ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੂਰਜ ਦੇ ਰਾਜੇ ਨਾਲ ਇਕ ਗੱਲਬਾਤ, ਬਾਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਿਗਵੈਮ ਵਿੱਚ ਮਹਾਨ ਸੂਰਜ ਨਾਲ ਗੱਲ ਰਹੀ ਹਾਂ, ਇੱਕ ਹਨੇਰਾ ਵਿਗਵੈਮ, ਬੇਸ਼ੱਕ। ਇਹ ਸਵੇਰ ਦੇ ਲਗਭਗ 11:30 ਵਜੇ ਹਨ। ਬਾਹਰ ਧੁੱਪ ਹੈ, ਬਹੁਤ ਹਵਾ ਚੱਲ ਰਹੀ ਹੈ। ਇਹ ਬਿਲਕੁਲ ਥੋੜਾ ਇਥੇ ਅਤੇ ਥੋੜਾ ਉਥੇ ਰਿਕਾਰਡਿੰਗ ਵਾਂਗ ਹੈ। ਇਹ ਅਧਿਕਾਰਤ ਨਹੀਂ ਹੈ, ਸਿਰਫ਼ ਤਾਂ ਹੀ ਜੇਕਰ ਮੈਂ ਕੁਝ ਭੁੱਲ ਜਾਵਾਂ। ਠੀਕ ਹੈ, ਮੈਨੂੰ ਜੋ ਵੀ ਯਾਦ ਹੈ, ਮੈਂ ਇੱਥੇ ਰਿਕਾਰਡ ਕਰਦੀ ਹਾਂ। ਇਹ ਕਿਸੇ ਤਰ੍ਹਾਂ ਦੇ ਕ੍ਰਮਬੱਧ ਢੰਗ ਨਾਲ ਨਹੀਂ ਹੈ, ਨਾ ਹੀ ਕਿਸੇ ਕ੍ਰਮਬੱਧ ਕ੍ਰਮ ਵਿੱਚ। ਵਿਸ਼ਵਾਸ ਨਹੀਂ ਹੋ ਰਿਹਾ ਕਿ ਅਜੇ ਵੀ ਇੰਨੀ ਹਵਾ ਅਤੇ ਠੰਢ ਹੈ। ਜੇ ਮੈਂ ਬਹੁਤ ਜ਼ਿਆਦਾ ਬਾਹਰ ਜਾਂਦੀ ਹਾਂ ਤਾਂ ਇਹ ਮੇਰੀ ਖੰਘ ਲਈ ਚੰਗਾ ਨਹੀਂ ਹੈ। ਪਰ ਮੈਨੂੰ ਤਾਜ਼ੀ ਹਵਾ ਪਸੰਦ ਹੈ, ਇਹੀ ਸਮੱਸਿਆ ਹੈ। ਕੋਈ ਗੱਲ ਨਹੀਂ।

ਦੋ ਦਿਨ ਪਹਿਲਾਂ, ਮੌਸਮ ਬਹੁਤ ਵਧੀਆ ਸੀ, ਬਹੁਤੀ ਹਵਾ ਨਹੀਂ ਸੀ। ਸੋ ਮੈਂ ਕੁਝ ਜਲਦੀ ਫੋਟੋਆਂ ਖਿੱਚਣ ਲਈ ਬਾਹਰ ਗਈ। ਅਤੇ ਕਿਉਂਕਿ ਇਹ ਪਹਿਲਾਂ ਹੀ ਬਸੰਤ ਵਾਂਗ ਹੈ - ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੈਂ ਸਰਦੀਆਂ ਤੋਂ ਬਚ ਗਈ, ਮੈਂ ਬਹੁਤ ਖੁਸ਼ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰਦੀ ਹਾਂ - ਪਰ ਮੈਂ ਫੁੱਲਾਂ ਨਾਲ ਕੁਝ ਫੋਟੋਆਂ ਖਿੱਚ ਸਕਦੀ ਹਾਂ। ਬਹੁਤ ਸਾਰੇ ਫੁੱਲ ਹਨ, ਰੁੱਖਾਂ ਉੱਤੇ ਉੱਚੇ ਅਤੇ ਜ਼ਮੀਨ ਉੱਤੇ ਨੀਵੇਂ। ਅਤੇ ਬਹੁਤ ਹੀ ਸੁਹਾਵਣਾ, ਸੁੰਦਰ। ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿ ਮੈਨੂੰ ਅਜਿਹਾ ਇੱਕ ਖੇਤਰ ਮਿਲਿਆ, ਬਰਕਤਾਂ ਨਾਲ ਭਰਿਆ, ਰੁੱਖਾਂ 'ਤੇ ਪੱਤਿਆਂ ਨਾਲ ਭਰਿਆ। ਸਰਦੀਆਂ ਤੋਂ ਬਾਅਦ, ਰੁੱਖ ਇੰਨੀ ਤੇਜ਼ੀ ਨਾਲ ਫੁੱਟਦੇ ਹਨ। ਸੋ ਮੈਂ ਕੁਝ ਫੋਟੋਆਂ ਖਿੱਚਣ ਲਈ ਬਾਹਰ ਗਈ। ਅਤੇ ਸੂਰਜ ਅਸਮਾਨ ਦੇ ਵਿਚਕਾਰ ਉੱਚਾ ਸੀ। ਪਰ ਫਿਰ ਮੇਰੇ ਲਈ ਉਸਦੀ ਚੰਗੀ ਫੋਟੋ ਲੈਣੀ ਮੁਸ਼ਕਲ ਹੈ। ਉਹ ਮਰਦਾਨਾ ਹੈ। ਚੰਦਰਮਾ ਕਿਸੇ ਤਰ੍ਹਾਂ ਇਸਤਰੀ ਰੂਪ ਹੈ। ਇਸਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਵਾਂਗ ਇੱਕ ਔਰਤ ਅਤੇ ਇੱਕ ਮਰਦ ਹਨ। ਇਹ ਸਿਰਫ਼, ਮੈਨੂੰ ਲੱਗਦਾ ਹੈ, ਮਾਹੌਲ ਅਤੇ ਕਿਰਦਾਰ ।

ਹੁਣ, ਮੈਂ ਗੋਲ ਅਤੇ ਚਮਕਦਾਰ ਸੂਰਜ ਦੀ ਇੱਕ ਚੰਗੀ ਫੋਟੋ ਖਿੱਚਣ ਲਈ ਬਹੁਤ ਉਤਸੁਕ ਸੀ। ਪਰ ਪੱਤੇ ਹਰ ਥਾਂ ਸਨ, ਇਹ ਬਹੁਤ ਸੰਘਣਾ ਹੈ। ਇਹ ਕਿਸੇ ਪਾਰਕ ਜਾਂ ਕਿਸੇ ਹੋਰ ਚੀਜ਼ ਵਾਂਗ ਨਹੀਂ ਹੈ, ਜਿੱਥੇ ਤੁਸੀਂ ਕੁਝ ਸਾਫ਼-ਸਫ਼ਾਈ ਵਾਲੀਆਂ ਜਾਂ ਕੁਝ ਧੁੱਪ ਅਤੇ ਕੁਝ ਛਾਂਦਾਰ ਥਾਵਾਂ ਪ੍ਰਾਪਤ ਕਰ ਸਕਦੇ ਹੋ। ਇਹ ਸਭ ਕੁਝ ਛਾਂਦਾਰ ਹੈ। ਅਤੇ ਸੂਰਜ ਇੱਕ ਜਾਂ ਦੋ ਕਿਰਨਾਂ ਵਿੱਚ ਆਇਆ, ਪਰ ਪੂਰਾ ਸੂਰਜ ਨਹੀਂ। ਮੈਂ ਕੋਸ਼ਿਸ਼ ਕੀਤੀ, ਪਰ ਮੈਂ ਥੋੜ੍ਹਾ ਜਿਹਾ ਸੂਰਜ ਹੀ ਲੈ ਸਕੀ, ਬਹੁਤਾ ਚਮਕਦਾਰ ਨਹੀਂ। ਸੂਰਜ ਕਿਸੇ ਤਰ੍ਹਾਂ ਬਹੁਤ ਛੋਟਾ ਹੋ ਗਿਆ ਕਿਉਂਕਿ ਸਾਰੇ ਪੱਤਿਆਂ ਨੇ ਉਸਨੂੰ ਢੱਕ ਲਿਆ ਸੀ, ਸ਼ਾਇਦ ਇਸੇ ਲਈ। ਤਾਂ ਮੈਂ ਸੂਰਜ ਨਾਲ ਗੱਲ ਕਰ ਰਹੀ ਸੀ, ਮੈਂ ਕਿਹਾ, "ਓਹ, ਮੈਨੂੰ ਮਾਫ਼ ਕਰਨਾ, ਸੂਰਜ, ਮੈਂ ਸੱਚਮੁੱਚ ਤੁਹਾਡੀ ਇੱਕ ਚੰਗੀ ਫੋਟੋ ਨਹੀਂ ਲੈ ਸਕੀ।" ਪਰ ਮੈਂ ਜੋ ਵੀ ਪ੍ਰਾਪਤ ਕਰ ਸਕੀ, ਕੋਸ਼ਿਸ਼ ਕੀਤੀ। ਅਤੇ ਫਿਰ ਮੈਂ ਥੋੜੀ ਹੋਰ ਜਗ੍ਹਾ ਚਲਾ ਗਈ, ਭਾਵੇਂ ਇਹ ਉਹੀ ਹੈ। ਬੱਸ ਮੈਂ ਜੰਗਲ ਵਿੱਚ ਘੁੰਮ ਰਹੀ ਸੀ, ਮੈਨੂੰ ਕੁਝ ਫੁੱਲ ਅਤੇ ਵਧੀਆ ਕਿਸਮ ਦੀਆਂ ਝਾੜੀਆਂ ਜਾਂ ਪੌਦੇ ਮਿਲ ਰਹੇ ਸਨ। ਅਤੇ ਫਿਰ ਮੈਂ ਸੂਰਜ ਦੀ ਫੋਟੋ ਖਿੱਚਣ ਦੀ ਵੀ ਕੋਸ਼ਿਸ਼ ਕੀਤੀ।

ਅਤੇ ਇਸ ਤਰਾਂ ਸ਼ਿਕਾਇਤ ਕਰਨ ਤੋਂ ਬਾਅਦ - ਮੈਂ ਸ਼ਿਕਾਇਤ ਨਹੀਂ ਕਰ ਰਹੀ ਸੀ, ਮੈਂ ਤਾਂ ਮੁਆਫ਼ੀ ਮੰਗ ਰਹੀ ਸੀ ਕਿ ਮੈਂ ਉਸਦੀ ਚੰਗੀ ਫੋਟੋ ਨਹੀਂ ਬਣਾ ਸਕੀ। ਕਿ ਮੈਂ ਇੱਕ ਵਧੀਆ ਫੋਟੋਗ੍ਰਾਫਰ ਨਹੀਂ ਹਾਂ ਅਤੇ ਮੇਰਾ ਕੈਮਰਾ ਵੀ ਅਸਲ ਵਿੱਚ ਪੇਸ਼ੇਵਰ ਨਹੀਂ ਹੈ। ਮੈਂ ਬੱਸ ਇੰਝ ਹੀ ਗੱਲ ਕੀਤੀ, ਪਰ ਫਿਰ ਮੈਂ ਉੱਪਰ ਵੱਲ ਦੇਖਣ ਅਤੇ ਸੂਰਜ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ। ਅਤੇ ਇਹ ਅਜੇ ਵੀ ਉਹੀ ਹੈ, ਸਿਰਫ਼ ਇੱਕ ਜਾਂ ਦੋ ਕਿਰਨਾਂ ਹੇਠਾਂ ਆਈਆਂ। ਭਾਵੇਂ ਜੰਗਲ ਚਮਕਦਾਰ ਹੈ, ਪਰ ਇਹ ਹਨੇਰਾ ਜਾਂ ਕੁਝ ਵੀ ਨਹੀਂ ਹੈ, ਮੈਂ ਸਿਰਫ਼ ਕਲਿੱਕ ਕਰਨ ਦੀ ਕੋਸ਼ਿਸ਼ ਕੀਤੀ, ਦੇਖਣ ਦੀ ਕਿ ਇਹ ਕਿਵੇਂ ਚੱਲਦਾ ਹੈ। ਅਤੇ ਅਚਾਨਕ ਸੂਰਜ ਆਪਣੇ ਆਪ ਵੱਡਾ ਹੋ ਗਿਆ। ਜਦੋਂ ਕਿ ਜੇ ਮੈਂ ਉਹੀ ਫੋਟੋ ਉਸੇ ਸਥਿਤੀ ਵਿੱਚ ਲਈ ਹੁੰਦੀ, ਤਾਂ ਸੂਰਜ ਪਹਿਲਾਂ ਬਹੁਤ ਛੋਟਾ ਸੀ। ਮੈਂ ਉਨ੍ਹਾਂ ਫੋਟੋਆਂ ਨੂੰ ਬਾਅਦ ਵਿੱਚ ਲੱਭਣ ਦੀ ਕੋਸ਼ਿਸ਼ ਕਰਾਂਗੀ ਅਤੇ ਤੁਹਾਨੂੰ ਦੇਖਣ ਲਈ ਦੇਵਾਂਗੀ। ਜਿਵੇਂ ਸ਼ੁਰੂ ਵਿੱਚ ਸੀ, ਇਹ ਸਿਰਫ਼ ਮੇਰੀ ਛੋਟੀ ਉਂਗਲੀ, ਮੇਰੀ ਛੋਟੀ ਉਂਗਲੀ ਦੀ ਨੋਕ ਵਾਂਗ ਸੀ। ਪਰ ਸ਼ਿਕਾਇਤ ਕਰਨ ਤੋਂ ਬਾਅਦ, ਮੈਂ ਉੱਪਰ ਦੇਖਿਆ, ਮੈਂ ਇੱਕ ਫੋਟੋ ਖਿੱਚੀ। ਇਹ ਪਹਿਲਾਂ ਵਾਂਗ ਹੀ ਸੀ; ਜਿਸ ਤਰ੍ਹਾਂ ਮੈਂ ਉੱਪਰ ਦੇਖਿਆ ਉਹੀ ਸਥਿਤੀ ਸੀ, ਪਰ ਮੈਂ ਫਿਰ ਵੀ ਕਲਿੱਕ ਕੀਤਾ। ਅਤੇ ਫਿਰ ਜਦੋਂ ਮੈਂ ਆਪਣੀ ਫੋਟੋ ਦੀ ਜਾਂਚ ਕੀਤੀ ਤਾਂ ਸੂਰਜ ਬਹੁਤ ਵੱਡਾ ਸੀ। ਸੋ ਮੈਂ ਇੱਕ ਹੋਰ (ਫੋਟੋ) ਲੈ ਲਈ। ਓਹ, ਇਹ ਬਹੁਤ ਮਿਲਦਾ-ਜੁਲਦਾ ਹੈ, ਉਹੀ - ਵੱਡਾ ਅਤੇ ਇਸਦੇ ਦੁਆਲੇ ਕੁਝ ਲਾਲ ਚੱਕਰ ਹੈ।

ਅਤੇ ਮੈਂ ਫੋਟੋਆਂ ਖਿੱਚਣਾ ਜਾਰੀ ਰੱਖਿਆ। ਅਤੇ ਉਸ ਤੋਂ ਬਾਅਦ, ਸੂਰਜ ਕੁਝ ਜ਼ਿਆਦਾ ਚਮਕਦਾਰ ਹੋ ਗਿਆ, ਅਤੇ ਸੂਰਜ ਦੇ ਆਲੇ-ਦੁਆਲੇ ਇੱਕ ਸਤਰੰਗੀ ਪੀਂਘ ਵਾਂਗ ਸੀ, ਸੂਰਜ ਦੇ ਅੰਦਰ ਇਕੱਠੇ, ਲਾਲ ਰੰਗਾਂ ਦਾ ਇੱਕ ਚੱਕਰ ਅਤੇ ਕੁਝ ਹੋਰ ਰੰਗਾਂ ਦੇ ਨਾਲ। ਇਹ ਇੱਕ ਸਤਰੰਗੀ ਪੀਂਘ ਵਰਗਾ ਲੱਗ ਰਹੀ ਸੀ, ਇੱਕ ਬਹੁਤ ਹੀ ਸੁੰਦਰ, ਸੁੰਦਰ ਚੱਕਰ। ਮੇਰੀ ਅਜਿਹੀ ਇੱਕ ਫੋਟੋ ਪਹਿਲਾਂ ਕਦੇ ਨਹੀਂ ਲਈ ਗਈ, ਹਾਲਾਂਕਿ ਮੈਂ ਪਹਿਲਾਂ ਵੀ ਕੁਝ ਅਜਿਹੀਆਂ ਸਥਿਤੀਆਂ ਵਿੱਚ ਖਿੱਚੀਆਂ ਸਨ। ਪਰ ਇਹ ਸਿਰਫ ਇੱਕ ਚੱਕਰ ਹੀ ਨਹੀਂ ਸੀ, ਸਗੋਂ ਸੂਰਜ ਦੇ ਅੰਦਰ, ਸੂਰਜ ਦੇ ਅੰਦਰ ਕਈ ਚੱਕਰ ਸਨ। ਅਤੇ ਇਹ ਇੰਨਾ ਸੁੰਦਰ ਹੈ ਕਿ ਮੈਂ ਸਾਰੇ ਬ੍ਰਹਿਮੰਡਾਂ ਵਿੱਚ, ਸਾਰੇ ਨਰਕਾਂ ਨੂੰ ਮਾਫ਼ ਕਰ ਸਕਦੀ ਹਾਂ। ਉਸਨੇ ਸੱਚਮੁੱਚ ਮੇਰਾ ਦਿਨ ਬਣਾ ਦਿੱਤਾ, ਇਸੇ ਲਈ ਮੈਂ ਬਹੁਤ ਖੁਸ਼ ਸੀ। ਬਹੁਤ ਖੁਸ਼, ਬਹੁਤ ਖੁਸ਼।

ਮੈਂ ਇੱਕ ਬਹੁਤ ਹੀ ਖੁਸ਼ਕਿਸਮਤ ਵਿਅਕਤੀ ਵਾਂਗ ਮਹਿਸੂਸ ਕਰਦੀ ਹਾਂ, ਸੰਸਾਰ ਦਾ ਸਭ ਤੋਂ ਖੁਸ਼ਕਿਸਮਤ ਵਿਅਕਤੀ, ਕਿ ਮੈਂ ਠੰਡੀ ਸਰਦੀ ਤੋਂ ਘੱਟੋ ਘੱਟ ਬਚ ਗਈ, ਅਤੇ ਫਿਰ ਵੀ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਹਰ ਰੋਜ਼ ਕੰਮ ਕਰ ਸਕਦੀ ਹਾਂ, ਕੋਈ ਫਰਕ ਨਹੀਂ। ਅਤੇ ਫਿਰ ਮੇਰੇ ਕੋਲ ਅਜੇ ਵੀ ਖਾਣ ਲਈ ਖਾਣਾ ਹੈ, ਅਤੇ ਜੇ ਮੈਂ ਪਕਾਉਣਾ ਚਾਹਾਂ ਤਾਂ ਖਾਣਾ ਪਕਾ ਸਕਦੀ ਹਾਂ, ਜਾਂ ਠੰਡਾ ਖਾ ਸਕਦੀ ਹਾਂ। ਅੱਜਕੱਲ੍ਹ, ਵਾਹ, ਹਰ ਚੀਜ਼ ਇੰਨੀ ਭਰਪੂਰ ਹੈ, ਜਿਵੇਂ ਤੁਹਾਡੇ ਕੋਲ ਹਰ ਤਰ੍ਹਾਂ ਦੇ ਵੀਗਨ ਪਨੀਰ ਹਨ, ਹਰ ਤਰ੍ਹਾਂ ਦੇ ਪਨੀਰ। ਅਤੇ ਫਿਰ ਤੁਸੀਂ ਹਰ ਤਰ੍ਹਾਂ ਦੇ ਅੰਬ, ਹਰ ਤਰ੍ਹਾਂ ਦੇ ਸੇਬ, ਹਰ ਤਰ੍ਹਾਂ ਦੇ ਸੰਤਰੇ, ਹਰ ਤਰ੍ਹਾਂ ਦੇ ਟੈਂਜਰੀਨ ਅਤੇ ਅੰਗੂਰ, ਬੇਅੰਤ ਖਾ ਸਕਦੇ ਹੋ। ਅਤੇ ਇਹ ਵੀ, ਵਾਹ, ਮੇਰੇ ਪ੍ਰਮਾਤਮਾ, ਮੈਨੂੰ ਨਹੀਂ ਪਤਾ ਕਿ ਕਿਸੇ ਰਾਜੇ ਦੀ ਇਕ ਜ਼ਿੰਦਗੀ ਮੇਰੀ ਨਾਲੋਂ ਬਿਹਤਰ ਹੈ ਜਾਂ ਨਹੀਂ। ਇਹੀ ਮੈਂ ਮਹਿਸੂਸ ਕਰਦੀ ਹਾਂ। ਅਤੇ ਮੇਰੇ ਕੋਲ ਸ਼ਾਂਤੀ ਵੀ ਹੈ, ਕਿਉਂਕਿ ਮੈਂ ਸ਼ਹਿਰ ਅਤੇ ਗੁਆਂਢੀਆਂ ਤੋਂ ਬਹੁਤ ਦੂਰ ਰਹਿੰਦੀ ਹਾਂ। ਅਤੇ ਮੇਰੇ ਕੋਲ ਸ਼ਾਂਤੀ ਹੈ, ਅਤੇ ਮੈਂ ਕੰਮ ਕਰ ਸਕਦੀ ਹਾਂ, ਅਤੇ ਮੈਂ ਸੰਸਾਰ ਦੇ ਸਿਖਰ 'ਤੇ ਮਹਿਸੂਸ ਕਰਦੀ ਹਾਂ। ਕਿਉਂਕਿ ਕਈ ਵਾਰ ਮੈਨੂੰ ਸੰਸਾਰ ਦੇ ਕਰਮਾਂ ਲਈ ਦੁੱਖ ਹੁੰਦਾ ਹੈ, ਪਰ ਫਿਰ ਹਮੇਸ਼ਾ ਬਾਅਦ ਵਿੱਚ ਕੁਝ ਦਿਲਾਸਾ ਮਿਲਦਾ ਹੈ। ਜਿਵੇਂ ਪ੍ਰਮਾਤਮਾ ਇੰਨਾ ਪਿਆਰ ਕਰਨ ਵਾਲਾ, ਇੰਨਾ ਦਿਆਲੂ ਹੈ, ਉਹ ਮੈਨੂੰ ਦੱਸੇਗਾ…

ਹੁਣ ਮੈਂ ਪ੍ਰਮਾਤਮਾ ਤੋਂ ਨਹੀਂ ਮੰਗਦੀ, ਮੈਂ ਸਿਰਫ਼ ਪੁੱਛਦੀ ਹਾਂ, ਅਤੇ ਇਸਦਾ ਜਵਾਬ ਤੁਰੰਤ ਮਿਲ ਜਾਂਦਾ ਹੈ, ਕਿਉਂਕਿ ਇਸ ਸਮੇਂ ਤਿੰਨ ਹਨ। ਸੋ ਕਈ ਵਾਰ ਮੈਂ ਪੁੱਛਣ ਲਈ ਇੱਕ ਚੁਣਦੀ ਹਾਂ, ਅਤੇ ਕਈ ਵਾਰ ਉਨਾਂ ਨੇ ਮੈਨੂੰ ਪਹਿਲਾਂ ਹੀ ਦੱਸ ਦਿਤਾ ਕਿ, “ਅਸੀਂ ਇੱਥੇ ਹਾਂ, ਅਸੀਂ ਤਿੰਨੇ ਇੱਥੇ ਹਾਂ।” ਤਾਂ ਫਿਰ ਵੀ, ਕਈ ਵਾਰ ਮੈਂ ਨਹੀਂ ਪੁੱਛਦੀ, ਪਰ ਵਾਅਦਾ ਆਇਆ, ਕਿਹਾ ਕਿ ਮੈਂ ਤਿੰਨ ਦਿਨਾਂ ਵਿੱਚ ਠੀਕ ਹੋ ਜਾਵਾਂਗੀ, ਕੁਝ ਇਸ ਤਰਾਂ। ਅਤੇ ਫਿਰ ਮੇਰੇ ਕੋਲ ਕਿਹੋ ਜਿਹਾ ਘਰੇਲੂ ਉਪਾਅ ਹੋ ਸਕਦਾ ਹੈ। ਅਤੇ ਸੱਚਮੁੱਚ, ਤਿੰਨ ਦਿਨਾਂ ਬਾਅਦ,, ਜੋ ਵੀ ਮੈਨੂੰ ਬਿਮਾਰ ਕਰ ਰਿਹਾ ਸੀ, ਉਹ ਬਸ ਗਾਇਬ ਹੋ ਗਿਆ। ਮੇਰੇ ਪ੍ਰਮਾਤਮਾ, ਮੈਂ ਪ੍ਰਮਾਤਮਾ 'ਤੇ ਬਹੁਤ ਭਰੋਸਾ ਕੀਤਾ, ਮੈਂ ਤਿੰਨਾਂ 'ਤੇ ਬਹੁਤ ਭਰੋਸਾ ਕੀਤਾ, ਅਤੇ ਮੈਂ ਭਰੋਸਾ ਕਰਨਾ ਜਾਰੀ ਰੱਖਾਂਗੀ। ਮੈਂ ਬਸ ਬਹੁਤ ਖੁਸ਼ੀ ਮਹਿਸੂਸ ਕਰਦੀ ਹਾਂ ਭਾਵੇਂ ਮੈਂ ਦੁੱਖ ਝੱਲ ਰਹੀ ਹਾਂ। ਮੈਨੂੰ ਪਤਾ ਹੈ ਕਿ ਕੋਈ ਮੈਨੂੰ ਪਿਆਰ ਕਰਦਾ ਹੈ, ਉੱਪਰੋਂ ਅਤੇ ਆਲੇ-ਦੁਆਲੇ ਤੋਂ, ਅੰਦਰੋਂ ਅਤੇ ਬਾਹਰੋਂ। ਮੈਂ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ, ਮੈਂ ਹਰ ਰੋਜ਼, ਹਰ ਰੋਜ਼ ਧੰਨਵਾਦੀ ਹਾਂ, ਮੈਂ ਹਰ ਚੀਜ਼ ਲਈ ਧੰਨਵਾਦੀ ਹਾਂ। ਇੱਥੋਂ ਤੱਕ ਕਿ, ਇਹ ਸੋਚ ਕੇ ਵੀ ਕਿ ਉਹ ਇੱਕ ਛੋਟੀ ਜਿਹੀ ਸੂਈ ਨੂੰ - ਇੰਨੀ ਪਤਲੀ ਕਿਵੇਂ ਬਣਾਉਂਦੇ ਹਨ। ਅਤੇ ਇੱਥੋਂ ਤੱਕ ਕਿ ਤੁਹਾਡੇ ਸਰੀਰ ਵਿੱਚ ਕੁਝ ਟੀਕਾ ਲਗਾਉਣ ਲਈ ਸਰਿੰਜ ਜਾਂ ਕੁਝ ਵੀ। ਮੈਂ ਇਸਨੂੰ ਵਰਤ ਨਹੀਂ ਰਹੀ, ਮੈਂ ਸਿਰਫ਼ ਉਸ ਸਭ ਬਾਰੇ ਸੋਚ ਰਹੀ ਹਾਂ, ਜੋ ਸਾਨੂੰ ਵਿਗਿਆਨ ਜਾਂ ਉੱਚ-ਤਕਨੀਕੀ ਦੁਆਰਾ ਪੇਸ਼ ਕੀਤਾ ਗਿਆ ਹੈ। ਅਤੇ ਅੱਜਕੱਲ੍ਹ ਹਾਈ-ਟੈਕ ਦੀ ਗੱਲ ਕਰੀਏ ਤਾਂ, ਅਸੀਂ ਕਿਤੇ ਵੀ ਗਏ ਬਿਨਾਂ ਪੂਰੇ ਸੰਸਾਰ ਨਾਲ ਸੰਪਰਕ ਕਰ ਸਕਦੇ ਹਾਂ। ਕੀ ਇਹ ਬਹੁਤ ਵਧੀਆ ਨਹੀਂ ਹੈ?

ਭਾਵੇਂ ਮੈਂ ਠੀਕ ਨਹੀਂ ਹੁੰਦੀ ਜਾਂ ਇਕ ਬਿਮਾਰੀ ਹੋਵੇ ਜਾਂ ਕੁਝ ਹੋਰ ਹੁੰਦਾ ਹਾਂ, ਕਰਮ ਦੇ ਕਾਰਨ, ਮੈਨੂੰ ਪਤਾ ਹੈ ਕਿ ਇਹ ਲੰਘ ਜਾਵੇਗਾ। ਬੇਸ਼ੱਕ, ਮੈਨੂੰ ਪਤਾ ਹੈ ਕਿ ਕੁਝ ਹੋਰ ਆਵੇਗਾ, ਪਰ ਮੈਨੂੰ ਪਤਾ ਹੈ ਕਿ ਕੁਝ ਵੀ ਇੰਨਾ ਮਹੱਤਵਪੂਰਨ ਨਹੀਂ ਹੈ। ਜਿਵੇਂ ਕਿ ਸਾਡੀਆਂ ਜ਼ਿੰਦਗੀਆਂ ਨੂੰ ਦਿੱਤੀਆਂ ਗਈਆਂ ਸਾਰੀਆਂ ਚੀਜ਼ਾਂ ਸਾਡੀਆਂ ਜ਼ਿੰਦਗੀਆਂ ਨੂੰ ਇੰਨਾ ਆਰਾਮਦਾਇਕ, ਇੰਨਾ ਆਰਾਮਦਾਇਕ, ਇੰਨਾ ਖੁਸ਼ਹਾਲ, ਇੰਨਾ ਖੁਸ਼ਕਿਸਮਤ ਬਣਾਉਂਦੀਆਂ ਹਨ। ਸੋ, ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਆਪਣੀ ਕਿਸਮਤ, ਆਪਣਾ ਵਿਸ਼ੇਸ਼ ਅਧਿਕਾਰ ਅਤੇ ਸਮਾਂ ਜੰਗ ਕਰਨ ਜਾਂ ਕਿਸੇ ਹੋਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਪੈਦਾ ਕਰਨ ਲਈ ਕਿਉਂ ਬਰਬਾਦ ਕਰ ਸਕਦੇ ਹਨ। ਬਸ ਆਪਣੀ ਜ਼ਿੰਦਗੀ ਦਾ ਧਿਆਨ ਰੱਖੋ ਅਤੇ ਤੁਹਾਡੇ ਕੋਲ ਜੋ ਵੀ ਹੈ ਉਸ ਲਈ ਸ਼ੁਕਰਗੁਜ਼ਾਰ ਰਹੋ, ਭਾਵੇਂ ਕਿੰਨਾ ਵੀ ਘੱਟ ਹੋਵੇ ਜਾਂ ਕਿੰਨਾ ਵੀ, ਸਭ ਕੁਝ ਤੁਹਾਨੂੰ ਦਿੱਤਾ ਗਿਆ ਹੈ। ਮੈਨੂੰ ਲੱਗਦਾ ਹੈ ਕਿ ਮੇਰੇ ਕੋਲ ਸਭ ਕੁਝ ਹੈ, ਬਿਲਕੁਲ ਕਾਫ਼ੀ, ਉਸ ਤੋਂ ਵੱਧ ਜੋ ਮੈਨੂੰ ਚਾਹੀਦਾ ਹੈ।

ਬੇਸ਼ੱਕ, ਕਈ ਵਾਰ ਮੈਨੂੰ ਪੁਰਾਣੇ ਸਮੇਂ ਯਾਦ ਆਉਂਦੇ ਹਨ ਜਦੋਂ ਤੁਸੀਂ ਨਹਾਉਣ ਲਈ ਸ਼ਾਵਰ ਵਿਚ ਛਾਲ ਮਾਰਦੇ ਸੀ ਜਾਂ ਬਾਥਟਬ ਵਿੱਚ ਡੁੱਬ ਜਾਂਦੇ ਸੀ। ਅਤੇ ਇਹ ਬਹੁਤ ਵਧੀਆ ਸੀ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਜ਼ਿਆਦਾ ਗੁੰਮ ਹੋਈ ਚੀਜ਼ ਹੈ। ਮੈਂ ਬਹੁਤ ਖੁਸ਼ ਹਾਂ, ਇਸ ਜੰਗਲ ਵਿੱਚ ਮੇਰੇ ਕੋਲ ਜੋ ਕੁਝ ਵੀ ਹੈ, ਉਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਹੇ ਮੇਰੇ ਪ੍ਰਮਾਤਮਾ, ਮੈਂ ਸੋਚ ਰਹੀ ਹਾਂ, ਮੈਂ ਬਹੁਤ ਖੁਸ਼ਕਿਸਮਤ ਹਾਂ, ਆਲੇ ਦੁਆਲੇ ਦੇ ਰੁੱਖਾਂ, ਫੁੱਲਾਂ ਅਤੇ ਸੂਰਜ ਨੂੰ ਦੇਖ ਰਹੀ ਹਾਂ, ਭਾਵੇਂ ਮੈਨੂੰ ਪੂਰਾ ਸੂਰਜ ਦਿਖਾਈ ਨਹੀਂ ਦਿੰਦਾ, ਪਰ ਸੂਰਜ ਮੈਨੂੰ ਪੂਰਾ ਦਿਖਾਈ ਦਿੱਤਾ। ਅਤੇ ਉਸਨੇ ਧੱਕਾ ਦਿੱਤਾ, ਉਹ ਹਾਵੀ ਹੋ ਗਿਆ, ਉਨ੍ਹਾਂ ਸਾਰੇ ਸੰਘਣੇ ਪੱਤਿਆਂ ਨੂੰ ਪਾਰ ਕਰ ਗਿਆ ਜੋ ਉਸਨੂੰ ਢੱਕ ਰਹੇ ਸਨ ਤਾਂ ਜੋ ਮੈਨੂੰ ਪੂਰਾ ਸੂਰਜ ਦਿਖਾਇਆ ਜਾ ਸਕੇ, ਇਥੋਂ ਤਕ ਇਸਦੇ ਅੰਦਰ ਘੁੰਮਦੇ ਰਿੰਗ ਨਾਲ। ਹਾਏ ਮੇਰੇ ਪ੍ਰਮਾਤਮਾ, ਹਾਏ ਮੇਰੇ ਪ੍ਰਮਾਤਮਾ, ਜਦੋਂ ਮੈਂ ਉਹ ਫੋਟੋ ਦੇਖੀ, ਮੈਨੂੰ ਨਹੀਂ ਪਤਾ ਕਿ ਮੈਂ ਤੁਹਾਨੂੰ ਕਿਵੇਂ ਦੱਸਾਂ ਕਿ ਮੈਂ ਕਿੰਨੀ ਖੁਸ਼ ਸੀ, ਕਿੰਨੀ ਸ਼ੁਕਰਗੁਜ਼ਾਰ ਸੀ। ਮੈਂ ਕਹਿੰਦਾ ਰਹੀ, "ਤੁਹਾਡਾ ਧੰਨਵਾਦ, ਸੂਰਜ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ।" ਤੁਸੀਂ ਸ਼ਾਨਦਾਰ ਹੋ, ਤੁਸੀਂ ਸ਼ਾਨਦਾਰ ਹੋ। ਅਤੇ ਸਾਡੇ ਹਨੇਰੇ ਸੰਸਾਰ ਉੱਤੇ, ਸਾਡੇ ਪਰੇਸ਼ਾਨ ਸੰਸਾਰ ਉੱਤੇ ਚਮਕਣ ਲਈ, ਅਤੇ ਇਸਨੂੰ ਹੋਰ ਚਮਕਦਾਰ, ਵਧੇਰੇ ਆਸ਼ਾਵਾਦੀ, ਅਤੇ ਸਿਹਤਮੰਦ ਅਤੇ ਖੁਸ਼ਕਿਸਮਤ ਬਣਾਉਣ ਲਈ, ਅਤੇ ਫ਼ਸਲ ਨੂੰ ਵਧਾਉਣ ਲਈ, ਅਤੇ ਲੋਕਾਂ ਨੂੰ ਖੁਸ਼ ਮਹਿਸੂਸ ਕਰਾਉਣ ਲਈ ਅਤੇ ਉਦਾਸ ਨਾ ਹੋਣ ਲਈ, ਜਿਵੇਂ ਕਿ ਬਹੁਤ ਜ਼ਿਆਦਾ ਹਨੇਰਾ, ਬਹੁਤ ਜ਼ਿਆਦਾ ਧੁੱਪ-ਰਹਿਤ ਦਿਨ, ਜਾਂ ਬਹੁਤ ਜ਼ਿਆਦਾ ਮੀਂਹ, ਉਦਾਹਰਣ ਵਜੋਂ।" ਮੈਂ ਸੱਚਮੁੱਚ ਸੂਰਜ ਦੀ ਬਹੁਤ ਕਦਰ ਕਰਦੀ ਹਾਂ।

ਅਤੇ ਅੱਜ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ। ਮੈਂ ਕਈ ਦਿਨਾਂ ਤੋਂ ਚਾਹੁੰਦੀ ਸੀ, ਚੰਦਰਮਾ ਨਾਲ ਗੱਲ ਕਰਨ ਤੋਂ ਬਾਅਦ। ਪਰ ਸਮਾਂ ਇੱਕ ਕੀਮਤੀ ਚੀਜ਼ ਹੈ, ਜਿਸਨੂੰ ਅੱਜਕੱਲ੍ਹ ਮੇਰੀ ਜ਼ਿੰਦਗੀ ਵਿੱਚ ਲੱਭਣਾ ਮੁਸ਼ਕਲ ਹੈ। ਜਾਂ ਜਦੋਂ ਵੀ ਮੈਂ ਸੁਪਰੀਮ ਮਾਸਟਰ ਟੀਵੀ ਲਈ ਸਾਰਾ ਕੰਮ ਖਤਮ ਕਰਦੀ ਹਾਂ, ਫਿਰ ਮੈਨੂੰ ਮੈਡੀਟੇਸ਼ਨ ਕਰਨਾ ਪੈਂਦਾ ਹੈ, ਸਾਢੇ 11 ਘੰਟੇ ਜਾਂ ਇਸ ਤੋਂ ਵੱਧ ਦੀ ਪੂਰਤੀ ਲਈ, ਜਿੰਨਾ ਮੈਂ ਕਰ ਸਕਦੀ ਹਾਂ। ਅਤੇ ਫਿਰ ਮੈਨੂੰ ਕੁਝ ਖਾਣਾ ਪਵੇਗਾ। ਅਤੇ ਭਾਵੇਂ ਠੰਡਾ ਹੋਵੇ, ਜਿਵੇਂ ਕਿ ਫਲ ਅਤੇ ਸ਼ਾਇਦ ਕੁਝ ਡਬਲ ਰੋਟੀ ਅਤੇ ਵੀਗਨ ਪਨੀਰ, ਤੁਹਾਨੂੰ ਅਜੇ ਵੀ ਤਿਆਰੀ ਕਰਨ ਦੀ ਲੋੜ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ। ਮੇਰੇ ਕੋਲ ਉਹ ਸਭ ਕੁਝ ਹੈ ਜਿਸਦੀ ਮੈਨੂੰ ਲੋੜ ਹੈ ਅਤੇ ਸਿਹਤ ਵੀ।

Photo Caption: ਸੂਰਜ ਦਾ ਪਿਆਰ ਇਥੋਂ ਤਕ ਸਰਦੀਆਂ ਦੇ ਘਾਹ ਨੂੰ ਗਰਮ ਕਰਦਾ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-27
3309 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-28
2570 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-29
2325 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-30
2078 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-05-31
2309 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-01
1800 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-02
1526 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-03
1237 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
823 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-06-04
673 ਦੇਖੇ ਗਏ
ਧਿਆਨਯੋਗ ਖਬਰਾਂ
2025-06-04
70 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-04
109 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-04
546 ਦੇਖੇ ਗਏ
ਧਿਆਨਯੋਗ ਖਬਰਾਂ
2025-06-03
450 ਦੇਖੇ ਗਏ
33:42
ਧਿਆਨਯੋਗ ਖਬਰਾਂ
2025-06-03
1 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-06-03
209 ਦੇਖੇ ਗਏ
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2025-06-03
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ