ਵਿਸਤਾਰ
ਡਾਓਨਲੋਡ Docx
ਹੋਰ ਪੜੋ
“ਧਿਆਨ ਰਖੋ, ਸੱਤਵਾਂ ਯੁੱਗ ਨੇੜੇ ਹੈ। ਤੁਹਾਡਾ ਸਿਰਜਣਹਾਰ ਤੁਹਾਨੂੰ ਇਕ ਮਾਸਾਹਾਰੀ ਵਿਵਾਦਪੂਰਨ ਆਦਮੀ ਤੋਂ ਇਕ ਸ਼ਾਂਤੀ-ਵਾਲੇ ਸ਼ਾਕਾਹਾਰੀ ਆਦਮੀ ਵਿੱਚ ਬਦਲਣ ਦਾ ਹੁਕਮ ਦਿੰਦਾ ਹੈ। ਜਾਨਵਰ ਦੇ ਚਾਰੇ ਸਿਰ ਸੁੱਟ ਦਿੱਤੇ ਜਾਣਗੇ; ਅਤੇ ਧਰਤੀ ਉੱਤੇ ਲੜਾਈ ਹੋਰ ਕਦੇ ਨਹੀਂ ਹੋਵੇਗੀ।”
1882 ਵਿੱਚ, 19ਵੀਂ ਸਦੀ ਦੇ ਇੱਕ ਦਿਵਦਰਸ਼ੀ, ਦੰਦਾਂ ਦੇ ਡਾਕਟਰ, ਅਤੇ ਲੇਖਕ, ਡਾ. ਜੌਨ ਨਿਊਬਰੋ (ਵੀਗਨ) ਨੇ "ਓਹਸਪੀ: ਏ ਨਿਊ ਬਾਈਬਲ ਇਨ ਦ ਵਰਡਜ਼ ਆਫ਼ ਯਹੋਵਾਹ ਐਂਡ ਹਿਜ਼ ਏਂਜਲ ਅੰਬੈਸਡਰਜ਼" ਨਾਮਕ ਭਵਿੱਖਬਾਣੀ ਕਿਤਾਬ ਪ੍ਰਕਾਸ਼ਿਤ ਕੀਤੀ, ਜੋ ਕਿ ਦੈਵੀ ਪ੍ਰੇਰਨਾ ਦੇ ਅਧਾਰ ਤੇ "ਆਟੋਮੈਟਿਕ ਲਿਖਤ" ਦੁਆਰਾ ਲਿਖੀ ਗਈ ਸੀ। ਲਿਖਤ ਵਿੱਚ ਸ਼ਾਮਲ ਬਹੁਤ ਸਾਰੀ ਜਾਣਕਾਰੀ ਉਸਦੇ ਸਮੇਂ ਦੀ ਵਿਗਿਆਨਕ ਅਤੇ ਅਧਿਆਤਮਿਕ ਸਮਝ ਤੋਂ ਪਰੇ ਸੀ। ਕਿਤਾਬ ਵਿੱਚ, ਪਰਮਾਤਮਾ ਇੱਕ ਆਉਣ-ਵਾਲੇ ਨਵੇਂ ਯੁੱਗ, ਜਿਸਨੂੰ ਕੋਸਮੋਨ ਕਿਹਾ ਜਾਂਦਾ ਹੈ, ਬਾਰੇ ਖੁਲਾਸੇ ਸਾਂਝੇ ਕਰਦਾ ਹੈ।“ਯਹੋਵਾਹ ਨੇ ਕਿਹਾ: ਜਦੋਂ ਮੈਂ ਧਰਤੀ ਦੀਆਂ ਕੌਮਾਂ ਨੂੰ ਸ਼ਾਂਤੀ ਦਾ ਹੁਕਮ ਦਿੰਦਾ ਹਾਂ, ਤਾਂ ਵੇਖੋ, ਮੈਂ ਆਪਣਾ ਹੱਥ ਮਾਸਾਹਾਰੀ ਦੇ ਸਿਰ ਉੱਤੇ ਚੁੱਕਦਾ ਹਾਂ। ਜਦੋਂ ਜਿਵੇਂ ਕਿ ਇੱਕ ਸਮਾਂ ਸੀ ਮੈਂ ਹਰ ਜਾਨਵਰ ਨੂੰ ਇਸਦੇ ਕ੍ਰਮ ਵਿੱਚ ਸੰਪੂਰਨ ਬਣਾਇਆ ਸੀ; ਇਸੇ ਤਰ੍ਹਾਂ ਮਨੁੱਖ ਉੱਤੇ ਵੀ ਅਜਿਹਾ ਇਕ ਸਮਾਂ ਆਵੇਗਾ। ਅਤੇ ਹੁਣ ਇਸਦੀ ਸਵੇਰ ਹੈ। ਇਸ ਲਈ, ਮੈਂ ਇਸਦਾ ਨਾਮ ਕੋਸਮੋਨ ਰੱਖਿਆ।ਇੱਥੇ, ਪ੍ਰਮਾਤਮਾ ਸਪੱਸ਼ਟ ਤੌਰ 'ਤੇ ਦੱਸਦਾ ਹੈ ਕਿ ਜਦੋਂ ਸ਼ਾਂਤੀ ਦਾ ਨਵਾਂ ਯੁੱਗ, ਕੋਸਮੋਨ ਆਵੇਗਾ, ਤਾਂ ਉਹ ਮਾਸਾਹਾਰੀ ਦੇ ਸਿਰ ਉੱਤੇ ਆਪਣਾ ਹੱਥ ਉੱਚਾ ਚੁਕੇਗਾ। ਇਸਦਾ ਮਤਲਬ ਹੈ ਕਿ ਉਹ ਧਰਤੀ 'ਤੇ ਮਨੁੱਖਤਾ ਦੇ ਜਾਨਵਰ-ਲੋਕਾਂ ਦੇ ਮਾਸ ਖਾਣ ਦੇ ਅਭਿਆਸ ਨੂੰ ਰੋਕ ਦੇਵੇਗਾ।“ਧਿਆਨ ਰਖੋ, ਸੱਤਵਾਂ ਯੁੱਗ ਨੇੜੇ ਹੈ। ਤੁਹਾਡਾ ਸਿਰਜਣਹਾਰ ਤੁਹਾਨੂੰ ਇਕ ਮਾਸਾਹਾਰੀ ਵਿਵਾਦਪੂਰਨ ਆਦਮੀ ਤੋਂ ਇਕ ਸ਼ਾਂਤੀ-ਵਾਲੇ ਸ਼ਾਕਾਹਾਰੀ ਆਦਮੀ ਵਿੱਚ ਬਦਲਣ ਦਾ ਹੁਕਮ ਦਿੰਦਾ ਹੈ। ਜਾਨਵਰ ਦੇ ਚਾਰੇ ਸਿਰ ਸੁੱਟ ਦਿੱਤੇ ਜਾਣਗੇ; ਅਤੇ ਧਰਤੀ ਉੱਤੇ ਲੜਾਈ ਹੋਰ ਕਦੇ ਨਹੀਂ ਹੋਵੇਗੀ।”ਓਹਸਪੀ ਵਿੱਚ, ਪਰਮਾਤਮਾ ਜਾਨਵਰਾਂ-ਲੋਕਾਂ ਨੂੰ ਮਾਰਨ ਅਤੇ ਉਨ੍ਹਾਂ ਦਾ ਮਾਸ ਖਾਣ ਦੇ ਘਿਣਾਉਣੇ ਅਭਿਆਸ ਦੀ ਨਿੰਦਾ ਕਰਦਾ ਹੈ।“ਇਹ ਮਾਸਾਹਾਰੀ ਭੋਜਨ ਦੁਆਰਾ ਮਨੁੱਖ ਦੇ ਖੂਨ ਦੀ ਦੂਸ਼ਿਤਤਾ ਹੈ, ਜਿਸ ਬਾਰੇ ਤੁਹਾਨੂੰ ਸੋਚਣਾ ਚਾਹੀਦਾ ਹੈ। ਜਿਵੇਂ ਮੈਂ ਸਾਰੇ ਜੀਉਂਦੇ ਜੀਵ ਪੈਦਾ ਕੀਤੇ ਹਨ। ਜੋ ਕੋਈ ਵੀ ਆਪਣੇ ਆਪ ਨੂੰ ਮਾਸਾਹਾਰੀ ਬਣਾਉਂਦਾ ਹੈ, ਉਹ ਆਪਣੇ ਅੰਗਾਂ, ਆਤਮਾ ਅਤੇ ਸਰੀਰ ਦੇ ਅੰਦਰ ਵਿਰੋਧ ਅਤੇ ਝਗੜੇ ਤੋਂ ਨਹੀਂ ਬਚ ਸਕਦਾ। […] ਅੱਜ, ਮੈਂ ਇਸ[ਮਾਸਾਹਾਰੀ ਭੋਜਨ] ਨੂੰ ਉਸਦੇ ਲਈ ਜ਼ਹਿਰ ਬਣਾ ਦਿੰਦਾ ਹਾਂ। ਅਤੇ ਆਦਮੀ ਉਸ ਤੋਂ ਮੂੰਹ ਮੋੜ ਲਵੇਗਾ; ਅਤੇ ਇਸਦੀ ਬਦਬੂ ਉਸਨੂੰ ਬਿਮਾਰ ਕਰੇਗੀ; ਅਤੇ ਖੂਨ ਦਾ ਦ੍ਰਿਸ਼ ਉਸਨੂੰ ਡਰ ਨਾਲ ਭਰ ਦੇਵੇਗਾ। ਕਸਾਈ ਆਪਣੇ ਕੰਮ ਤੋਂ ਸ਼ਰਮਿੰਦਾ ਹੋਵੇਗਾ; ਉਸਦੇ ਗੁਆਂਢੀ ਉਸਨੂੰ ਕਹਿਣਗੇ: ਤੁਹਾਡੇ ਵਿਚੋਂ ਖੂਨ ਦੀ ਬਦਬੂ ਆ ਰਹੀ ਹੈ!ਡਾ. ਜੌਨ ਨਿਊਬਰੋ ਦੁਆਰਾ ਓਹਸਪੀ ਵਿੱਚ ਦਰਜ "ਯਹੋਵਾਹ ਦੀ ਆਵਾਜ਼" ਦੇ ਇਹ ਸ਼ਕਤੀਸ਼ਾਲੀ ਸ਼ਬਦ ਦਰਸਾਉਂਦੇ ਹਨ ਕਿ ਮਨੁੱਖਤਾ ਇੱਕ ਦਿਨ ਕੋਸਮੋਨ ਦੇ ਯੁੱਗ ਵਿੱਚ ਉੱਚ ਵਿਕਾਸ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋਵੇਗੀ। ਜਦੋਂ ਇਹ ਸਮਾਂ ਆਵੇਗਾ, ਤਾਂ ਜਾਨਵਰ-ਲੋਕਾਂ ਦਾ ਮਾਸ ਖਾਣ ਦੀ ਪ੍ਰਥਾ ਨੂੰ ਘਿਣਾਉਣਾ ਮੰਨਿਆ ਜਾਵੇਗਾ। ਆਪਣਾ ਹੱਥ "ਮਾਸਾਹਾਰੀ ਦੇ ਸਿਰ ਦੇ ਉੱਪਰ" ਚੁੱਕ ਕੇ, ਸਰਬਸ਼ਕਤੀਮਾਨ ਪਰਮਾਤਮਾ ਇੱਕ ਸਖ਼ਤ ਚੇਤਾਵਨੀ ਜਾਰੀ ਕਰ ਰਿਹਾ ਹੈ ਕਿ ਜੋ ਲੋਕ ਉਸਦੇ ਦੈਵੀ ਫ਼ਰਮਾਨ ਅਤੇ ਹੁਕਮ ਨੂੰ ਅਣਡਿੱਠ ਕਰਦੇ ਹਨ ਉਨ੍ਹਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।ਮੌਜੂਦਾ ਸਦੀ ਨੂੰ ਈਸਾਈ ਧਰਮ ਵਿੱਚ ਅੰਤਮ ਸਮਾਂ, ਬੁੱਧ ਧਰਮ ਵਿੱਚ ਧਰਮ ਅੰਤ ਯੁੱਗ, ਮਾਇਅਨ ਸੱਭਿਆਚਾਰ ਵਿੱਚ ਇੱਕ ਪੁਰਾਣੇ ਚੱਕਰ ਦਾ ਪੂਰਾ ਹੋਣਾ ਅਤੇ ਹਿੰਦੂ ਧਰਮ ਵਿੱਚ ਕਲਯੁੱਗ ਵਜੋਂ ਪਛਾਣਿਆ ਗਿਆ ਹੈ। ਇਹ ਓਹਸਪੀ ਵਿੱਚ ਜ਼ਿਕਰ-ਕੀਤੇ ਗਏ ਨਵੇਂ ਕੋਸਮੋਨ ਯੁੱਗ ਦਾ ਕਿਨਾਰਾ ਹੋ ਸਕਦਾ ਹੈ। ਜਿਵੇਂ ਕਿ ਜਾਨਵਰ-ਲੋਕਾਂ ਦਾ ਮਾਸ ਖਾਣ ਦੀ ਵਹਿਸ਼ੀ ਅਤੇ ਖੂਨੀ ਆਦਤ ਜਾਰੀ ਹੈ, ਅਸੀਂ ਮਾਸਾਹਾਰੀ ਅਭਿਆਸਾਂ ਦੇ ਵਿਅਕਤੀਆਂ ਅਤੇ ਸਮੁੱਚੇ ਗ੍ਰਹਿ 'ਤੇ ਨੁਕਸਾਨਦੇਹ ਪ੍ਰਭਾਵਾਂ ਨੂੰ ਦੇਖ ਰਹੇ ਹਾਂ।ਸਾਡੇ ਮਾਸੂਮ ਜਾਨਵਰ ਦੋਸਤਾਂ ਦੀ ਹੱਤਿਆ ਨੇ ਵਿਸ਼ਵਵਿਆਪੀ ਸਿਹਤ ਸੰਕਟ, ਜ਼ੂਨੋਟਿਕ ਮਹਾਂਮਾਰੀਆਂ, ਜਲਵਾਯੂ ਪਰਿਵਰਤਨ, ਅਤੇ ਅਣਗਿਣਤ ਹੋਰ ਨਕਾਰਾਤਮਕ ਪ੍ਰਭਾਵਾਂ ਨੂੰ ਵਧਾ ਦਿੱਤਾ ਹੈ।ਸਾਡੇ ਗ੍ਰਹਿ 'ਤੇ ਜਾਨਵਰਾਂ ਦੀ ਖੇਤੀਬਾੜੀ ਦੇ ਗੰਭੀਰ ਵਿਆਪਕ ਨਕਾਰਾਤਮਕ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਦੇ ਨੁਕਸਾਨ ਤੋਂ ਪ੍ਰਜਾਤੀਆਂ ਦੇ ਵਿਨਾਸ਼, ਭੁੱਖਮਰੀ, ਗਰੀਬੀ, ਬਿਮਾਰੀ ਅਤੇ ਐਂਟੀਬਾਇਓਟਿਕ ਪ੍ਰਤੀਰੋਧ ਤੱਕ ਗੰਭੀਰ ਵਿਸ਼ਵਵਿਆਪੀ ਸੰਕਟ। ਇਨ੍ਹਾਂ ਸਾਰਿਆਂ ਦਾ ਸਿੱਧਾ ਸਬੰਧ ਪਸ਼ੂ ਖੇਤੀਬਾੜੀ ਅਤੇ ਸਾਡੇ ਮੌਜੂਦਾ ਭੋਜਨ ਉਤਪਾਦਨ ਪ੍ਰਣਾਲੀਆਂ ਦੀ ਭਾਰੀ ਅਕੁਸ਼ਲਤਾ ਨਾਲ ਹੈ।ਬੀਫ (ਗਾਂ ਦਾ ਮਾਸ) ਪੈਦਾ ਕਰਨ ਲਈ, ਅਸੀਂ ਕੈਨੇਡਾ, ਸੰਯੁਕਤ ਰਾਜ ਅਮਰੀਕਾ, ਪੂਰੇ ਮੱਧ ਅਮਰੀਕਾ, ਵੈਨੇਜ਼ੁਏਲਾ, ਕੋਲੰਬੀਆ ਅਤੇ ਇਕਵਾਡੋਰ ਦੇ ਆਕਾਰ ਦੇ ਲਗਭਗ ਇੱਕ ਖੇਤਰ ਦੀ ਖੇਤੀ ਕਰਦੇ ਹਾਂ।ਇਕ ਪੌਦਿਆਂ-ਅਧਾਰਤ ਖੁਰਾਕ ਸਾਡੇ ਭੋਜਨ ਪੈਦਾ ਕਰਨ ਲਈ ਲੋੜੀਂਦੀ ਜ਼ਮੀਨ ਦੀ ਮਾਤਰਾ ਨੂੰ 3.1 ਬਿਲੀਅਨ ਹੈਕਟੇਅਰ ਘਟਾ ਦੇਵੇਗੀ। ਇਹ ਪੂਰੇ ਅਫ਼ਰੀਕੀ ਮਹਾਂਦੀਪ ਦੇ ਆਕਾਰ ਜਿੰਨਾ ਇਕ ਖੇਤਰ ਹੈ।ਪ੍ਰੋਸੈਸਡ ਲਾਲ ਮੀਟ ਨੂੰ ਕੈਂਸਰ ਸਮੇਤ ਕਈ ਬਿਮਾਰੀਆਂ ਦੇ ਜੋਖਮ ਨੂੰ ਵਧਾਉਣ ਨਾਲ ਜੋੜਿਆ ਗਿਆ ਹੈ। ਖੈਰ, ਅੱਜ ਦੀ ਨਵੀਂ ਖੋਜ ਨੇ ਡਿਮੈਂਸ਼ੀਆ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਹੈ।ਅਮਰੀਕਾ ਦੁਨੀਆ ਵਿੱਚ ਲਾਲ ਮੀਟ ਦੇ ਸਭ ਤੋਂ ਵੱਡੇ ਖਪਤਕਾਰਾਂ ਵਿੱਚੋਂ ਇੱਕ ਹੈ, ਅਤੇ ਇਹ ਸਾਨੂੰ ਦਿਲ ਦੀ ਬਿਮਾਰੀ ਅਤੇ ਟਾਈਪ ਟੂ ਸ਼ੂਗਰ ਵਰਗੀਆਂ ਸਿਹਤ ਸਥਿਤੀਆਂ ਦੇ ਉੱਚ ਜੋਖਮ ਵਿੱਚ ਪਾ ਰਿਹਾ ਹੈ। ਅਤੇ ਹੁਣ ਖੋਜਕਰਤਾਵਾਂ ਨੇ ਪ੍ਰੋਸੈਸਡ ਲਾਲ ਮੀਟ ਅਤੇ ਡਿਮੈਂਸ਼ੀਆ ਵਿਚਕਾਰ ਸਿੱਧਾ ਸਬੰਧ ਲੱਭਿਆ ਹੈ।ਸਾਨੂੰ ਭਵਿੱਖ ਵਿੱਚ ਆਉਣ-ਵਾਲੀਆਂ ਮਹਾਂਮਾਰੀਆਂ ਦੇ ਜੋਖਮ ਨੂੰ ਘਟਾਉਣ ਲਈ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਸ਼ੁਰੂਆਤ ਵਜੋਂ, ਸਾਨੂੰ ਇਸ ਅਤੇ ਪਿਛਲੇ ਕਾਰਨਾਂ ਨੂੰ ਸਮਝਣਾ ਪਵੇਗਾ: ਜਾਨਵਰਾਂ ਨਾਲ ਸਾਡਾ ਸਲੂਕ। ਇਬੋਲਾ, ਸਾਰਸ, ਐਮਈਆਰਐਸ, ਏਵੀਅਨ ਫਲੂ, ਅਤੇ ਹੋਰ ਘਾਤਕ ਪ੍ਰਕੋਪ ਸਾਰੇ ਸਿੱਧੇ ਤੌਰ 'ਤੇ ਸਾਡੇ ਜਾਨਵਰਾਂ ਦੇ ਸਲੂਕ ਨਾਲ ਜੁੜੇ ਹੋਏ ਹਨ।ਕੋਵਿਡ-19 ਦਾ ਕਾਰਨ ਬਣਨ-ਵਾਲੇ ਵਾਇਰਸ ਨੂੰ ਇੱਕ ਵੈੱਟ ਮਾਰਕੀਟ ਨਾਲ ਜੋੜਿਆ ਗਿਆ ਹੈ ਜਿੱਥੇ ਜੰਗਲੀ ਅਤੇ ਖੇਤੀ-ਕੀਤੇ ਜਾਨਵਰ, ਮਰੇ ਹੋਏ ਅਤੇ ਜ਼ਿੰਦਾ ਦੋਵੇਂ, ਲੋਕਾਂ ਨੂੰ ਖਾਣ ਲਈ ਖਰੀਦੇ ਅਤੇ ਵੇਚੇ ਜਾਂਦੇ ਹਨ।ਕੀ ਅਸੀਂ ਇੱਕ ਹੋਰ ਮਹਾਂਮਾਰੀ ਦੇ ਕੰਢੇ 'ਤੇ ਹੋ ਸਕਦੇ ਹਾਂ? ਅਤੇ ਇੱਕ ਜੋ ਕੋਰੋਨਾਵਾਇਰਸ ਕਾਰਨ ਹੋਣ-ਵਾਲੇ ਨਾਲੋਂ ਵੀ ਭੈੜਾ ਹੋ ਸਕਦਾ ਹੈ। ਇਸ ਵਾਰ ਇਹ ਅਸਲ ਵਿੱਚ ਬਰਡ ਫਲੂ ਹੋ ਸਕਦਾ ਹੈ, ਆਓ ਉਮੀਦ ਕਰੀਏ ਕਿ ਇਹ ਨਾ ਹੋਵੇ। ਸੀਡੀਸੀ (ਰੋਗ ਨਿਯੰਤਰਣ ਅਤੇ ਰੋਕਥਾਮ ਸੈਂਟਰ) ਹੁਣ ਅਮਰੀਕਾ ਦੇ ਫਾਰਮਾਂ ਵਿੱਚ ਬਰਡ ਫਲੂ ਲਈ ਹੋਰ ਟੈਸਟਿੰਗ ਦੀ ਮੰਗ ਕਰ ਰਿਹਾ ਹੈ, ਕਈ ਫਾਰਮ ਵਰਕਰਾਂ ਨੂੰ ਜਾਨਵਰਾਂ ਤੋਂ ਇਹ ਬਿਮਾਰੀ ਲੱਗਣ ਤੋਂ ਬਾਅਦ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ।ਬਦਕਿਸਮਤੀ ਨਾਲ, ਬਰਡ ਫਲੂ, ਜਦੋਂ ਇਹ ਮਨੁੱਖਾਂ ਵਿੱਚ ਦਾਖਲ ਹੁੰਦਾ ਹੈ, ਤਾਂ ਇਸਦੀ ਮੌਤ ਦਰ ਕਾਫ਼ੀ ਜ਼ਿਆਦਾ ਹੁੰਦੀ ਹੈ। ਸ਼ਾਇਦ ਮੌਤ ਦਰ 25 ਤੋਂ 50% ਦੇ ਵਿਚਕਾਰ ਹੋਵੇ।ਆਦਿ....ਜੇਕਰ ਲੋਕ ਇਸ ਖੂਨੀ ਖਾਣ ਦੀ ਆਦਤ ਤੋਂ ਦੂਰ ਨਹੀਂ ਹੁੰਦੇ, ਤਾਂ ਇਹ ਹੋਰ ਵੀ ਵਿਗੜ ਜਾਵੇਗੀ। ਆਧੁਨਿਕ ਸਮੇਂ ਦੇ ਭਵਿਖ ਦ੍ਰਿਸ਼ਟੀਆਂ ਅਤੇ ਦਿਵਦਰਸ਼ੀਆਂ ਨੇ ਅਜੀਬ ਨਵੀਆਂ ਬਿਮਾਰੀਆਂ ਵੇਖੀਆਂ ਹਨ ਜੋ ਮਨੁੱਖਾਂ ਉੱਤੇ ਆ ਸਕਦੀਆਂ ਹਨ।ਮੈਂ ਪੰਛੀਆਂ ਦਾ ਝੁੰਡ ਦੇਖਿਆ ਅਤੇ ਮੈਂ ਉਨ੍ਹਾਂ ਨੂੰ ਅਸਮਾਨ ਤੋਂ ਡਿੱਗਦੇ ਮਹਿਸੂਸ (ਦੇਖਿਆ) ਕੀਤਾ। ਪੰਛੀਆਂ ਦਾ ਇੱਕ ਵੱਡਾ ਝੁੰਡ, ਹੁਣੇ ਅਸਮਾਨ ਤੋਂ ਡਿੱਗ ਪਿਆ। ਹੁਣ, ਮੈਨੂੰ ਨਹੀਂ ਪਤਾ ਕਿ ਇਸਦਾ ਕਾਰਨ ਕੀ ਹੈ, ਜਾਂ ਕੀ ਇਹ ਸ਼ਾਇਦ ਪ੍ਰਤੀਕਾਤਮਕ ਹੈ? ਕੀ ਇਹ ਸ਼ਾਇਦ ਇੱਕ ਹੋਰ ਬਰਡ ਫਲੂ ਮਹਾਂਮਾਰੀ ਦਾ ਪ੍ਰਤੀਕ ਹੈ?ਇਹ ਇੱਕ ਫਲੂ ਵਰਗਾ ਹੈ। ਇਹ ਇੱਕ ਕੀੜਾ ਹੈ। ਉਹ ਬਿਮਾਰ ਹਨ, ਲੋਕ, ਅਤੇ ਮੈਂ ਗਾਵਾਂ ਨੂੰ ਵੇਖਦੇ ਹਾਂ ਅਤੇ ਉਹ ਬਿਮਾਰ ਹਨ। ਅਤੇ ਉਹ ਬਸ ਡਿੱਗ ਰਹੀਆਂ ਹਨ, ਗਾਵਾਂ। ਅਤੇ ਇਹ ਸਾਰੇ ਲੋਕ, ਮੈਂ ਉਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਮਰਦੇ ਦੇਖ ਰਿਹਾ ਹਾਂ। ਮੈਂ ਉਨ੍ਹਾਂ ਨੂੰ ਇਸ ਵਾਇਰਸ ਨਾਲ ਝੁਕਿਆ ਹੋਇਆ ਦੇਖਦਾ ਹਾਂ; ਉਹਨਾਂ ਨੂੰ ਉਲਟੀਆਂ ਆ ਰਹੀਆਂ ਹਨ। ਬਹੁਤ ਬਿਮਾਰ।ਮਨੁੱਖਤਾ ਇੰਨੀ ਇੱਕ ਭਿਆਨਕ ਸਥਿਤੀ ਵਿੱਚ ਕਿਵੇਂ ਆਈ ਹੈ? ਘਿਣਾਉਣੇ ਮਾਸਾਹਾਰੀ ਭੋਜਨ ਦੇ ਪਿੱਛੇ ਇੱਕ ਡੂੰਘਾ ਅਧਿਆਤਮਿਕ ਕਾਰਨ ਛੁਪਿਆ ਹੋਇਆ ਹੈ। ਓਹਸਪੀ ਕਹਿੰਦਾ ਹੈ ਕਿ ਜਾਨਵਰ-ਲੋਕਾਂ ਦਾ ਮਾਸ ਖਾਣਾ ਮਨੁੱਖਾਂ ਦੇ ਅੰਦਰ ਇੱਕ "ਜਾਨਵਰ" ਪੈਦਾ ਕਰ ਸਕਦਾ ਹੈ, ਇਸ ਤਰ੍ਹਾਂ ਸਾਨੂੰ ਬਦਲਦਾ ਹੈ ਅਤੇ ਸਾਨੂੰ ਆਪਣੀ ਆਤਮਾ, ਆਪਣੀ ਸੱਚੀ ਅਸਲੀ ਆਤਮਾ ਨੂੰ ਭੁੱਲਾ ਦਿੰਦਾ ਹੈ।“ਯਹੋਵਾਹ ਨੇ ਮਨੁੱਖ ਨੂੰ ਬੁਰਾਈ ਤੋਂ ਦੂਰ ਰਹਿਣ ਲਈ ਕਿਹਾ; ਪਰ ਮਨੁੱਖ ਨੇ ਉਸਨੂੰ ਨਹੀਂ ਸੁਣਿਆ। ਕਿਉਂਕਿ ਜਾਨਵਰ ਦੀ ਚਲਾਕੀ ਨੇ ਮਨੁੱਖ ਦਾ ਮਾਸ ਬਦਲ ਦਿੱਤਾ ਸੀ, ਇਸ ਲਈ ਉਸਦੀ ਆਤਮਾ ਇੱਕ ਬੱਦਲ ਵਾਂਗ ਛੁਪ ਗਈ,ਅਤੇ ਉਹ ਪਾਪ ਨੂੰ ਪਸੰਦ ਕਰਦਾ ਸੀ।”“ਮਾਸ-ਭੋਜਨ ਮਨੁੱਖ ਨੂੰ ਭਵਿੱਖਬਾਣੀ ਤੋਂ ਦੂਰ ਲੈ ਜਾਂਦਾ ਹੈ; ਅਧਿਆਤਮਿਕਤਾ ਤੋਂ ਦੂਰ। ਮਾਸ ਖਾਣ-ਵਾਲਿਆਂ ਦੀ ਇਕ ਕੌਮ ਹਮੇਸ਼ਾ ਅਧਿਆਤਮਿਕਤਾ ਵਿੱਚ ਅਵਿਸ਼ਵਾਸੀਆਂ ਵਿੱਚ ਸਮਾਪਤ ਹੋਵੇਗੀ; ਅਤੇ ਉਹ ਸਰੀਰਕ ਇੱਛਾਵਾਂ ਦੇ ਆਦੀ ਹੋ ਜਾਂਦੇ ਹਨ। ਅਜਿਹੇ ਆਦਮੀ ਸਮਝ ਨਹੀਂ ਸਕਦੇ; ਉਨ੍ਹਾਂ ਲਈ ਸੰਸਾਰ ਫੋਕਾ ਅਭਿਮਾਨ ਅਤੇ ਪਰੇਸ਼ਾਨੀ ਹੈ, ਭਾਵੇਂ ਗਰੀਬ ਹੋਵੇ; ਜਾਂ, ਜੇ ਅਮੀਰ ਹੈ, ਤਾਂ ਕਾਮ-ਵਾਸਨਾ ਦੀ ਖ਼ਾਤਰ ਮੌਜ-ਮਸਤੀ ਕਰਨ ਦੀ ਇੱਕ ਜਗ੍ਹਾ।”ਇਸੇ ਲਈ ਮਾਸ ਖਾਣ ਤੋਂ ਮਨ੍ਹਾ ਕਰਨਾ ਉਨ੍ਹਾਂ ਪਵਿੱਤਰ ਹੁਕਮਾਂ ਵਿੱਚੋਂ ਇੱਕ ਹੈ ਜੋ ਪਰਮਾਤਮਾ ਨੇ ਮਨੁੱਖਾਂ ਨੂੰ ਦਿੱਤੇ ਹਨ।“ਪਰਮਾਤਮਾ ਨੇ ਕਿਹਾ: ਇਹ ਮੇਰੇ ਸਿਧਾਂਤ ਸਨ, ਜਿਵੇਂ ਕਿ ਮੈਂ ਜੋਸ਼ੂ ਦੁਆਰਾ ਸਿਖਾਇਆ ਸੀ: ਤੁਸੀਂ ਮੂਸਾ ਦੇ ਦਸ ਹੁਕਮਾਂ ਦੀ ਪਾਲਣਾ ਕਰੋਗੇ। ਤੁਸੀਂ ਜੰਗ ਵਿੱਚ ਹਿੱਸਾ ਨਹੀ ਲਵੋਂਗੇ, ਨਾ ਹੀ ਜੰਗ ਨੂੰ ਉਕਸਾਉਂਗੇ। ਤੁਹਾਨੂੰ ਕਿਸੇ ਵੀ ਜਾਨਵਰ, ਜਾਂ ਮੱਛੀ, ਜਾਂ ਪੰਛੀ, ਜਾਂ ਮੁਰਗੀ, ਜਾਂ ਰੀਂਗਣ-ਵਾਲੇ ਜੀਵ ਦਾ ਕੋਈ ਮਾਾਸ ਨਹੀਂ ਖਾਣਾ ਚਾਹੀਦਾ ਜਿਸਨੂੰ ਯਹੋਵਾਹ ਨੇ ਜਿੰਦਾ ਬਣਾਇਆ ਹੈ।” [...]ਡਾ. ਜੌਨ ਨਿਊਬਰੋ (ਵੀਗਨ) ਦੁਆਰਾ "ਓਹਸਪੀ: ਏ ਨਿਊ ਬਾਈਬਲ ਇਨ ਦ ਵਰਡਜ਼ ਆਫ਼ ਯਹੋਵਾਹ ਐਂਡ ਹਿਜ਼ ਏਂਜਲ ਅੰਬੈਸਡਰਜ਼" ਵਿੱਚ ਦਿੱਤੀਆਂ ਸਿੱਖਿਆਵਾਂ ਪੂਰੀ ਤਰ੍ਹਾਂ ਗਿਆਨਵਾਨ ਗੁਰੂਆਂ ਦੀਆਂ ਸਾਰੀਆਂ ਸਿੱਖਿਆਵਾਂ ਨਾਲ ਮੇਲ ਖਾਂਦੀਆਂ ਹਨ ਜੋ ਅਨਾਦਿ ਸਮੇਂ ਤੋਂ ਧਰਤੀ 'ਤੇ ਰਹਿੰਦੇ ਆਏ ਹਨ।"ਉਹ ਸਮਾਂ ਆਵੇਗਾ ਜਦੋਂ ਮਾਸ ਨਹੀਂ ਖਾਧਾ ਜਾਵੇਗਾ। ਡਾਕਟਰੀ ਵਿਗਿਆਨ ਅਜੇ ਆਪਣੀ ਸ਼ੁਰੂਆਤੀ ਅਵਸਥਾ ਵਿੱਚ ਹੈ, ਫਿਰ ਵੀ ਇਸਨੇ ਦਿਖਾਇਆ ਹੈ ਕਿ ਸਾਡੀ ਕੁਦਰਤੀ ਖੁਰਾਕ ਫਲ ਅਤੇ ਅਨਾਜ ਹੈ ਜੋ ਜ਼ਮੀਨ ਵਿਚੋਂ ਉਗਦਾ ਹੈ। ਲੋਕ ਹੌਲੀ-ਹੌਲੀ ਇਸ ਕੁਦਰਤੀ ਭੋਜਨ ਦੀ ਸਥਿਤੀ ਦੇ ਅਨੁਕੂਲ ਬਣ ਜਾਣਗੇ।" ~ 'ਅਬਦੁਲ-ਬਾਹਾ, 'ਅੱਕਾ ਦੀ ਰੌਸ਼ਨੀ ਵਿੱਚ ਦਿਨ ਬਾਹਾਇਜ਼ਮ)"ਸਾਰੇ ਜਿਉਂਦੇ ਜੀਵ ਪਰਮਾਤਮਾ ਦੀਆਂ ਰਚਨਾਵਾਂ ਹਨ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਸਾਨੂੰ ਮਨੁੱਖਾਂ ਨੂੰ ਉਨ੍ਹਾਂ ਨੂੰ ਖਾਣ ਜਾਂ ਹੋਰ ਸੁਆਰਥੀ ਉਦੇਸ਼ਾਂ ਲਈ ਵਰਤਣ ਲਈ ਮਾਰਨ ਦਾ ਅਧਿਕਾਰ ਨਹੀਂ ਹੈ।" ~ ਬਿਸ਼ਨੋਵਾਦ ਦੇ ਸਿਧਾਂਤ"ਮਾਸ ਖਾਣ ਨਾਲ ਦਇਆ ਦਾ ਬੀਜ ਨਸ਼ਟ ਹੋ ਜਾਂਦਾ ਹੈ ਅਤੇ ਇੱਕ ਮਾਸ-ਖਾਣ ਵਾਲੇ ਦਾ ਹਰ ਕੰਮ ਮਾਸ ਦੀ ਸਰੀਰਕ ਗੰਧ ਕਾਰਨ ਸਾਰੇ ਜੀਵਾਂ ਨੂੰ ਡਰਾ ਦੇਵੇਗਾ।" ~ ਮਹਾਪਰਿਨਿਰਵਾਣ ਸੂਤਰ (ਬੁੱਧ ਧਰਮ)"ਜੇਕਰ ਤੁਸੀਂ ਮਾਸ ਖਾਂਦੇ ਹੋ ਅਤੇ ਅਧਿਆਤਮਿਕ ਤੌਰ 'ਤੇ ਅਭਿਆਸ ਕਰਨਾ ਚਾਹੁੰਦੇ ਹੋ, ਤਾਂ ਤੁਹਾਡੀ ਆਤਮਾ ਘੱਟ ਪੱਧਰ ਦੀ ਊਰਜਾ ਨਾਲ ਦੂਸ਼ਿਤ ਹੋ ਜਾਂਦੀ ਹੈ ਅਤੇ ਭਾਰੀ ਹੋ ਜਾਂਦੀ ਹੈ; ਇਸ ਤਰ੍ਹਾਂ ਇਹ ਵਿਚਕਾਰਲੇ ਖੇਤਰ ਤੋਂ ਉੱਪਰ ਨਹੀਂ ਉੱਠ ਸਕਦੀ।" ~ ਮਹਾਨ ਵਾਹਨ ਦੀ ਸੱਚੀ ਸਿੱਖਿਆ (ਕਾਓ ਡਾਏ-ਇਜ਼ਮ)"ਮਾਸ ਨਾ ਖਾਣਾ ਜਾਂ ਸ਼ਰਾਬ ਨਾ ਪੀਣਾ ਜਾਂ ਕੁਝ ਹੋਰ ਨਾ ਕਰਨਾ ਬਿਹਤਰ ਹੈ ਜਿਸ ਨਾਲ ਕਿਸੇ ਨੂੰ ਠੋਕਰ ਲੱਗੇ।" ~ ਰੋਮਨਜ਼, ਪਵਿੱਤਰ ਬਾਈਬਲ (ਈਸਾਈ ਧਰਮ)"ਮਾਸ ਪੇਟ ਲਈ ਹੈ, ਅਤੇ ਪੇਟ ਭੋਜਨ ਲਈ: ਪਰ ਪਰਮਾਤਮਾ ਦੋਵੇਂ ਇਸਨੂੰ ਅਤੇ ਉਨ੍ਹਾਂ ਨੂੰ ਨਸ਼ਟ ਕਰ ਦੇਵੇਗਾ।" ~ 1 ਕੁਰਿੰਥੀਅਨਜ਼, ਪਵਿੱਤਰ ਬਾਈਬਲ (ਈਸਾਈ ਧਰਮ)ਆਦਿ....ਸਾਡੇ ਸਭ ਤੋਂ ਪਿਆਰੇ ਪਰਮ ਗੁਰੂ ਚਿੰਗ ਹਾਈ ਜੀ (ਵੀਗਨ) ਦਹਾਕਿਆਂ ਤੋਂ ਮਨੁੱਖਾਂ ਨੂੰ ਪਰਮਾਤਮਾ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਜਾਨਵਰ-ਲੋਕਾਂ ਦੇ ਮਾਸ ਖਾਣ ਦੇ ਜ਼ਾਲਮ ਅਭਿਆਸ ਦੀ ਨਿੰਦਾ ਕਰਨ ਦੀ ਸਿੱਖਿਆ ਦੇ ਰਹੇ ਹਨ।ਇਹ ਦੂਜਾ ਕਾਰਨ ਹੈ ਕਿ ਸਾਨੂੰ ਵੀਗਨ ਬਣਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਸਾਰੇ ਜਾਨਵਰਾਂ(-ਲੋਕਾਂ) ਨਾਲ ਬੇਰਹਿਮੀ, ਨਿਰਦਈ ਅਤੇ ਮਨੁੱਖੀ ਮਿਆਰ ਤੋਂ ਘੱਟ ਵਿਵਹਾਰ ਨੂੰ ਬੰਦ ਕਰਨਾ ਪਵੇਗਾ ਜੋ ਇੱਥੇ ਆਪਣੀ ਵਿਲੱਖਣਤਾ ਅਤੇ ਪਿਆਰ ਨਾਲ ਸਾਡੇ ਸੰਸਾਰ ਨੂੰ ਅਸੀਸ ਦੇਣ ਆਉਂਦੇ ਹਨ।ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਹਰ ਸਾਲ 55 ਬਿਲੀਅਨ ਜਾਨਵਰ(-ਲੋਕਾਂ) ਦਾ ਕਤਲ ਕੀਤਾ ਜਾਂਦਾ ਹੈ, ਕਾਨੂੰਨੀ ਤੌਰ 'ਤੇ ਖਪਤ ਲਈ। ਇਹ ਬਿਲੀਅਨਾਂ ਦੀ ਗਿਣਤੀ ਵਿਚ ਮੱਛੀ(-ਲੋਕਾਂ) ਦੀ ਗਿਣਤੀ ਵੀ ਨਹੀਂ ਹੈ! ਕੀ ਅਸੀਂ ਕਲਪਨਾ ਕਰ ਸਕਦੇ ਹਾਂ? ਇਸ ਤੋਂ ਵੱਡਾ ਨੈਤਿਕ ਸੰਕਟ ਹੋਰ ਕੋਈ ਨਹੀਂ ਹੈ ਜੋ ਸਾਡੀ ਖੁਸ਼ੀ ਲਈ ਪਿਆਰੇ ਮਾਸੂਮ ਜੀਵਾਂ ਦੇ ਸਮੂਹਿਕ ਕਤਲੇਆਮ ਦੁਆਰਾ ਪੈਦਾ ਹੁੰਦਾ ਹੈ ਜਦੋਂ ਸਾਡੇ ਕੋਲ ਹੋਰ ਵਿਕਲਪ ਮੌਜ਼ੂਦ ਹਨ। ਅਜਿਹਾ ਸਮੂਹਿਕ ਕਤਲੇਆਮ ਵਿਸ਼ਵਵਿਆਪੀ ਅਨੁਪਾਤ ਦਾ ਇੱਕ ਅਪਰਾਧ ਹੈ। ਅਤੇ ਇਹ ਮਾਰੂ ਊਰਜਾ ਬਦਲੇ ਵਿੱਚ ਇਹ ਹੋਰ ਨਕਾਰਾਤਮਕ ਊਰਜਾ ਪੈਦਾ ਕਰਦੀ ਹੈ ਅਤੇ ਮਜ਼ਬੂਤ ਕਰਦੀ ਹੈ, ਜੋ ਸਾਡੇ ਸਮਾਜ ਨੂੰ ਪਤਿਤ ਕਰ ਰਹੀ ਹੈ ਅਤੇ ਸਾਡੇ ਸੰਸਾਰ ਨੂੰ ਤਬਾਹ ਕਰ ਰਹੀ ਹੈ।ਇਸ ਲਈ, ਆਪਣੇ ਆਪ ਨੂੰ ਅਤੇ ਸਾਡੇ ਸੰਸਾਰ ਨੂੰ ਇੱਕ ਸ਼ੁੱਧ ਅਵਸਥਾ ਵਿੱਚ ਵਾਪਸ ਲਿਆਉਣ ਲਈ, ਜਿੱਥੇ ਸਾਰੇ ਜੀਵ ਸੁਰੱਖਿਅਤ, ਸਲਾਮਤ ਅਤੇ ਪਿਆਰ ਮਹਿਸੂਸ ਕਰ ਸਕਣ, ਅਤੇ ਜਿੱਥੇ ਸਾਰੇ ਮਨੁੱਖ ਪਰਮਾਤਮਾ ਦੇ ਬੱਚਿਆਂ ਦੇ ਸਨਮਾਨਜਨਕ ਰਸਤੇ 'ਤੇ ਚੱਲ ਸਕਣ, ਸਾਨੂੰ ਮਾਸੂਮ ਜਾਨਵਰ(-ਲੋਕਾਂ) ਦੀ ਹੱਤਿਆ ਰੋਕਣੀ ਪਵੇਗੀ। ਇਸਨੂੰ ਹੁਣੇ ਬੰਦ ਕਰੋ। ਇਸਨੂੰ ਹੁਣੇ ਬੰਦ ਕਰੋ ਅਤੇ ਜੀਵਨ ਦੇ ਦਿਆਲੂ ਤਰੀਕੇ ਵੱਲ ਮੁੜੋ। ਜੀਵਨ ਦਾ ਕੁਦਰਤੀ ਤਰੀਕਾ ਜੋ ਪਰਮਾਤਮਾ ਨੇ ਸਾਨੂੰ ਜਿਉਣ ਲਈ ਬਣਾਇਆ ਸੀ, ਜੋ ਕਿ ਵੀਗਨ ਖੁਰਾਕ ਹੈ। ਇਹ ਹਰ ਉਸ ਵਿਅਕਤੀ ਦੀ ਜ਼ਮੀਰ ਨੂੰ ਬਹਾਲ ਕਰੇਗਾ ਜੋ ਇੱਕ ਅਜਿਹੀ ਜੀਵਨ ਸ਼ੈਲੀ ਅਪਣਾਉਂਦਾ ਹੈ ਅਤੇ ਨਾਲ ਹੀ ਗ੍ਰਹਿ ਵੀ। ਜੇ ਜ਼ਮੀਰ ਸਾਫ਼ ਹੈ, ਤਾਂ ਸਾਡੇ ਕੋਲ ਹੋਰ ਕੋਈ ਨੈਤਿਕ ਸੰਕਟ ਨਹੀਂ ਹੈ, ਸ੍ਰੀਮਾਨ। ਸਾਡੇ ਕੋਲ ਸ਼ਾਂਤੀ ਹੈ।ਸਾਡੇ ਕੋਲ ਸਦਭਾਵਨਾ ਹੈ। ਸਾਡੇ ਕੋਲ ਭਰਪੂਰਤਾ ਹੋਵੇਗੀ।ਜੇਕਰ ਸਾਡੇ ਕੋਲ ਅਧਿਆਤਮਿਕ ਅੱਖ ਹੈ, ਤਾਂ ਅਸੀਂ ਪਾਵਾਂਗੇ ਕਿ ਪਿਛਲੀਆਂ ਸਭਿਅਤਾਵਾਂ, ਦੋਵੇਂ ਧਰਤੀ ਅਤੇ ਹੋਰ ਗ੍ਰਹਿਆਂ 'ਤੇ, ਕਈ ਵਾਰ ਤਕਨੀਕੀ ਪੱਖੋਂ ਬਹੁਤ ਤੇਜ਼ੀ ਨਾਲ ਵਿਕਸਤ ਹੁੰਦੀਆਂ ਹਨ। ਪਰ ਅਧਿਆਤਮਿਕ ਵਿਕਾਸ, ਉਨ੍ਹਾਂ ਦੇ ਪਿਆਰ ਦਾ ਭੰਡਾਰ, ਘੱਟ ਜਾਂ ਖਾਲੀ ਸੀ। ਅਤੇ ਅਸੀਂ ਕੀ ਦੇਖਦੇ ਹਾਂ? ਅਸੀਂ ਦੇਖਦੇ ਹਾਂ ਕਿ ਇਹ ਪੈਟਰਨ ਇਹ ਹੈ ਕਿ ਕੋਈ ਵੀ ਸਮਾਜ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦਾ ਜੇਕਰ ਉਹ ਆਪਣੇ ਹੀ ਮੈਂਬਰਾਂ ਅਤੇ ਸਾਥੀ ਜੀਵਾਂ ਦੇ ਜੀਵਨ ਨੂੰ ਕਾਇਮ ਰੱਖਣ ਤੋਂ ਇਨਕਾਰ ਕਰ ਦਿੰਦੇ ਹਨ; ਮੇਰਾ ਮਤਲਬ ਹੈ, ਸਾਰੇ ਜੀਵਾਂ ਸਮੇਤ, ਜਿਵੇਂ ਕਿ ਜਾਨਵਰ(-ਲੋਕਾਂ) ਅਤੇ ਰੁੱਖ। ਜਾਂ, ਜੇਕਰ ਉਹ ਉਸ ਵਾਤਾਵਰਣ ਨੂੰ ਤਬਾਹ ਕਰ ਦਿੰਦੇ ਹਨ ਜਿਸ ਵਿੱਚ ਉਹ ਰਹਿੰਦੇ ਹਨ, ਤਾਂ ਉਹ ਸਮਾਜ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦਾ। ਅਸੀਂ ਇਹ ਇਤਿਹਾਸਕ ਰਿਕਾਰਡਾਂ ਵਿੱਚ ਵੀ ਦੇਖ ਸਕਦੇ ਹਾਂ। ਬਿਲਕੁਲ ਉਸ ਕਹਾਵਤ ਵਾਂਗ ਜੋ ਕਹਿੰਦੀ ਹੈ, "ਡੱਡੂ ਉਸ ਤਲਾਅ ਦਾ ਸਾਰਾ ਪਾਣੀ ਨਹੀਂ ਪੀਂਦਾ ਜਿਸ ਵਿੱਚ ਉਹ ਰਹਿੰਦਾ ਹੈ।" ਕਿਉਂਕਿ ਉਸਨੂੰ ਪਾਣੀ ਦੀ ਲੋੜ ਹੈ, ਤੁਸੀਂ ਸਮਝਦੇ ਹੋ? ਇਸ ਲਈ ਅਸੀਂ ਵਾਤਾਵਰਣ ਨੂੰ ਤਬਾਹ ਨਹੀਂ ਕਰ ਸਕਦੇ ਅਤੇ ਉਸ ਵਿੱਚ ਰਹਿ ਵੀ ਨਹੀਂ ਸਕਦੇ।ਇਹ ਸਪੱਸ਼ਟ ਹੈ ਕਿ ਸ਼ਾਂਤੀ ਦੇ ਨਵੇਂ ਯੁੱਗ - ਕੋਸਮੋਨ - ਵਿੱਚ ਮਾਸਾਹਾਰੀ ਜੀਵਨ ਸ਼ੈਲੀ ਦੀ ਕੋਈ ਥਾਂ ਨਹੀਂ ਹੈ। ਅਸੀਂ ਆਸ਼ਾਵਾਦੀ ਹਾਂ ਕਿ ਮਨੁੱਖਤਾ ਇਸ ਨਾਜ਼ੁਕ ਸਕ੍ਰੀਨਿੰਗ ਸਮੇਂ ਵਿੱਚੋਂ ਸਾਰੇ ਗਿਆਨਵਾਨ ਗੁਰੂਆਂ ਦੀਆਂ ਸੱਚੀਆਂ ਸਿੱਖਿਆਵਾਂ ਨੂੰ ਧਿਆਨ ਨਾਲ ਸੁਣ ਕੇ ਲੰਘੇਗੀ ਜਿਵੇਂ ਕਿ "ਓਹਸਪੀ: ਏ ਨਿਊ ਬਾਈਬਲ ਇਨ ਦ ਵਰਡਜ਼ ਆਫ਼ ਯਹੋਵਾਹ ਐਂਡ ਹਿਜ਼ ਏਂਜਲ ਅੰਬੈਸਡਰਜ਼" ਵਿੱਚ ਪੇਸ਼ ਕੀਤਾ ਗਿਆ ਹੈ ਜੋ ਡਾ. ਜੌਨ ਨਿਊਬਰੋ (ਵੀਗਨ) ਦੁਆਰਾ ਦਰਜ ਕੀਤਾ ਗਿਆ ਹੈ। ਅਸੀਂ ਆਪਣੇ ਅਗਲੇ ਐਪੀਸੋਡ ਵਿੱਚ ਓਹਸਪੀ ਦੇ ਭਵਿੱਖਬਾਣੀ ਸ਼ਬਦਾਂ ਬਾਰੇ ਹੋਰ ਸਾਂਝਾ ਕਰਾਂਗੇ।