ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਅਗਲਾ ਸਵਾਲ ਮੈਡੇਮੋਇਸੇਲ ਸੋਮਪੋਗਡੂ ਸੇਸੀਲ ਤੋਂ ਹੈ।) ਉਹ ਬੁਰਕੀਨਾ ਫਾਸੋ ਦੇ ਲ'ਆਬਜ਼ਰਵੇਟਰ ਅਖਬਾਰ ਵਿੱਚ ਇੱਕ ਲੇਖਾਕਾਰ ਹੈ, ਅਤੇ ਇੱਕ ਸ਼ਾਕਾਹਾਰੀ ਵੀ ਹੈ।) Miss Sompougdou Cécile: ਸ਼ੁਭ ਸ਼ਾਮ, ਸਤਿਗੁਰੂ ਜੀ। (ਹਾਲੋ।) ਤੁਸੀਂ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਲਈ ਤੁਹਾਡਾ ਧੰਨਵਾਦ। ਤੁਸੀਂ ਮਨੁੱਖਤਾ ਲਈ ਜੋ ਕੁਝ ਕੀਤਾ ਹੈ, ਉਸ ਲਈ ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। (ਤੁਹਾਡਾ ਧੰਨਵਾਦ।) ਮੇਰਾ ਸਵਾਲ ਹੈ: ਅੱਜ ਦੀਆਂ ਖ਼ਬਰਾਂ ਦਾ ਮੁੱਖ ਵਿਸ਼ਾ ਸਵਾਈਨ ਫਲੂ ਦਾ ਤੇਜ਼ੀ ਨਾਲ ਫੈਲਣਾ ਹੈ। ਅਸੀਂ ਇੰਨੀਆਂ ਸਾਰੀਆਂ ਬਿਮਾਰੀਆਂ ਕਿਉਂ ਦੇਖਦੇ ਹਾਂ ਜੋ ਮਨੁੱਖਜਾਤੀ ਜਾਨਵਰ(-ਲੋਕਾਂ) ਤੋਂ ਸੰਕਰਮਿਤ ਹੋ ਰਹੀ ਹੈ? ਪਾਗਲ ਗਾਂ ਦੀ ਬਿਮਾਰੀ, ਬਰਡ ਫਲੂ, ਅਤੇ ਹੁਣ ਸਵਾਈਨ ਫਲੂ ਦੇ ਨਾਲ। ਕੀ ਜਾਨਵਰ ਪਿਆਰ ਨਾਲ ਸਾਨੂੰ ਇਹ ਸੁਨੇਹਾ ਨਹੀਂ ਦੇ ਰਹੇ ਕਿ ਮਾਸ ਦਾ ਸੇਵਨ ਮਨੁੱਖਾਂ ਲਈ ਚੰਗਾ ਨਹੀਂ ਹੈ? (ਇਹ ਸਹੀ ਹੈ... ਇਹ ਸਹੀ ਹੈ, ਮਿਸ ਸੋਮਪੋਗਸੂ।) Master: ਹਾਂਜੀ। ਇਹ ਇਸ ਤਰਾਂ ਹੈ। ਇਹ ਉਵੇਂ ਹੀ ਹੈ ਜਿਵੇਂ ਤੁਸੀਂ ਕਿਹਾ ਸੀ, ਮੈਡੇਮੋਇਸੇਲ ਸੋਮਪੋਗਡੂ। ਸੱਚਮੁੱਚ, ਤੁਸੀਂ ਸਹੀ ਹੋ। ਜਾਨਵਰ(-ਲੋਕ) ਅਤੇ ਬ੍ਰਹਿਮੰਡ ਇੱਕ ਸੁਨੇਹਾ ਦੇ ਰਹੇ ਹਨ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਜਾਨਵਰ(-ਲੋਕ) ਆਪਣੀ ਵੀ ਇੰਨੀ ਪਰਵਾਹ ਕਰਦੇ ਹਨ, ਭਾਵੇਂ ਉਹ ਜਿਨ੍ਹਾਂ ਹਾਲਾਤਾਂ ਨੂੰ ਸਹਿਣ ਕਰਦੇ ਹਨ ਅਤੇ ਕੁਝ ਬਿਮਾਰੀਆਂ ਪਹਿਲਾਂ ਹੀ ਉਨ੍ਹਾਂ ਲਈ ਭਿਆਨਕ ਹਨ। ਜਿਨ੍ਹਾਂ ਨੂੰ ਬੁੱਚੜਖਾਨੇ ਜਾਣ ਲਈ ਪਾਲਿਆ ਜਾਂਦਾ ਹੈ, ਉਨ੍ਹਾਂ ਲਈ ਉਨ੍ਹਾਂ ਦੇ ਜਨਮ ਤੋਂ ਹਰ ਦਿਨ ਦੁੱਖ ਦਾ ਦਿਨ ਹੁੰਦਾ ਹੈ, ਕਦੇ ਸੂਰਜ ਨਹੀਂ ਦੇਖਦੇ ਅਤੇ ਹਰ ਕੁਦਰਤੀ ਪ੍ਰਵਿਰਤੀ ਤੋਂ ਵਾਂਝੇ ਰਹਿੰਦੇ ਹਨ, ਪਰ ਉਹ ਬਿਨਾਂ ਕਿਸੇ ਸ਼ਿਕਾਇਤ ਦੇ ਲੰਘ ਜਾਂਦੇ ਹਨ, ਇੱਥੋਂ ਤੱਕ ਕਿ ਉਸ ਬਿਮਾਰੀ ਦਾ ਦੋਸ਼ ਵੀ ਆਪਣੇ ਸਿਰ ਲੈਂਦੇ ਹਨ ਜੋ ਉਨ੍ਹਾਂ ਦੀ ਗਲਤੀ ਨਹੀਂ ਹੈ, ਇਹ ਉਨ੍ਹਾਂ ਦੀ ਬਣਾਈ ਨਹੀਂ ਹੈ। ਉਦਾਹਰਣ ਵਜੋਂ, ਸੂਰ(-ਲੋਕ) ਜਿਨ੍ਹਾਂ ਨੂੰ ਇਹ ਫਲੂ ਵਾਇਰਸ ਹੁੰਦਾ ਹੈ, ਕੀ ਉਹ ਇਹ ਚਾਹੁੰਦੇ ਸਨ? ਕੀ ਉਹਨਾਂ ਨੇ ਇਸਨੂੰ ਬਣਾਇਆ? ਨਹੀਂ, ਨਹੀਂ। ਉਹ ਜਿਨ੍ਹਾਂ ਹਾਲਾਤਾਂ ਵਿੱਚ ਰਹਿ ਰਹੇ ਹਨ, ਉਹ ਬਹੁਤ ਹੀ ਭਿਆਨਕ, ਤਰਸਯੋਗ ਹਨ ਅਤੇ ਇਹੀ ਫਲੂ ਦਾ ਅਸਲ ਕਾਰਨ ਹੈ। ਯੂਐਸ ਹਿਊਮੇਅਨ ਸੋਸਾਇਟੀ ਲਈ ਪਬਲਿਕ ਹੈਲਥ ਐਂਡ ਐਨੀਮਲ ਐਗਰੀਕਲਚਰ ਦੇ ਡਾਇਰੈਕਟਰ ਡਾ. ਮਾਈਕਲ ਗ੍ਰੇਗਰ ਨੇ ਕਿਹਾ ਹੈ ਕਿ (ਜਾਨਵਰ-ਲੋਕਾਂ ਦੀਆਂ) ਫੈਕਟਰੀ ਹਾਲਤਾਂ ਵਿੱਚ, 5,000 ਜਾਂ 6,000 ਜਾਨਵਰ(-ਲੋਕ) ਇੱਕ ਇਮਾਰਤ ਵਿੱਚ ਇਕੱਠੇ ਰੱਖੇ ਜਾਂਦੇ ਹਨ। ਬਹੁਤ ਜ਼ਿਆਦਾ ਭੀੜ, ਤਣਾਅ ਜੋ ਉਨ੍ਹਾਂ ਦੇ ਇਮਿਊਨ ਸਿਸਟਮਾਂ 'ਤੇ ਹਮਲਾ ਕਰਦਾ ਹੈ, ਅਤੇ ਉਨ੍ਹਾਂ ਨੂੰ ਦਿੱਤੇ-ਜਾਣ ਵਾਲੇ ਐਂਟੀਬਾਇਓਟਿਕਸ - ਜੋ ਅਸੀਂ, ਮਨੁੱਖ, ਮਾਸ ਦੇ ਨਾਲ ਖਾਂਦੇ ਹਾਂ - ਉਨ੍ਹਾਂ ਦੇ ਮਲ-ਮੂਤਰ ਤੋਂ ਅਮੋਨੀਆ ਉਨ੍ਹਾਂ ਦੇ ਸਾਹ ਦੀਆਂ ਨਾਲੀਆਂ ਨੂੰ ਸਾੜ ਦਿੰਦਾ ਹੈ, ਗੰਦਗੀ ਜਿੱਥੇ ਹਰ ਕਿਸਮ ਦੇ ਰੋਗਾਣੂ ਵਧਣਗੇ, ਨਾਲ ਹੀ ਸੂਰਜ ਦੀ ਰੌਸ਼ਨੀ ਨਹੀਂ ਹੁੰਦੀ। ਡਾ. ਗ੍ਰੇਗਰ ਨੇ ਕਿਹਾ ਕਿ ਇਹ ਹਾਲਾਤ ਇਨਫਲੂਐਂਜ਼ਾ ਦੇ ਭਿਆਨਕ ਸਟ੍ਰੇਨ, ਜਿਵੇਂ ਕਿ ਸਵਾਈਨ ਫਲੂ, ਜਿਸਦਾ ਤੁਸੀਂ ਜ਼ਿਕਰ ਕੀਤਾ ਹੈ, ਦੇ ਉਭਾਰ ਅਤੇ ਫੈਲਣ ਲਈ ਇੱਕ ਸੰਪੂਰਨ ਤੂਫਾਨੀ ਵਾਤਾਵਰਣ ਪੈਦਾ ਕਰਦੇ ਹਨ। ਅਮਰੀਕਾ ਵਿੱਚ ਮਹਾਂਮਾਰੀ ਵਿਗਿਆਨ ਦੇ ਇੱਕ ਹੋਰ ਡਾਕਟਰ ਅਤੇ ਪ੍ਰੋਫੈਸਰ, ਡਾ. ਗ੍ਰੈਗਰੀ ਗ੍ਰੇਅ ਨੇ ਇਹ ਵੀ ਪਾਇਆ ਕਿ ਜੋ ਲੋਕ (ਜਾਨਵਰ-ਲੋਕ) ਫੈਕਟਰੀਆਂ ਵਿੱਚ ਕੰਮ ਕਰਦੇ ਸਨ, ਉਨ੍ਹਾਂ ਵਿੱਚ ਕਿਤੇ ਪਹਿਲਾਂ ਸੂਰ(-ਲੋਕ) ਵਾਇਰਸ ਹੋਣ ਦੀ ਸੰਭਾਵਨਾ 50 ਗੁਣਾ ਜ਼ਿਆਦਾ ਹੁੰਦੀ ਸੀ। ਇਸ ਸਮੇਂ ਸੰਸਾਰ ਭਰ ਵਿੱਚ ਫੈਲੇ ਹੋਏ ਸਵਾਈਨ ਫਲੂ ਦੇ ਮਾਮਲੇ ਵਿੱਚ, ਵਿਸ਼ਵ ਸਿਹਤ ਸੰਗਠਨ (WHO) ਨੇ ਸੰਸਾਰ ਭਰ ਵਿੱਚ ਮਨੁੱਖਾਂ ਵਿੱਚ 3,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਚੇਤਾਵਨੀ ਦਿੱਤੀ ਹੈ ਕਿ ਇਹ ਅਜੇ ਖਤਮ ਨਹੀਂ ਹੋਇਆ ਹੈ, ਅਤੇ ਸਾਨੂੰ ਸ਼ਾਇਦ ਹੀ ਪਤਾ ਹੋਵੇ ਕਿ ਵਾਇਰਸ ਕਿੰਨਾ ਹਮਲਾਵਰ ਹੈ ਅਤੇ ਕਿੰਨਾ ਬਣ ਜਾਵੇਗਾ। ਇਹ ਹੋਰ ਵੀ ਵਿਗੜ ਸਕਦਾ ਹੈ, ਅਤੇ ਇਹ ਸਾਡੇ ਗ੍ਰਹਿ ਦੀ ਆਬਾਦੀ ਦੇ ਇੱਕ ਤਿਹਾਈ ਹਿੱਸੇ ਨੂੰ ਸੰਕਰਮਿਤ ਕਰ ਸਕਦਾ ਹੈ। ਉਹ ਇਸਦੀ ਉਮੀਦ ਕਰਦੇ ਹਨ। ਤਾਂ ਹਾਂਜੀ, ਜਾਨਵਰ(-ਲੋਕ) ਚਾਹੁੰਦੇ ਹਨ ਕਿ ਮਨੁੱਖ ਉਨ੍ਹਾਂ ਖ਼ਤਰਿਆਂ ਪ੍ਰਤੀ ਜਾਗਣ ਜੋ ਅਸੀਂ ਪੈਦਾ ਕਰ ਰਹੇ ਹਾਂ, ਨਾ ਸਿਰਫ਼ ਉਨ੍ਹਾਂ ਲਈ, ਸਗੋਂ ਮਨੁੱਖਤਾ ਲਈ ਵੀ। ਹਾਲਾਂਕਿ, ਇਹ ਜਾਨਵਰਾਂ(-ਲੋਕਾਂ)-ਨਾਲ-ਸਬੰਧਤ ਬਿਮਾਰੀਆਂ ਬਹੁਤ ਸਪੱਸ਼ਟ ਤੌਰ 'ਤੇ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਹਨ। ਸੋ, ਸਾਨੂੰ ਇਸ ਚੱਕਰ ਨੂੰ ਉਲਟਾਉਣ ਅਤੇ ਇੱਕ ਨਵੀਂ ਸ਼ੁਰੂਆਤ ਕਰਨ ਦੀ ਲੋੜ ਹੈ। ਮਾਰਨਾ ਬੰਦ ਕਰੋ; ਜੀਓ ਅਤੇ ਜਿਉਣ ਦਿਓ। ਕਿਉਂਕਿ ਭਾਵੇਂ ਜਾਨਵਰ(-ਲੋਕ) ਖੁਦ ਮਾਫ਼ ਕਰਨ ਵਾਲੇ ਹਨ, ਬ੍ਰਹਿਮੰਡ ਦਾ ਭੌਤਿਕ ਨਿਯਮ ਦੱਸਦਾ ਹੈ ਕਿ ਹਰ ਕਿਰਿਆ ਦਾ ਇੱਕ ਨਤੀਜਾ ਹੁੰਦਾ ਹੈ। ਸੋ, ਜੇਕਰ ਅਸੀਂ ਖੁਦ ਸਿਹਤਮੰਦ, ਖੁਸ਼ਹਾਲ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਜਿਉਣ ਦੇਣਾ ਚਾਹੀਦਾ ਹੈ। ਇਹ ਸਭ ਤੋਂ ਵਧੀਆ ਸੇਧ ਹੈ। ਜੇਕਰ ਅਸੀਂ ਦੂਜੇ ਜੀਵਾਂ ਨਾਲ ਸ਼ਾਂਤੀ ਨਾਲ ਰਹਿੰਦੇ ਹਾਂ, ਭਾਵ ਅਸੀਂ ਉਨ੍ਹਾਂ ਨੂੰ ਆਪਣਾ ਭੋਜਨ ਨਹੀਂ ਬਣਾਉਂਦੇ, ਉਨ੍ਹਾਂ ਨੂੰ ਦੁੱਖ ਨਹੀਂ ਦਿੰਦੇ, ਤਾਂ ਅਸੀਂ ਕਦੇ ਵੀ ਬਿਮਾਰੀ ਬਾਰੇ ਚਿੰਤਾ ਨਹੀਂ ਕਰਾਂਗੇ, ਅਤੇ ਸਾਡਾ ਜੀਵਨ ਅਤੇ ਗ੍ਰਹਿ ਜਲਦੀ ਹੀ ਸਵਰਗ ਵਾਂਗ ਹੋ ਜਾਵੇਗਾ। ਤੁਹਾਡਾ ਧੰਨਵਾਦ, ਮੈਡੇਮੋਇਸੇਲ। (ਤੁਹਾਡਾ ਧੰਨਵਾਦ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ।) Host: ਕੀ ਮੈਂ ਨੈਸ਼ਨਲ ਅਸੈਂਬਲੀ ਦੇ ਸਾਬਕਾ ਪ੍ਰਧਾਨ ਅਤੇ ਸਾਡੇ ਦੇਸ਼, ਟੋਗੋ ਦੇ ਸਾਬਕਾ ਪ੍ਰਧਾਨ ਮੰਤਰੀ, ਡਾ. ਕੋਡਜੋ ਐਗਬੇਯੋਮੇ ਮੇਸਨ ਵੱਲੋਂ ਅਗਲਾ ਸਵਾਲ ਪੁੱਛ ਸਕਦਾ ਹਾਂ? ਅਸੀਂ ਦੇਖਿਆ ਹੈ ਕਿ ਅਫਰੀਕਾ ਵਿੱਚ ਜ਼ਿਆਦਾਤਰ ਲੋਕ ਗਲੋਬਲ ਵਾਰਮਿੰਗ ਦੇ ਮੁੱਦੇ ਬਾਰੇ ਚਿੰਤਾ ਨਹੀਂ ਦਿਖਾਉਂਦੇ। ਉਹ ਇਸ ਆਫ਼ਤ ਲਈ ਪੱਛਮੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਕਿਉਂਕਿ ਉੱਥੇ ਵੱਡੇ ਪੱਧਰ 'ਤੇ ਜਾਨਵਰਾਂ(-ਲੋਕਾਂ) ਦੀ ਖੇਤੀਬਾੜੀ ਪ੍ਰਥਾਵਾਂ ਹਨ। ਤੁਸੀਂ ਅਫ਼ਰੀਕਨ ਲੋਕਾਂ ਨੂੰ ਕੀ ਕਹਿ ਸਕਦੇ ਹੋ ਕਿ ਉਹ ਇਹ ਸਮਝਣ ਕਿ ਇਹ ਮੁੱਦਾ ਇੱਕ ਸਾਂਝਾ ਖ਼ਤਰਾ ਹੈ ਅਤੇ ਸੋ ਇਹ ਧਰਤੀ ਦੇ ਸਾਰੇ ਨਿਵਾਸੀਆਂ ਲਈ ਇੱਕ ਸਾਂਝੀ ਚਿੰਤਾ ਹੋਣੀ ਚਾਹੀਦੀ ਹੈ? ਤੁਸੀਂ ਸਾਨੂੰ ਉਨ੍ਹਾਂ ਨੂੰ ਆਪਣੀ ਖੁਰਾਕ ਬਦਲਣ ਲਈ ਪ੍ਰੇਰਿਤ ਕਰਨ ਲਈ ਕੀ ਸਲਾਹ ਦਿਓਗੇ? Master: ਕੀ ਤੁਸੀਂ ਕਿਰਪਾ ਕਰਕੇ ਸਤਿਕਾਰਯੋਗ ਡਾ. ਕੋਡਜੋ ਨੂੰ ਦੱਸ ਸਕਦੇ ਹੋ ਕਿ ਮੈਂ ਉਨ੍ਹਾਂ ਦੇ ਸੂਝਵਾਨ ਸਵਾਲਾਂ ਅਤੇ ਚਿੰਤਾ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਮੈਂ ਬਹੁਤ ਪ੍ਰਭਾਵਿਤ ਹਾਂ ਕਿ ਉਸਨੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੇ ਸਾਥੀ ਨਾਗਰਿਕਾਂ ਦੇ ਹਿੱਤ ਵਿੱਚ ਪ੍ਰਸ਼ਨ ਭੇਜਣ ਲਈ ਆਪਣਾ ਸਮਰਥਨ ਦਿੱਤਾ। ਖੈਰ, ਮੈਨੂੰ ਅਫ਼ਸੋਸ ਹੈ, ਡਾ. ਕੋਡਜੋ, ਕਿ ਗਲੋਬਲ ਵਾਰਮਿੰਗ ਕਿਸੇ ਨੂੰ ਵੀ ਨਹੀਂ ਬਖਸ਼ਦੀ। ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਗ੍ਰਹਿ ਨੂੰ ਬਚਾਉਣ ਲਈ ਆਪਣੇ ਅੰਦਰਲੇ ਉੱਤਮ ਗੁਣਾਂ ਨੂੰ ਜਗਾਉਣ ਲਈ ਆਪਣੀ ਪੂਰੀ ਵਾਹ ਲਾਵੇ ਅਤੇ, ਬੇਸ਼ੱਕ, ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾਵੇ। ਇਸ ਤੋਂ ਇਲਾਵਾ, ਅਫਰੀਕਾ ਵੀ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਤੋਂ ਨਹੀਂ ਬਚਿਆ ਹੈ। 1997 ਦੇ ਸ਼ੁਰੂ ਵਿੱਚ, ਸੰਯੁਕਤ ਰਾਸ਼ਟਰ ਦੇ ਇੱਕ ਦਸਤਾਵੇਜ਼ ਵਿੱਚ ਮਾਰੂਥਲੀਕਰਨ ਦਾ ਹਵਾਲਾ ਦਿੱਤਾ ਗਿਆ ਸੀ, ਜੋ ਕਿ ਅਫਰੀਕਾ ਦੇ ਪੱਛਮੀ ਤੱਟ 'ਤੇ ਲੋਕਾਂ ਦੁਆਰਾ ਸੁਰੱਖਿਆ ਵਾਲੇ ਮੈਂਗ੍ਰੋਵ ਰੁੱਖਾਂ ਨੂੰ ਹਟਾਉਣ ਤੋਂ ਆਇਆ ਸੀ। ਕਾਰਨ ਸਮਝ ਆਉਣ ਵਾਲਾ ਸੀ: ਉਨ੍ਹਾਂ ਨੂੰ ਅੱਗ ਬਾਲਣ ਅਤੇ ਘਰ ਬਣਾਉਣ ਲਈ ਲੱਕੜ ਦੀ ਲੋੜ ਹੁੰਦੀ ਸੀ। ਹਾਲਾਂਕਿ, ਰੁੱਖਾਂ ਦੇ ਨੁਕਸਾਨ ਦੇ ਨਤੀਜੇ ਵਜੋਂ ਫਸਲਾਂ ਦੇ ਖਾਰੇ ਪਾਣੀ ਦੇ ਦੂਸ਼ਿਤ ਹੋਣ ਅਤੇ ਤੱਟਵਰਤੀ ਜੈਵ ਵਿਭਿੰਨਤਾ ਦਾ ਵੀ ਨੁਕਸਾਨ ਹੋਇਆ। ਭਾਵੇਂ ਇਹ ਸੱਚ ਹੋ ਸਕਦਾ ਹੈ ਕਿ ਸੰਸਾਰ ਦੇ ਹੋਰ ਦੇਸ਼ ਗ੍ਰੀਨਹਾਊਸ ਗੈਸਾਂ ਦੇ ਵੱਡੇ ਪੱਧਰ 'ਤੇ ਨਿਕਾਸ ਲਈ ਜ਼ਿੰਮੇਵਾਰ ਹਨ, ਪਰ ਅਫ਼ਰੀਕਾ ਦੇ ਅੰਦਰ ਅਜਿਹੀਆਂ ਸਥਿਤੀਆਂ ਵੀ ਹਨ ਜੋ ਇਕ ਸਿੱਧਾ ਕਾਰਨ ਅਤੇ ਪ੍ਰਭਾਵ ਹਨ। ਇੱਕ ਹੋਰ ਸਥਿਤੀ ਜਿਸਦਾ ਅਫਰੀਕਾ ਦੇ ਅੰਦਰ ਬਹੁਤ ਪ੍ਰਭਾਵ ਪਿਆ ਹੈ, ਉਹ ਹੈ ਸੋਕਾ। ਪਰ ਸਭ ਤੋਂ ਵੱਡਾ ਕਾਰਨ ਅਤੇ ਪ੍ਰਭਾਵ ਇਕ ਵਿਅਕਤੀਗਤ ਪੱਧਰ 'ਤੇ ਹੈ - ਉਹ ਹੈ (ਜਾਨਵਰ-ਲੋਕ) ਮਾਸ ਦੀ ਖਪਤ, ਜਾਂ ਮੈਨੂੰ ਕਹਿਣਾ ਚਾਹੀਦਾ ਹੈ (ਜਾਨਵਰ-ਲੋਕਾਂ ਦਾ) ਮਾਸ, ਮੱਛੀ ਅਤੇ ਆਂਡੇ, ਦੁੱਧ ਦੀ ਖਪਤ। ਭੋਜਨ ਦੀ ਇਹ ਸ਼੍ਰੇਣੀ, ਭਾਵ ਜਾਨਵਰ(-ਲੋਕਾਂ) ਦੇ ਉਤਪਾਦ, ਸੱਚਮੁੱਚ ਗਲੋਬਲ ਵਾਰਮਿੰਗ ਦੇ ਸਭ ਤੋਂ ਵੱਡੇ ਜਾਂ ਮੈਂ ਕਹਾਂਗੀ ਕਿ ਹੁਣ ਤੱਕ ਦੇ ਸਭ ਤੋਂ ਵੱਡੇ ਯੋਗਦਾਨਾਂ ਵਿੱਚੋਂ ਇੱਕ ਹੈ। ਗਲੋਬਲ ਵਾਰਮਿੰਗ ਵਿੱਚ ਸਭ ਤੋਂ ਵੱਡਾ ਯੋਗਦਾਨ ਜਾਨਵਰ(-ਲੋਕ) ਉਤਪਾਦ ਉਦਯੋਗ ਦਾ ਹੈ। ਸੋਕੇ ਦੇ ਮਾਮਲੇ ਵਿੱਚ, ਤੁਸੀਂ ਦੇਖੋਗੇ, (ਗਊ-ਲੋਕਾਂ) ਦੇ ਇੱਕ ਸਰਵਿੰਗ (ਬੀਫ) ਨੂੰ ਪੈਦਾ ਕਰਨ ਲਈ ਔਸਤਨ 1,200 ਗੈਲਨ ਪਾਣੀ ਦੀ ਲੋੜ ਹੁੰਦੀ ਹੈ, ਜਦੋਂ ਕਿ ਇੱਕ ਪੂਰਾ ਵੀਗਨ ਭੋਜਨ ਸਿਰਫ਼ 98 ਗੈਲਨ ਲੈਂਦਾ ਹੈ। ਇਹ ਭੋਜਨ ਤੋਂ ਉਤਨੀ ਹੀ ਊਰਜਾ ਪੈਦਾ ਕਰਨ ਲਈ 12 ਗੁਣਾ ਜ਼ਿਆਦਾ ਪਾਣੀ ਹੈ। ਅਤੇ ਇਸ ਵਿੱਚ ਮੈਂ ਸਿਰਫ਼ ਭੌਤਿਕ ਸਥਿਤੀ ਦਾ ਵਰਣਨ ਕਰਦੀ ਹਾਂ। ਪਿੱਛੇ ਭੌਤਿਕ ਕਾਰਨ ਦੇ ਨਾਲ-ਨਾਲ (ਇਹ ) ਕਾਰਨ ਵੀ ਹੈ, ਜੋ ਕਿ ਇਹ ਹੈ ਕਿ ਸਾਨੂੰ ਜਿਉਂਦੇ ਰਹਿਣ ਲਈ ਵਧੇਰੇ ਹਮਦਰਦੀ ਭਰੇ ਜੀਵਨ ਢੰਗ ਨੂੰ ਅਪਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਕਿਰਪਾ ਕਰਕੇ ਯਾਦ ਰੱਖੋ ਕਿ ਗਲੋਬਲ ਵਾਰਮਿੰਗ ਦੋਸ਼ ਦੇਣ ਬਾਰੇ ਨਹੀਂ ਹੈ। ਸਾਡੇ ਸਾਰਿਆਂ ਦਾ ਇੱਕ ਸਾਂਝਾ ਗ੍ਰਹਿ ਹੈ ਅਤੇ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਅਤੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਇਸਨੂੰ ਸਾਡੇ ਵਿੱਚੋਂ ਹਰੇਕ ਲਈ ਸੁਰੱਖਿਅਤ ਰੱਖਿਆ ਜਾਵੇ। ਜਿਵੇਂ ਮਨੁੱਖੀ ਸਰੀਰ ਵਿੱਚ, ਜੇਕਰ ਇੱਕ ਹਿੱਸੇ ਨੂੰ ਸੱਟ ਲੱਗਦੀ ਹੈ, ਤਾਂ ਇਹ ਪੂਰੇ ਸਰੀਰ ਨੂੰ ਵੀ ਪ੍ਰਭਾਵਿਤ ਕਰੇਗਾ। ਸੋ ਭਾਵੇਂ ਸੱਟ ਸੰਸਾਰ ਦੇ ਕਿਸੇ ਹੋਰ ਹਿੱਸੇ ਤੋਂ ਅਫਰੀਕਾ ਆਈ ਹੋਵੇ, ਸਾਨੂੰ ਸਾਰਿਆਂ ਨੂੰ ਇਸਨੂੰ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੂਰਾ ਸਰੀਰ ਦੁਬਾਰਾ ਠੀਕ ਹੋ ਜਾਵੇ। ਅਤੇ ਇਹ ਸਾਡੇ ਲਈ ਬਹੁਤ ਵਧੀਆ ਹੈ ਕਿ ਅਸੀਂ ਅਜਿਹਾ ਨੇਕ ਇਰਾਦਾ ਰੱਖੀਏ, ਸੰਸਾਰ ਨੂੰ ਬਚਾਉਣ ਵਿੱਚ ਮਦਦ ਕਰੀਏ। ਕਿਉਂਕਿ ਹਰ ਵਧੀਆ ਕੰਮ ਪੂਰੇ ਗ੍ਰਹਿ ਦੇ ਕਰਮ, ਭਾਵ ਵਾਤਾਵਰਣ, ਊਰਜਾ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ। ਸੋ ਇਹੀ ਕੁੰਜੀ ਹੈ: ਵੀਗਨ ਬਣਨਾ ਅਤੇ ਹਮਦਰਦੀ ਦਾ ਸੰਦੇਸ਼ ਫੈਲਾਉਣਾ, ਲੋਕਾਂ ਨੂੰ ਇਹ ਦੱਸਣਾ ਕਿ ਉਹ ਸੱਚਮੁੱਚ ਇੱਕ ਫ਼ਰਕ ਲਿਆ ਸਕਦੇ ਹਨ, ਅਤੇ ਅਸੀਂ ਹਰ ਇੱਕ ਆਪਣੀ ਪਲੇਟ ਵਿੱਚ ਭੋਜਨ ਪਾਉਣ ਦੇ ਆਪਣੇ ਵਿਕਲਪਾਂ ਦੁਆਰਾ ਇਹ ਕਰ ਸਕਦੇ ਹਾਂ। ਕਿਰਪਾ ਕਰਕੇ ਆਪਣੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੋ ਕਿ ਸਾਡੇ ਗ੍ਰਹਿ ਦੀ ਸ਼ਾਂਤੀ ਅਤੇ ਬਚਾਅ ਘਰ ਤੋਂ ਸ਼ੁਰੂ ਹੁੰਦਾ ਹੈ, ਸਾਡੀ ਥਾਲੀ ਤੋਂ ਸ਼ੁਰੂ ਹੁੰਦਾ ਹੈ। ਤੁਹਾਡਾ ਬਹੁਤ ਧੰਨਵਾਦ, ਸਰ। ਪ੍ਰਮਾਤਮਾ ਤੁਹਾਡਾ ਭਲਾ ਕਰੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡੇ ਜਵਾਬ ਲਈ ਤੁਹਾਡਾ ਬਹੁਤ ਧੰਨਵਾਦ।) ਤੁਹਾਡਾ ਸਵਾਗਤ ਹੈ, ਪਿਆਰੇ। Photo Caption: ਪਰਮਾਤਮਾ ਸਾਨੂੰ ਹਮੇਸ਼ਾ ਪਿਆਰ ਦਿਖਾਉਂਦਾ ਹੈ। ਬਸ ਇਸਨੂੰ ਲੱਭੋ, ਕਿਤੇ ਵੀ।