ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਅਗਲਾ ਸਵਾਲ ਮੈਡਮ ਐਨ ਮੈਰੀ ਅਰਾਬਾ ਤੋਂ ਹੈ।) Mme Araba Anne-Marie: ਸ਼ੁਭ ਸ਼ਾਮ, ਸਤਿਗੁਰੂ ਜੀ। ਕਿਰਪਾ ਕਰਕੇ ਮੇਰਾ ਸਾਰਾ ਧੰਨਵਾਦ ਸਵੀਕਾਰ ਕਰੋ। ਗਲੋਬਲ ਵਾਰਮਿੰਗ ਫਲਾਇਰ ਵਿੱਚ, ਇਹ ਕਿਹਾ ਗਿਆ ਹੈ: ''ਜ਼ਿਆਦਾ ਮੱਛੀਆਂ ਫੜਨ ਅਤੇ ਲੱਖਾਂ ਸਾਰਡੀਨ(-ਲੋਕਾਂ) ਦੇ ਨੁਕਸਾਨ ਕਾਰਨ, ਇੱਕ ਮਹੱਤਵਪੂਰਨ ਲੜੀ, ਦੱਖਣ-ਪੱਛਮੀ ਅਫ਼ਰੀਕੀ ਤੱਟ ਦੇ ਪਾਣੀ ਇੱਕ ਜ਼ਹਿਰੀਲੀ ਗੈਸ ਨਾਲ ਭਰੇ ਹੋਏ ਹਨ ਜੋ ਸਮੁੰਦਰ ਦੇ ਤਲ ਤੋਂ ਉਬਲਦੀ ਹੈ, ਜਿਸ ਨਾਲ ਸਤ੍ਹਾ 'ਤੇ ਸਮੁੰਦਰੀ ਜੀਵਨ ਮਰ ਜਾਂਦਾ ਹੈ।'' ਇਸ ਖੇਤਰ ਦਾ ਆਕਾਰ ਨਿਊ ਜਰਸੀ (ਅਮਰੀਕਾ) ਸ਼ਹਿਰ ਦੇ ਰਾਜ ਦੇ ਬਰਾਬਰ ਹੈ, ਅਤੇ ਗ੍ਰੀਨਹਾਊਸ ਪ੍ਰਭਾਵ ਨੂੰ ਹੋਰ ਵਿਗਾੜ ਰਿਹਾ ਹੈ।" ਇਸ ਗੈਸ ਦੀ ਮੂਲ ਪ੍ਰਕਿਰਤੀ ਕੀ ਹੈ? ਤੁਹਾਡਾ ਧੰਨਵਾਦ, ਸਤਿਗੁਰੂ ਜੀ। Master: ਬੋਨਜੌਰ, ਮੈਡਮੋਇਸੇਲ ਅਰਾਬਾ। ਤੁਸੀਂ ਸਾਡੇ ਨਾਲ ਹੋਣ ਲਈ ਸਾਰੇ ਰਾਹ ਬੇਨਿਨ ਦੇ ਕੋਟੋਨੂ ਤੋਂ ਆਏ ਹੋ? (ਹਾਂਜੀ, ਸਤਿਗੁਰੂ ਜੀ।) ਤੁਸੀਂ ਬੇਨਿਨ ਦੇ ਕੋਟੋਨੂ ਵਿੱਚ ਰੇਡੀਓ ਟੋਪਕਾ ਤੋਂ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਆਪਣੀ ਚਿੰਤਾ ਸਾਡੇ ਨਾਲ ਸਾਂਝੀ ਕਰਨ ਲਈ ਆਉਣ ਲਈ ਤੁਹਾਡਾ ਧੰਨਵਾਦ। ਤੁਹਾਡੇ ਮਹਾਂਦੀਪ ਦੇ ਪੱਛਮੀ ਤੱਟ ਤੋਂ ਦੂਰ ਪਾਣੀਆਂ ਦੀ ਸਥਿਤੀ ਬਾਰੇ ਜਾਣਨਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ। ਤੁਸੀਂ ਦੇਖੋ, ਇਹ ਜ਼ਹਿਰੀਲੀ ਗੈਸ ਜਿਸ ਬਾਰੇ ਤੁਸੀਂ ਪੁੱਛ ਰਹੇ ਹੋ, ਉਨ੍ਹਾਂ ਤੱਤਾਂ ਤੋਂ ਬਣਦੀ ਹੈ ਜੋ ਸਮੁੰਦਰੀ ਡੈੱਡ ਜ਼ੋਨ ਬਣਾਉਂਦੇ ਹਨ। ਡੈੱਡ ਜ਼ੋਨ ਬਿਲਕੁਲ ਉਵੇਂ ਹੀ ਹਨ ਜਿਵੇਂ ਉਹ ਸੁਣਾਈ ਦਿੰਦੇ ਹਨ। ਇਹ ਸਮੁੰਦਰ ਦੇ ਉਹ ਖੇਤਰ ਹਨ ਜੋ ਮਰ ਚੁੱਕੇ ਹਨ - ਸਮੁੰਦਰ ਦੇ ਉਹ ਖੇਤਰ ਜੋ ਹੋਰ ਜੀਵਨ ਨੂੰ ਸਮਰਥਨ ਦੇਣ ਦੇ ਅਯੋਗ ਹਨ - ਜੋ ਜ਼ਿਆਦਾਤਰ ਪਸ਼ੂਆਂ ਦੇ ਚਾਰੇ ਦੇ ਖੇਤੀਬਾੜੀ ਪ੍ਰਦੂਸ਼ਣ, ਨਾਲ ਹੀ ਸਮੁੰਦਰ ਵਿੱਚ ਵਹਿ-ਰਹੇ ਪਸ਼ੂਆਂ ਦੀ ਖਾਦ, ਜਾਂ ਕਿਸੇ ਹੋਰ ਕਿਸਮ ਦੇ ਅਸੰਤੁਲਨ ਤੋਂ ਪੈਦਾ ਹੁੰਦੇ ਹਨ। 2003 ਤੋਂ ਬਾਅਦ ਦੇਖੇ-ਗਏ ਡੈੱਡ ਜ਼ੋਨਾਂ ਦੀ ਗਿਣਤੀ ਤਿੰਨ ਗੁਣਾ ਤੋਂ ਵੱਧ ਹੋ ਗਈ ਹੈ, ਹੁਣ 400ਤੋਂ ਵੱਧ ਹਨ ਜੋ ਮੌਜੂਦ ਹਨ ਅਤੇ ਸੰਸਾਰ ਭਰ ਵਿੱਚ ਵੱਧ ਰਹੇ ਹਨ। ਵਿਗਿਆਨੀਆਂ ਦੇ ਅਨੁਸਾਰ, ਅਫ਼ਰੀਕੀ ਡੈੱਡ ਜ਼ੋਨ ਇੱਕ ਤੇਜ਼ ਉੱਪਰ ਵੱਲ ਵਹਿਣ ਵਾਲੇ ਕਰੰਟ ਦੇ ਸੁਮੇਲ ਕਾਰਨ ਹੋਇਆ ਹੈ ਜੋ ਭਰਪੂਰ ਪਲੈਂਕਟਨ ਲਿਆਉਂਦਾ ਹੈ, ਨਾਲ ਹੀ ਮਨੁੱਖੀ ਮੱਛੀਆਂ ਫੜਨ ਕਾਰਨ ਸਾਰਡੀਨ(-ਲੋਕ) ਦੇ ਨੁਕਸਾਨ ਦੇ ਨਾਲ। ਪਿਛਲੇ ਕਈ ਦਹਾਕਿਆਂ ਵਿੱਚ, ਇਹਨਾਂ ਲੱਖਾਂ ਛੋਟੀਆਂ ਮੱਛੀਆਂ(-ਲੋਕਾਂ) ਨੂੰ ਮਨੁੱਖੀ ਖਪਤ ਲਈ ਸਮੁੰਦਰ ਵਿੱਚੋਂ ਕੱਢਿਆ ਗਿਆ ਹੈ। ਸੋ ਹੁਣ, ਸਾਰਡੀਨ(-ਲੋਕ) ਪਲੈਂਕਟਨ ਨੂੰ ਖਾਣ ਵਿੱਚ ਮਦਦ ਕਰਨ ਦੀ ਬਜਾਏ, ਪਲੈਂਕਟਨ ਪਾਣੀ ਵਿੱਚ ਮਰ ਜਾਂਦਾ ਹੈ, ਅਤੇ ਸਮੁੰਦਰ ਦੇ ਤਲ ਵਿੱਚ ਡੁੱਬ ਜਾਂਦਾ ਹੈ ਜਿੱਥੇ ਇਹ ਸੜ ਜਾਂਦਾ ਹੈ ਅਤੇ ਜ਼ਹਿਰੀਲੀਆਂ ਗੈਸਾਂ ਦੇ ਗਠਨ ਵਿੱਚ ਯੋਗਦਾਨ ਪਾਉਂਦਾ ਹੈ: ਮੀਥੇਨ ਅਤੇ ਹਾਈਡ੍ਰੋਜਨ ਸਲਫਾਈਡ। ਜਦੋਂ ਕਿ ਮੀਥੇਨ ਗੈਸ ਅਸਥਿਰ ਅਤੇ ਵਿਸਫੋਟਕ ਹੋ ਸਕਦੀ ਹੈ, ਹਾਈਡ੍ਰੋਜਨ ਸਲਫਾਈਡ ਮਨੁੱਖਾਂ ਅਤੇ ਸਮੁੰਦਰੀ ਜੀਵਾਂ ਦੋਵਾਂ ਲਈ ਜ਼ਹਿਰੀਲੀ ਹੈ। ਸੋ, ਇਸ ਖੇਤਰ ਵਿੱਚ ਸਮੇਂ-ਸਮੇਂ 'ਤੇ ਮੀਥੇਨ ਅਤੇ ਹਾਈਡ੍ਰੋਜਨ ਸਲਫਾਈਡ ਦੇ ਧਮਾਕੇ ਹੁੰਦੇ ਰਹਿੰਦੇ ਹਨ। ਅਤੇ ਜਦੋਂ ਇਹ ਗੈਸਾਂ ਅਫ਼ਰੀਕਾ ਦੇ ਤੱਟ ਤੋਂ ਫਟਦੀਆਂ ਹਨ, ਤਾਂ ਬਹੁਤ ਸਾਰੀਆਂ ਹੋਰ ਮੱਛੀਆ(-ਲੋਕ) ਮਰ ਜਾਂਦੀਆਂ ਹਨ ਅਤੇ ਜਾਨਵਰ(-ਲੋਕ) ਜਿਵੇਂ ਕਿ ਝੀਂਗਾ- ਅਤੇ ਕੇਕੜਾ(-ਲੋਕ) ਜ਼ਹਿਰੀਲੀ ਗੈਸ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਕਿਨਾਰੇ 'ਤੇ ਭੱਜ ਜਾਂਦੇ ਹਨ। ਪਰ ਕਈ ਵਾਰ ਉਹ ਇਸ ਤੋਂ ਵੀ ਬਚ ਨਹੀਂ ਸਕਦੇ। ਵਿਗਿਆਨੀ ਹੁਣ ਚਿੰਤਤ ਹਨ ਕਿ, ਵਾਤਾਵਰਣ ਸੰਤੁਲਨ ਦੀ ਬਹਾਲੀ ਤੋਂ ਬਿਨਾਂ, ਇਸ ਤਰਾਂ ਦੇ ਡੈੱਡ ਜ਼ੋਨ ਹੋਰ ਅਤੇ ਹੋਰ ਹੁੰਦੇ ਰਹਿਣਗੇ, ਵੱਡੇ ਅਤੇ ਵੱਡੇ ਹੁੰਦੇ ਜਾਣਗੇ, ਜੋ ਕਿ ਬੇਸ਼ੱਕ ਸਾਰੇ ਜੀਵਨ ਲਈ ਘਾਤਕ ਹੈ। ਸੋ, ਇਹ ਇੱਕ ਛੋਟੀ ਪਰ ਬਹੁਤ ਵਧੀਆ ਉਦਾਹਰਣ ਹੈ ਕਿ ਸਾਨੂੰ ਵੀਗਨ ਕਿਉਂ ਹੋਣਾ ਚਾਹੀਦਾ ਹੈ - ਜੀਵਨ ਦੇ ਸਹੀ ਸੰਤੁਲਨ ਨੂੰ ਨਵਿਆਉਣ ਲਈ। ਅਤੇ, ਬੇਸ਼ੱਕ, ਸਾਨੂੰ ਜੈਵਿਕ ਵੀਗਨ ਬਣਨ ਦੀ ਵੀ ਲੋੜ ਹੈ, ਕਿਉਂਕਿ ਇਹਨਾਂ ਵਿੱਚੋਂ ਬਹੁਤ ਸਾਰੇ ਡੈੱਡ ਜ਼ੋਨ ਰਸਾਇਣਕ ਖਾਦਾਂ ਦੇ ਕਾਰਨ ਹੁੰਦੇ ਹਨ ਅਤੇ ਬਦਤਰ ਬਣਦੇ ਹਨ ਜੋ ਮੁੱਖ ਤੌਰ 'ਤੇ ਪਸ਼ੂਆਂ ਦੇ ਚਾਰੇ ਲਈ ਵਰਤੇ ਜਾਂਦੇ ਹਨ। ਤਾਂ, ਹਾਂਜੀ, ਜੈਵਿਕ ਵੀਗਨ ਬਣੋ। ਤੁਹਾਡਾ ਧੰਨਵਾਦ, ਮੇਡਮੋਇਸੇਲ। ਅਤੇ ਸ਼ੁਭਕਾਮਨਾਵਾਂ, ਤੁਹਾਡੀ ਪੱਤਰਕਾਰੀ ਦੀ ਨੌਕਰੀ ਵਿੱਚ ਬਹੁਤ ਮਜ਼ਾ ਆਵੇ, ਅਤੇ ਕੋਟੋਨੂ ਵਿੱਚ ਰੇਡੀਓ ਟੋਕਪਾ ਵਿਖੇ ਆਪਣੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭੇਜੋ। ਪ੍ਰਮਾਤਮਾ ਤੁਹਾਡੇ ਦੇਸ਼, ਬੇਨਿਨ ਨੂੰ ਅਸੀਸ ਦੇਵੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ। ਧੰਨਵਾਦ, ਸਤਿਗੁਰੂ ਜੀ, ਜਵਾਬ ਲਈ। ਅਗਲਾ ਸਵਾਲ ਸ਼੍ਰੀ ਬਰਟਰੈਂਡ ਬਡਜਾ ਬੈਸੀ ਦਾ ਹੈ, ਜੋ ਟੈਲੀਵਿਜ਼ਨ ਡੂਕਸੀਏਮ ਵਿਖੇ ਪ੍ਰੋਗਰਾਮ ਦੇ ਇੰਚਾਰਜ ਹਨ।) ਸਵਾਗਤ ਹੈ, ਸਰ। Mr. Bertrand Badja Baissi: ਤੁਹਾਡਾ ਧੰਨਵਾਦ, ਸਤਿਗੁਰੂ ਜੀ। ਤੁਸੀਂ ਜੋ ਵੀ ਕਰ ਰਹੇ ਹੋ, ਉਸ ਲਈ ਤੁਹਾਡਾ ਧੰਨਵਾਦ। ਤੁਹਾਡਾ ਮਿਸ਼ਨ ਨੇਕ ਹੈ, ਅਤੇ ਮੈਨੂੰ ਲੱਗਦਾ ਹੈ ਕਿ ਸਾਡੇ ਆਲੇ ਦੁਆਲੇ ਦੀ ਭੀੜ ਵੱਲ ਦੇਖੋ, ਕਿ ਇਹ ਸੁਨੇਹਾ ਕਿੰਨਾ ਦੂਰ ਗਿਆ। ਕੁਝ ਸਾਲ ਪਹਿਲਾਂ, ਇਸ ਸੁਨੇਹੇ ਨੂੰ ਪਹੁੰਚਾਉਣਾ ਅਜੇ ਵੀ ਮੁਸ਼ਕਲ ਸੀ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਲੋਮੇ, ਟੋਗੋ ਵਿੱਚ TV2 'ਤੇ ਇੱਕ ਅਧਿਆਤਮਿਕ ਪ੍ਰਸਾਰਣ ਹੋਸਟ (ਮੇਜ਼ਬਾਨ) ਹਾਂ। ਡੇਢ ਸਾਲ ਪਹਿਲਾਂ, ਅਸੀਂ ਸ਼ਾਕਾਹਾਰੀ ਅਤੇ ਵੀਗਨ ਹੋਣ ਦੇ ਫਾਇਦਿਆਂ ਬਾਰੇ ਇੱਕ ਸ਼ੋਅ ਕੀਤਾ ਸੀ। ਇਹ ਆਸਾਨ ਨਹੀਂ ਸੀ। ਫਿਰ ਵੀ ਅੱਜ, ਬਹੁਤ ਸਾਰੇ ਸਾਡੇ ਕੋਲ ਵਾਪਸ ਆ ਕੇ ਕਹਿੰਦੇ ਹਨ ਕਿ ਉਨ੍ਹਾਂ ਦੇ ਸ਼ਾਕਾਹਾਰੀ ਜਾਂ ਵੀਗਨ ਅਨੁਭਵ ਨੇ ਅੰਤ ਵਿੱਚ ਫਲ ਦਿੱਤਾ। ਅਸੀਂ ਆਪਣੇ ਆਪ ਨੂੰ ਵਧਾਈ ਦਿੰਦੇ ਹਾਂ। ਹਾਲਾਂਕਿ, ਇੱਕ ਵਿਰੋਧਾਭਾਸ ਹੈ। ਰੋਜ਼ਾਨਾ ਮੀਡੀਆ ਵਿੱਚ, ਸਾਡੇ ਕੋਲ ਉਨ੍ਹਾਂ ਖਤਰਿਆਂ ਬਾਰੇ ਜਾਣਕਾਰੀ ਹੁੰਦੀ ਹੈ ਜਿਨ੍ਹਾਂ ਦਾ ਸਾਡੀ ਧਰਤੀ ਸਾਹਮਣਾ ਕਰ ਰਹੀ ਹੈ। ਅੱਜ, ਅਫ਼ਰੀਕਨ ਹੋਣ ਦੇ ਨਾਤੇ, ਅਸੀਂ ਗਲੋਬਲ ਵਾਰਮਿੰਗ ਕਾਰਨ ਸਾਡੇ ਗ੍ਰਹਿ 'ਤੇ ਆਉਣ-ਵਾਲੀਆਂ ਆਫ਼ਤਾਂ ਨੂੰ ਰੋਕਣ ਲਈ ਕੀ ਕਰ ਸਕਦੇ ਹਾਂ? ਤੁਹਾਡਾ ਧੰਨਵਾਦ, ਸਤਿਗੁਰੂ ਜੀ। (ਤੁਹਾਡਾ ਧੰਨਵਾਦ।) Master: ਹਾਲੋ, ਸ਼੍ਰੀਮਾਨ ਬੱਜਾ ਬੈਸੀ। ਤੁਹਾਡੀ ਨੇਕ ਚਿੰਤਾ ਲਈ ਤੁਹਾਡਾ ਧੰਨਵਾਦ ਅਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਧੰਨਵਾਦ। ਤੁਸੀਂ ਦੇਖੋ, ਸਭ ਤੋਂ ਵੱਡੀ ਗੱਲ, ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਹੈ, ਇਹ ਹੈ ਕਿ ਸਾਰੇ ਜਾਨਵਰ(-ਲੋਕਾਂ) ਦੇ ਉਤਪਾਦਾਂ ਨੂੰ ਛੱਡ ਦੇਣਾ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਉਣਾ ਕਿ ਇਹੀ ਹੱਲ ਹੈ, ਨੰਬਰ ਇੱਕ ਅਤੇ ਮੁੱਖ ਹੱਲ, ਮੁੱਖ ਹੱਲ। ਜੇ ਮੈਨੂੰ ਕੋਈ ਬਿਹਤਰ ਹੱਲ ਪਤਾ ਹੁੰਦਾ, ਤਾਂ ਮੈਂ ਸਾਰਿਆਂ ਨੂੰ ਦੱਸ ਦਿੰਦੀ, ਕਿਉਂਕਿ ਮੈਂ ਉਸ ਗ੍ਰਹਿ ਬਾਰੇ ਵੀ ਚਿੰਤਤ ਹਾਂ ਜਿਸ ਵਿੱਚ ਮੈਂ ਅਜੇ ਵੀ ਰਹਿੰਦੀ ਹਾਂ। ਸੋ, ਭੌਤਿਕ ਪੱਧਰ 'ਤੇ ਕਾਰਨ ਮੀਥੇਨ ਅਤੇ ਨਾਈਟਰਸ ਆਕਸਾਈਡ ਨੂੰ ਰੋਕਣਾ ਹੈ - ਦੋ ਗੈਸਾਂ ਜੋ ਪਸ਼ੂ ਪਾਲਣ ਦੁਆਰਾ ਪੈਦਾ ਹੁੰਦੀਆਂ ਹਨ। ਜਿਵੇਂ ਕਿ ਅਸੀਂ ਹੁਣ 2006 ਵਿੱਚ ਸੰਯੁਕਤ ਰਾਸ਼ਟਰ ਦੀ ਰਿਪੋਰਟ, ਲਾਈਵਸਟਾਕ'ਸ ਲੌਂਗ ਸ਼ੈਡੋ ਤੋਂ ਜਾਣਦੇ ਹਾਂ, ਕਿ ਮਾਸ ਲਈ ਪਾਲੇ-ਜਾਣ ਵਾਲੇ ਜਾਨਵਰ(-ਲੋਕ) ਸੰਸਾਰ ਭਰ ਵਿੱਚ ਹੋਣ ਵਾਲੇ ਸਾਰੇ ਆਵਾਜਾਈ ਦੇ ਜੋੜ ਨਾਲੋਂ ਵੱਧ ਗ੍ਰੀਨਹਾਊਸ ਗੈਸਾਂ ਪੈਦਾ ਕਰ ਰਹੇ ਹਨ। ਸੋ ਪਸ਼ੂ-ਪਾਲਣ ਮੀਥੇਨ ਦਾ #1 ਕਾਰਨ ਹੈ। ਕੁਝ ਸਾਲ ਪਹਿਲਾਂ, ਇਹ ਪਹਿਲਾਂ ਹੀ ਜਾਣਿਆ ਜਾਂਦਾ ਸੀ ਕਿ ਮੀਥੇਨ ਕਾਰਬਨ ਡਾਈਆਕਸਾਈਡ ਨਾਲੋਂ 23 ਗੁਣਾ ਜ਼ਿਆਦਾ ਗਰਮੀ ਨੂੰ ਆਪਣੇ ਅੰਦਰ ਫਸਾਉਂਦਾ ਹੈ, ਜੋ ਕਿ ਸਭ ਤੋਂ ਮਸ਼ਹੂਰ ਅਤੇ ਮੁੱਖ ਗ੍ਰੀਨਹਾਊਸ ਗੈਸ ਹੈ। ਹਾਲਾਂਕਿ, ਹਾਲ ਹੀ ਵਿੱਚ, ਵਿਗਿਆਨੀਆਂ ਨੇ ਖੋਜ ਕੀਤੀ ਹੈ ਕਿ ਮੀਥੇਨ ਵਾਤਾਵਰਣ ਨੂੰ ਕਾਰਬਨ ਡਾਈਆਕਸਾਈਡ ਨਾਲੋਂ 72 ਗੁਣਾ ਜ਼ਿਆਦਾ ਗਰਮ ਕਰਦਾ ਹੈ, ਜੋ ਕਿ ਔਸਤਨ 20 ਸਾਲਾਂ ਦੀ ਮਿਆਦ ਵਿੱਚ ਹੈ। ਸੋ ਅਸਲ ਵਿੱਚ, ਜੇਕਰ ਅਸੀਂ ਪਹਿਲਾਂ ਅੰਦਾਜ਼ੇ ਅਨੁਸਾਰ 23 ਗੁਣਾ ਦੀ ਬਜਾਏ 72 ਗੁਣਾ ਇਸ ਕਾਰਕ ਦੀ ਗਣਨਾ ਕਰੀਏ, ਤਾਂ CO2, ਜਾਂ ਕਾਰਬਨ ਡਾਈਆਕਸਾਈਡ, ਵਾਰਮਿੰਗ ਦੇ ਬਰਾਬਰ ਅਸਲ ਵਿੱਚ ਮੀਥੇਨ ਲਈ ਕਾਫ਼ੀ ਜ਼ਿਆਦਾ ਹੈ। ਇਸਦਾ ਮਤਲਬ ਹੈ ਕਿ ਪਸ਼ੂਧਨ ਉਦਯੋਗ ਅਸਲ ਵਿੱਚ ਮੂਲ ਵਿਚ ਅੰਦਾਜ਼ਾ ਲਗਾਏ ਨਾਲੋਂ ਵੀ ਵੱਧ ਯੋਗਦਾਨ ਪਾਉਂਦਾ ਹੈ। ਅਫਰੀਕਾ ਵਿੱਚ, ਭਾਵੇਂ ਪਸ਼ੂਆਂ ਦਾ ਉਤਪਾਦਨ ਕੁਝ ਹੋਰ ਦੇਸ਼ਾਂ ਵਾਂਗ ਵੱਡੇ ਪੱਧਰ 'ਤੇ ਨਹੀਂ ਹੈ, ਖੋਜਕਰਤਾਵਾਂ ਨੇ ਕਿਹਾ ਹੈ ਕਿ ਮਹਾਂਦੀਪ ਦੇ ਪੇਂਡੂ ਹਿੱਸਿਆਂ ਵਿੱਚ 70% ਲੋਕ ਪਸ਼ੂ ਪਾਲਦੇ ਹਨ, ਅਤੇ ਉਹ ਅਨੁਮਾਨਿਤ ਮੰਗ ਦੇ ਆਧਾਰ 'ਤੇ ਭਵਿੱਖ ਵਿੱਚ ਇਕ ਵੱਡੇ ਵਾਧੇ ਦੀ ਭਵਿੱਖਬਾਣੀ ਕਰਦੇ ਹਨ। ਇਹ ਉਹ ਰੁਝਾਨ ਹੈ ਜਿਸਨੂੰ ਸਾਨੂੰ ਹੁਣੇ ਰੋਕਣ ਦੀ ਲੋੜ ਹੈ। ਜੇਕਰ ਅਸੀਂ ਆਪਣੀ ਖੁਰਾਕ ਵਿੱਚੋਂ (ਜਾਨਵਰ-ਲੋਕਾਂ) ਦੇ ਮਾਸ ਨੂੰ ਖਤਮ ਕਰ ਦਿੰਦੇ ਹਾਂ, ਤਾਂ ਗਲੋਬਲ ਵਾਰਮਿੰਗ ਬਹੁਤ ਤੇਜ਼ੀ ਨਾਲ ਬਹੁਤ ਜ਼ਿਆਦਾ ਘੱਟ ਜਾਵੇਗੀ, ਜੇ ਜ਼ਿਆਦਾਤਰ ਨਹੀਂ। ਜੇਕਰ ਹਰ ਕੋਈ ਵੀਗਨ ਬਣ ਜਾਵੇ, ਭੋਜਨ ਲਈ ਹੋਰ ਜਾਨਵਰ(-ਲੋਕਾਂ) ਨੂੰ ਪਾਲਣਾ ਬੰਦ ਕਰ ਦੇਵੇ, ਅਤੇ ਇਸ ਦੀ ਬਜਾਏ, ਜੈਵਿਕ ਸਬਜ਼ੀਆਂ ਉਗਾਵੇ, ਤਾਂ ਸਾਡੀ ਧਰਤੀ ਅਤੇ ਵਾਤਾਵਰਣ ਨੂੰ ਕੁਝ ਹਫ਼ਤਿਆਂ ਵਿੱਚ ਬਚਾਇਆ ਜਾ ਸਕਦਾ ਹੈ - ਅਤੇ ਇਤਨਾ ਜਲਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇਸ ਉਪਾਅ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਹੈ ਚੰਗੇ ਕੰਮ ਕਰਨਾ, ਸਕਾਰਾਤਮਕ ਚੰਗੀ ਊਰਜਾ ਫੈਲਾਉਣਾ। ਇਸ ਤੋਂ ਇਲਾਵਾ, ਅਸੀਂ ਦਇਆ ਅਤੇ ਸੁਰੱਖਿਆ ਲਈ ਸਵਰਗ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਸਾਨੂੰ ਸਵਰਗ ਦੇ ਦਖਲ ਦੀ ਲੋੜ ਹੈ ਅਤੇ ਸਾਨੂੰ ਹੁਣ ਸਾਰਿਆਂ ਨੂੰ ਵੀਗਨ ਬਣ ਕੇ, ਹਰਿਆਵਲ ਕਰਨ ਨਾਲ, ਅਤੇ ਵਧੀਆ ਕੰਮ ਕਰਕੇ ਗ੍ਰਹਿ ਨੂੰ ਬਚਾਉਣ ਲਈ ਸਹਿਯੋਗ ਕਰਨ ਦੀ ਲੋੜ ਹੈ। ਤੁਹਾਡਾ ਧੰਨਵਾਦ, ਸਰ। ਮੈਂ ਵੀ ਅਫਰੀਕਾ ਦੀ ਭਲਾਈ ਲਈ ਪ੍ਰਾਰਥਨਾ ਕਰਦੀ ਹਾਂ ਅਤੇ ਮੈਂ ਗ੍ਰਹਿ ਦੀ ਭਲਾਈ ਲਈ ਵੀ ਪ੍ਰਾਰਥਨਾ ਕਰ ਰਹੀ ਹਾਂ। ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ।) (ਤੁਹਾਡਾ ਧੰਨਵਾਦ, ਸਤਿਗੁਰੂ ਜੀ, ਤੁਹਾਡੇ ਜਵਾਬ ਲਈ।) ਤੁਹਾਡਾ ਸਵਾਗਤ ਹੈ, ਪਿਆਰੇ। Interviews1 (ਸ਼ੁਭ ਸਵੇਰ, ਸਰ।) ਸ਼ੁਭ ਸਵੇਰ। (ਕਿਰਪਾ ਕਰਕੇ, ਕੀ ਮੈਨੂੰ ਤੁਹਾਡਾ ਨਾਮ ਮਿਲ ਸਕਦਾ ਹੈ?) ਹਾਂਜੀ, ਮੈਂ ਸ਼੍ਰੀ ਪਿਡਾਲੀ ਉਲਰਿਚ ਹਾਂ। (ਇਸ ਕਾਨਫਰੰਸ ਬਾਰੇ ਤੁਹਾਡਾ ਕੀ ਵਿਚਾਰ ਹੈ?) ਇਹ ਇੱਕ ਚੰਗੀ ਗੱਲ ਹੈ। ਪਹਿਲਾਂ, ਸਾਨੂੰ ਇਸ ਬਾਰੇ ਪਤਾ ਨਹੀਂ ਸੀ, ਅਤੇ ਬਹੁਤ ਸਾਰੇ ਲੋਕ ਹਨ ਜੋ ਨਹੀਂ ਜਾਣਦੇ ਕਿ ਉਥੇ ਇੱਕ ਖ਼ਤਰਾ ਹੈ - ਕਿ ਸੰਸਾਰ ਖ਼ਤਰੇ ਵਿੱਚ ਹੈ। ਪਰ ਇਸ ਕਾਨਫਰੰਸ ਨਾਲ, ਮੈਨੂੰ ਲੱਗਦਾ ਹੈ ਕਿ ਹਰ ਕੋਈ ਸੱਚਮੁੱਚ ਜਾਣ ਜਾਵੇਗਾ ਕਿ ਸੰਸਾਰ ਵਿੱਚ ਕੀ ਹੋ ਰਿਹਾ ਹੈ, ਅਤੇ ਉਹ ਸੱਚਮੁੱਚ ਇਸ ਤੋਂ ਜਾਣੂ ਹੋ ਜਾਣਗੇ। ਅਤੇ ਉਹ ਵੀ, ਮੇਰਾ ਮੰਨਣਾ ਹੈ, ਆਪਣਾ ਵਿਵਹਾਰ ਬਦਲ ਲੈਣਗੇ - ਖਾਸ ਕਰਕੇ ਮਾਸ ਦੀ ਖਪਤ ਦੇ ਸੰਬੰਧ ਵਿੱਚ। (ਇਸ ਕਾਨਫਰੰਸ ਤੋਂ ਬਾਅਦ, ਕੀ ਤੁਸੀਂ ਨਿੱਜੀ ਤੌਰ 'ਤੇ ਇਕ ਵੀਗਨ ਬਣਨ ਦਾ ਫੈਸਲਾ ਕਰ ਸਕਦੇ ਹੋ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀਗਨ ਬਣਨ ਲਈ ਪ੍ਰਭਾਵਿਤ ਕਰ ਸਕਦੇ ਹੋ?) ਤੁਸੀਂ ਕਿਸਮਤ ਵਾਲੇ ਹੋ - ਮੈਂ ਪਹਿਲਾਂ ਹੀ ਇੱਕ ਹਾਂ। ਮੈਂ ਪਹਿਲਾਂ ਹੀ ਇੱਕ ਸ਼ਾਕਾਹਾਰੀ ਹਾਂ ਕਿਉਂਕਿ ਮੈਂ ਇੱਕ ਅਭਿਆਸੀ ਹਾਂ। ਮੈਂ ਸਿਹਤ ਕਾਰਨਾਂ ਕਰਕੇ ਇੱਕ ਸ਼ਾਕਾਹਾਰੀ ਬਣਿਆ। (ਤੁਹਾਡਾ ਧੰਨਵਾਦ, ਸਰ।) ਤੁਹਾਡਾ ਸਵਾਗਤ ਹੈ। ਅਲਵਿਦਾ। Interviews2 (ਸ਼ੁਭ ਸ਼ਾਮ, ਮੈਡਮ।) ਸ਼ੁਭ ਸ਼ਾਮ, ਸਰ। (ਕਿਰਪਾ ਕਰਕੇ, ਕੀ ਮੈਨੂੰ ਤੁਹਾਡਾ ਨਾਮ ਮਿਲ ਸਕਦਾ ਹੈ?) ਸ਼੍ਰੀਮਤੀ ਅਕਬਲਾਹ ਨਿਗੌਮੀਦੋਈ। (ਇਸ ਕਾਨਫਰੰਸ ਬਾਰੇ ਤੁਹਾਡਾ ਕੀ ਵਿਚਾਰ ਹੈ ਜਿਸ ਵਿੱਚ ਅਸੀਂ ਹੁਣੇ ਸ਼ਾਮਲ ਹੋਏ ਹਾਂ?) ਓਹ, ਮੈਂ ਦੇਖ ਰਹੀ ਹਾਂ ਕਿ ਇਹ ਬਹੁਤ ਵਧੀਆ ਹੈ। ਸਾਨੂੰ ਦੱਸਿਆ ਗਿਆ ਹੈ ਕਿ ਅਸੀਂ ਆਪਣੇ ਗ੍ਰਹਿ ਨੂੰ ਬਚਾਉਣ ਲਈ ਕੀ ਕਰ ਸਕਦੇ ਹਾਂ, ਕਿਵੇਂ ਵਿਵਹਾਰ ਕਰਨਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਅਸਲ ਸਫਲਤਾ ਰਹੀ ਹੈ। (ਇਸ ਕਾਨਫਰੰਸ ਤੋਂ ਬਾਅਦ, ਕੀ ਤੁਸੀਂ ਨਿੱਜੀ ਤੌਰ 'ਤੇ ਇਕ ਵੀਗਨ ਬਣਨ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀਗਨ ਬਣਨ ਲਈ ਪ੍ਰਭਾਵਿਤ ਕਰਨ ਲਈ ਪ੍ਰੇਰਿਤ ਹੋ ਤਾਂ ਜੋ ਸਾਡੀ ਧਰਤੀ ਨੂੰ ਬਚਾਇਆ ਜਾ ਸਕੇ?) ਇਮਾਨਦਾਰੀ ਨਾਲ, ਦਿਲੋਂ, ਸੱਚਮੁੱਚ, ਅੱਜ ਮੈਨੂੰ ਇਕ ਵੀਗਨ ਬਣਨ ਦੀ ਇੱਛਾ ਸੀ ਕਿਉਂਕਿ ਸਾਨੂੰ ਦੱਸੀਆਂ ਗਈਆਂ ਸਾਰੀਆਂ ਗੱਲਾਂ ਅਤੇ ਵੀਗਨਿਜ਼ਮ ਦੇ ਲਾਭਾਂ ਨੂੰ ਦੇਖ ਕੇ, ਮੈਂ ਸੱਚਮੁੱਚ ਪ੍ਰੇਰਿਤ ਹੋਈ। ਮੈਨੂੰ ਬਹੁਤ ਧੱਕਾ ਲੱਗਾ। ਜੇ ਮੇਰੇ ਵਿੱਚ ਜਾਰੀ ਰੱਖਣ ਦੀ ਇੱਛਾ ਸ਼ਕਤੀ ਹੋਵੇ, ਤਾਂ ਇਹ ਮੈਨੂੰ ਬਹੁਤ ਖੁਸ਼ੀ ਦੇਵੇਗੀ। (ਤੁਸੀਂ ਕਾਨਫਰੰਸ ਤੋਂ ਬਾਅਦ ਹੁਣੇ ਹੀ ਵੀਗਨ ਪਕਵਾਨ ਦਾ ਸੁਆਦ ਚੱਖਿਆ ਹੈ।) ਤੁਹਾਨੂੰ ਇਹ ਕਿਵੇਂ ਲੱਗਿਆ?) ਓਹ! ਇਹ ਸੱਚਮੁੱਚ ਵਧੀਆ ਸੀ। ਮੈਨੂੰ ਤਾਂ ਇਹ ਵੀ ਲੱਗਿਆ ਕਿ ਜੋ ਤਿਆਰ ਕੀਤਾ ਗਿਆ ਸੀ ਉਸ ਵਿੱਚ ਮਾਸ ਸੀ। ਪਰ ਫਿਰ ਮੈਨੂੰ ਸੱਚਮੁੱਚ ਅਹਿਸਾਸ ਹੋਇਆ ਕਿ, ... ਕਈ ਵਾਰ ਮੈਂ ਪੁੱਛਦੀ ਹਾਂ, "ਕੀ ਇਹ ਮਾਸ ਹੈ?" ਮੈਨੂੰ ਕਿਹਾ ਗਿਆ, "ਨਹੀਂ।" "ਉਹ ਕੀ ਹੈ?" ਮੈਨੂੰ ਦੱਸਿਆ ਗਿਆ ਕਿ ਇਹ ਬਹੁਤ ਵਧੀਆ ਸੀ! ਤੁਹਾਨੂੰ ਤਾਂ ਪਤਾ ਵੀ ਨਹੀਂ ਕਿ ਕੀ ਕਹਿਣਾ ਹੈ! (ਤੁਹਾਡਾ ਬਹੁਤ ਧੰਨਵਾਦ, ਮੈਡਮ।) ਤੁਹਾਡਾ ਵੀ ਧੰਨਵਾਦ। ਤੁਹਾਡਾ ਧੰਨਵਾਦ। Photo Caption: ਈਡਨ ਉਹ ਥਾਂ ਹੈ ਜਿਥੇ ਸਾਰੇ ਦਿਲ ਪ੍ਰਮਾਤਮਾ ਵਲੋਂ ਦਿਆਲਤਾ ਅਤੇ ਪਿਆਰ ਫੈਲਾਉਣ ਲਈ ਖੁਸ਼ ਹਨ