ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਇੱਕ ਨਵੀਂ ਨਸਲ ਪੈਦਾ ਕਰਨ ਆਇਆ ਹਾਂ, ਅਤੇ ਉਨ੍ਹਾਂ ਨੂੰ ਇਹ ਦਿਖਾਉਣ ਆਇਆ ਹਾਂ ਕਿ ਪੁਰਾਣੇ ਹੁਕਮਾਂ ਨੂੰ ਕਿਵੇਂ ਪੂਰਾ ਕਰਨਾ ਹੈ: ਦੂਜਿਆਂ ਨਾਲ ਉਵੇਂ ਹੀ ਕਰਨਾ ਜਿਵੇਂ ਉਹ ਕਰਨਗੇ; ਬੁਰਾਈ ਦੇ ਬਦਲੇ ਚੰਗਿਆਈ ਕਰਨਾ; ਸਭ ਕੁਝ ਦੇ ਦੇਣਾ ਅਤੇ ਡਰਨਾ ਨਹੀਂ। ਪਹਿਲਾਂ, ਇਨ੍ਹਾਂ ਗੱਲਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ; ਵੇਖੋ, ਮੈਂ ਹੁਣ ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਆਇਆ ਹਾਂ।
ਪਿਛਲੇ ਦੋ ਐਪੀਸੋਡਾਂ ਵਿੱਚ, ਅਸੀਂ ਸੰਯੁਕਤ ਰਾਜ ਅਮਰੀਕਾ ਦੇ ਡਾ. ਜੌਨ ਨਿਊਬਰੋ (ਵੀਗਨ) ਦੁਆਰਾ ਦਰਜ "ਓਹਸਪੇ: ਏ ਨਿਊ ਬਾਈਬਲ ਇਨ ਦ ਵਰਡਜ਼ ਆਫ਼ ਯਹੋਵਾਹ ਐਂਡ ਹਿਜ਼ ਏਂਜਲ ਐਂਬੈਸਡਰਜ਼" ਦੀਆਂ ਭਵਿੱਖਬਾਣੀਆਂ ਪੇਸ਼ ਕੀਤੀਆਂ ਸਨ। ਇਹ ਕਿਤਾਬ 19ਵੀਂ ਸਦੀ ਦੇ ਇਸ ਦੰਦਾਂ ਦੇ ਡਾਕਟਰ, ਖੋਜੀ, ਅਤੇ ਦਿਵਦਰਸ਼ੀ ਦੁਆਰਾ ਪ੍ਰਮਾਤਮਾ, ਜਾਂ ਯਹੋਵਾਹ ਦੇ ਨਿਰਦੇਸ਼ਨ ਹੇਠ "ਆਟੋਮੈਟਿਕ ਲਿਖਤ" ਰਾਹੀਂ ਰਚੀ ਗਈ ਸੀ।ਕਿਤਾਬ ਵਿੱਚ ਕਿਹਾ ਗਿਆ ਹੈ ਕਿ ਧਰਤੀ ਇੱਕ ਨਵੇਂ ਚੱਕਰ ਵਿੱਚ ਪ੍ਰਵੇਸ਼ ਕਰੇਗੀ - ਇੱਕ ਸੁਨਹਿਰੀ ਯੁੱਗ, ਜਿਸਨੂੰ ਕੋਸਮੋਨ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ "ਵਿਆਪਕ ਗਿਆਨ, ਸਰੀਰ ਅਤੇ ਆਤਮਾ। ਸਾਰੇ ਦੇਸ਼ਾਂ ਵਿੱਚ ਵਿਆਪਕ ਬਰਾਦਰੀ।" ਪੂਰੀ ਕਿਤਾਬ ਵਿੱਚ, ਬਿਨਾਂ ਕਿਸੇ ਸ਼ੱਕ ਦੇ, ਪ੍ਰਮਾਤਮਾ ਮਨੁੱਖਾਂ ਦੇ ਮਾਸਾਹਾਰੀ ਦੇ ਭਿਆਨਕ ਕੰਮਾਂ ਦੀ ਨਿੰਦਾ ਕਰਦੇ ਹਨ ਅਤੇ ਪੁਸ਼ਟੀ ਕਰਦੇ ਹਨ ਕਿ ਉਨ੍ਹਾਂ ਦੇ ਹੁਕਮਾਂ ਵਿੱਚੋਂ ਇੱਕ ਹੈ "ਤੁਹਾਨੂੰ ਕਿਸੇ ਵੀ ਜਾਨਵਰ, ਜਾਂ ਮੱਛੀ, ਜਾਂ ਪੰਛੀ, ਜਾਂ ਮੁਰਗੀ, ਜਾਂ ਰੀਂਗਣ-ਵਾਲੇ ਜੀਵ ਦਾ ਮਾਸ ਨਹੀਂ ਖਾਣਾ ਚਾਹੀਦਾ ਜਿਸਨੂੰ ਯਹੋਵਾਹ ਨੇ ਜ਼ਿੰਦਾ ਬਣਾਇਆ ਹੈ।" ਕੋਸਮੋਨ ਦੇ ਯੁੱਗ ਵਿੱਚ, ਉਹ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਜੋ ਉਨ੍ਹਾਂ ਦੇ ਪਵਿੱਤਰ ਕਾਨੂੰਨ ਦੀ ਉਲੰਘਣਾ ਕਰਦੇ ਹਨ।ਇਸ ਤੋਂ ਇਲਾਵਾ, ਪ੍ਰਮਾਤਮਾ ਨੇ ਐਲਾਨ ਕੀਤਾ ਕਿ ਸਮੇਂ ਦੇ ਨਾਲ, ਉਹ ਧਰਤੀ 'ਤੇ ਆਵੇਗਾ ਤਾਂ ਜੋ ਮਨੁੱਖਤਾ ਨੂੰ ਕੋਸਮੋਨ ਯੁੱਗ ਬਣਾਉਣ ਲਈ ਸਿਖਾਇਆ ਜਾ ਸਕੇ ਅਤੇ ਤਿਆਰ ਕੀਤਾ ਜਾ ਸਕੇ ਅਤੇ ਉਹ ਲੋਕਾਂ ਨੂੰ ਸਵਰਗ ਪ੍ਰਗਟ ਕਰੇਗਾ।"ਮੈਂ ਇੱਕ ਵਿਨਾਸ਼ਕਾਰੀ ਵਜੋਂ ਨਹੀਂ ਆਉਂਦਾ ਹਾਂ; ਮੈਂ ਇੱਕ ਬਿਲਡਰ ਦੇ ਤੌਰ 'ਤੇ ਆਉਂਦਾ ਹਾਂ। ਹੇ ਮਨੁੱਖ, ਮੈਂ ਤੇਰੇ ਹੱਥਾਂ ਵਿੱਚ ਸਵਰਗੀ ਰਾਜਾਂ ਦੀ ਕੁੰਜੀ ਦਿੰਦਾ ਹਾਂ। ਯਾਦ ਰੱਖੋ, ਉਹ ਪਾਸਵਰਡ ਜੋ ਉਨ੍ਹਾਂ ਨੂੰ ਸਭ ਤੋਂ ਉੱਚੇ ਰਾਜਾਂ ਵਿੱਚ ਦਾਖਲ ਕਰਦਾ ਹੈ, ਯਹੋਵਾਹ, ਮੈਂ ਹਾਂ।""ਮੇਰੇ ਸਵਰਗ ਉਨ੍ਹਾਂ ਲਈ ਪ੍ਰਗਟ ਹੋਣਗੇ, ਜਿਵੇਂ ਕਿ ਪੁਰਾਣੇ ਸਮੇਂ ਦੇ ਮੇਰੇ ਨਬੀਆਂ ਨੇ ਵਾਅਦਾ ਕੀਤਾ ਸੀ, ਅਤੇ ਮਨੁੱਖ ਨੂੰ ਸਿਖਾਇਆ ਜਾਵੇਗਾ ਕਿ ਮੇਰੇ ਸਵਰਗਾਂ ਨੂੰ ਆਪਣੇ ਨਿਰਣੇ ਨਾਲ ਕਿਵੇਂ ਵੇਖਣਾ ਅਤੇ ਸਮਝਣਾ ਹੈ, ਨਾ ਕਿ ਉਸ ਅਨੁਸਾਰ ਜੋ ਕੋਈ ਹੋਰ ਆਦਮੀ ਕਹਿੰਦਾ ਹੈ ਕਿ ਮੇਰੇ ਪ੍ਰਗਟਾਵੇ ਹਨ।"ਖਾਸ ਤੌਰ 'ਤੇ, ਯਹੋਵਾਹ ਨੇ ਖੁਲਾਸਾ ਕੀਤਾ ਕਿ ਨਵੇਂ ਯੁੱਗ ਦੀ ਸ਼ੁਰੂਆਤ ਵਿੱਚ, ਉਨ੍ਹਾਂ ਦੇ ਦੈਵੀ ਯੰਤਰਾਂ ਰਾਹੀਂ, ਉਹ ਮਨੁੱਖਤਾ ਨੂੰ ਜਗਾਏਗਾ ਅਤੇ ਲੋਕਾਂ ਨੂੰ ਸਿਖਾਏਗਾ ਕਿ ਜਿਉਂਦੇ ਜੀ ਸਵਰਗ ਦੇ ਰਾਜ ਨਾਲ ਸਿੱਧਾ ਸੰਪਰਕ ਕਿਵੇਂ ਕਰਨਾ ਹੈ।"ਅਤੇ ਇਸਦੇ ਤੇਤੀਵੇਂ ਸਾਲ ਵਿੱਚ, ਸਵਰਗ ਦੇ ਦੂਤਾਂ ਦੇ ਰਾਜਦੂਤਾਂ ਨੇ ਯਹੋਵਾਹ ਦੇ ਨਾਮ ਤੇ ਮਨੁੱਖ ਨੂੰ ਉਸਦੇ ਸਵਰਗੀ ਰਾਜਾਂ ਦੀ ਤਿਆਰੀ ਕੀਤੀ ਅਤੇ ਪ੍ਰਗਟ ਕੀਤਾ; ਅਤੇ ਇਸ ਤਰ੍ਹਾਂ ਇੱਥੇ ਧਰਤੀ ਦੇ ਲੋਕਾਂ ਦੇ ਪੁਨਰ-ਉਥਾਨ ਲਈ ਆਪਣੀਆਂ ਮਨਮੋਹਕ ਰਚਨਾਵਾਂ ਦੀ ਯੋਜਨਾ ਨੂੰ ਜਾਣੂ ਕਰਵਾਇਆ ਹੈ।ਪਵਿੱਤਰ ਨਹੀਂ ਇਸ ਕਿਤਾਬ, ਓਹਸਪੇ ਵਿੱਚ; ਪਰ ਪ੍ਰਾਣੀਆਂ ਨੂੰ ਇਹ ਸਿਖਾਉਣ ਲਈ ਕਿ ਕਿਵੇਂ ਸਿਰਜਣਹਾਰ ਦੀ ਆਵਾਜ਼ ਸੁਣਨਾ ਹੈ, ਅਤੇ ਧਰਤੀ 'ਤੇ ਰਹਿੰਦੇ ਹੋਏ, ਚੇਤਨਾ ਵਿੱਚ ਉਸਦੇ ਸਵਰਗਾਂ ਨੂੰ ਕਿਵੇਂ ਵੇਖਣਾ ਹੈ; ਅਤੇ ਮੌਤ ਤੋਂ ਬਾਅਦ ਉਨ੍ਹਾਂ ਦੀ ਉਡੀਕ ਕਰ ਰਹੀ ਜਗ੍ਹਾ ਅਤੇ ਸਥਿਤੀ ਦੀ ਇਕ ਸੱਚਾਈ ਨੂੰ ਜਾਣਨਾ।"ਸਵਰਗਾਂ ਨੂੰ ਵੇਖਣਾ ਅਤੇ ਸਿਰਜਣਹਾਰ ਦੀਆਂ ਆਵਜ਼ਾਂ ਸੁਣਨਾ ਬਿਲਕੁਲ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੁਆਰਾ ਸਿਖਾਈ-ਗਈ ਕੁਆਨ ਯਿਨ ਮੈਡੀਟੇਸ਼ਨ ਵਿਧੀ ਵਾਂਗ । ਇਸ ਵਿਧੀ ਵਿੱਚ ਸਾਡੇ ਅੰਦਰੂਨੀ ਸਵਰਗੀ ਰੌਸ਼ਨੀ ਅਤੇ ਅੰਦਰੂਨੀ ਸਵਰਗੀ ਆਵਾਜ਼ 'ਤੇ ਵਿਚਾਰ ਕਰਨਾ ਸ਼ਾਮਲ ਹੈ। ਸਾਡੇ ਸਭ ਤੋਂ ਸ਼ਕਤੀਸ਼ਾਲੀ ਪਰਮ ਸਤਿਗੁਰੂ ਚਿੰਗ ਹਾਈ ਜੀ ਦੁਆਰਾ ਦੀਖਿਆ ਪ੍ਰਾਪਤ ਕਰਨ ਤੋਂ ਬਾਅਦ, ਅਭਿਆਸੀ ਜੀਉਂਦੇ ਜੀ ਸਿੱਧੇ ਪ੍ਰਮਾਤਮਾ ਨਾਲ ਸੰਪਰਕ ਕਰ ਸਕਦੇ ਹਨ।ਇਸ ਲਈ, ਜਦੋਂ ਤੁਸੀਂ ਦੀਖਿਆ ਪ੍ਰਾਪਤ ਕਰਦੇ ਹੋ, ਤੁਸੀਂ ਇਹਨਾਂ (ਅੰਦਰੂਨੀ ਸਵਰਗੀ) ਆਵਾਜ਼ਾਂ ਨੂੰ ਸੁਣ ਸਕਦੇ ਹੋ, ਇਹਨਾਂ (ਅੰਦਰੂਨੀ ਸਵਰਗੀ) ਰੌਸ਼ਨੀਆਂ ਨੂੰ ਦੇਖ ਸਕਦੇ ਹੋ - ਯਾਨੀ ਪ੍ਰਮਾਤਮਾ ਨੂੰ ਵੇਖਣਾ, ਪ੍ਰਮਾਤਮਾ ਨੂੰ ਸੁਣਨਾ।ਇਹ (ਅੰਦਰੂਨੀ) ਸਵਰਗੀ ਸੰਗੀਤ ਅਸੀਂ ਹੁਣ ਜਿਉਂਦੇ ਜੀ ਸੁਣ ਸਕਦੇ ਹਾਂ, ਤਾਂ ਜੋ ਅਸੀਂ ਸਮਝ ਸਕੀਏ ਕਿ ਪ੍ਰਮਾਤਮਾ ਸਾਨੂੰ ਕੀ ਸਿਖਾਉਣਾ ਚਾਹੁੰਦਾ ਹੈ, ਸਵਰਗ ਤੋਂ ਕੀ ਹਦਾਇਤ ਹੈ, ਪ੍ਰਮਾਤਮਾ ਦੀ ਇੱਛਾ ਕੀ ਹੈ, ਤਾਂ ਜੋ ਅਸੀਂ ਇਸ ਸੰਸਾਰ ਵਿੱਚ ਗਲਤ ਨਾ ਹੋ ਸਕੀਏ। ਅਤੇ ਫਿਰ ਅਸੀਂ ਆਪਣੀ ਜ਼ਿੰਦਗੀ ਸਵਰਗ ਦੇ ਹੁਕਮ ਦੇ ਅਨੁਸਾਰ ਹੋਰ ਵੀ ਇਕਸੁਰਤਾ ਵਿੱਚ ਜੀਵਾਂਗੇ।ਸਾਡਾ ਤਰੀਕਾ ਬਹੁਤ ਸੁਵਿਧਾਜਨਕ ਹੈ - ਕੋਈ ਇਹ ਵੀ ਨਹੀਂ ਜਾਣਦਾ ਕਿ ਤੁਸੀਂ ਪ੍ਰਮਾਤਮਾ ਨਾਲ ਸੰਪਰਕ ਕਰ ਰਹੇ ਹੋ। ਜਦੋਂ ਤੁਸੀਂ ਉੱਥੇ ਬੈਠਦੇ ਹੋ, ਸਵਰਗ, ਰੌਸ਼ਨੀ ਦੇਖਦੇ ਹੋ, ਪ੍ਰਮਾਤਮਾ ਨਾਲ ਸੰਪਰਕ ਕਰਦੇ ਹੋ, ਕੋਈ ਵੀ ਕੁਝ ਨਹੀਂ ਜਾਣਦਾ। [...] ਜੇਕਰ ਸਾਨੂੰ ਇਹ ਪ੍ਰਮਾਤਮਾ ਸ਼ਕਤੀ ਸੰਚਾਰਿਤ ਕੀਤੀ ਜਾਂਦੀ ਹੈ ਜਾਂ ਸਾਡੇ ਅੰਦਰ ਇਸ ਮੌਜੂਦਾ ਸ਼ਕਤੀ ਨੂੰ ਦੁਬਾਰਾ ਜਗਾਇਆ ਜਾਂਦਾ ਹੈ, ਤਾਂ ਅਸੀਂ ਇਸ ਗ੍ਰਹਿ 'ਤੇ ਰਹਿੰਦੇ ਹੋਏ ਵੀ ਸਵਰਗ ਦਾ ਅਨੁਭਵ ਕਰ ਸਕਦੇ ਹਾਂ।ਇਸ ਤੋਂ ਇਲਾਵਾ, ਓਹਸਪੇ ਦਰਸਾਉਂਦਾ ਹੈ ਕਿ ਪ੍ਰਮਾਤਮਾ ਇੱਕ "ਨਵੀਂ ਨਸਲ" ਪੈਦਾ ਕਰਨ ਲਈ ਕੰਮ ਕਰੇਗਾ ਜੋ ਸਿਰਫ਼ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਹੀ ਨਹੀਂ ਕਰੇਗੀ, ਸਗੋਂ ਉਹਨਾਂ ਨੂੰ ਅਸਲ ਵਿੱਚ ਅਮਲ ਵਿੱਚ ਲਿਆਵੇਗੀ।"ਪ੍ਰਮਾਤਮਾ ਨੇ ਕਿਹਾ: 'ਮੈਂ ਇਸ ਦਿਨ ਮਨੁੱਖ ਨੂੰ ਦਾਨ ਸਿਖਾਉਣ ਨਹੀਂ ਆਇਆ ਹਾਂ, ਅਤੇ ਨਾ ਹੀ ਮਨੁੱਖ ਨੂੰ ਇਹ ਸਿਖਾਉਣ ਆਇਆ ਹਾਂ ਕਿ ਮਨੁੱਖਾਂ ਵਿਚਕਾਰ ਕੀ ਸਹੀ ਹੈ ਅਤੇ ਕੀ ਗਲਤ ਹੈ; ਇਹ ਗੱਲਾਂ ਪਹਿਲਾਂ ਹੀ ਪ੍ਰਗਟ ਕੀਤੀਆਂ ਗਈਆਂ ਸਨ। ਮੈਂ ਇੱਕ ਨਵੀਂ ਨਸਲ ਪੈਦਾ ਕਰਨ ਆਇਆ ਹਾਂ, ਅਤੇ ਉਨ੍ਹਾਂ ਨੂੰ ਇਹ ਦਿਖਾਉਣ ਆਇਆ ਹਾਂ ਕਿ ਪੁਰਾਣੇ ਹੁਕਮਾਂ ਨੂੰ ਕਿਵੇਂ ਪੂਰਾ ਕਰਨਾ ਹੈ: ਦੂਜਿਆਂ ਨਾਲ ਉਵੇਂ ਹੀ ਕਰਨਾ ਜਿਵੇਂ ਉਹ ਕਰਨਗੇ; ਬੁਰਾਈ ਦੇ ਬਦਲੇ ਚੰਗਿਆਈ ਕਰਨਾ; ਸਭ ਕੁਝ ਦੇ ਦੇਣਾ ਅਤੇ ਡਰਨਾ ਨਹੀਂ। ਪਹਿਲਾਂ, ਇਨ੍ਹਾਂ ਗੱਲਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ; ਵੇਖੋ, ਮੈਂ ਹੁਣ ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਆਇਆ ਹਾਂ। ਇਸ ਤੋਂ ਮਨੁੱਖ ਜਾਣੇਗਾ ਕਿ ਯਹੋਵਾਹ ਦੇ ਚੁਣੇ ਹੋਏ ਕੌਣ ਹਨ। ਉਨ੍ਹਾਂ ਨੇ ਕਿਹਾ ਹੈ: 'ਤੇਰਾ ਰਾਜ ਜਿਵੇਂ ਸਵਰਗ ਵਿੱਚ ਹੈ, ਧਰਤੀ ਉੱਤੇ ਆਵੇ!' ਕੌਣ ਕੌਣ ਤਿਆਰ ਹੈ? ਉਨ੍ਹਾਂ ਨੂੰ ਆਉਣ ਦਿਓ, ਯਹੋਵਾਹ ਦਾ ਪ੍ਰਕਾਸ਼ ਨੇੜੇ ਹੈ। ਉਨ੍ਹਾਂ ਤੋਂ ਸਾਵਧਾਨ ਰਹੋ ਜੋ ਇਨ੍ਹਾਂ ਗੱਲਾਂ ਦਾ ਪ੍ਰਚਾਰ ਅਤੇ ਪ੍ਰਾਰਥਨਾ ਕਰਦੇ ਹਨ, ਪਰ ਉਨ੍ਹਾਂ 'ਤੇ ਅਮਲ ਨਹੀਂ ਕਰਦੇ; ਉਹ ਸਰਬਸ਼ਕਤੀਮਾਨ ਦੇ ਨਾਮ ਦਾ ਅਪਮਾਨ ਕਰਦੇ ਹਨ!"ਮੈਂ ਹੁਣ ਬੁੱਧੀਮਾਨ ਅਤੇ ਪਵਿੱਤਰ ਲੋਕਾਂ ਕੋਲ ਆਉਂਦਾ ਹਾਂ, ਜਿਨ੍ਹਾਂ ਨੇ ਪਹਿਲੇ ਹੁਕਮਾਂ ਨੂੰ ਪੂਰਾ ਕੀਤਾ ਹੈ। ਮੈਂ ਉਨ੍ਹਾਂ ਨੂੰ ਇੱਕ ਨਵਾਂ ਸਬਕ ਦੇਣ ਆਇਆ ਹਾਂ, ਜੋ ਕਿ ਉਨ੍ਹਾਂ ਨੂੰ ਇਹ ਦਿਖਾਉਣ ਲਈ ਹੈ ਕਿ ਧਰਤੀ ਉੱਤੇ ਪਿਤਾ ਦੇ ਰਾਜ ਨੂੰ ਕਿਵੇਂ ਬਣਾਇਆ ਜਾਵੇ। ਮੈਂ ਸੰਸਾਰ ਵਿੱਚ ਇੱਕ ਨਵੇਂ ਲੋਕਾਂ ਨੂੰ ਖੜ੍ਹਾ ਕਰਨ ਆਇਆ ਹਾਂ, ਜੋ ਪਹਿਲਾਂ ਨਾਲੋਂ ਕਿਤੇ ਮਹਾਨ ਹਨ।"ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਗਿਆਨਵਾਨ ਸਿੱਖਿਆਵਾਂ ਦੇ ਕੇਂਦਰ ਵਿੱਚ ਸਾਡੇ ਸਾਥੀ ਮਨੁੱਖਾਂ, ਜਾਨਵਰ ਸਹਿ-ਨਾਗਰਿਕਾਂ, ਅਤੇ ਧਰਤੀ ਮਾਤਾ ਪ੍ਰਤੀ ਪਿਆਰ ਦਾ ਅਮਲ, ਅਭਿਆਸ ਹੈ। ਉਹ ਸਾਡੇ ਰੋਜ਼ਾਨਾ ਜੀਵਨ ਵਿੱਚ ਦੈਵੀ ਅਧਿਆਤਮਿਕ ਸਿਧਾਂਤਾਂ ਨੂੰ ਕਿਵੇਂ ਜੋੜਨਾ ਹੈ, ਇਸ ਬਾਰੇ ਵਿਹਾਰਕ ਮਾਰਗਦਰਸ਼ਨ ਦਿੰਦੇ ਹਨ।ਸਤਿਗੁਰੂ ਜੀ ਲੋਕਾਂ ਨੂੰ ਪੰਜ ਉਪਦੇਸ਼ਾਂ ਦੀ ਪਾਲਣਾ ਕਰਨਾ ਸਿਖਾਉਂਦੇ ਹਨ ਜਿਸ ਵਿੱਚ ਵੀਗਨ ਹੋਣਾ ਸ਼ਾਮਲ ਹੈ, ਇਸ ਤਰ੍ਹਾਂ ਪ੍ਰਮਾਤਮਾ ਦੇ ਹੁਕਮਾਂ ਨੂੰ ਪੂਰਾ ਕਰਨਾ, ਸਿਰਫ਼ ਧਰਮ ਗ੍ਰੰਥਾਂ ਵਿੱਚ ਉਹਨਾਂ ਨੂੰ ਪੜ੍ਹਨ ਦੇ ਉਲਟ।ਇਹ ਉਪਦੇਸ਼ ਮਹੱਤਵਪੂਰਨ ਅਤੇ ਬਹੁਤ ਸਰਲ ਹਨ, ਜਿਵੇਂ ਕਿ ਈਸਾਈ ਸਿੱਖਿਆਵਾਂ ਵਿੱਚ ਦਸ ਉਪਦੇਸ਼, ਅਤੇ ਪੰਜ ਉਪਦੇਸ਼, ਬੁੱਧ ਧਰਮ ਵਿੱਚ ਹੋਰ ਸੰਖੇਪ ਪੰਜ ਉਪਦੇਸ਼: ਤੁਸੀਂ ਕਤਲ ਨਾ ਕਰੋ, ਤੁਸੀਂ ਝੂਠ ਨਾ ਬੋਲੋ, ਤੁਸੀਂ ਚੋਰੀ ਨਾ ਕਰੋ, ਤੁਸੀਂ ਅਸ਼ਲੀਲ ਸੰਬੰਧ ਨਾ ਬਣਾਓ, ਕੋਈ ਨਸ਼ਾ ਨਾ ਕਰੋ, ਉਦਾਹਰਣ ਵਜੋਂ।ਸਭ ਤੋਂ ਮਹੱਤਵਪੂਰਨ ਹੈ "ਤੁਸੀਂ ਕਤਲ ਨਾ ਕਰੋ।" ਸਿਰਫ਼ ਇਨਸਾਨਾਂ ਨੂੰ ਹੀ ਨਹੀਂ, ਸਗੋਂ ਜਾਨਵਰ-ਲੋਕਾਂ ਨੂੰ ਵੀ।ਪਰਮ ਸਤਿਗੁਰੂ ਚਿੰਗ ਹਾਈ ਜੀ ਲੋਕਾਂ ਨੂੰ ਸਾਰੀਆਂ ਜਾਤੀਆਂ ਦੇ ਕਮਜ਼ੋਰ ਅਤੇ ਕਮਜ਼ੋਰ ਨਸਲਾਂ ਦੀ ਦੇਖਭਾਲ ਕਰਨਾ ਸਿਖਾਉਂਦੇ ਹਨ। ਉਹ ਆਪਣੀ ਨਿੱਜੀ ਕਮਾਈ ਵਿੱਚੋਂ ਆਫ਼ਤ ਰਾਹਤ ਯਤਨਾਂ ਵਿੱਚ ਸਹਾਇਤਾ ਕਰਨ ਅਤੇ ਸੰਸਾਰ-ਭਰ ਦੀਆਂ ਵੱਖ-ਵੱਖ ਚੈਰੀਟੇਬਲ ਸੰਸਥਾਵਾਂ ਦੀ ਮਦਦ ਲਈ ਵਿੱਤੀ ਯੋਗਦਾਨ ਪਾਉਂਦੇ ਹਨ। ਕਈ ਵਾਰ ਜਦੋਂ ਹਾਲਾਤ ਇਜਾਜ਼ਤ ਦਿੰਦੇ ਹਨ, ਉਹ ਨਿੱਜੀ ਤੌਰ 'ਤੇ ਇਨ੍ਹਾਂ ਰਾਹਤ ਕਾਰਜਾਂ ਦੀ ਅਗਵਾਈ ਕਰਦੇ ਹਨ।ਸਤਿਗੁਰੂ ਜੀ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਲਈ ਲਾਭਦਾਇਕ ਕੋਈ ਵੀ ਕੰਮ ਕਰਨ, ਸੇਵਾ ਵਿੱਚ ਨਿਰਸਵਾਰਥ ਰਹਿਣ ਦੀ ਸਿੱਖਿਆ ਦਿੰਦੇ ਹਨ। ਉਹ ਖੁਦ ਸਭ ਤੋਂ ਨਿਮਰ, ਮਾਮੂਲੀ ਕੰਮ ਕਰਦੇ ਹਨ ਜਿਵੇਂ ਕਿ ਜੰਗਲੀ ਬੂਟੀ ਸਾਫ਼ ਕਰਨਾ, ਵਾੜਾਂ ਲਗਾਉਣਾ, ਟਾਇਲਟ ਬਣਾਉਣਾ ਜਾਂ ਬਾਥਰੂਮ ਸਾਫ਼ ਕਰਨਾ।ਤੁਸੀਂ ਮੇਰੇ ਵਾਂਗ ਹੀ ਟਾਇਲਟ ਸਾਫ਼ ਕਰੋ। ਮੈਂ ਟਾਇਲਟ ਸਾਫ਼ ਕਰਦੀ ਵੱਡੀ ਹੋਈ ਹਾਂ। ਹਾਂਜੀ, ਜਦੋਂ ਮੈਂ ਭਾਰਤ ਵਿੱਚ ਸਿੱਖ ਰਿਹਾ ਸੀ ਤਾਂ ਮੈਂ ਟਾਇਲਟ ਸਾਫ਼ ਕਰਦੀ ਸੀ। ਬਾਅਦ ਵਿੱਚ, ਜਦੋਂ ਮੈਂ ਭਿਕਸ਼ੂਆਂ ਨਾਲ ਸੀ, ਮੈਂ ਅਜੇ ਵੀ ਟਾਇਲਟ ਸਾਫ਼ ਕਰਦੀ ਸੀ।ਉਸ ਸਮੇਂ ਮੇਰਾ ਕੋਈ ਪੈਰੋਕਾਰ ਨਹੀਂ ਸੀ। [...] ਕੋਈ ਵੀ ਮੰਦਰ ਮੈਨੂੰ ਸਵੀਕਾਰ ਕਰਦਾ, ਮੈਂ ਉਸ ਮੰਦਰ ਦਾ ਪੈਰੋਕਾਰ ਹਾਂ, ਟਾਇਲਟ ਸਾਫ਼ ਕਰਦੀ, ਕੰਧ ਸਾਫ਼ ਕਰਦੀ, ਹਾਲ ਸਾਫ਼ ਕਰਦੀ।ਹਰ ਰੋਜ਼ ਮੈਂ ਵਿਹੜਾ ਸਾਫ਼ ਕਰਦੀ ਸੀ ਅਤੇ ਮੈਂ ਪੌੜੀਆਂ, ਪੌੜੀਆਂ ਪੂੰਝਦੀ ਸੀ, ਅਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ਕਿ ਮੈਂ ਪੌੜੀਆਂ, ਸੰਤਾਂ ਦੇ ਕਦਮਾਂ, ਸੰਤਾਂ ਦੇ ਪੈਰਾਂ ਦੀ ਮਿੱਟੀ ਸਾਫ਼ ਕਰ ਰਹੀ ਹਾਂ। ਮੈਨੂੰ ਇਹ ਕਰਕੇ ਬਹੁਤ ਖੁਸ਼ੀ ਹੋਈ। ਕਿਸੇ ਵੀ ਆਸ਼ਰਮ ਵਿੱਚ, ਜੇਕਰ ਮੈਨੂੰ ਕੰਮ ਕਰਨ ਦਾ ਇਕ ਮੌਕਾ ਮਿਲਦਾ ਹੈ, ਤਾਂ ਮੈਂ ਹਮੇਸ਼ਾ ਬਹੁਤ ਖੁਸ਼ ਮਹਿਸੂਸ ਕਰਦੀ ਹਾਂ, ਵਿਸ਼ੇਸ਼ ਅਧਿਕਾਰ ਪ੍ਰਾਪਤ ਅਤੇ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਅੰਦਰ ਕੁਝ ਮਹਿਸੂਸ ਕਰਦੀ, ਇਹ ਕੋਈ ਫ਼ਰਜ਼, ਅਹਿਸਾਨ ਨਹੀਂ ਹੈ। ਬਹੁਤ, ਬਹੁਤ ਮਰਜ਼ੀ ਨਾਲ ਮਹਿਸੂਸ ਕਰਦੀ, ਇਸਨੂੰ ਪਿਆਰ ਅਤੇ ਕਦਰਦਾਨੀ ਨਾਲ ਕਰਦੀ।ਸਤਿਗੁਰੂ ਜੀ ਲੋਕਾਂ ਨੂੰ ਉੱਚ-ਨੈਤਿਕ ਸੋਚ ਨਾਲ ਸਾਦਗੀ ਨਾਲ ਜੀਣਾ ਸਿਖਾਉਂਦੇ ਹਨ। ਉਹ ਖੁਦ ਕਿਤੇ ਵੀ ਰਹਿੰਦੇ ਹਨ। ਜੋ ਜਨਤਾ ਅਤੇ ਉਨਾਂ ਦੀ ਅਧਿਆਤਮਿਕ ਚੜ੍ਹਾਈ ਲਈ ਲਾਭਦਾਇਕ ਹੋਵੇ।ਮੈਂ ਪ੍ਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਕਿ ਪ੍ਰਮਾਤਮਾ ਨੇ ਮੈਨੂੰ ਇਹ ਸਾਰੀਆਂ ਸਹੂਲਤਾਂ ਅਤੇ ਸੁੱਖ-ਸਹੂਲਤਾਂ ਦਿੱਤੀਆਂ ਹਨ। ਇਸ ਲਈ ਭਾਵੇਂ ਮੈਂ ਤੰਬੂ ਵਿੱਚ ਰਹਿੰਦੀ ਹਾਂ, ਮੈਂ ਬਹੁਤ ਆਰਾਮਦਾਇਕ ਹਾਂ। ਇੱਕ ਤੰਬੂ ਤੁਹਾਨੂੰ ਗਰਮ ਰੱਖਦਾ ਹੈ। ਅਤੇ ਸਲੀਪਿੰਗ ਬੈਗ ਅਤੇ ਵੱਡੇ ਕੰਬਲ ਤੁਹਾਨੂੰ ਇਸ ਤਰ੍ਹਾਂ ਗਰਮ ਰੱਖਦੇ ਹਨ ਜਿਵੇਂ ਤੁਹਾਨੂੰ ਕਿਸੇ ਗਰਮ ਚੀਜ਼ ਦੀ ਲੋੜ ਨਾ ਹੋਵੇ। [...]ਪਰ ਬੇਸ਼ੱਕ, ਮੈਂ ਸਾਦਾ ਰਹਿੰਦੀ ਹਾਂ। ਤੁਸੀਂ ਇਹ ਜਾਣਦੇ ਹੋ। ਸੋ ਅਸਲ ਵਿੱਚ, ਭਾਵੇਂ ਪ੍ਰਮਾਤਮਾ ਮੈਨੂੰ ਕਿੱਤੇ ਵੀ ਰੱਖਣ, ਮੈਂ ਹਮੇਸ਼ਾ ਸ਼ੁਕਰਗੁਜ਼ਾਰ ਅਤੇ ਆਰਾਮਦਾਇਕ ਰਹਿੰਦੀ ਹਾਂ।ਹਰ ਚੀਜ਼ ਜੋ ਸਤਿਗੁਰੂ ਜੀ ਦੂਜਿਆਂ ਨੂੰ ਸਿਖਾਉਂਦੇ ਹਨ, ਉਹ ਆਪਣੇ ਆਪ ਨੂੰ ਉਦਾਹਰਣ ਦਿੰਦੇ ਹਨ, ਜਿਵੇਂ ਓਹਸਪੇ ਨੇ ਕਿਹਾ ਸੀ "ਪਹਿਲਾਂ, ਇਨ੍ਹਾਂ ਗੱਲਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ; ਵੇਖੋ, ਮੈਂ ਹੁਣ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਆਇਆ ਹਾਂ।" ਉਨ੍ਹਾਂ ਦੀਆਂ ਆਪਣੀਆਂ ਦੈਵੀ ਸਿੱਖਿਆਵਾਂ ਦਾ ਇੱਕ ਜੀਵਤ ਰੂਪ, ਸਤਿਗੁਰੂ ਜੀ ਦੇ ਸੱਚੇ ਕਾਰਜ ਅਤੇ ਸ਼ਬਦ ਅਣਗਿਣਤ ਲੋਕਾਂ ਦੇ ਦਿਲਾਂ ਅਤੇ ਆਤਮਾਵਾਂ ਨੂੰ ਪ੍ਰੇਰਿਤ ਕਰਦੇ ਹਨ ਜੋ ਸੁਣਦੇ ਹਨ। ਇੱਕ ਤਰ੍ਹਾਂ ਨਾਲ, ਉਹ ਸੰਤਮਈ-ਗੁਣਾਂ ਵਾਲੇ ਲੋਕਾਂ ਦੀ ਇੱਕ ਨਵੀਂ ਨਸਲ ਬਣਾ ਰਹੇ ਹਨ।ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਆਪਣਾ ਮਿਸ਼ਨ ਪੂਰਬ ਵਿੱਚ ਤਾਈਵਾਨ (ਫਾਰਮੋਸਾ) ਤੋਂ ਸ਼ੁਰੂ ਕੀਤਾ ਜਿੱਥੇ ਸਾਡੇ ਹਜ਼ਾਰਾਂ ਹੀ ਐਸੋਸੀਏਸ਼ਨ ਮੈਂਬਰ ਉਨ੍ਹਾਂ ਨਾਲ ਕੁਆਨ ਯਿਨ ਵਿਧੀ ਦਾ ਅਭਿਆਸ ਕਰਦੇ ਹਨ ਅਤੇ ਇੱਕ ਸੰਤਮਈ ਜੀਵਨ ਢੰਗ ਜਿਉਣ ਦੀ ਕੋਸ਼ਿਸ਼ ਕਰਦੇ ਹਨ। ਪਿਛਲੇ ਕੁਝ ਦਹਾਕਿਆਂ ਤੋਂ, ਉਨਾਂ ਦੀਆਂ ਸਿੱਖਿਆਵਾਂ ਪੱਛਮ ਵਿੱਚ ਫੈਲ ਗਈਆਂ ਹਨ, ਉਨ੍ਹਾਂ ਦੇਸ਼ਾਂ ਨੂੰ ਉੱਚਾ ਚੁੱਕਿਆ ਹੈ ਜਿੱਥੇ ਉਨਾਂ ਦੇ ਸੰਦੇਸ਼ ਪਹੁੰਚੇ ਹਨ। ਅਤੇ ਇਹ ਗਿਣਤੀ ਸੁਪਰੀਮ ਮਾਸਟਰ ਟੈਲੀਵਿਜ਼ਨ ਦੇ ਸੈਟੇਲਾਈਟ, ਸੋਸ਼ਲ ਮੀਡੀਆ ਅਤੇ ਹੋਰ ਡਿਜੀਟਲ ਪਲੇਟਫਾਰਮਾਂ ਰਾਹੀਂ ਪ੍ਰਸਾਰਣ ਦੁਆਰਾ ਕਈ ਗੁਣਾ ਵੱਧ ਜਾਂਦੀ ਹੈ।"ਫਿਰ ਮੈਂ ਧਰਤੀ ਉੱਤੇ ਪੁਕਾਰਿਆ, ਕਿਹਾ: ਮੇਰੇ ਰਾਜ ਦਾ ਸਮਾਂ ਆ ਗਿਆ ਹੈ। ਹੁਣ ਪ੍ਰਾਣੀਆਂ ਵਿੱਚ ਮੇਰੇ ਰਾਜ ਦਾ ਸਮਾਂ ਹੈ। ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਉਹ ਆਏ; ਅਤੇ, ਵੇਖੋ, ਉਨ੍ਹਾਂ ਨੇ ਮੇਰੇ ਲਈ ਇਮਾਰਤ ਬਣਾਈ ਹੈ। ਮੇਰੇ ਕੋਲ ਧਰਤੀ 'ਤੇ ਇੱਕ ਨਵੇਂ ਲੋਕ ਹਨ।"ਕੀ ਇਹ "ਨਵੇਂ ਲੋਕ" ਜਿਨ੍ਹਾਂ ਦਾ ਜ਼ਿਕਰ ਓਹਸਪੇ ਵਿੱਚ ਕੀਤਾ ਗਿਆ ਹੈ, ਉਹ ਬ੍ਰਿਟਿਸ਼ ਮਨੋਵਿਗਿਆਨੀ ਸ਼੍ਰੀਮਾਨ ਕਰੇਗ ਹੈਮਿਲਟਨ ਪਾਰਕਰ ਦੁਆਰਾ ਦੇਖੇ-ਗਏ ਹੋ ਸਕਦੇ ਹਨ?ਮੈਨੂੰ ਲੱਗਦਾ ਹੈ ਕਿ ਸਾਡੇ ਜੀਵਨ ਕਾਲ ਵਿੱਚ, ਮੇਰੇ ਜੀਵਨ ਕਾਲ ਵਿੱਚ, ਇੱਕ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋਵੇਗੀ।ਖਾਸ ਕਰਕੇ ਆਉਣ-ਵਾਲੇ ਦਿਨਾਂ ਵਿੱਚ ਅਤੇ ਜਲਦੀ ਹੀ, ਸੰਸਾਰ ਵਿੱਚ ਇੱਕ ਅਧਿਆਤਮਿਕ ਪੁਨਰ-ਸੁਰਜੀਤੀ ਹੋਣ ਵਾਲੀ ਹੈ। ਇਹ ਵੀ ਆ ਰਿਹਾ ਹੈ, ਮੁੱਖ ਤੌਰ 'ਤੇ ਪੂਰਬ ਤੋਂ। ਇਹ ਉਨ੍ਹਾਂ ਸਾਰੇ ਮੌਜੂਦਾ ਧਰਮਾਂ ਤੋਂ ਬਾਹਰ ਹੈ ਜੋ ਅਸੀਂ ਇਸ ਸਮੇਂ ਸਮਝਦੇ ਹਾਂ। ਇਹ ਸਾਡੀ ਸਮਝ ਤੋਂ ਪਰੇ ਹੈ।ਮੈਨੂੰ ਲੱਗਦਾ ਹੈ ਕਿ ਕੁਝ ਲੋਕ ਬਹੁਤ, ਬਹੁਤ ਤੇਜ਼ੀ ਨਾਲ ਵਿਕਸਤ ਹੋਣ ਵਾਲੇ ਹਨ। ਉਹ ਅਲੌਕਿਕ ਮਨੁੱਖਾਂ ਵਾਂਗ ਬਣਨ ਜਾ ਰਹੇ ਹਨ। ਉਹ ਸੰਸਾਰ ਦੇ ਮਾਲੀ ਹਨ। ਇਹ ਉਹੀ ਲੋਕ ਹਨ ਜੋ ਦੂਜਿਆਂ ਨੂੰ ਅੱਗੇ ਵਧਣ ਵਿੱਚ ਮਦਦ ਕਰਦੇ ਹਨ। ਇਹ ਇਸ ਤਰ੍ਹਾਂ ਹੈ ਜਿਵੇਂ ਸਾਡੇ ਕੋਲ ਬਹੁਤ ਸਾਰੇ ਬਹੁਤ ਉੱਚੇ ਜੀਵ ਹਨ, ਅਤੇ ਇਹ ਦੂਜਿਆਂ 'ਤੇ ਇੱਕ ਤਰ੍ਹਾਂ ਨਾਲ ਪ੍ਰਭਾਵ ਪਾਉਂਦੇ ਹਨ, ਇਸ ਲਈ ਸਾਨੂੰ ਬਹੁਤ ਸਾਰੇ ਬਹੁਤ, ਬਹੁਤ ਹੀ ਉੱਨਤ ਅਧਿਆਤਮਿਕ ਲੋਕ ਮਿਲਦੇ ਹਨ ਜਿਨ੍ਹਾਂ ਦਾ ਸੰਚਾਰ ਭਾਸ਼ਾ ਦੇ ਰੂਪ ਤੋਂ ਪਰੇ ਹੈ। ਇਹ ਸਿਰਫ ਇਕ ਅਹਿਸਾਸ ਹੈ ਜੋ ਮੈਨੂੰ ਹੈ, ਤੁਸੀਂ ਜਾਣਦੇ ਹੋ? ਇਹ ਇੱਕ ਅਹਿਸਾਸ ਹੈ ਕਿ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਅਸਾਧਾਰਨ ਚੇਤਨਾ ਹੈ, ਅਤੇ ਚੇਤਨਾ ਦੀ ਸਮਰੱਥਾ ਹੈ ਕਿ ਉਹ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਬਦਲ ਸਕਦੇ ਹਨ।"ਓਹਸਪੇ" ਕਹਿੰਦਾ ਹੈ ਕਿ ਕੋਸਮੋਨ ਯੁੱਗ ਕੁਝ ਚੋਣਵੇਂ ਲੋਕਾਂ ਲਈ ਰਾਖਵਾਂ ਨਹੀਂ ਹੈ, ਸਗੋਂ ਉਨ੍ਹਾਂ ਸਾਰੀਆਂ ਨਸਲਾਂ ਅਤੇ ਕੌਮੀਅਤਾਂ ਲਈ ਹੈ ਜੋ ਸਭ ਤੋਂ ਉੱਪਰ ਪ੍ਰਮਾਤਮਾ ਨੂੰ ਚੁਣਦੇ ਹਨ।"ਪਰ, ਇਸ ਯੁੱਗ ਵਿੱਚ, ਮੈਂ ਕਿਸੇ ਵਿਸ਼ੇਸ਼ ਲੋਕਾਂ ਕੋਲ ਨਹੀਂ, ਸਗੋਂ ਸਾਰੇ ਲੋਕਾਂ ਦੇ ਸੁਮੇਲ ਕੋਲ ਆਇਆ ਹਾਂ ਜੋ ਇੱਕ ਲੋਕਾਂ ਦੇ ਰੂਪ ਵਿੱਚ ਇਕੱਠੇ ਹੋਏ ਹਨ। ਇਸ ਲਈ, ਮੈਂ ਇਸਨੂੰ ਕੋਸਮੋਨ ਯੁੱਗ ਕਿਹਾ ਹੈ। ਇਸ ਤੋਂ ਬਾਅਦ, ਮੇਰੇ ਚੁਣੇ-ਹੋਏ ਲੋਕ ਉਨ੍ਹਾਂ ਸਾਂਝੀਆਂ ਨਸਲਾਂ ਵਿੱਚੋਂ ਹੋਣਗੇ, ਜੋ ਮੈਨੂੰ ਚੁਣਦੇ ਹਨ। ਅਤੇ ਇਹ ਧਰਤੀ ਉੱਤੇ ਸਾਰੇ ਲੋਕਾਂ ਵਿੱਚੋਂ ਸਭ ਤੋਂ ਵਧੀਆ, ਸੰਪੂਰਨ ਬਣ ਜਾਣਗੇ। ਅਤੇ ਉਹ ਨਸਲ ਜਾਂ ਰੰਗ 'ਤੇ ਵਿਚਾਰ ਨਹੀਂ ਕਰਨਗੇ, ਪਰ ਸਿਹਤ ਅਤੇ ਨੇਕੀ ਨੂੰ ਪ੍ਰਾਣੀ ਦੇ ਹਿੱਸੇ ਵਜੋਂ ਵਿਚਾਰਣਗੇ; ਅਤੇ ਆਤਮਾ ਦੇ ਸੰਬੰਧ ਵਿੱਚ, ਸ਼ਾਂਤੀ, ਪਿਆਰ, ਬੁੱਧੀ ਅਤੇ ਚੰਗੇ ਕੰਮਾਂ, ਅਤੇ ਸਿਰਫ਼ ਇੱਕ ਮਹਾਨ ਆਤਮਾ ਵਜੋਂ।""ਓਹਸਪੇ" ਦੇ ਅਨੁਸਾਰ, ਨਾਗਰਿਕਾਂ ਦਾ ਇੱਕ ਵਿਸ਼ਵਵਿਆਪੀ ਨੈੱਟਵਰਕ "ਇੱਕ ਲੋਕ" ਵਜੋਂ ਇੱਕਜੁੱਟ ਹੋ ਕੇ ਸ਼ਾਂਤੀ, ਪਿਆਰ ਅਤੇ ਬੁੱਧੀ ਦੀ ਭਾਵਨਾ ਵਿੱਚ ਉਭਰੇਗਾ। ਸਾਨੂੰ ਕੋਸਮੋਨ ਯੁੱਗ ਨੂੰ ਅਪਣਾਉਣ ਲਈ ਇਹਨਾਂ ਸਿਧਾਂਤਾਂ 'ਤੇ ਅਮਲ ਕਰਨ ਦੀ ਲੋੜ ਹੈ, ਜਿਸਦੀ ਸ਼ੁਰੂਆਤ ਵੀਗਨ ਬਣ ਕੇ ਕਰਨੀ ਹੈ। ਸਾਡਾ ਬਹੁਤ ਧੰਨਵਾਦ ਡਾ.ਜੌਨ ਨਿਊਬਰੋ (ਵੀਗਨ) ਦਾ ਜਿਨ੍ਹਾਂ ਨੇ "ਓਹਸਪੇ: ਏ ਨਿਊ ਬਾਈਬਲ ਇਨ ਦ ਵਰਡਜ਼ ਆਫ਼ ਯਹੋਵਾਹ ਐਂਡ ਹਿਜ਼ ਏਂਜਲ ਏਮਬੈਸਡਰਜ਼" ਵਿੱਚ ਵਫ਼ਾਦਾਰੀ ਨਾਲ ਪ੍ਰਮਾਤਮਾ ਦਾ ਸੰਦੇਸ਼ ਦਿੱਤਾ। ਤੁਸੀਂ ਸਵਰਗ ਦੇ ਸ਼ਾਨਦਾਰ ਪ੍ਰਕਾਸ਼ ਵਿੱਚ ਖੁਸ਼ ਹੋਵੋ। ਅਸੀਂ ਆਪਣੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਆਪਣੀਆਂ ਉੱਤਮ ਉਦਾਹਰਣਾਂ ਰਾਹੀਂ ਸਿੱਖਿਆ ਦਿੱਤੀ, ਤਾਂ ਜੋ ਅਸੀਂ ਪ੍ਰਮਾਤਮਾ ਦੇ ਸੱਚੇ ਬੱਚੇ ਬਣ ਸਕੀਏ।