੜ ਹੈ, ਨਾ ਕਿ ਆਪਣੀ ਸਿਹਤ ਬਾਰੇ ਗੱਲ ਕਰਨ ਲਈ। ਮੱਛੀ(-ਲੋਕਾਂ ਨੂੰ) ਖਾਣ ਨਾਲ ਇਸ ਵਿੱਚ ਕੋਈ ਮਦਦ ਨਹੀਂ ਮਿਲੇਗੀ।

ਜਿਸ ਤਰੀਕੇ ਨਾਲ ਅਸੀਂ ਹੁਣ ਜਾ ਰਹੇ ਹਾਂ, ਅਸੀਂ ਸੱਚਮੁੱਚ ਕੁਝ ਮੱਛੀ(-ਲੋਕਾਂ) ਤੋਂ ਸਮੁੰਦਰਾਂ ਨੂੰ ਖਾਲੀ ਕਰ ਰਹੇ ਹਾਂ, ਨਾਲ ਹੀ ਉਨ੍ਹਾਂ ਦੇ ਨਾਲ ਦੁਰਘਟਨਾ ਨਾਲ ਫੜੀਆਂ ਗਈਆਂ ਹੋਰ ਮੱਛੀ(-ਲੋਕਾਂ) - ਉਹ ਬਾਈ-ਕੈਚ ਜੋ ਹੁਣੇ ਸੁੱਟ ਦਿੱਤੀਆਂ ਗਈਆਂ ਹਨ। ਸੋ, ਜੇਕਰ ਉਹ ਸਾਰੀਆਂ ਮੱਛੀਆਂ(-ਲੋਕ) ਖਤਮ ਹੋ ਜਾਂਦੀਆਂ ਹਨ, ਤਾਂ ਅਸੀਂ ਹੋਰ ਸਮੁੰਦਰੀ ਪ੍ਰਜਾਤੀਆਂ ਦਾ ਵੀ ਵਿਨਾਸ਼ਕਾਰੀ ਨੁਕਸਾਨ ਦੇਖਾਂਗੇ। ਤੱਟਵਰਤੀ ਈਕੋਸਿਸਟਮ ਵੀ ਬਿਮਾਰੀਆਂ ਅਤੇ ਐਲਗਲ ਫੁੱਲਾਂ ਤੋਂ ਬਹੁਤ ਪ੍ਰਭਾਵਿਤ ਹੋਣਗੇ ਜੋ ਜ਼ਹਿਰੀਲੇ ਪਦਾਰਥ ਛੱਡਦੇ ਹਨ। ਸਮੁੰਦਰ ਇੱਕ ਸ਼ਾਨਦਾਰ ਰੀਸਾਈਕਲਰ ਹੈ ਜੋ ਆਮ ਤੌਰ 'ਤੇ ਪਾਣੀ ਨੂੰ ਸ਼ੁੱਧ ਕਰ ਸਕਦੀ ਹੈ, ਪੌਸ਼ਟਿਕ ਤੱਤ ਪੈਦਾ ਕਰ ਸਕਦੀ ਹੈ, ਅਤੇ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿੱਚ ਬਦਲ ਸਕਦੀ ਹੈ, ਆਦਿ। ਕੀ ਇਹ ਬਹੁਤ ਵਧੀਆ ਨਹੀਂ ਹੈ? ਇਹ ਇੱਕ ਚਮਤਕਾਰ ਵਾਂਗ ਹੈ! ਸਮੁੰਦਰ ਇੱਕ ਚਮਤਕਾਰ ਹੈ। ਪਰ ਜੇਕਰ ਅਸੀਂ ਜ਼ਿਆਦਾ ਮੱਛੀਆਂ ਫੜ ਕੇ ਵਾਤਾਵਰਣ ਪ੍ਰਣਾਲੀ ਨੂੰ ਤਬਾਹ ਕਰ ਦਿੰਦੇ ਹਾਂ, ਤਾਂ ਇਹ ਸਾਡੇ ਲਈ ਤਬਾਹੀ ਦਾ ਕਾਰਨ ਬਣੇਗਾ। ਸੋ, ਵਾਤਾਵਰਣ ਦੀ ਗੱਲ ਕਰੀਏ ਤਾਂ, ਭੋਜਨ ਲਈ ਮੱਛੀਆਂ ਫੜਨਾ ਬਿਲਕੁਲ ਵੀ ਹੱਲ ਨਹੀਂ ਹੈ।

ਜਿੱਥੋਂ ਤੱਕ ਆਂਡਿਆਂ ਦੀ ਗੱਲ ਹੈ, ਉਨ੍ਹਾਂ ਵਿੱਚ ਕੁਝ ਵੀ ਟਿਕਾਊ ਨਹੀਂ ਹੈ। ਅੱਜ ਖਪਤ-ਕੀਤੇ-ਜਾਣ ਵਾਲੇ ਜ਼ਿਆਦਾਤਰ ਆਂਡੇ ਫੈਕਟਰੀ ਫਾਰਮਾਂ ਤੋਂ ਆਉਂਦੇ ਹਨ ਜਿੱਥੇ ਹਜ਼ਾਰਾਂ ਮਾਦਾ ਮੁਰਗੀ(-ਲੋਕ) ਖਤਰਨਾਕ ਤੌਰ'ਤੇ ਗੰਦੇ, ਛੂਤ-ਵਾਲੀਆਂ ਸਥਿਤੀਆਂ ਵਿੱਚ ਇਕੱਠੀਆਂ ਹੁੰਦੀਆਂ ਹਨ। ਅਤੇ ਸਾਲਮੋਨੇਲਾ ਅਤੇ ਈ. ਕੋਲਾਏ ਵਰਗੀਆਂ ਬਿਮਾਰੀਆਂ ਪ੍ਰਚਲਿਤ ਹਨ। ਉਨ੍ਹਾਂ ਦੇ ਮਲ-ਮੂਤਰ ਤੋਂ ਨਿਕਲਣ ਵਾਲਾ ਅਮੋਨੀਆ ਪਾਣੀ ਅਤੇ ਹਵਾ ਦਾ ਇੱਕ ਵੱਡਾ ਪ੍ਰਦੂਸ਼ਕ ਹੈ, ਅਤੇ ਇਹ ਮਨੁੱਖਾਂ ਵਿੱਚ ਸਾਹ ਦੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਅਤੇ ਬਹੁਤ ਸਾਰੇ ਲੋਕ ਮੁਰਗੀ(-ਲੋਕਾਂ) ਦੁਆਰਾ ਕੀਤੇ ਗਏ ਜ਼ਾਲਮ ਸਲੂਕ ਬਾਰੇ ਨਹੀਂ ਜਾਣਦੇ, ਜੋ ਆਪਣੀ ਨਜ਼ਦੀਕੀ ਕੈਦ ਕਾਰਨ, ਡੰਗ ਮਾਰਦੀਆਂ ਹਨ ਅਤੇ ਆਪਣੇ ਖੰਭ ਗੁਆ ਦਿੰਦੀਆਂ ਹਨ। ਉਹ ਇੱਕ ਖੰਭ ਵੀ ਨਹੀਂ ਫੈਲਾ ਸਕਦੇ, ਅਤੇ ਉਹਨਾਂ ਨੂੰ ਆਪਣੀਆਂ ਸੰਵੇਦਨਸ਼ੀਲ ਚੁੰਝਾਂ ਨੂੰ ਗਰਮ ਬਲੇਡਾਂ ਨਾਲ ਕੱਟਣ ਅਤੇ ਦਰਦ ਨੂੰ ਸੁੰਨ ਕਰਨ ਲਈ ਕੁਝ ਵੀ ਨਾ-ਕਰਨ ਦੇ ਤਣਾਅ ਨੂੰ ਵੀ ਸਹਿਣਾ ਪੈਂਦਾ ਹੈ, ਭਾਵੇਂ ਉਹ ਬੱਚੇ ਹੀ ਹੋਣ। ਕੀ ਤੁਸੀਂ ਦੁੱਖ ਦੀ ਕਲਪਨਾ ਕਰ ਸਕਦੇ ਹੋ?

ਅੰਡ‌ਿਆਂ ਨੂੰ ਬਹੁਤ ਹੀ ਗੈਰ-ਸਿਹਤਮੰਦ ਵੀ ਦਿਖਾਇਆ ਗਿਆ ਹੈ, ਸੋ ਉਨ੍ਹਾਂ ਨੂੰ ਖਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। 14,000 ਬਾਲਗਾਂ 'ਤੇ ਕੀਤੇ ਗਏ ਇੱਕ ਅਮਰੀਕੀ ਅਧਿਐਨ ਵਿੱਚ ਪਾਇਆ ਗਿਆ ਕਿ ਰੋਜ਼ਾਨਾ ਇੱਕ ਅੰਡਾ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਦਿਲ ਦੀ ਅਸਫਲਤਾ ਦਾ ਖ਼ਤਰਾ 23% ਵੱਧ ਜਾਂਦਾ ਹੈ। ਇਸਦੇ ਉਲਟ, ਵੀਗਨ ਉਤਪਾਦ ਪੂਰੀ ਤਰ੍ਹਾਂ ਕੋਲੈਸਟ੍ਰੋਲ-ਮੁਕਤ ਹਨ ਅਤੇ ਸਾਡੇ ਸਾਰੇ ਅੰਦਰੂਨੀ ਅੰਗਾਂ ਲਈ, ਸਾਡੇ ਦਿਮਾਗ ਲਈ ਵੀ ਸਿਹਤਮੰਦ ਹਨ। ਇੱਕ ਸਿਹਤਮੰਦ ਸਰੀਰ ਇੱਕ ਸਾਫ਼ ਮਨ ਦਾ ਘਰ ਹੁੰਦਾ ਹੈ।

ਸਾਡੇ ਸਰੀਰ ਲਈ, ਸਾਡੀ ਜ਼ਮੀਰ ਲਈ, ਸਾਡੇ ਮਨ ਲਈ, ਅਤੇ ਗ੍ਰਹਿ ਲਈ ਮੱਛੀ(-ਲੋਕ) ਅਤੇ ਆਂਡੇ ਦੋਵਾਂ ਤੋਂ ਦੂਰ ਰਹਿਣਾ ਬਿਹਤਰ ਹੈ। ਕੋਈ ਵੀ ਜਾਨਵਰ(-ਲੋਕ) ਉਤਪਾਦ ਬਿਲਕੁਲ ਨਹੀਂ - ਇਹੀ ਸਭ ਤੋਂ ਵਧੀਆ ਤਰੀਕਾ ਹੈ। ਸਾਨੂੰ ਵੀਗਨ ਹੋਣਾ ਚਾਹੀਦਾ ਹੈ। ਤੁਹਾਡਾ ਧੰਨਵਾਦ, ਸ਼੍ਰੀ ਕਪੋਨਰ। ਪ੍ਰਮਾਤਮਾ ਤੁਹਾਡਾ ਭਲਾ ਕਰੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)

(ਅਗਲਾ ਸਵਾਲ ਸ਼੍ਰੀ ਸੇਸੋ ਫਰਡੀਨੈਂਡ ਤੋਂ ਹੈ। ਉਹ ਸੀਈਬੀ ਬੇਨਿਨ ਦੇ ਸਹਾਇਕ ਖੇਤਰੀ ਨਿਰਦੇਸ਼ਕ ਹਨ।)

Mr. Sessou Ferdinand: ਹਾਲੋ, ਸਤਿਗੁਰੂ ਜੀ। (ਹਾਲੋ।) ਸਾਡੇ ਵਾਤਾਵਰਣ ਲਈ ਇੱਕ ਬਿਹਤਰ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਨੇਤਾ ਬਣਨ ਲਈ ਤੁਹਾਡਾ ਧੰਨਵਾਦ। ਤੁਹਾਡਾ ਧੰਨਵਾਦ, ਮਾਂ ਜੀ, ਤੁਹਾਡੇ ਬੇਅੰਤ ਪਿਆਰ ਲਈ। ਮਾਤਾ ਜੀ, ਤੁਹਾਡਾ ਧੰਨਵਾਦ, ਧਰਤੀ ਉੱਤੇ ਸਾਰੇ ਜੀਵਨ ਪ੍ਰਤੀ ਤੁਹਾਡੀ ਹਮਦਰਦੀ ਲਈ । ਅਸੀਂ ਗ‌ਿਆਨ ਦੇ ਚਾਨਣ ਨੂੰ ਹੇਠ-ਲਿਖੇ ਸਵਾਲ ਦਾ ਜਵਾਬ ਦੇਣ ਲਈ ਸੱਦਾ ਦੇ ਰਹੇ ਹਾਂ: ਕੀ ਵੀਗਨ ਖੁਰਾਕ ਸਾਡੀਆਂ ਬੁਰੀਆਂ ਆਦਤਾਂ, ਜਿਵੇਂ ਕਿ ਨਸ਼ੇ, ਸ਼ਰਾਬ, ਜਾਂ ਸਿਗਰਟ ਦੀ ਲਤ ਨੂੰ ਮਿਟਾਉਣ ਜਾਂ ਘਟਾਉਣ ਵਿੱਚ ਸਾਡੀ ਮਦਦ ਕਰ ਸਕਦੀ ਹੈ? ਧੰਨਵਾਦ, ਮਾਤਾ ਜੀ। (ਤੁਹਾਡਾ ਸਵਾਗਤ ਹੈ।)

Master: ਹਾਂਜੀ, ਡਾਇਰੈਕਟਰ ਸੇਸੋ। ਹਾਂਜੀ । ਜਿੰਨਾ ਮੈਂ ਇਨ੍ਹਾਂ ਨੁਕਸਾਨਦੇਹ ਪਦਾਰਥਾਂ ਬਾਰੇ ਸਮਝਦੀ ਹਾਂ, ਉਨ੍ਹਾਂ ਨੂੰ ਘਟਾਉਣਾ ਕਾਫ਼ੀ ਨਹੀਂ ਹੈ। ਸਾਨੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ ਹੈ।

ਤੰਬਾਕੂ ਅਤੇ ਸ਼ਰਾਬ ਦੇ ਨੁਕਸਾਨਦੇਹ ਪ੍ਰਭਾਵ ਬਹੁਤ ਗੰਭੀਰ ਹਨ, ਅਤੇ ਇਹ ਦੂਜਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਹਨਾਂ ਪ੍ਰਭਾਵਾਂ ਨੂੰ ਡਾਕਟਰੀ ਅਤੇ ਵਿਗਿਆਨਕ ਤੌਰ 'ਤੇ ਚੰਗੀ ਤਰ੍ਹਾਂ ਦਸਤਾਵੇਜ਼ੀ ਰੂਪ ਦਿੱਤਾ ਗਿਆ ਹੈ। ਤੰਬਾਕੂ ਨਾਲ ਬਹੁਤ ਸਾਰੇ ਕੈਂਸਰ ਜੁੜੇ ਹੋਏ ਹਨ। ਅਤੇ ਸਿਰਫ਼ ਸਿਗਰਟਨੋਸ਼ੀ ਕਰਨ ਵਾਲੇ ਲਈ ਹੀ ਨਹੀਂ, ਸਗੋਂ ਉਨ੍ਹਾਂ ਲੋਕਾਂ ਲਈ ਵੀ ਜਿਨ੍ਹਾਂ ਨੂੰ ਧੂੰਏਂ ਵਾਲੀ ਹਵਾ ਵਿੱਚ ਸਾਹ ਲੈਣਾ ਪੈਂਦਾ ਹੈ। ਦੂਜੇ-ਦਰਜੇ ਦਾ ਧੂੰਆਂ, ਉਹ ਇਸਨੂੰ ਕਹਿੰਦੇ ਹਨ। ਅਤੇ ਤੀਜੇ-ਹੱਥ ਦਾ ਧੂੰਆਂ ਵੀ। ਉਦਾਹਰਣ ਵਜੋਂ, ਉਹ ਧੂੰਆਂ ਜੋ ਅਜੇ ਵੀ ਕਮਰੇ ਦੇ ਪਰਦਿਆਂ ਜਾਂ ਸੋਫੇ ਅਤੇ ਕੱਪੜਿਆਂ ਨਾਲ ਚਿਪਕਦਾ ਹੈ, ਬੱਚਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਹ ਇਸਨੂੰ ਤੀਜੇ-ਹੱਥ ਦਾ ਧੂੰਆਂ ਵੀ ਕਹਿੰਦੇ ਹਨ। ਸੋ ਇਹ ਸੱਚਮੁੱਚ ਇੱਕ ਮੌਤ ਦੀ ਸਜ਼ਾ ਹੈ। ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ 81% ਬੱਚੇ ਜੋ ਦੁਖਦਾਈ ਅਖੌਤੀ ਸਡਨ ਇਨਫੈਂਟ ਡੈਥ ਸਿੰਡਰੋਮ (SIDS) ਤੋਂ ਮਰਦੇ ਹਨ, ਤੁਸੀਂ ਇਸ ਬਾਰੇ ਸੁਣਿਆ ਹੋਵੇਗਾ, ਇਹ ਦੂਜੇ ਦਰਜੇ ਦੇ ਧੂੰਏਂ ਦੇ ਸੰਪਰਕ ਵਿੱਚ ਆਏ ਸਨ। ਤੁਸੀਂ ਦੇਖਿਆ? ਅਸੀਂ ਸਿਰਫ਼ ਸਿਗਰਟਨੋਸ਼ੀ ਕਰਕੇ ਬੱਚਿਆਂ ਨੂੰ ਮਾਰ ਸਕਦੇ ਹਾਂ। ਇਹ ਕਿੰਨਾ ਘਾਤਕ ਹੈ, ਸਾਡੇ ਪਰਿਵਾਰ ਦੇ ਮੈਂਬਰਾਂ ਲਈ ਅਤੇ ਸਾਡੇ ਲਈ ਕਿੰਨਾ ਬੇਰਹਿਮ ਹੈ ਕਿ ਅਸੀਂ ਆਪਣੇ ਕੀਮਤੀ ਸਰੀਰ, ਪ੍ਰਮਾਤਮਾ ਦੇ ਮੰਦਰ ਵਿੱਚ ਅਜਿਹੇ ਇਕ ਹਾਨੀਕਾਰਕ ਜ਼ਹਿਰੀਲੇ ਪਦਾਰਥ ਨੂੰ ਲਿਆਈਏ।

ਸੋ ਸਾਨੂੰ ਸਿਗਰਟਨੋਸ਼ੀ ਛੱਡਣੀ ਚਾਹੀਦੀ ਹੈ, ਸਾਨੂੰ ਇਸ ਸੰਸਾਰ ਤੋਂ ਤੰਬਾਕੂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੀਦਾ ਹੈ। ਅਤੇ ਸ਼ਰਾਬ, ਅਸੀਂ ਪਹਿਲਾਂ ਹੀ ਜਾਣਦੇ ਹਾਂ, ਨੇ ਬਹੁਤ ਸਾਰੀਆਂ ਜਾਨਾਂ ਬਹੁਤ ਛੋਟੀ ਉਮਰ ਵਿੱਚ ਲਈਆਂ ਹਨ ਅਤੇ ਬਹੁਤ ਸਾਰੀਆਂ ਸਮੱਸਿਆਵਾਂ, ਬਹੁਤ ਸਾਰੇ ਦੁੱਖ ਅਤੇ ਦਿਲ ਦੇ ਦਰਦ ਦਾ ਕਾਰਨ ਬਣਦੀਆਂ ਹਨ, ਨਾ ਸਿਰਫ਼ ਪੀਣ ਵਾਲਿਆਂ ਲਈ, ਸਗੋਂ ਉਨ੍ਹਾਂ ਦੇ ਆਲੇ ਦੁਆਲੇ ਦੇ ਲੋਕਾਂ ਲਈ, ਉਨ੍ਹਾਂ ਦੇ ਅਜ਼ੀਜ਼ਾਂ ਲਈ ਵੀ। ਤਾਂ ਮੇਰਾ ਮੰਨਣਾ ਹੈ ਕਿ ਸਰ, ਇਨ੍ਹਾਂ ਪਦਾਰਥਾਂ ਨੂੰ ਸਾਡੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਹਟਾਉਣ ਦੀ ਲੋੜ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਇਹ ਸਵਾਲ ਸਾਰਿਆਂ ਦੇ ਭਲੇ ਲਈ ਪੁੱਛ ਰਹੇ ਹੋ।

ਮੈਂ ਕੁਝ ਸਮਾਂ ਪਹਿਲਾਂ ਦੱਸਿਆ ਸੀ ਕਿ ਇੱਕ ਵਿਅਕਤੀ ਕੋਈ ਵੀ ਬੁਰੀ ਆਦਤ 21 ਦਿਨਾਂ ਦੇ ਅੰਦਰ-ਅੰਦਰ ਛੱਡ ਸਕਦਾ ਹੈ। ਸੋ ਉਸ ਸਮੇਂ ਦੌਰਾਨ ਸਿਗਰਟ, ਨਸ਼ੇ ਜਾਂ ਸ਼ਰਾਬ ਛੱਡਣਾ ਸੰਭਵ ਹੈ। ਪਰ ਉਸ ਸਮੇਂ ਦੌਰਾਨ, ਵਿਅਕਤੀ, ਨਸ਼ੇੜੀ ਵਿਅਕਤੀ ਨੂੰ ਰਚਨਾਤਮਕ ਚੀਜ਼ਾਂ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ - ਜਿਵੇਂ ਕਿ ਉਨ੍ਹਾਂ ਦੇ ਮਨਪਸੰਦ ਸ਼ੌਕ, ਚੰਗੇ ਦੋਸਤਾਂ ਅਤੇ ਸਹਾਇਕ ਲੋਕਾਂ ਨਾਲ ਸਮਾਂ ਬਿਤਾਉਣਾ, ਅਤੇ ਹੋਰ ਮਨਪਸੰਦ ਰਚਨਾਤਮਕ, ਸੁਹਾਵਣੀਆਂ ਗਤੀਵਿਧੀਆਂ ਤਾਂ ਜੋ ਸਾਡੇ ਮਨਾਂ ਨੂੰ ਵਿਅਸਤ ਰੱਖਿਆ ਜਾ ਸਕੇ ਅਤੇ ਸਾਡੇ ਸਰੀਰ ਨੂੰ ਨਸ਼ੇ ਵਾਲੇ ਪਦਾਰਥ ਤੋਂ ਬਿਨਾਂ ਆਰਾਮ ਦਿੱਤਾ ਜਾ ਸਕੇ। ਸੋ, ਗਤੀਵਿਧੀਆਂ ‌ਵਿਚੋਂ ਇੱਕ ਸੁਆਦੀ ਵੀਗਨ ਭੋਜਨ ਬਣਾਉਣ ਦੇ ਤਰੀਕੇ ਲੱਭਣਾ, ਕੁਝ ਨਵੇਂ ਨੁਸਖਿਆਂ ਦੀ ਕਾਢ ਕੱਢਣਾ ਹੋ ਸਕਦਾ ਹੈ। ਕਸਰਤ ਕਰੋ, ਮੈਡੀਟੇਸ਼ਨ ਕਲਾਸ ਵਿੱਚ ਜਾਓ, ਯੋਗਾ ਕਰੋ, ਆਦਿ।

ਅਮਰੀਕਾ ਦੇ ਇੱਕ ਵੀਗਨ ਮੈਡੀਕਲ ਡਾਕਟਰ, ਡਾ. ਗੈਬਰੀਅਲ ਕਾਜ਼ੇਨਜ਼ ਦੇ ਅਨੁਸਾਰ, ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿਗਰਟਨੋਸ਼ੀ ਅਤੇ ਸ਼ਰਾਬ ਛੱਡਣ ਵਿੱਚ ਮਦਦ ਕੀਤੀ ਹੈ, ਇੱਕ ਤਾਜ਼ਾ, ਜੈਵਿਕ ਵੀਗਨ ਖੁਰਾਕ ਨਾਲ ਇਹਨਾਂ ਆਦਤਾਂ ਨੂੰ ਦੂਰ ਕਰਨਾ ਆਸਾਨ ਹੈ। ਇਹ ਭੋਜਨ ਦਿਮਾਗ ਦੀ ਰਸਾਇਣ ਵਿਗਿਆਨ ਨੂੰ ਸੰਤੁਲਿਤ ਕਰਦੇ ਹਨ ਤਾਂ ਜੋ ਇਹ ਸਭ ਤੋਂ ਵਧੀਆ ਢੰਗ ਨਾਲ ਕੰਮ ਕਰੇ, ਜੋ ਕਿ ਨਸ਼ੇ ਦੀ ਲਤ ਨੂੰ ਘੱਟ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ, ਹੋਰ ਵਿਗਿਆਨਕ ਖੋਜਾਂ ਨੇ ਪਾਇਆ ਹੈ ਕਿ ਅਲਕੋਹਲ ਵਾਲੇ ਪੀਣ-ਵਾਲੇ ਪਦਾਰਥ ਅਤੇ (ਜਾਨਵਰ-ਲੋਕ) ਮਾਸ ਸਿਗਰਟਾਂ ਦਾ ਸੁਆਦ ਬਿਹਤਰ ਬਣਾਉਂਦੇ ਹਨ, ਪਰ ਫਲ ਅਤੇ ਸਬਜ਼ੀਆਂ ਉਨ੍ਹਾਂ ਦਾ ਸੁਆਦ ਘੱਟ ਆਕਰਸ਼ਕ ਬਣਾਉਂਦੀਆਂ ਹਨ। ਸੋ ਵੀਗਨ ਖੁਰਾਕ ਸਿਗਰਟਨੋਸ਼ੀ ਛੱਡਣ ਲਈ ਸੰਪੂਰਨ ਹੱਲ ਹੈ।

ਕੁਝ ਲੋਕਾਂ ਨੇ ਇਹ ਆਮ ਤੌਰ 'ਤੇ ਕਿਹਾ ਹੈ, ਕਿ ਜਦੋਂ ਉਹ ਵਧੇਰੇ ਸਿਹਤਮੰਦ ਖਾਣਾ ਸ਼ੁਰੂ ਕਰਦੇ ਹਨ, ਤਾਂ ਉਹ ਮਾੜੀਆਂ ਚੀਜ਼ਾਂ ਹੁਣ ਖਤਮ ਹੋ ਜਾਂਦੀਆਂ ਹਨ ਜੋ ਉਨ੍ਹਾਂ ਨੂੰ ਆਕਰਸ਼ਕ ਲੱਗਦੀਆਂ ਸਨ। ਤੁਹਾਡਾ ਧੰਨਵਾਦ, ਸਰ, ਇੱਕ ਵਧੀਆ ਸਵਾਲ ਲਈ। ਬੇਨਿਨ ਤੋਂ ਇੱਥੇ ਆਉਣ ਲਈ ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) (ਜਵਾਬ ਲਈ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਸਵਾਗਤ ਹੈ, ਪਿਆਰੇ।

Photo Caption: ਪਿਆਰ ਜਿੰਦਗੀ ਨੂੰ ਸੁੰਦਰ ਬਣਾਉਂਦਾ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (15/21)
1
ਗਿਆਨ ਭਰਪੂਰ ਸ਼ਬਦ
2025-05-12
1178 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2025-05-13
884 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2025-05-14
797 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2025-05-15
704 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2025-05-16
599 ਦੇਖੇ ਗਏ
6
ਗਿਆਨ ਭਰਪੂਰ ਸ਼ਬਦ
2025-05-17
782 ਦੇਖੇ ਗਏ
7
ਗਿਆਨ ਭਰਪੂਰ ਸ਼ਬਦ
2025-05-19
708 ਦੇਖੇ ਗਏ
8
ਗਿਆਨ ਭਰਪੂਰ ਸ਼ਬਦ
2025-05-20
603 ਦੇਖੇ ਗਏ
9
ਗਿਆਨ ਭਰਪੂਰ ਸ਼ਬਦ
2025-05-21
694 ਦੇਖੇ ਗਏ
10
ਗਿਆਨ ਭਰਪੂਰ ਸ਼ਬਦ
2025-05-22
625 ਦੇਖੇ ਗਏ
11
ਗਿਆਨ ਭਰਪੂਰ ਸ਼ਬਦ
2025-05-23
536 ਦੇਖੇ ਗਏ
12
ਗਿਆਨ ਭਰਪੂਰ ਸ਼ਬਦ
2025-05-24
582 ਦੇਖੇ ਗਏ
13
ਗਿਆਨ ਭਰਪੂਰ ਸ਼ਬਦ
2025-05-26
525 ਦੇਖੇ ਗਏ
14
ਗਿਆਨ ਭਰਪੂਰ ਸ਼ਬਦ
2025-05-27
520 ਦੇਖੇ ਗਏ
15
ਗਿਆਨ ਭਰਪੂਰ ਸ਼ਬਦ
2025-05-28
480 ਦੇਖੇ ਗਏ
16
ਗਿਆਨ ਭਰਪੂਰ ਸ਼ਬਦ
2025-05-29
468 ਦੇਖੇ ਗਏ
17
ਗਿਆਨ ਭਰਪੂਰ ਸ਼ਬਦ
2025-05-30
384 ਦੇਖੇ ਗਏ
18
ਗਿਆਨ ਭਰਪੂਰ ਸ਼ਬਦ
2025-05-31
337 ਦੇਖੇ ਗਏ
19
ਗਿਆਨ ਭਰਪੂਰ ਸ਼ਬਦ
2025-06-02
290 ਦੇਖੇ ਗਏ
20
ਗਿਆਨ ਭਰਪੂਰ ਸ਼ਬਦ
2025-06-03
232 ਦੇਖੇ ਗਏ
21
ਗਿਆਨ ਭਰਪੂਰ ਸ਼ਬਦ
2025-06-04
152 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-04
894 ਦੇਖੇ ਗਏ
ਧਿਆਨਯੋਗ ਖਬਰਾਂ
2025-06-04
134 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-04
152 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
823 ਦੇਖੇ ਗਏ
ਧਿਆਨਯੋਗ ਖਬਰਾਂ
2025-06-03
482 ਦੇਖੇ ਗਏ
33:42
ਧਿਆਨਯੋਗ ਖਬਰਾਂ
2025-06-03
54 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-03
232 ਦੇਖੇ ਗਏ
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2025-06-03
51 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ