ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਅਗਲਾ ਸਵਾਲ ਡਾ. ਐਗਬੇਕੋ ਕੋਡਜੋ ਟੂਨੋ ਤੋਂ ਹੈ, ਜੋ ਕਿ ਲੋਮੇ ਯੂਨੀਵਰਸਿਟੀ ਦੇ ਸੁਪੀਰੀਅਰ ਸਕੂਲ ਆਫ਼ ਐਗਰੋਨੋਮੀ ਦੇ ਇਕ ਅਧਿਆਪਕ ਅਤੇ ਖੋਜਕਰਤਾ ਹਨ।)Dr. Agbéko Kodjo Tounou: ਹਾਲੋ, ਸਤਿਗੁਰੂ ਜੀ। (ਡਾ. ਟੂਨੋ, ਤੁਹਾਡਾ ਧੰਨਵਾਦ।) ਇਸ ਬਹੁਤ ਮਹੱਤਵਪੂਰਨ ਸੰਦੇਸ਼ ਨੂੰ ਸਾਂਝਾ ਕਰਨ ਲਈ ਅੱਜ ਰਾਤ ਸਾਡੇ ਨਾਲ ਇੱਥੇ ਆਉਣ ਲਈ ਤੁਹਾਡਾ ਧੰਨਵਾਦ। ਮੇਰੇ ਕੋਲ ਦੋ ਸਵਾਲ ਹਨ। ਪਹਿਲਾ ਸਵਾਲ ਇਹ ਹੈ: ਤੁਹਾਡੇ ਅਨੁਸਾਰ, ਅਫਰੀਕਾ ਵਿੱਚ ਮੌਜੂਦਾ ਖੇਤੀਬਾੜੀ ਮੁੱਦਿਆਂ ਜਿਵੇਂ ਕਿ ਕਟੌਤੀ, ਸੋਕਾ, ਜੰਗਲਾਂ ਦੀ ਕਟਾਈ ਅਤੇ ਅਣ-ਉਪਜਾਊ ਮਿੱਟੀ ਦੇ ਸੰਬੰਧ ਵਿੱਚ ਜੈਵਿਕ ਖੇਤੀ ਦੇ ਕੀ ਫਾਇਦੇ ਹੋਣਗੇ? ਦੂਜਾ ਸਵਾਲ: ਅਜਿਹੇ ਖੇਤੀਬਾੜੀ ਅਭਿਆਸ ਦੀਆਂ ਕੀ ਰੁਕਾਵਟਾਂ ਅਤੇ ਫਾਇਦੇ ਹਨ? ਤੁਹਾਡਾ ਧੰਨਵਾਦ। (ਤੁਹਾਡਾ ਧੰਨਵਾਦ।)Master: ਹਾਲੋ, ਡਾ. ਟੂਨੋ । ਤੁਹਾਡਾ ਧੰਨਵਾਦ। (ਹਾਲੋ।) ਇਹ ਬਹੁਤ ਵਧੀਆ ਸਵਾਲ ਹੈ। ਜਿਵੇਂ ਕਿ ਤੁਸੀਂ ਆਪਣੀ ਖੋਜ ਤੋਂ ਮਹਿਸੂਸ ਕਰ ਸਕਦੇ ਹੋ, ਵੀਗਨ ਖੁਰਾਕ ਅਸਲ ਕੁੰਜੀ ਹੈ ਅਤੇ ਸਾਡੇ ਗ੍ਰਹਿ ਨੂੰ ਬਚਾਉਣ ਲਈ ਲੋੜੀਂਦੇ ਬਦਲਾਅ ਦਾ ਸਾਰ ਹੈ।ਜੈਵਿਕ ਵੀਗਨ ਇੱਕ ਵਧੀਆ ਬੋਨਸ ਵਾਂਗ ਹੈ ਕਿਉਂਕਿ ਜੈਵਿਕ ਉਗਾਉਣ ਦੇ ਤਰੀਕੇ ਨਾ ਸਿਰਫ਼ ਮਨੁੱਖੀ ਸਿਹਤ ਨੂੰ, ਸਗੋਂ ਵਾਤਾਵਰਣ ਨੂੰ ਵੀ ਲਾਭ ਪਹੁੰਚਾਉਂਦੇ ਹਨ। ਉਦਾਹਰਨ ਲਈ, ਸੰਯੁਕਤ ਰਾਜ ਅਮਰੀਕਾ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੈਵਿਕ ਖੇਤੀ ਮਿੱਟੀ ਦੀ ਉਪਰਲੀ ਸਤਹ ਨੂੰ ਸੁਰੱਖਿਅਤ ਰੱਖਦੀ ਹੈ ਅਤੇ ਜਲ ਸਰੋਤਾਂ ਨੂੰ ਸਾਫ਼ ਰੱਖਦੀ ਹੈ, ਅਤੇ ਜੇਕਰ ਸੰਸਾਰ ਭਰ ਵਿੱਚ ਇਸਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਸ ਵਿੱਚ ਹਰ ਸਾਲ ਮੌਜੂਦਾ CO2 ਦੇ ਲਗਭਗ 40% ਨਿਕਾਸ ਨੂੰ ਸੋਖਣ ਅਤੇ ਸਟੋਰ ਕਰਨ ਦੀ ਸਮਰੱਥਾ ਹੋਵੇਗੀ। ਇਸ ਦਾ ਸਾਡੀ ਧਰਤੀ ਨੂੰ ਇੱਕ ਸਿੱਧਾ ਲਾਭ ਹੋਵੇਗਾ। ਵੀਗਨ ਜੈਵਿਕ ਖੇਤੀ ਦੇ ਹੋਰ ਪਹਿਲੂ ਜੋ ਲਾਭਦਾਇਕ ਹਨ, ਉਨ੍ਹਾਂ ਵਿੱਚ ਫਸਲੀ ਚੱਕਰ, ਮਲਚਿੰਗ ਅਤੇ ਕੁਦਰਤੀ ਖਾਦ ਵਰਗੀਆਂ ਚੀਜ਼ਾਂ ਸ਼ਾਮਲ ਹਨ। ਫਸਲੀ ਚੱਕਰ ਦਾ ਅਰਥ ਹੈ ਕਿ ਹਰ ਮੌਸਮ ਵਿੱਚ ਇੱਕ ਖੇਤ ਵਿੱਚ ਵੱਖ-ਵੱਖ ਫਸਲਾਂ ਲਗਾਈਆਂ ਜਾਂਦੀਆਂ ਹਨ। ਇਸ ਵਿਭਿੰਨ ਤਰੀਕੇ ਪੌਦਿਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਮਿੱਟੀ ਵਿੱਚ ਉਪਜਾਊ ਸ਼ਕਤੀ ਅਤੇ ਪੌਸ਼ਟਿਕ ਤੱਤਾਂ ਨੂੰ ਵੀ ਬਹਾਲ ਕਰਦੇ ਹਨ। ਹੋਰ ਤਰੀਕੇ, ਜਿਵੇਂ ਕਿ ਮਲਚਿੰਗ ਅਤੇ ਇੱਥੋਂ ਤੱਕ ਕਿ ਇੱਕ ਨਵਾਂ ਤਰੀਕਾ ਜਿਸਨੂੰ ਨੋ-ਟਿਲ ਜੈਵਿਕ ਖੇਤੀ ਕਿਹਾ ਜਾਂਦਾ ਹੈ, ਨਮੀ ਨੂੰ ਬਰਕਰਾਰ ਰੱਖਣ ਅਤੇ ਮਿੱਟੀ ਦੇ ਕਟੌਤੀ ਨੂੰ ਕਾਫ਼ੀ ਹੱਦ ਤੱਕ ਘਟਾਉਣ ਵਿੱਚ ਮਦਦ ਕਰਦੇ ਹਨ।ਜੰਗਲਾਂ ਦੀ ਕਟਾਈ ਜ਼ਿਆਦਾਤਰ ਜਾਨਵਰ(-ਲੋਕਾਂ) ਦੇ ਚਾਰੇ ਕਾਰਨ ਹੁੰਦੀ ਹੈ, ਕਿਉਂਕਿ ਜੰਗਲਾਂ ਨੂੰ ਪਸ਼ੂ ਪਾਲਣ ਲਈ ਫਸਲਾਂ ਬੀਜਣ ਲਈ ਸਾਫ਼ ਕੀਤਾ ਜਾਂਦਾ ਹੈ, ਜਦੋਂ ਕਿ ਸੰਸਾਰ ਵਿੱਚ ਕਰੋੜਾਂ ਲੋਕ ਭੁੱਖੇ ਮਰ ਰਹੇ ਹਨ। ਸੋ, ਆਮ ਤੌਰ 'ਤੇ, ਵੀਗਨ ਜੈਵਿਕ ਖੇਤੀ ਕੁਦਰਤ ਨਾਲ ਇਕਸੁਰਤਾ ਵਿੱਚ ਰਹਿਣ ਅਤੇ ਗ੍ਰਹਿ ਅਤੇ ਸਾਰੇ ਜੀਵਾਂ ਦੀ ਸੁਰੱਖਿਆ ਦੇ ਫਲਸਫੇ ਦੀ ਪਾਲਣਾ ਕਰਦੀ ਹੈ। ਵਰਤੇ-ਗਏ ਤਰੀਕੇ ਖੇਤੀ ਅਤੇ ਵਾਤਾਵਰਣ ਵਿਚਕਾਰ ਕੁਦਰਤੀ ਸੰਤੁਲਨ ਦਾ ਸਮਰਥਨ ਕਰਦੇ ਹਨ। ਸਮੇਂ ਦੇ ਨਾਲ, ਉਪਲਬਧ ਤਕਨੀਕਾਂ ਰਾਹੀਂ ਇਸ ਦੇਖਭਾਲ ਅਤੇ ਅਭਿਆਸ ਦਾ ਸੁਮੇਲ, ਅਤੀਤ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਤੋਂ ਸੰਤੁਲਨ ਬਹਾਲ ਕਰਨ ਵੱਲ ਬਹੁਤ ਅੱਗੇ ਵਧ ਸਕਦੀ ਹੈ।ਇਸ ਤੋਂ ਇਲਾਵਾ, ਅਫਰੀਕਾ ਮਹਾਂਦੀਪ ਵਿੱਚ ਜੈਵਿਕ ਖੇਤੀ ਦੀਆਂ ਬਹੁਤ ਸਾਰੀਆਂ ਸਫਲ ਕਹਾਣੀਆਂ ਪਹਿਲਾਂ ਹੀ ਮੌਜੂਦ ਹਨ। ਉਦਾਹਰਣ ਵਜੋਂ, ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਦੇ ਆਲੇ-ਦੁਆਲੇ ਦੇ ਖੇਤਰ ਵਿੱਚ, ਟਾਊਨਸ਼ਿਪ 100% ਜੈਵਿਕ ਬਾਗ਼ ਉਗਾ ਰਹੇ ਹਨ, ਜਿਨ੍ਹਾਂ ਵਿੱਚ ਸਥਾਨਕ ਤੌਰ 'ਤੇ ਵੇਚੀਆਂ ਜਾਂਦੀਆਂ ਫਸਲਾਂ ਹਨ। ਕੀਨੀਆ ਅਤੇ ਯੂਗਾਂਡਾ ਵਿੱਚ ਵੀ ਇਸੇ ਤਰ੍ਹਾਂ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿੱਥੇ ਹਾਲ ਹੀ ਵਿੱਚ ਜੈਵਿਕ ਖਾਦਾਂ ਦੀ ਵਰਤੋਂ ਕੀਤੀ ਗਈ ਸੀ। ਉਹ ਪਹਿਲਾਂ ਹੀ ਮਿੱਟੀ ਅਤੇ ਵਾਢੀ ਦੇ ਨਾਲ ਸਫਲਤਾ ਦੇਖ ਰਹੇ ਹਨ - ਤੁਹਾਡੇ ਆਪਣੇ ਮਹਾਂਦੀਪ 'ਤੇ! ਇੱਥੇ ਹੋਰ ਵੀ ਬਹੁਤ ਕੁਝ ਹੈ, ਇੱਥੇ ਸੂਚੀਬੱਧ ਕਰਨ ਲਈ ਬਹੁਤ ਜ਼ਿਆਦਾ। ਸੋ ਫਾਇਦੇ ਬਹੁਤ ਜ਼ਿਆਦਾ ਹਨ। ਜੇ ਸੰਭਵ ਹੋਵੇ ਤਾਂ ਮੈਂ ਤੁਹਾਨੂੰ ਵੀਗਨ ਜੈਵਿਕ ਖੇਤੀ ਦੇ ਤਰੀਕਿਆਂ ਨੂੰ ਅਪਣਾਉਣ ਲਈ ਬਹੁਤ ਉਤਸ਼ਾਹਿਤ ਕਰਦੀ ਹਾਂ।ਬੇਸ਼ੱਕ, ਇਹ ਸੰਭਵ ਹੈ। ਜਦੋਂ ਅਸੀਂ ਆਪਣੇ ਗ੍ਰਹਿ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਭ ਕੁਝ ਸੰਭਵ ਹੈ। ਸਭ ਕੁਝ ਸੰਭਵ ਹੈ। ਇਹ ਸਾਡੇ ਆਪਣੇ ਬਚਾਅ ਲਈ ਸੰਭਵ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੇ ਫਾਇਦੇ ਲਿਆ ਸਕਦੇ ਹੋ, ਅਤੇ ਤੁਸੀਂ ਵਧਦੀ ਸਫਲਤਾ ਦੀਆਂ ਕਹਾਣੀਆਂ ਵਿੱਚੋਂ ਇੱਕ ਹੋ ਸਕਦੇ ਹੋ ਕਿਉਂਕਿ ਇਹ ਵੱਧ ਤੋਂ ਵੱਧ ਪ੍ਰਸਿੱਧ ਹੁੰਦਾ ਜਾ ਰਿਹਾ ਹੈ। ਤੁਹਾਡਾ ਧੰਨਵਾਦ, ਡਾ. ਟੂਨੋ । ਚੰਗਾ ਸਵਾਲ। (ਤੁਹਾਡਾ ਧੰਨਵਾਦ।) ਪ੍ਰਮਾਤਮਾ ਤੁਹਾਨੂੰ ਤੁਹਾਡੀ ਭਵਿੱਖ ਦੀ ਜੈਵਿਕ ਖੇਤੀ ਵਿੱਚ ਅਸੀਸ ਦੇਵੇ। (ਤੁਹਾਡਾ ਧੰਨਵਾਦ।)ਅਗਲਾ ਸਵਾਲ ਮੈਡਮ ਅਫੀਵਾ ਪੇਪੇਵੀ ਲੋਡੋਨੋ-ਕਪਾਕਪੋ ਤੋਂ ਹੈ। ਉਹ ਲੋਮੇ ਯੂਨੀਵਰਸਿਟੀ ਵਿਖੇ ਸੰਚਾਰ ਅਤੇ ਕਲਾ ਦੇ ਸੂਚਨਾ ਵਿਗਿਆਨ ਸੰਸਥਾਨ ਦੀ ਇੱਕ ਅਧਿਆਪਕਾ, ਖੋਜ ਨਿਰਦੇਸ਼ਕ ਹੈ। (ਸਵਾਗਤ ਹੈ, ਮੈਡਮ।)Madam Afiwa Pépévi Lodonou-Kpakpo: ਗ੍ਰਹਿ ਨੂੰ ਬਚਾਉਣ ਲਈ ਤੁਸੀਂ ਜੋ ਕੀਤਾ ਹੈ, ਉਸ ਲਈ ਤੁਹਾਡਾ ਧੰਨਵਾਦ। ਮੇਰਾ ਸਵਾਲ ਦੁੱਧ ਛੁਡਾਉਣ ਨਾਲ ਸਬੰਧਤ ਹੈ। ਦੁੱਧ ਛੁਡਾਉਣ ਦਾ ਸਮਾਂ ਬੱਚੇ ਦੇ ਜੀਵਨ ਵਿੱਚ ਇੱਕ ਮੁਸ਼ਕਲ ਸਮਾਂ ਹੁੰਦਾ ਹੈ। ਕੀ ਤੁਸੀਂ ਕਿਰਪਾ ਕਰਕੇ ਸਾਨੂੰ ਕੁਝ ਸਲਾਹ ਦੇ ਸਕਦੇ ਹੋ ਜਾਂ ਬੱਚਿਆਂ ਲਈ ਢੁਕਵੇਂ ਵੀਗਨ ਮੀਨੂ ਦੀ ਕੋਈ ਉਦਾਹਰਣ ਦੇ ਸਕਦੇ ਹੋ?Master: ਤੁਹਾਡਾ ਧੰਨਵਾਦ, ਮੈਡਮ ਡਾਇਰੈਕਟਰ ਪ੍ਰੋਫੈਸਰ ਲੋਡੋਨੋ-ਕਪਾਕਪੋ। ਤੁਹਾਡੀ ਚਿੰਤਾ ਲਈ ਤੁਹਾਡਾ ਧੰਨਵਾਦ। ਸਭ ਤੋਂ ਛੋਟੇ ਬੱਚਿਆਂ ਦੀ ਸਿਹਤ ਬਾਰੇ, ਵੀਗਨ ਮੀਨੂ ਪੂਰੇ ਸੰਸਾਰ ਵਿੱਚ ਸਭ ਤੋਂ ਆਸਾਨੀ ਨਾਲ ਪਚਣਯੋਗ ਹੈ - ਅਤੇ (ਇਹੀ) ਇੱਕੋ ਇੱਕ ਹੈ ਜੋ ਸਾਨੂੰ ਬੱਚਿਆਂ ਅਤੇ ਆਪਣੇ ਆਪ ਨੂੰ ਦੇਣਾ ਚਾਹੀਦਾ ਹੈ। ਅਤੇ ਇਹ ਸਭ ਤੋਂ ਆਸਾਨੀ ਨਾਲ ਉਪਲਬਧ ਹੈ; ਅਸੀਂ ਆਪਣੇ ਵਿਹੜੇ ਤੋਂ ਵੀ ਇਸਨੂੰ ਉਗਾ ਸਕਦੇ ਹਾਂ। ਇਸ ਤੋਂ ਇਲਾਵਾ, ਆਪਣੇ ਬੱਚੇ ਨੂੰ ਵੀਗਨ ਖੁਰਾਕ ਖੁਆ ਕੇ, ਅਸੀਂ ਆਪਣੇ ਬੱਚੇ ਨੂੰ ਬਹੁਤ ਸਾਰੇ ਐਲਰਜੀਨਾਂ ਅਤੇ ਜ਼ਹਿਰੀਲੇ ਪਦਾਰਥਾਂ ਤੋਂ ਬਚਾ ਸਕਦੇ ਹਾਂ ਜੋ ਅਕਸਰ ਮਾਸ-ਅਧਾਰਤ ਖੁਰਾਕ ਦਾ ਹਿੱਸਾ ਹੁੰਦੇ ਹਨ। ਪੂਰੀ ਤਰ੍ਹਾਂ ਕੁਦਰਤੀ ਹੋਣ ਕਰਕੇ, ਵੀਗਨ ਖੁਰਾਕ ਵਿੱਚ ਤਬਦੀਲੀ ਕਰਨਾ ਬਹੁਤ ਆਸਾਨ ਹੈ।ਜਿੱਥੋਂ ਤੱਕ ਮੀਨੂ ਦੀ ਗੱਲ ਹੈ, ਤੁਸੀਂ ਉਹ ਭੋਜਨ ਚੁਣ ਸਕਦੇ ਹੋ ਜੋ ਆਸਾਨੀ ਨਾਲ ਪ੍ਰਾਪਤ ਹੋਣ, ਪੌਸ਼ਟਿਕ ਅਤੇ ਤਾਜ਼ੇ ਹੋਣ। ਸਬਜ਼ੀਆਂ ਦੇ ਖੇਤਰ ਵਿੱਚ ਫਲ, ਸਬਜ਼ੀਆਂ, ਅਨਾਜ, ਫਲ਼ੀਦਾਰ, ਅਤੇ ਕੁਝ ਹੋਰ ਵਧੀਆ ਚੋਣਾਂ ਹਨ। ਪ੍ਰੋਫੈਸਰ, ਜੇਕਰ ਤੁਹਾਡੇ ਕੋਲ ਇੰਟਰਨੈੱਟ ਦੀ ਪਹੁੰਚ ਹੈ, ਤਾਂ ਤੁਸੀਂ www.vrg.org 'ਤੇ ਜਾ ਸਕਦੇ ਹੋ। ਇਹ ਵੈਜੀਟੇਰੀਅਨ ਰਿਸੋਰਸ ਗਰੁੱਪ ਨਾਮਕ ਅਮਰੀਕੀ ਸੰਗਠਨ ਦੀ ਵੈੱਬਸਾਈਟ ਹੈ, ਜਿਸ ਵਿੱਚ ਬੱਚਿਆਂ ਲਈ ਦਿਸ਼ਾ-ਨਿਰਦੇਸ਼ ਅਤੇ ਵੀਗਨ ਨੁਸਖੇ ਹਨ। ਜੇਕਰ ਤੁਹਾਨੂੰ ਬੱਚਿਆਂ ਲਈ ਵੀਗਨ ਖੁਰਾਕ ਦੀਆਂ ਵੈੱਬਸਾਈਟਾਂ ਲਈ ਹੋਰ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੇ ਜੱਦੀ ਸ਼ਹਿਰ ਦੇ ਨੇੜੇ ਸਾਡੇ ਐਸੋਸੀਏਸ਼ਨ ਮੈਂਬਰਾਂ ਨਾਲ ਸੰਪਰਕ ਕਰੋ। ਅਤੇ ਸਾਡੀ ਵੈੱਬਸਾਈਟ www.SupremeMasterTV.com 'ਤੇ, ਅਸੀਂ ਹੋਰ ਵੈੱਬਸਾਈਟਾਂ ਬਾਰੇ ਵੀ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕਰਦੇ ਹਾਂ। ਤੁਸੀਂ ਇਹਨਾਂ ਵਿੱਚੋਂ ਕੋਈ ਵੀ ਡਾਊਨਲੋਡ ਕਰਨ ਲਈ ਸੁਤੰਤਰ ਹੋ।ਵੀਗਨ ਖੁਰਾਕ ਦੇ ਫਾਇਦੇ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਸਪੱਸ਼ਟ ਹੋ ਜਾਂਦੇ ਹਨ। ਸੰਯੁਕਤ ਰਾਜ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਦੋਵਾਂ ਵਿੱਚ ਕੀਤੇ ਗਏ ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਗਰਭਵਤੀ ਮਾਵਾਂ ਜੋ ਅਸਲ ਵਿੱਚ ਵੀਗਨ ਸਨ, ਉਨਾਂ ਨੂੰ ਸਵੇਰ ਦੀ ਬਿਮਾਰੀ ਨਹੀਂ ਹੁੰਦੀ। ਇਹ ਹੈ ਕਿਉਂਕਿ ਉਨ੍ਹਾਂ ਦੇ ਸਰੀਰਾਂ ਨੂੰ ਮਾਸ-ਵਰਗੇ ਪਦਾਰਥਾਂ ਦੇ ਜ਼ਹਿਰੀਲੇ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਜ਼ਰੂਰਤ ਨਹੀਂ ਸੀ, ਜੋ ਖੋਜਕਰਤਾਵਾਂ ਨੇ ਖੋਜਿਆ ਕਿ ਸਵੇਰ ਦੀ ਬਿਮਾਰੀ ਦੇ ਕਾਰਨਾਂ ਵਿੱਚੋਂ ਇੱਕ ਹੈ, ਕਿਉਂਕਿ ਸਰੀਰ ਉਨ੍ਹਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।ਵੈਜੀਟੇਰੀਅਨ ਰਿਸੋਰਸ ਗਰੁੱਪ ਦੇ ਡਾ. ਰੀਡ ਮੈਂਗਲਸ ਨੇ ਬੱਚਿਆਂ ਲਈ ਇੱਕ ਵੀਗਨ ਪੋਸ਼ਣ ਗਾਈਡ ਲਿਖੀ। ਉਨਾਂ ਦੀ ਖੋਜ ਦਰਸਾਉਂਦੀ ਹੈ ਕਿ ਵੀਗਨ ਬੱਚਿਆਂ ਨੂੰ ਉਨ੍ਹਾਂ ਬੱਚਿਆਂ ਨਾਲੋਂ ਜ਼ਿਆਦਾ ਵਿਟਾਮਿਨ ਅਤੇ ਖਣਿਜ ਮਿਲਦੇ ਹਨ ਜੋ ਵੀਗਨ ਨਹੀਂ ਹੁੰਦੇ। ਇਸ ਤੋਂ ਇਲਾਵਾ, ਇਸ ਪੌਸ਼ਟਿਕ ਤੱਤਾਂ ਨਾਲ ਭਰਪੂਰ ਰੋਜ਼ਾਨਾ ਖੁਰਾਕ ਨਾਲ ਜਲਦੀ ਸ਼ੁਰੂਆਤ ਕਰਨ ਦਾ ਮਤਲਬ ਹੈ ਕਿ ਸੰਭਾਵੀ ਲੰਬੇ-ਸਮੇਂ ਦੇ ਲਾਭ ਬਹੁਤ ਜ਼ਿਆਦਾ ਹਨ। ਅਰਥਾਤ, ਵੀਗਨ ਬੱਚੇ ਅਤੇ ਬੱਚੇ ਬਿਮਾਰੀ ਪ੍ਰਤੀ ਵਧੇਰੇ ਪ੍ਰਤੀਰੋਧਕ ਸ਼ਕਤੀ ਨਾਲ ਵੱਡੇ ਹੁੰਦੇ ਹਨ। ਅਤੇ ਭੋਜਨ ਐਲਰਜੀ ਦੇ ਦ੍ਰਿਸ਼ਟੀਕੋਣ ਤੋਂ, ਵੀਗਨ ਖੁਰਾਕ ਤੁਹਾਡੇ ਬੱਚੇ ਦੀ ਖੁਰਾਕ ਵਿੱਚੋਂ ਅੱਠ ਵਿੱਚੋਂ ਚਾਰ, ਜਾਂ 50% ਪ੍ਰਮੁੱਖ ਜਾਣੇ-ਪਛਾਣੇ ਐਲਰਜੀਨਾਂ ਨੂੰ ਤੁਰੰਤ ਖਤਮ ਕਰ ਦਿੰਦੀ ਹੈ।ਇਹ ਦੁੱਧ, ਆਂਡੇ, ਮੱਛੀ ਅਤੇ ਸ਼ੈਲਫਿਸ਼ ਹਨ, ਇਹ ਸਾਰੇ ਜੀਵਨ ਭਰ ਜਾਂ ਘਾਤਕ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਸੋ, ਆਪਣੇ ਬੱਚੇ ਦੀ ਜ਼ਿੰਦਗੀ ਦੀ ਸ਼ੁਰੂਆਤ ਵੀਗਨ ਖੁਰਾਕ ਨਾਲ ਕਰਨਾ ਮਾਪਿਆਂ ਦੇ ਤੌਰ 'ਤੇ ਸਾਡੇ ਲਈ ਸਭ ਤੋਂ ਵੱਡੇ ਤੋਹਫ਼ਿਆਂ ਵਿੱਚੋਂ ਇੱਕ ਹੋ ਸਕਦੀ ਹੈ। ਇੱਕ ਬੱਚੇ ਲਈ ਵੀਗਨ ਮੀਨੂ ਲੱਭਣ ਲਈ ਜੋ ਹੁਣੇ ਹੀ ਠੋਸ ਭੋਜਨ ਖਾਣਾ ਸ਼ੁਰੂ ਕਰ ਰਿਹਾ ਹੈ, ਤੁਸੀਂ ਵੈੱਬਸਾਈਟ www.vrg.org 'ਤੇ ਜਾ ਸਕਦੇ ਹੋ, ਜਾਂ ਤੁਸੀਂ ਸਾਡੀ ਐਸੋਸੀਏਸ਼ਨ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ ਜੋ ਇਹ ਜਾਣਕਾਰੀ ਲੱਭਣ ਵਿੱਚ ਤੁਹਾਡੀ ਮਦਦ ਕਰਨ ਵਿੱਚ ਖੁਸ਼ ਹੋਵੇਗਾ। ਤੁਹਾਡੇ ਕੀਮਤੀ ਸਵਾਲ ਲਈ ਤੁਹਾਡਾ ਧੰਨਵਾਦ, ਅਤੇ ਬੱਚੇ ਦੀ ਖੁਰਾਕ ਲਈ ਸ਼ੁਭਕਾਮਨਾਵਾਂ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।)Photo Caption: ਬਸੰਤ ਦੀ ਸਵਾਗਤੀ ਮੁਸਕਾਨ ਬਹੁਤ ਪਸੰਦ ਹੈ