ਵਿਸਤਾਰ
ਡਾਓਨਲੋਡ Docx
ਹੋਰ ਪੜੋ
ਗੱਲ ਇਹ ਹੈ ਕਿ ਇਸ ਗ੍ਰਹਿ 'ਤੇ ਸਾਡੇ ਕੋਲ ਸਿਰਫ਼ ਇਨਸਾਨ ਹੀ ਨਹੀਂ ਹਨ। ਸਾਡੇ ਗ੍ਰਹਿ ਦੇ ਨਾਲ ਲੱਗਦੇ ਵੱਖ-ਵੱਖ ਸੰਸਾਰਾਂ ਵਿੱਚ ਹੋਰ ਕਿਸਮ ਦੇ ਸ਼ੈਤਾਨ ਹਨ, ਅਤੇ ਉਹ ਕਈਆਂ ਨੂੰ ਪ੍ਰਭਾਵਿਤ ਕਰਦੇ ਹਨ, ਖਾਸ ਕਰਕੇ ਉਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਪਹਿਲਾਂ ਹੀ ਜੰਗੀ ਪ੍ਰਵਿਰਤੀਆਂ ਹਨ, ਫਿਰ ਸ਼ੈਤਾਨਾਂ ਲਈ ਉਨ੍ਹਾਂ ਨੂੰ ਪ੍ਰਭਾਵਿਤ ਕਰਨਾ, ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਅਤੇ ਉਨ੍ਹਾਂ ਨੂੰ ਯੁੱਧ, ਮੁਸੀਬਤ, ਅਤੇ ਦੂਜੇ ਮਨੁੱਖਾਂ ਲਈ ਹਰ ਤਰ੍ਹਾਂ ਦੇ ਦੁੱਖ ਪੈਦਾ ਕਰਨਾ ਆਸਾਨ ਹੋ ਜਾਂਦਾ ਹੈ। ਇਹੀ ਗੱਲ ਹੈ। ਸੋ ਮੈਨੂੰ ਖੁਸ਼ੀ ਹੈ ਕਿ ਚੰਦਰਮਾ ਦੇ ਲੋਕ ਸੱਚਮੁੱਚ ਉੱਚ ਸੁਰੱਖਿਆ ਦੁਆਰਾ ਆਪਣੀ ਰੱਖਿਆ ਕਰਦੇ ਹਨ। ਮੈਨੂੰ ਉਮੀਦ ਹੈ ਕਿ ਇਹ ਉਨ੍ਹਾਂ ਲਈ ਹਮੇਸ਼ਾ ਲਈ ਇਸ ਤਰਾਂ ਕੰਮ ਕਰੇਗਾ।ਕਿਉਂਕਿ ਇਹ ਪਹਿਲਾਂ ਹੀ ਕਾਫ਼ੀ ਬੁਰਾ ਹੈ ਕਿ ਅਸੀਂ ਇੱਥੇ ਇੱਕ ਦੂਜੇ ਲਈ ਦੁੱਖ ਪੈਦਾ ਕਰਦੇ ਹਾਂ ਅਤੇ ਆਪਣੇ ਆਪ ਲਈ ਜਾਨਲੇਵਾ ਖ਼ਤਰਾ ਪੈਦਾ ਕਰਦੇ ਹਾਂ, ਨਾ ਕਿ ਕਿਸੇ ਸ਼ਾਂਤਮਈ ਸੰਸਾਰਂਵਿੱਚ ਜਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਵਿਗਾੜਨ ਲਈ। ਇਹ ਠੀਕ ਨਹੀਂ ਹੈ। ਉਹ ਸਾਡੇ ਨਾਲ ਕੁਝ ਵੀ ਗਲਤ ਨਹੀਂ ਕਰਦੇ। ਉਹ ਸਾਡੀ ਸੁਰੱਖਿਆ ਲਈ ਆਲੇ-ਦੁਆਲੇ ਘੁੰਮਦੇ ਹਨ ਅਤੇ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੈਨੂੰ ਬਸ ਉਮੀਦ ਹੈ ਕਿ ਚੰਦਰਮਾ ਦੇ ਲੋਕ ਸਾਡੇ ਆਪਣੇ ਕਰਮਾਂ ਵਿੱਚ ਬਹੁਤ ਡੂੰਘਾਈ ਨਾਲ ਨਾ ਜਾਣ ਅਤੇ ਫਿਰ ਖੁਦ ਬਿਮਾਰ ਨਾ ਹੋ ਜਾਣ ਅਤੇ ਇਸਨੂੰ ਚੰਦਰਮਾ ਵਿੱਚ ਵਾਪਸ ਨਾ ਲਿਆਉਣ। ਓਹ, ਕਿਰਪਾ ਕਰਕੇ ਪ੍ਰਮਾਤਮਾ ਇਨ੍ਹਾਂ ਚੰਦਰਮਾ ਦੇ ਲੋਕਾਂ ਦੀ ਰੱਖਿਆ ਕਰੇ। ਉਹ ਬਹੁਤ ਚੰਗੇ ਹਨ।ਅਤੇ ਫਿਰ ਸਾਡੀ ਗੱਲਬਾਤ ਦੇ ਸ਼ੁਰੂ ਵਿੱਚ, ਮੈਂ ਰਾਜੇ ਨੂੰ ਪਹਿਲਾਂ ਹੀ ਪੁੱਛਿਆ ਸੀ ਕਿ ਉਹ ਮੇਰੇ ਨਾਲ, ਮੇਰੇ ਨਾਲ ਅਤੇ ਮੇਰੇ ਹੋਰ ਭਿਕਸ਼ੂਆਂ ਨਾਲ ਪੁਰਾਣੇ ਸਮਿਆਂ ਵਿਚ ਇੰਨੇ ਦਿਆਲੂ ਕਿਉਂ ਹਨ। ਜਦੋਂ ਮੇਰੇ ਕੋਲ ਬਹੁਤ ਸਾਰੇ ਭਿਕਸ਼ੂ ਸਨ, ਸਾਡੇ ਕੋਲ ਇਕ ਘਰ ਨਹੀਂ ਸੀ, ਸੋ ਅਸੀਂ ਕੁਦਰਤ ਵਿੱਚ, ਨਦੀ ਦੇ ਨਾਲੇ ਦੇ ਨੇੜੇ ਡੇਰਾ ਲਗਾਇਆ ਤਾਂ ਜੋ ਸਾਡੇ ਕੋਲ ਪੀਣ ਲਈ ਪਾਣੀ ਹੋਵੇ। ਅਤੇ ਅਸੀਂ ਮੇਰੇ ਭਾਸ਼ਣਾਂ ਦੇ ਵਿਚਕਾਰ ਬਸ ਗਾਉਂਦੇ ਸੀ ਜਾਂ ਆਲੂ ਭੁੰਨਦੇ ਹੁੰਦੇ ਸੀ। ਅਤੇ ਸੋ ਮੈਂ ਕਿਹਾ, "ਤੁਸੀਂ ਸਾਡੇ ਨਾਲ ਇੰਨੇ ਦਿਆਲੂ ਕਿਉਂ ਹੋ? ਕਿਉਂਕਿ ਕਈ ਵਾਰ ਜਦੋਂ ਅਸੀਂ ਕੁਦਰਤ ਵਿੱਚ, ਚੰਦਰਮਾ ਦੇ ਹੇਠਾਂ ਗਾ ਰਹੇ ਹੁੰਦੇ ਸੀ, ਤਾਂ ਤੁਹਾਡਾ ਚੰਦਰਮਾ ਘੰਟਿਆਂ ਬੱਧੀ ਖੜ੍ਹਾ ਰਹਿੰਦਾ ਸੀ ਜਦੋਂ ਤੱਕ ਅਸੀਂ ਗਾਣਾ ਖਤਮ ਨਹੀਂ ਕਰ ਲੈਂਦੇ ਅਤੇ ਅਸੀਂ ਸੌਣਾ ਚਾਹੁੰਦੇ ਸੀ, ਫਿਰ ਤੁਸੀਂ ਇੰਨੀ ਜਲਦੀ ਪਹਾੜ ਦੇ ਪਿੱਛੇ ਡਿੱਗ ਪੈਂਦੇ ।"ਬਹੁਤ ਸਾਰੇ ਭਿਕਸ਼ੂ ਅਜੇ ਵੀ ਜ਼ਿੰਦਾ ਹਨ, ਅਤੇ ਸੋ ਮੈਂ ਸਿਰਫ਼ ਇੱਕ ਕਹਾਣੀ ਨਹੀਂ ਦੱਸ ਰਹੀ। ਇਹ ਇੱਕ ਸੱਚੀ ਕਹਾਣੀ ਹੈ। ਅਤੇ ਇਸੇ ਤਰ੍ਹਾਂ, ਕਈ ਵਾਰ ਵੱਖ-ਵੱਖ ਚੀਜ਼ਾਂ, ਜਾਂ ਚੰਦਰਮਾ ਇੰਨਾ ਵੱਡਾ ਮੁਸਕਰਾਇਆ, ਜਿਵੇਂ ਤੁਸੀਂ ਅਸਮਾਨ ਵਿੱਚ ਕਿਸੇ ਮਨੁੱਖ ਦੇ ਚਿਹਰੇ ਨੂੰ ਦੇਖ ਰਹੇ ਹੋ। ਪੂਰਾ ਚੰਦਰਮਾ ਇੱਕ ਚਿਹਰਾ ਬਣ ਗਿਆ, ਇੱਕ ਮੁਸਕਰਾਉਂਦਾ ਚਿਹਰਾ।ਕੋਸਟਾ ਰੀਕਾ ਵਿੱਚ ਤੁਹਾਡੇ ਭਰਾਵਾਂ ਵਿਚੋਂ ਇੱਕ, ਉਸ ਨੇ ਇਹ ਦੇਖਿਆ ਸੀ, ਅਤੇ ਭਿਕਸ਼ੂਆਂ ਵਿਚੋਂ ਇਕ ਨੇ ਇਸਨੂੰ ਦੇਖਿਆ ਸੀ ਅਤੇ ਅਜੇ ਵੀ ਯਾਦ ਹੈ। ਹੋ ਸਕਦਾ ਹੈ ਕਿ ਉਸਨੇ ਇਹ ਕਿਸੇ ਨੂੰ ਇੱਕ ਵਾਰ ਦੱਸਿਆ ਹੋਵੇ ਜਾਂ ਨਾ। ਪਰ ਮੈਂ ਤੁਹਾਨੂੰ ਇੱਕ ਕਹਾਣੀ ਦੱਸ ਰਹੀ ਹਾਂ ਜਿਸ ਦੇ ਗਵਾਹ ਅਜੇ ਵੀ ਜ਼ਿੰਦਾ ਹਨ। ਮੈਂ ਤੁਹਾਨੂੰ ਦੱਸ ਰਹੀ ਹਾਂ। ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਚੀਜ਼ਾਂ। ਪਹਿਲਾਂ, ਮੈਂ ਕਿਤੇ ਵੀ ਜਾਣ ਵੇਲੇ ਭਿਕਸ਼ੂਆਂ ਅਤੇ ਨਨਾਂ ਨੂੰ ਨਾਲ ਲੈ ਜਾਂਦੀ ਸੀ। ਸੋ ਉਨ੍ਹਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜੋ ਬਾਹਰਲੇ ਭੈਣਾਂ-ਭਰਾਵਾਂ ਨੇ ਨਹੀਂ ਦੇਖੀਆਂ। ਇਹ ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਹਨ।ਸੋ ਮੈਂ ਉਸਨੂੰ ਪੁੱਛਿਆ, "ਨਾਲ ਹੀ, ਕਈ ਵਾਰ ਤੁਸੀਂ ਮੈਨੂੰ ਪਿਆਰ ਭੇਜਿਆ, ਚੰਦਰਮਾ, ਜਦੋਂ ਮੈਂ ਤੁਹਾਡੇ ਬਾਰੇ ਸੋਚਦੀ ਹਾਂ ਜਾਂ ਜੰਗਲ ਦੇ ਕਿਸੇ ਅਸੰਭਵ ਕੋਨੇ ਵਿੱਚ ਇੱਕ ਫੋਟੋ ਖਿੱਚਣ ਦੀ ਕੋਸ਼ਿਸ਼ ਕਰਦੀ ਹਾਂ, ਅਤੇ ਤੁਸੀਂ ਮੈਨੂੰ ਇੱਕ ਅਜਿਹਾ ਇਕ ਦਿਲ ਭੇਜਿਆ, ਇੰਨਾ ਸਪੱਸ਼ਟ ਤੌਰ 'ਤੇ, ਇਥੋਂ ਤਕ ਦਿਲ ਦੇ ਦੁਆਲੇ ਇੱਕ ਕਾਲਾ ਰਿੰਗ ਵੀ, ਸੋ ਇਸਨੇ ਇਸਨੂੰ ਹੋਰ ਪ੍ਰਮੁੱਖ ਬਣਾ ਦਿੱਤਾ।" ਤੁਸੀਂ ਮੇਰੇ ਨਾਲ ਇੰਨਾ ਦਿਆਲੂ, ਇੰਨਾ ਦੋਸਤਾਨਾ, ਇੰਨਾ ਪਿਆਰ ਕਰਨ ਵਾਲੇ ਕਿਉਂ ਰਹੇ ਹੋ?" ਉਸਨੇ ਕਿਹਾ, "ਕਿਉਂਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।" ਇਹ ਹੈ ਜੋ ਉਸਨੇ ਕਿਹਾ ਸੀ, ਇੰਨਾ ਸਰਲ ਇਸ ਤਰਾਂ। ਮੈਂ ਕਿਹਾ, "ਮੈਂ ਵੀ ਤੁਹਾਨੂੰ ਪਿਆਰ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ, ਇਨਸਾਨ ਅਤੇ ਜਾਨਵਰ-ਲੋਕ। ਅਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ। ਤੁਸੀਂ ਅਸਮਾਨ ਵਿੱਚ ਬਹੁਤ ਹੀ ਸੋਹਣੇ ਹੋ। ਤੁਸੀਂ ਬਹੁਤ ਹੀ ਵਿਲੱਖਣ ਹੋ। ਤੁਹਾਡੇ ਬਿਨਾਂ, ਮੈਨੂੰ ਨਹੀਂ ਪਤਾ ਕਿ ਅਸੀਂ ਚੰਦਰਮਾ ਤੋਂ ਬਿਨਾਂ ਜਿਉਣਾ ਕਿਵੇਂ ਮਹਿਸੂਸ ਕਰਾਂਗੇ।"ਸੋ ਉਹ ਵੀ ਇਹ ਸੁਣ ਕੇ ਖੁਸ਼ ਹੋਇਆ। ਉਸਨੇ ਕਿਹਾ ਕਿ ਉਹ ਜਾਣਦਾ ਹੈ। ਇਸੇ ਲਈ ਉਹ ਸਾਡੇ ਗ੍ਰਹਿ ਦੀ ਸੁਰੱਖਿਆ ਵਿੱਚ ਜਿੰਨਾ ਹੋ ਸਕੇ ਮਦਦ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਅਸੀਂ ਖੁਦ ਆਪਣੀ ਸਲਾਮਤੀ, ਸੁਰੱਖਿਆ, ਖਾਣਾ, ਪਾਣੀ, ਭੁੱਖਮਰੀ ਜਾਂ ਕੁਝ ਹੋਰ ਦੀ ਵੀ ਪਰਵਾਹ ਨਹੀਂ ਕਰਦੇ। ਸਾਡੇ ਗ੍ਰਹਿ ਤੋਂ ਬਾਹਰ ਦੇ ਲੋਕ, ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਫਿਰ ਵੀ ਸਾਡੀ ਬਹੁਤ ਪਰਵਾਹ ਕਰਦੇ ਹਨ। ਮੰਗਲ ਤੋਂ, ਸ਼ੁੱਕਰ ਅਤੇ ਚੰਦਰਮਾ ਤੋਂ ਲੋਕ। ਜਿੱਥੋਂ ਤੱਕ ਮੈਨੂੰ ਪਤਾ ਹੈ, ਬੇਸ਼ੱਕ, ਉਥੇ ਹੋਰ ਵੀ ਹਨ। ਮੈਨੂੰ ਉਨ੍ਹਾਂ ਸਾਰਿਆਂ ਨਾਲ ਗੱਲ ਕਰਨੀ ਬਹੁਤ ਪਸੰਦ ਹੈ ਕਿਉਂਕਿ ਉਨ੍ਹਾਂ ਕੋਲ ਇੰਨਾ ਗਿਆਨ ਅਤੇ ਸ਼ਾਂਤੀਪੂਰਨ ਊਰਜਾ ਹੈ, ਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ। ਪਰ ਮੇਰੇ ਕੋਲ ਗੱਲ ਕਰਨ ਲਈ ਵੀ ਇੰਨਾ ਸਮਾਂ ਨਹੀਂ ਹੈ। ਇਹ ਕਦੇ-ਕਦੇ ਬਾਹਰ ਆਉਂਦਾ ਹੈ। ਜਦੋਂ ਇਹ ਕੁਦਰਤੀ ਤੌਰ 'ਤੇ ਉਥੇ ਹੋਵੇ, ਫਿਰ ਮੈਂ ਉਨ੍ਹਾਂ ਨਾਲ ਗੱਲ ਕਰਾਂਗੀ। ਨਹੀਂ ਤਾਂ, ਮੈਂ ਪੂਰੇ ਬ੍ਰਹਿਮੰਡ ਵਿੱਚ ਅਤੇ ਇੱਕ ਥਾਂ ਤੋਂ ਦੂਜੀ ਥਾਂ ਨਾ ਭੱਜਦੀ ਰਹਾਂਗੀ, ਉਨ੍ਹਾਂ ਦੇ ਦਰਵਾਜ਼ੇ ਨੂੰ ਖੜਕਾਉਣਾ ਅਤੇ ਗੱਲਾਂ ਨਹੀਂ ਕਰਨਾ ਚਾਹੁੰਦੀ।ਸਿਰਫ਼ ਕਿਉਂਕਿ ਚੰਦਰਮਾ ਹਰ ਸਮੇਂ ਸਾਡੇ ਸਾਹਮਣੇ ਹੁੰਦਾ ਹੈ, ਅਤੇ ਚੰਦਰਮਾ ਬਹੁਤ ਦਿਆਲੂ ਰਿਹਾ ਹੈ ਅਤੇ ਮੈਨੂੰ ਬਹੁਤ ਪਿਆਰ ਦਿਖਾਉਂਦਾ ਹੈ, ਇੰਨਾ ਦੋਸਤਾਨਾ । ਕੁਝ ਸਾਲ ਪਹਿਲਾਂ ਮੇਰੇ ਭਿਕਸ਼ੂਆਂ ਅਤੇ ਨਨਾਂ ਦੇ ਸਮੂਹ ਨੂੰ ਵੀ। ਉਸ ਸਮੇਂ ਸਾਡੇ ਕੋਲ ਕੈਮਰੇ ਨਹੀਂ ਸਨ। ਅਸੀਂ ਗਰੀਬ ਸੀ। ਅਸੀਂ ਬਸ ਬੇਘਰ ਸੀ। ਸੋ ਅਸੀਂ ਤੁਹਾਡੇ ਲਈ ਇਹ ਸਾਰੇ ਵਰਤਾਰੇ ਰਿਕਾਰਡ ਨਹੀਂ ਕੀਤੇ। ਪਰ ਜੋ ਮੈਂ ਤੁਹਾਨੂੰ ਦੱਸਿਆ ਹੈ ਉਹ ਸਭ ਸੱਚ ਹੈ। ਦਰਅਸਲ, ਮੈਂ ਹੋਰ ਬਹੁਤ ਸਾਰੇ ਵੇਰਵੇ ਖੁੰਝਾ ਦਿੱਤੇ। ਜਿਵੇਂ ਕਦੇ ਕਦੇ ਅਸੀਂ ਸਮੁੰਦਰ ਕੰਢੇ ਜਾਂ ਕਿਸੇ ਹੋਰ ਥਾਂ 'ਤੇ ਹੁੰਦੇ ਸੀ ਅਤੇ ਬੱਦਲਾਂ ਨੇ ਪੂਰੇ ਚੰਦਰਮਾ ਨੂੰ ਢੱਕ ਲਿਆ ਹੁੰਦਾ ਸੀ। ਮੈਂ ਬਸ ਕਿਹਾ, "ਓਹ, ਮੈਂ ਚਾਹੁੰਦੀ ਹਾਂ ਕਿ ਚੰਦਰਮਾ ਬਾਹਰ ਆ ਜਾਵੇ।" ਅਤੇ ਫਿਰ ਇਹ ਤੁਰੰਤ ਬਾਹਰ ਆਇਆ, ਸਾਰੇ ਬੱਦਲਾਂ ਨੂੰ ਦੂਰ ਲੈ ਗਿਆ। ਮੈਂ ਸਾਫ਼ ਦੇਖ ਸਕਦੀ ਸੀ। ਅਤੇ ਫਿਰ, ਬੇਸ਼ੱਕ, ਇਹ ਬਹੁਤ ਲੰਮਾ ਨਹੀਂ ਰਹਿ ਸਕਿਆ ਕਿਉਂਕਿ ਬਹੁਤ ਸਾਰੇ ਬੱਦਲ ਸਨ, ਸੋ ਇਹ ਤੁਰੰਤ ਗਾਇਬ ਹੋ ਗਿਆ। ਪਰ ਫਿਰ ਇਹ ਬਾਅਦ ਵਿੱਚ ਦੁਬਾਰਾ ਸਾਹਮਣੇ ਆਇਆ। ਬਹੁਤ, ਬਹੁਤ ਵਾਰ, ਇਸ ਤਰਾਂ। ਨਾਲੇ, ਸੂਰਜ, ਉਵੇਂ ਸਮਾਨ। ਜਦੋਂ ਵੀ ਮੈਂ ਕੈਮਰਾ ਲੈ ਕੇ ਬਾਹਰ ਆਉਂਦੀ ਹਾਂ, ਮੈਂ ਇੱਕ ਫੋਟੋ ਖਿੱਚਣਾ ਚਾਹੁੰਦੀ ਹਾਂ। ਬੇਸ਼ੱਕ, ਜੰਗਲ ਵਿੱਚ ਇਕ ਸਾਫ਼-ਸਫ਼ਾਈ ਵਾਲੀ ਜਗਾ ਲੱਭਣੀ ਜ਼ਿਆਦਾ ਮੁਸ਼ਕਲ ਹੁੰਦਾ ਹੈ। ਪਰ ਚੰਦਰਮਾ ਬਹੁਤ ਸਖਤ ਕੋਸ਼ਿਸ਼ ਕਰਦਾ ਹੈ, ਹਮੇਸ਼ਾ ਬੱਦਲਾਂ ਵਿੱਚੋਂ ਬਾਹਰ ਆਉਂਦਾ ਹੈ ਜਾਂ ਕਿਸੇ ਹੋਰ ਜਗ੍ਹਾ ਤੇ ਚਲਾ ਜਾਂਦਾ ਹੈ, ਤੇਜ਼ੀ ਨਾਲ, ਜਿੱਥੇ ਕੋਈ ਦਰੱਖਤ ਨਹੀਂ ਹੁੰਦੇ, ਤਾਂ ਜੋ ਮੈਂ ਫੋਟੋਆਂ ਖਿੱਚ ਸਕਾਂ।ਮੈਂ ਆਲੇ ਦੁਆਲੇ ਦੇ ਇਸ ਸਾਰੇ ਪਿਆਰ ਲਈ ਬੇਅੰਤ ਧੰਨਵਾਦੀ ਹਾਂ। ਸੋ ਚੰਦਰਮਾ, ਸੂਰਜ, ਤਾਰੇ, ਅਤੇ ਇੱਥੋਂ ਤੱਕ ਕਿ ਛੋਟੇ ਜਾਨਵਰ-ਲੋਕ ਜਿਵੇਂ ਗਿਲਹਿਰੀ- ਅਤੇ ਪੰਛੀ-ਲੋਕ, ਇਹ ਸਭ, ਉਹ ਆਉਂਦੇ ਹਨ ਅਤੇ ਗੱਲਾਂ ਕਰਦੇ ਹਨ ਅਤੇ ਉਹ ਵੀ ਆਪਣਾ ਪਿਆਰ ਦਿਖਾਉਂਦੇ ਹਨ। ਮੈਂ ਪ੍ਰਮਾਤਮਾ ਦੀ ਕਿਰਪਾ ਦਾ ਬੇਅੰਤ ਧੰਨਵਾਦ ਕਰਦੀ ਹਾਂ, ਜਿਸ ਕਰਕੇ ਮੇਰੇ ਕੋਲ ਉਨ੍ਹਾਂ ਲੋਕਾਂ ਤੋਂ, ਜੋ ਮੇਰੇ ਨਾਲ ਨਹੀਂ ਹਨ, ਜਾਨਵਰਾਂ ਤੋਂ, ਇਸ ਧਰਤੀ 'ਤੇ ਮੇਰੇ ਆਪਣੇ ਮਨੁੱਖੀ ਲੋਕਾਂ ਦੁਆਰਾ ਪਰੇਸ਼ਾਨ ਕੀਤੇ ਜਾਣ, ਪਿੱਛਾ ਕੀਤੇ ਜਾਣ ਜਾਂ ਧਮਕੀਆਂ ਦਿੱਤੇ ਜਾਣ ਦੀ ਬਜਾਏ, ਇੰਨੀਆਂ ਸੁੰਦਰ ਯਾਦਾਂ ਹਨ ਜੋ ਮੈਂ ਸੰਭਾਲ ਕੇ ਰੱਖ ਸਕਦੀ ਹਾਂ। ਸੋ ਕਈ ਵਾਰ ਮੈਨੂੰ ਬਹੁਤ ਉਦਾਸੀ ਹੁੰਦੀ ਹੈ। ਤਾਂ ਮੈਂ ਸੋਚਿਆ, " ਕੀ ਮੈਂ ਚੰਦਰਮਾ ਨਾਲ ਜਾ ਕੇ ਰਹਿ ਸਕਦੀ ਹਾਂ ਜਾਂ ਨਹੀਂ?" ਉਨ੍ਹਾਂ ਨੇ ਕਿਹਾ, "ਹਾਂਜੀ, ਬਹੁਤ ਸਵਾਗਤ ਹੈ।" ਮੈਂ ਕਿਹਾ, "ਮੈਨੂੰ ਲੱਗਦਾ ਹੈ ਕਿ ਮੇਰੀ ਕਿਸਮਤ ਅਜਿਹੀ ਨਹੀਂ ਹੈ, ਪਰ ਦੂਜੇ ਮਨੁੱਖਾਂ ਬਾਰੇ ਕਿਵੇਂ? ਜੇ ਉਹ ਤੁਹਾਡੇ ਨਾਲ ਰਹਿਣਾ ਚਾਹੁੰਦੇ ਹਨ, ਤਾਂ ਕੀ ਉਹ ਅਜਿਹਾ ਕਰ ਸਕਦੇ ਹਨ?" ਤਾਂ ਉਸਨੇ ਕਿਹਾ, "ਹਾਂਜੀ, ਉਹ ਕਰ ਸਕਦੇ ਹਨ।" ਪਰ ਉਹਨਾਂ ਨੂੰ ਸਾਡੇ ਪੱਧਰ 'ਤੇ ਹੋਣਾ ਚਾਹੀਦਾ ਹੈ, ਨੰਬਰ ਇਕ। ਨੰਬਰ ਦੋ, ਉਨ੍ਹਾਂ ਨੂੰ ਸਾਡੇ ਨਾਲ ਰਹਿਣ ਲਈ ਸੱਚਮੁੱਚ ਵਚਨਬੱਧ ਹੋਣਾ ਪਵੇਗਾ। ਅਤੇ ਫਿਰ ਉਨ੍ਹਾਂ ਦੇ ਮਰਨ ਤੋਂ ਬਾਅਦ, ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ, ਅਤੇ ਉਨ੍ਹਾਂ ਨੂੰ ਇੱਥੇ ਲਿਆਵਾਂਗੇ।"ਮੈਂ ਕਿਹਾ, "ਪਰ ਹੁਣ ਤੁਹਾਡੇ ਕੋਲ ਤੁਹਾਡੇ ਆਪਣੇ ਸੰਸਾਰ ਵਿੱਚ ਭੌਤਿਕ ਸਰੀਰ ਹਨ, ਅਤੇ ਧਰਤੀ ਗ੍ਰਹਿ ਦੇ ਲੋਕ, ਜੇ ਉਹ ਮਰ ਜਾਂਦੇ ਹਨ, ਤਾਂ ਉਨ੍ਹਾਂ ਕੋਲ ਹੁਣ ਭੌਤਿਕ ਸਰੀਰ ਨਹੀਂ ਰਹਿਣਗੇ।" ਫਿਰ ਉਹ ਤੁਹਾਡੇ ਨਾਲ ਕਿਵੇਂ ਰਹਿਣਗੇ?" ਉਸਨੇ ਕਿਹਾ, "ਓਹ, ਸਾਡੇ ਕੋਲ ਇੱਕ ਸਾਜ਼ ਹੈ। ਅਸੀਂ ਉਨ੍ਹਾਂ ਨੂੰ ਮਾਸ ਅਤੇ ਹੱਡੀਆਂ ਵਾਪਸ ਦੇ ਸਕਦੇ ਹਾਂ, ਅਤੇ ਫਿਰ ਉਹ ਬਿਲਕੁਲ ਉਸੇ ਤਰ੍ਹਾਂ ਹੋਣਗੇ ਜਿਵੇਂ ਉਹ ਜ਼ਿੰਦਾ ਸਨ, ਅਤੇ ਉਹ ਸਾਡੇ ਨਾਲ ਰਹਿ ਸਕਦੇ ਹਨ।" ਤਾਂ ਮੈਂ ਕਿਹਾ, "ਤੁਹਾਡੇ ਨਾਲ ਇੱਥੇ ਪਹਿਲਾਂ ਹੀ ਕਿੰਨੇ ਇਨਸਾਨ ਰਹਿ ਰਹੇ ਹਨ?" ਉਸਨੇ ਕਿਹਾ, "403। ਹੁਣ ਤੱਕ, 403।" ਅਤੇ ਉਹ ਇਕੱਠੇ ਖੁਸ਼ ਹਨ, ਬੇਸ਼ੱਕ, ਇੱਕੋ ਪੱਧਰ 'ਤੇ, ਇੱਕੋ ਰੂਪ ਵਿੱਚ, ਹਮੇਸ਼ਾ ਲਈ ਬਹੁਤ ਖੁਸ਼। ਜੇਕਰ ਉਹਨਾਂ ਨੂੰ ਚੰਦਰਮਾ ਦੇ ਲੋਕਾਂ ਦੁਆਰਾ ਸਵੀਕਾਰ ਕਰ ਲਿਆ ਜਾਂਦਾ ਹੈ ਅਤੇ ਉੱਥੇ ਉਹਨਾਂ ਨਾਲ ਰਹਿੰਦੇ ਹਨ, ਤਾਂ ਉਹ ਵੀ ਹਮੇਸ਼ਾ ਲਈ ਆਜ਼ਾਦ ਹੋ ਜਾਂਦੇ ਹਨ। ਪਰ ਉਹਨਾਂ ਨੂੰ ਉਸੇ ਸਮਾਨ ਪੱਧਰ'ਤੇ ਹੋਣਾ ਚਾਹੀਦਾ ਹੈ, ਘੱਟੋ ਘੱਟ ਚੌਥਾ ਪੱਧਰ। ਉੱਥੇ ਕੋਈ ਪੰਜਵਾਂ ਪੱਧਰ ਨਹੀਂ ਹੈ, ਸਿਰਫ਼ ਚੌਥਾ ਪੱਧਰ ਹੈ। ਅਤੇ, ਬੇਸ਼ੱਕ, ਉਹਨਾਂ ਨੂੰ ਇਹ ਜਾਂਚ ਕਰਨੀ ਪੈਂਦੀ ਹੈ ਕਿ ਇਹ ਵਿਅਕਤੀ ਇਮਾਨਦਾਰ ਹਨ, ਚੰਗੇ ਨੈਤਿਕ ਮਿਆਰਾਂ ਵਾਲੇ ਹਨ, ਉੱਚ ਪੱਧਰੀ, ਗਿਆਨਵਾਨ, ਸ਼ਾਂਤਮਈ ਅਤੇ ਇਸ ਤਰਾਂ, ਇਸ ਤੋਂ ਪਹਿਲਾਂ ਕਿ ਉਹ ਉਹਨਾਂ ਨੂੰ ਸਵੀਕਾਰ ਕਰਨ। ਬਿਨਾਂਸ਼ਕ। ਆਪਣੇ ਵਰਗੇ ਅਜਿਹੇ ਸ਼ਾਂਤ ਅਤੇ ਖੁਸ਼ਹਾਲ ਸੰਸਾਰ ਵਿੱਚ ਕੌਣ ਗੜਬੜ ਚਾਹੁੰਦਾ ਹੈ?ਸੋ ਮੈਂ ਉਸਨੂੰ ਪੁੱਛਿਆ ਕਿ ਕੀ ਉਨ੍ਹਾਂ ਦੇ ਘਰ ਹਨ ਜਾਂ ਨਹੀਂ... ਮੈਂ ਦੇਖ ਸਕਦੀ ਹਾਂ, ਪਰ, ਬੇਸ਼ੱਕ, ਅਸੀਂ ਗੱਲਬਾਤ ਕਰ ਰਹੇ ਹਾਂ। ਮੈਂ ਬਸ ਇਹ ਨਹੀਂ ਕਹਿ ਸਕਦੀ, "ਓਹ, ਮੈਂ ਸਭ ਕੁਝ ਦੇਖਦੀ ਹਾਂ। ਤੁਹਾਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਹੈ।" ਬਸ ਗੱਲਬਾਤ, ਦੋਸਤਾਨਾ, ਤੁਹਾਡੇ ਜਾਣਨ ਲਈ ਵੀ। ਤਾਂ ਮੈਂ ਪੁੱਛਿਆ ਕਿ ਉਨ੍ਹਾਂ ਦੇ ਘਰ ਜ਼ਮੀਨ 'ਤੇ ਹਨ ਜਾਂ ਹਵਾ ਵਿੱਚ, ਕਿਉਂਕਿ ਬਹੁਤ ਸਾਰੇ ਗ੍ਰਹਿਆਂ 'ਤੇ, ਵਧੇਰੇ ਉੱਨਤ ਗ੍ਰਹਿਆਂ 'ਤੇ, ਘਰ ਹਵਾ ਵਿੱਚ ਹਨ, ਇਸ ਗ੍ਰਹਿ ਵਾਂਗ ਜ਼ਮੀਨ 'ਤੇ ਨਹੀਂ। ਉਸਨੇ ਕਿਹਾ, "ਉਹ ਜ਼ਮੀਨ 'ਤੇ ਹਨ ।" ਮੈਂ ਕਿਹਾ, "ਠੀਕ ਹੈ। ਕੀ ਤੁਸੀਂ ਵੀ ਤੁਰਦੇ ਹੋ? ਜਾਂ ਕਿਉਂਕਿ ਤੁਹਾਡੇ ਕੋਲ ਜਿਵੇਂ ਉੱਡਣ ਵਾਲੀਆਂ ਕਾਰਾਂ ਹਨ ਅਤੇ ਜਿਸਨੂੰ ਅਸੀਂ ਇੱਥੇ ਯੀਐਫਓ (UFO) ਕਹਿੰਦੇ ਹਾਂ… ਕੀ ਤੁਸੀਂ ਤੁਰਦੇ ਵੀ ਹੋ?" ਉਸਨੇ ਕਿਹਾ, "ਹਾਂਜੀ, ਜ਼ਮੀਨ 'ਤੇ, ਹਾਂਜੀ।" ਇਸ ਸੰਸਾਰ ਦੇ ਸਮਾਨ, ਪਰ ਜੇ ਉਹ ਬਹੁਤ ਦੂਰ ਜਾਂਦੇ ਹਨ ਤਾਂ ਉਨ੍ਹਾਂ ਕੋਲ ਉੱਡਣ-ਵਾਲੀਆਂ ਕਾਰਾਂ ਹੁੰਦੀਆਂ ਹਨ, ਜਿਵੇਂ ਕਿ ਅੰਦਰੂਨੀ ਚੰਦਰਮਾ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ।ਓਹ, ਹਾਂਜੀ, ਵੈਸੇ, ਕਿਉਂਕਿ ਮੈਂ ਪੁੱਛਿਆ ਸੀ, "ਕੀ ਤੁਸੀਂ ਸਿਰਫ਼ ਚੰਦਰਮਾ ਦੇ ਚਮਕਦਾਰ ਪਾਸੇ ਰਹਿੰਦੇ ਹੋ ਜਾਂ ਹਨੇਰੇ ਪਾਸੇ?" ਉਸਨੇ ਕਿਹਾ, "ਦੋਵੇਂ, ਦੋਵੇਂ ਪਾਸੇ।" ਅਤੇ ਸੋ, ਉਹ ਇੱਕ ਦੂਜੇ ਨੂੰ ਦੇਖਣ ਲਈ ਘੁੰਮਣ-ਫਿਰਨ ਲਈ ਉੱਡਣ-ਵਾਲੀਆਂ ਕਾਰਾਂ ਦੀ ਵਰਤੋਂ ਕਰਦੇ ਹਨ। ਪਰ ਉਹਨਾਂ ਨੂੰ ਸਾਡੇ ਵਾਂਗ ਇੱਥੇ ਕਾਰਾਂ ਚਲਾਉਣ ਦੀ ਲੋੜ ਨਹੀਂ ਹੈ। ਉਹ ਕਿਸੇ ਵੀ ਵਾਹਨ ਨੂੰ ਚਲਾਉਣ ਲਈ ਆਪਣੀ ਇੱਛਾ ਸ਼ਕਤੀ ਦੀ ਵਰਤੋਂ ਕਰਦੇ ਹਨ ਜਾਂ ਜੋ ਵੀ ਚੀਜ਼ਾਂ ਉਨ੍ਹਾਂ ਕੋਲ ਚੁੱਕਣੀਆਂ ਪੈਂਦੀਆਂ ਹਨ ਜਾਂ ਕੰਮ ਕਰਨਾ ਹੈ। ਉੱਥੇ ਕੋਈ ਭਾਰੀਪਨ ਨਹੀਂ ਹੈ। ਇਹ ਬਿਹਤਰ ਹੈ। ਇੱਥੇ, ਸਾਨੂੰ ਕੁਝ ਪੱਥਰ ਚੁੱਕਣ ਲਈ ਵੀ ਬਹੁਤ ਸਾਰੇ ਯੰਤਰਾਂ ਦੀ ਲੋੜ ਹੈ। ਅਤੇ ਕਈ ਵਾਰ, ਅਸੀਂ ਇਹ ਵੀ ਨਹੀਂ ਕਰ ਸਕਦੇ। ਅਤੇ ਅਕਸਰ ਯੰਤਰ, ਜਦੋਂ ਖਰਾਬ ਹੁੰਦੇ ਹਨ, ਅਸੀਂ ਉਹਨਾਂ ਦੀ ਵਰਤੋਂ ਨਹੀਂ ਕਰ ਸਕਦੇ। ਇਹਨਾਂ ਦੀ ਮੁਰੰਮਤ ਵਿੱਚ ਬਹੁਤ ਸਮਾਂ ਲੱਗਦਾ ਹੈ ਜਾਂ ਸਾਨੂੰ ਇਹਨਾਂ ਨੂੰ ਸੁੱਟ ਕੇ ਨਵੇਂ ਖਰੀਦਣੇ ਪੈਂਦੇ ਹਨ।ਮੈਂ ਉਸਨੂੰ (ਚੰਦਰਮਾ ਰਾਜਾ) ਨੂੰ ਪੁੱਛਿਆ ਕਿ ਉਹ ਸਾਡੇ ਸੰਸਾਰ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਉਸਨੇ ਕਿਹਾ ਕਿ ਉਹ ਉਦਾਸ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਬਹੁਤ ਪਰੇਸ਼ਾਨ ਕਰਦੇ ਹਾਂ, ਅਤੇ ਇੱਕ ਸਧਾਰਨ ਹੱਲ ਵੀ ਨਹੀਂ ਅਪਣਾ ਸਕਦੇ। ਉਹ ਜਾਣਦਾ ਹੈ ਕਿ ਮੈਂ ਗ੍ਰਹਿ ਨੂੰ ਬਚਾਉਣ ਅਤੇ ਇੱਥੇ ਹਮੇਸ਼ਾ ਲਈ ਸ਼ਾਂਤੀ ਸਥਾਪਤ ਕਰਨ ਲਈ ਵੀਗਨ ਦੀ ਵਕਾਲਤ ਕਰਦੀ ਹਾਂ, ਪਰ ਇਸ ਵਿੱਚ ਬਹੁਤ ਸਮਾਂ ਲੱਗਦਾ ਹੈ ਅਤੇ ਪੂਰਾ ਸੰਸਾਰ ਪੂਰੀ ਤਰ੍ਹਾਂ ਵੀਗਨ ਨਹੀਂ ਹੈ। ਸੋ ਉਹ ਇਹ ਸਭ ਜਾਣਦਾ ਹੈ, ਅਤੇ ਉਸਨੇ ਕਿਹਾ ਕਿ ਉਹ ਉਦਾਸ ਮਹਿਸੂਸ ਕਰਦਾ ਹੈ। ਇਹ ਸਿਰਫ਼ ਇੱਕ ਛੋਟਾ ਜਿਹਾ ਹੱਲ ਹੈ, ਅਤੇ ਅਸੀਂ ਇਸਨੂੰ ਆਸਾਨੀ ਨਾਲ ਪੂਰੇ ਸੰਸਾਰ ਨੂੰ ਬਚਾਉਣ ਲਈ ਚੁੱਕ ਸਕਦੇ ਹਾਂ ਤਾਂ ਜੋ ਮਨੁੱਖ ਅਜਿਹੇ ਇਕ ਸੁੰਦਰ ਗ੍ਰਹਿ 'ਤੇ ਰਹਿਣਾ ਜਾਰੀ ਰੱਖ ਸਕਣ।ਉਸਨੇ ਕਿਹਾ ਕਿ ਸਾਡਾ ਗ੍ਰਹਿ ਬਹੁਤ ਸੁੰਦਰ ਹੈ। ਬਹੁਤ ਸਾਰੇ ਗ੍ਰਹਿ ਇਸ ਨਾਲ ਈਰਖਾ ਕਰਦੇ ਹਨ, ਕਿਉਂਕਿ ਅਸੀਂ ਗ੍ਰਹਿ ਤੋਂ ਬਾਹਰ ਰਹਿ ਸਕਦੇ ਹਾਂ ਅਤੇ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਕਰਦੇ, ਭਾਵ ਮਿੱਟੀ ਦੇ ਉੱਪਰ, ਧਰਤੀ ਦੇ ਉੱਪਰ। ਅਤੇ ਅਸੀਂ ਧਰਤੀ ਦੇ ਅੰਦਰ ਵੀ ਰਹਿ ਸਕਦੇ ਹਾਂ, ਧਰਤੀ ਦੇ ਅੰਦਰਲੇ ਖੋਖਲੇ ਹਿੱਸੇ ਵਿੱਚ, ਜਿਵੇਂ ਉਹ ਇਸ ਸਮੇਂ ਚੰਦਰਮਾ ਦੇ ਅੰਦਰੂਨੀ ਸਪੇਸ ਵਿੱਚ ਰਹਿ ਰਹੇ ਹਨ। ਉਹ ਆਪਣਾ ਚੰਦਰਮਾ, ਆਪਣਾ ਸੂਰਜ ਵੀ ਬਣਾ ਸਕਦੇ ਹਨ, ਪਰ ਉਹ ਉਨ੍ਹਾਂ ਨੂੰ ਨਿਯੰਤ੍ਰਿਤ ਕਰ ਸਕਦੇ ਹਨ, ਤਾਂ ਜੋ ਤਾਪਮਾਨ ਹਮੇਸ਼ਾ ਇੱਕੋ ਜਿਹਾ ਰਹੇ, ਬਹੁਤ ਸਿਹਤਮੰਦ, ਚੰਗੀ ਹਵਾ। ਅਤੇ ਮੈਂ ਉਸਨੂੰ ਪੁੱਛਿਆ, "ਤਾਂ ਤੁਹਾਡੇ ਕੋਲ ਹਰ ਸਮੇਂ ਰੌਸ਼ਨੀ ਰਹਿੰਦੀ ਹੈ ਜਾਂ ਕੀ?" ਉਸਨੇ ਕਿਹਾ, "ਨਹੀਂ, ਰਾਤਨੂੰ, ਜਦੋਂ ਸਾਨੂੰ ਆਰਾਮ ਕਰਨ ਦੀ ਲੋੜ ਹੁੰਦੀ ਹੈ, ਤਾਂ ਇਹ ਆਪਣੇ ਆਪ ਬੰਦ ਹੋ ਜਾਂਦਾ ਹੈ।" ਸੋ ਉੱਥੇ ਸਭ ਕੁਝ ਸ਼ਾਂਤ ਅਤੇ ਆਸਾਨ ਹੈ।ਜੇ ਉਨ੍ਹਾਂ ਨੂੰ ਖਾਣਾ ਨਹੀਂ ਪੈਂਦਾ, ਤਾਂ ਮੈਨੂੰ ਲੱਗਦਾ ਹੈ ਕਿ ਇਹ ਇਸ ਸੰਸਾਰ ਨਾਲੋਂ ਕਿਤੇ ਜ਼ਿਆਦਾ ਆਸਾਨ ਹੈ ਜਿੱਥੇ ਲੋਕ ਖਾਣ-ਪੀਣ ਅਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਲਈ ਲੜਦੇ ਹਨ, ਲਾਲਚ ਕਰਕੇ ਵੀ। ਨਹੀਂ ਤਾਂ, ਗ੍ਰਹਿ ਹਰ ਕਿਸੇ ਲਈ ਕਾਫ਼ੀ ਭੋਜਨ ਅਤੇ ਆਰਾਮ, ਇੱਕ ਸਾਦਾ ਜੀਵਨ ਪ੍ਰਾਪਤ ਕਰਨ ਲਈ ਕਾਫ਼ੀ ਸਹਾਇਤਾ ਕਰ ਸਕਦਾ ਹੈ। ਪਰ ਮਨੁੱਖ ਹਮੇਸ਼ਾ ਸੋਚਦੇ ਹਨ, "ਜਿੰਨਾ ਜ਼ਿਆਦਾ, ਓਨਾ ਹੀ ਬਿਹਤਰ।" ਸੋ ਵੱਧ ਤੋਂ ਵੱਧ ਹਾਸਲ ਕਰਨਾ ਕਦੇ ਵੀ ਕਾਫ਼ੀ ਨਹੀਂ ਹੁੰਦਾ। ਇਸੇ ਕਰਕੇ ਉਥੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਉਥੇ ਲਾਲਚ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਹਨ। ਅਤੇ ਤਾਕਤਵਰ ਕਮਜ਼ੋਰਾਂ 'ਤੇ ਇਸ ਤਰਾਂ ਜ਼ੁਲਮ ਕਰਦੇ ਹਨ।Photo Caption: ਇਕ ਛੋਟਾ ਜਿਹਾ ਸੰਕੇਤ ਜੋ ਵਡੀ ਬਸੰਤ ਵਿਚ ਫਟ ਜਾਵੇਗਾ