ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਰੋਜ਼ ਚਮਤਕਾਰ ਉਦੋਂ ਵਾਪਰਦੇ ਹਨ ਜਦੋਂ ਅਸੀਂ ਦੁਬਾਰਾ ਜੁੜ ਜਾਂਦੇ ਹਾਂ "ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਚਮਤਕਾਰ ਵਾਪਰਦੇ ਹਨ ਜਦੋਂ ਅਸੀਂ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਦੁਬਾਰਾ ਜੋੜਦੇ ਹਾਂ, ਅਤੇ ਸਾਨੂੰ ਸਿਰਫ਼ ਉੱਥੇ ਬੈਠ ਕੇ ਉਨਾਂ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਨੀ ਜ਼ਰੂਰੀ ਹੈ। ਸਾਨੂੰ ਬੱਸ ਇਹੀ ਕਰਨਾ ਹੈ। ਇਸੇ ਲਈ ਅਸੀਂ ਇਸਨੂੰ ਮੈਡੀਟੇਸ਼ਨ ਕਹਿੰਦੇ ਹਾਂ ਜਾਂ ਅਲਮਾਰੀ ਵਿੱਚ ਚੁੱਪ-ਚਾਪ ਪ੍ਰਾਰਥਨਾ ਕਰਦੇ ਹਾਂ ਜਾਂ ਪ੍ਰਮਾਤਮਾ ਬਾਰੇ ਸੋਚਦੇ ਹਾਂ, ਤੁਸੀਂ ਇਸਨੂੰ ਜੋ ਵੀ ਕਹਿਣਾ ਚਾਹੁੰਦੇ ਹੋ। ਇਹ ਸਿਰਫ਼ ਪ੍ਰਮਾਤਮਾ ਨਾਲ ਇੱਕ ਚੁੱਪ ਸੰਚਾਰ ਹੈ ਤਾਂ ਜੋ ਸਾਨੂੰ ਪਤਾ ਲੱਗੇ ਕਿ ਆਪਣੀ ਜ਼ਿੰਦਗੀ ਨਾਲ ਕੀ ਕਰਨਾ ਹੈ। ਉਸ ਤੋਂ ਬਾਅਦ, ਅਸੀਂ ਕਦੇ ਵੀ ਕਿਸੇ ਚੀਜ਼ ਦੀ ਚਿੰਤਾ ਨਹੀਂ ਕਰਦੇ। ਕਿਉਂਕਿ ਅਸੀਂ ਜਾਣਦੇ ਹਾਂ ਕਿ ਪ੍ਰਮਾਤਮਾ ਹਰ ਤਰ੍ਹਾਂ ਨਾਲ ਸਾਡੀ ਦੇਖਭਾਲ ਕਰਦਾ ਹੈ। ਇਸ ਤੋਂ ਪਹਿਲਾਂ, ਭਾਵੇਂ ਅਸੀਂ ਸਭ ਕੁਝ ਸੁਚਾਰੂ ਢੰਗ ਨਾਲ ਕਰਦੇ ਹਾਂ, ਫਿਰ ਵੀ ਸਾਨੂੰ ਚਿੰਤਾ ਹੁੰਦੀ ਹੈ ਕਿ ਬਾਅਦ ਵਿੱਚ ਕੁਝ ਗਲਤ ਹੋ ਸਕਦਾ ਹੈ। ਜਦੋਂ ਕੁਝ ਗਲਤ ਹੁੰਦਾ ਹੈ, ਤਾਂ ਅਸੀਂ ਇੰਤਜ਼ਾਰ ਕਰਾਂਗੇ ਅਤੇ ਦੇਖਾਂਗੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਬਾਅਦ ਵਿੱਚ ਪ੍ਰਮਾਤਮਾ ਸਾਨੂੰ ਕਿਤੇ ਹੋਰ ਲੈ ਜਾਵੇਗਾ ਜਿੱਥੇ ਸਾਨੂੰ ਹੋਣਾ ਚਾਹੀਦਾ ਹੈ, ਅਤੇ ਅਸੀਂ ਜਾਣਦੇ ਹਾਂ ਕਿ ਇਸੇ ਲਈ ਚੀਜ਼ਾਂ ਪਹਿਲਾਂ ਗਲਤ ਹੁੰਦੀਆਂ ਹਨ। ਇਸ ਲਈ ਅਸੀਂ ਆਪਣੀ ਜ਼ਿੰਦਗੀ ਦੇ ਹਰ ਸਕਿੰਟ, ਜਾਗਦੇ ਜਾਂ ਸੁੱਤੇ ਹੋਏ, ਸ਼ਾਂਤੀ, ਸੁਰੱਖਿਆ, ਅਤੇ ਪ੍ਰਮਾਤਮਾ ਦੇ ਅਥਾਹ ਪਿਆਰ ਵਿੱਚ ਜੀਉਂਦੇ ਹਾਂ। ਕਿਉਂਕਿ ਸਾਡੇ ਕੋਲ ਇਹ ਚੋਣ ਹੈ ਕਿ ਅਸੀਂ ਖਰਵੇ, ਘੋਰ, ਰੁਖੀ ਊਰਜਾ ਦੇ ਪੱਧਰ ਨੂੰ ਆਪਣੇ ਪਿੱਛੇ ਜਾਂ ਆਪਣੇ ਹੇਠਾਂ ਛੱਡੀਏ, ਅਤੇ ਸਾਡੇ ਕੋਲ ਜੀਵਨ ਦੇ ਇਕ ਉੱਚ ਪੱਧਰ 'ਤੇ ਚੜ੍ਹਨ ਦਾ ਵਿਕਲਪ ਹੈ, ਜੋ ਉਸੇ ਸਮੇਂ ਮੌਜੂਦ ਹੈ ਅਤੇ ਉੱਚ ਪੱਧਰ ਤੋਂ ਜੋ ਵੀ ਚੰਗਿਆਈ ਹੈ ਉਸਨੂੰ ਬਾਹਰ ਕੱਢ ਲੈਂਦਾ ਹੈ।" ਪ੍ਰਮਾਤਮਾ ਮੇਰਾ ਆਜੜੀ ਹੈ; "ਮੈਂ ਕਦੇ ਨਹੀਂ ਚਾਹਾਂਗਾ "ਇਸਦਾ ਮਤਲਬ ਇਹ ਨਹੀਂ ਕਿ ਇਹ ਸਾਡੇ ਸਰੀਰ ਦੇ ਅੰਦਰ ਹੈ, ਫਿਰ ਵੀ ਇਹ ਹੈ; ਇਹ ਸਿਰਫ਼ ਇੱਕ ਹੋਰ ਸੰਸਾਰ ਹੈ, ਪਰ ਇਸ ਭੌਤਿਕ ਸੰਸਾਰ ਤੋਂ ਬਿਨਾਂ ਅਤੇ ਅੰਦਰ, ਜੋ ਕਿ ਬਹੁਤ ਬਿਹਤਰ ਹੈ, ਬਹੁਤ ਖੁਸ਼ ਹੈ, ਅਤੇ ਅਸੀਂ ਹਮੇਸ਼ਾ ਉੱਪਰ ਅਤੇ ਹੇਠਾਂ ਜਾ ਸਕਦੇ ਹਾਂ। ਅਸੀਂ ਇਸ ਸੰਸਾਰ ਵਿੱਚ ਰਹਿ ਸਕਦੇ ਹਾਂ, ਪਰ ਅਸੀਂ ਉਸੇ ਸਮੇਂ ਸਵਰਗ ਦਾ ਆਨੰਦ ਵੀ ਮਾਣ ਸਕਦੇ ਹਾਂ, ਜਾਂ ਘੱਟੋ ਘੱਟ ਕਈ ਵਾਰ ਇੱਕ ਦਿਨ ਵਿੱਚ, ਅਤੇ ਫਿਰ ਬਾਅਦ ਵਿੱਚ ਲਗਾਤਾਰ ਜਦੋਂ ਅਸੀਂ ਵਧੇਰੇ ਮਾਹਰ ਹੁੰਦੇ ਹਾਂ। ਅਤੇ ਇਸ ਤਰ੍ਹਾਂ ਅਸੀਂ ਪਵਿੱਤਰ ਬਣਦੇ ਹਾਂ। ਕਿਉਂਕਿ ਸਾਡੇ ਕੋਲ ਸਭ ਕੁਝ ਹੋਵੇਗਾ, ਫਿਰ ਅਸੀਂ ਕੁਝ ਹੋਰ ਨਹੀਂ ਚਾਹਾਂਗੇ। ਫ਼ੇਰ ਅਸੀਂ ਜਾਣ ਲਵਾਂਗੇ ਕਿ ਪ੍ਰਮਾਤਮਾ ਮੇਰਾ ਆਜੜੀ ਹੈ। ਮੈਂ ਕਦੇ ਨਹੀਂ ਚਾਹਾਂਗਾ। ਕਿਉਂਕਿ ਜਦੋਂ ਅਸੀਂ ਆਪਣੇ ਪਿਤਾ ਨਾਲ ਦੁਬਾਰਾ ਜੁੜ ਜਾਂਦੇ ਹਾਂ ਤਾਂ ਉਥੇ ਇੱਕ ਬਹੁਤ ਵੱਡੀ ਸੰਤੁਸ਼ਟੀ ਹੁੰਦੀ ਹੈ, ਇੱਕ ਬਹੁਤ ਵੱਡੀ ਸ਼ਾਂਤੀ ਹੁੰਦੀ ਹੈ, ਇੱਕ ਬਹੁਤ ਵੱਡਾ ਆਸ਼ੀਰਵਾਦ ਹੁੰਦਾ ਹੈ। ਉਸ ਸਮੇਂ, ਸਾਡੇ ਕੋਲ ਪੈਸਾ ਹੁੰਦਾ ਹੈ, ਪਰ ਅਸੀਂ ਪੈਸੇ ਨਾਲ ਜੁੜੇ ਨਹੀਂ ਹੁੰਦੇ। ਸਾਡੇ ਕੋਲ ਉਹ ਸਭ ਕੁਝ ਹੈ ਜੋ ਪ੍ਰਮਾਤਮਾ ਸਾਨੂੰ ਦਿਲਾਸੇ ਲਈ ਦਿੰਦਾ ਹੈ, ਪਰ ਜੇ ਲੋੜ ਪਵੇ ਤਾਂ ਅਸੀਂ ਉਨ੍ਹਾਂ ਨੂੰ ਸੁੱਟ ਵੀ ਸਕਦੇ ਹਾਂ। ਪਰ ਪ੍ਰਮਾਤਮਾ ਨਹੀਂ ਚਾਹੇਗਾ ਕਿ ਅਸੀਂ ਅਜਿਹਾ ਕਰੀਏ। ਪ੍ਰਮਾਤਮਾ ਚਾਹੁੰਦਾ ਹੈ ਕਿ ਅਸੀਂ ਇਸ ਜੀਵਨ ਨੂੰ ਭੌਤਿਕ ਤੌਰ 'ਤੇ ਮਾਣੀਏ, ਅਤੇ ਨਾਲ ਹੀ ਸਵਰਗੀ ਜੀਵਨ ਦਾ ਵੀ। ਸਾਡੇ ਹੱਥਾਂ ਵਿੱਚ ਦੋਵੇਂ ਸੰਸਾਰ ਹਨ।" ਤੁਹਾਨੂੰ ਮਹਿਮਾ ਦੀ ਇੱਕ ਉਦਾਹਰਣ ਕਾਇਮ ਕਰਨੀ ਪਵੇਗੀ! "ਜਦੋਂ ਮੈਂ ਪ੍ਰਮਾਤਮਾ ਨੂੰ ਭਾਲਣਾ ਸ਼ੁਰੂ ਕੀਤਾ ਅਤੇ ਜਦੋਂ ਮੈਂ ਉਹਨਾਂ ਨੂੰ ਜਾਣਨਾ ਸ਼ੁਰੂ ਕੀਤਾ, ਤਾਂ ਮੈਂ ਸਭ ਕੁਝ ਤਿਆਗ ਦਿੱਤਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਆਪਣੇ ਪਿਤਾ ਤੋਂ ਇਲਾਵਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸੀ। ਅਤੇ ਮੈਂ ਖੁਸ਼ ਸੀ ਕਿ ਮੇਰੇ ਕੋਲ ਉਹ ਸਨ; ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੀ। ਪਰ ਫਿਰ ਪ੍ਰਮਾਤਮਾ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦੇਣਾ ਚਾਹੁੰਦਾ ਸੀ - ਉਹ ਸਭ ਕੁਝ ਜੋ ਮੈਂ ਕਦੇ ਚਾਹੁੰਦੀ ਹੋਵਾਂ, ਜਾਂ ਇਥੋਂ ਤਕ ਨਹੀਂ ਚਾਹੁੰਦੀ ਸੀ, ਅਤੇ ਮੈਂ ਕਿਹਾ, 'ਕਿਉਂ? ਮੈਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ।' ਮੈਂ ਕਿਹਾ, 'ਮੇਰੇ ਪ੍ਰਮਾਤਮਾ, ਮੈਂ ਬਿਨਾਂ ਖਾਣੇ ਦੇ ਵੀ ਜਾ ਸਕਦੀ ਹਾਂ। ਮੈਂ ਬਿਨਾਂ ਪੀਣ ਦੇ ਵੀ ਜਾ ਸਕਦੀ ਹਾਂ, ਅਤੇ ਮੈਂ ਬਿਨਾਂ ਕਿਸੇ ਸੁੱਖ-ਸਹੂਲਤ ਦੇ ਵੀ ਜਾ ਸਕਦੀ ਹਾਂ। ਮੈਂ ਸਿਰਫ਼ ਤੁਹਾਨੂੰ ਹਰ ਰੋਜ਼ ਦੇਖ ਸਕਦੀ ਹਾਂ। ਮੈਨੂੰ ਹੋਰ ਕੀ ਚਾਹੀਦਾ ਹੈ?’ ਉਸ ਸਮੇਂ, ਮੈਂ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਖਾਣਾ ਖਾਂਦੀ ਸੀ ਅਤੇ ਜਿੱਥੇ ਵੀ ਜਾਂਦੀ ਸੀ, ਉੱਥੇ ਲਿਜਾਣ ਲਈ ਸਿਰਫ਼ ਤਿੰਨ ਜੋੜੇ ਕੱਪੜੇ ਅਤੇ ਇੱਕ ਸਲੀਪਿੰਗ ਬੈਗ ਹੁੰਦਾ ਸੀ। ਪਰ ਪ੍ਰਮਾਤਮਾ ਨੇ ਮੈਨੂੰ ਕਿਹਾ, 'ਨਹੀਂ। ਤੁਹਾਨੂੰ ਬਦਲਣਾ ਪਵੇਗਾ। ਤੁਹਾਨੂੰ ਸੰਸਾਰ ਨੂੰ ਦਿਖਾਉਣਾ ਪਵੇਗਾ ਕਿ ਮੈਂ ਤੁਹਾਨੂੰ ਸਭ ਕੁਝ ਦਿੰਦਾ ਹਾਂ। ਤੁਹਾਨੂੰ ਸਵਰਗ ਦੇ ਨਾਲ-ਨਾਲ ਧਰਤੀ ਉੱਤੇ ਵੀ ਮਹਿਮਾ ਦੀ ਇੱਕ ਉਦਾਹਰਣ ਕਾਇਮ ਕਰਨੀ ਪਵੇਗੀ। ਤਾਂ ਜੋ ਜੋ ਲੋਕ ਤੁਹਾਨੂੰ ਦੇਖਦੇ ਹਨ ਉਹ ਮੈਨੂੰ ਦੇਖਣ, ਕਿ ਮੈਂ ਇੱਕ ਉਦਾਰ ਪਿਤਾ ਹਾਂ। ਕਿ ਮੈਂ ਪਿਤਾ ਹਾਂ; ਮੈਂ ਆਪਣੇ ਸਾਰੇ ਬੱਚਿਆਂ ਦੀ ਦੇਖਭਾਲ ਕਰਦਾ ਹਾਂ; ਉਨ੍ਹਾਂ ਕੋਲ ਸਭ ਕੁਝ ਹੋਵੇਗਾ।' ਉਹ ਆਪਣੇ ਬੱਚਿਆਂ ਨੂੰ ਸਭ ਕੁਝ ਦੇਵੇਗਾ। ਠੀਕ ਹੈ। ਮੈਂ ਥੋੜ੍ਹੀ ਝਿਜਕ ਰਹੀ ਸੀ, ਪਰ ਬੇਸ਼ੱਕ ਮੈਂ ਕਿਹਾ, 'ਠੀਕ ਹੈ, ਪਿਤਾ ਜੀ, ਠੀਕ ਹੈ। ਤੁਸੀਂ ਜੋ ਕਹੋਂਗੇ, ਮੈਂ ਇਹ ਕਰਾਂਗੀ।' ਇਸ ਲਈ ਉਹ ਉਦੋਂ ਤੋਂ ਹੀ ਮੈਨੂੰ ਭਰਪੂਰ ਮਾਤਰਾ ਵਿੱਚ ਦੇ ਰਿਹਾ ਹੈ, ਦੇ ਰਿਹਾ ਹੈ ਅਤੇ ਅਸੀਸ ਦੇ ਰਿਹਾ ਹੈ, ਅਤੇ ਮੈਂ ਉਹ ਸਾਰੀਆਂ ਚੀਜ਼ਾਂ ਵਰਤ ਵੀ ਨਹੀਂ ਸਕਦੀ ਜੋ ਉਹ ਮੈਨੂੰ ਦਿੰਦਾ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਕੋਲ ਉਹ ਹਨ; ਮੇਰੇ ਕੋਲ ਜੋ ਵੀ ਹੈ, ਮੈਂ ਦੂਜਿਆਂ ਨਾਲ ਸਾਂਝਾ ਕਰ ਸਕਦੀ ਹਾਂ।" ਉਨਾਂ ਦੀ ਮਿਹਰ ਕ੍ਰਿਪਾ ਨਾਲ ਆਪਣੇ ਆਪ ਨੂੰ ਅਪਡੇਟ ਕਰੋ "ਅਤੇ ਮੈਨੂੰ ਲੱਗਦਾ ਹੈ ਕਿ ਸਾਡਾ ਪਿਤਾ ਸਹੀ ਹੈ। ਮੇਰੇ ਕੋਲ ਪੈਸੇ ਹੋਣੇ ਚਾਹੀਦੇ ਹਨ। ਮੰਨ ਲਓ ਅੱਜ ਕੱਲ੍ਹ ਹਰ ਚੀਜ਼ ਬਹੁਤ ਪ੍ਰਗਤੀਸ਼ੀਲ ਹੈ ਅਤੇ ਵਿਗਿਆਨਕ ਹੈ। ਅਤੇ ਮੰਨ ਲਓ ਮੈਂ ਤੁਹਾਡੇ ਕੋਲ ਆਉਣਾ ਚਾਹੁੰਦੀ ਹਾਂ, ਅਤੇ ਮੈਨੂੰ ਇੱਕ ਟਿਕਟ ਖਰੀਦਣ ਦੀ ਲੋੜ ਹੈ। ਮੈਂ ਇਹ ਤੁਹਾਡੇ ਤੋਂ ਨਹੀਂ ਮੰਗਣਾ ਚਾਹੁੰਦੀ। ਮੈਨੂੰ ਇਹ ਲੈਣਾ ਚਾਹੀਦਾ ਹੈ ਅਤੇ ਇਸਨੂੰ ਖੁਦ ਖਰੀਦਣਾ ਚਾਹੀਦਾ ਹੈ, ਅਤੇ ਇਹ ਬਹੁਤ ਵਧੀਆ ਹੈ। ਅਤੇ ਪ੍ਰਮਾਤਮਾ ਨੇ ਸਾਨੂੰ ਅਤੇ ਸਾਡੇ ਗ੍ਰਹਿ ਨੂੰ ਮਹਾਨ, ਮਹਾਨ ਪ੍ਰਗਤੀਸ਼ੀਲ ਪ੍ਰਕਿਰਿਆਵਾਂ ਅਤੇ ਸਮਾਂ ਦਿੱਤਾ ਹੈ। ਅਤੇ ਸਾਨੂੰ ਉਨਾਂ ਦੀ ਮਿਹਰ ਨਾਲ ਆਪਣੇ ਆਪ ਨੂੰ ਅਪਡੇਟ ਕਰਨਾ ਪਵੇਗਾ, ਸੋ ਸਾਨੂੰ ਸਮੇਂ ਦੇ ਅਨੁਸਾਰ, ਪ੍ਰਗਤੀਸ਼ੀਲ ਧਰਤੀ ਦੇ ਅਨੁਸਾਰ ਜੀਣਾ ਪਵੇਗਾ। ਇਨ੍ਹਾਂ ਸਾਰੀਆਂ ਨਵੀਆਂ ਕਾਢਾਂ, ਨਵੀਆਂ ਸੁੱਖ-ਸਹੂਲਤਾਂ ਦੀ ਵਰਤੋਂ ਕਰਨ ਲਈ ਜੋ ਪ੍ਰਮਾਤਮਾ ਨੇ ਸਾਨੂੰ ਦਿੱਤੀਆਂ ਹਨ, ਸਾਨੂੰ ਭੌਤਿਕ ਸਵੈ-ਨਿਰਭਰਤਾ ਦੀ ਵੀ ਲੋੜ ਹੈ, ਅਤੇ ਇਨ੍ਹਾਂ ਸਾਰੀਆਂ ਨਵੀਆਂ ਵਿਗਿਆਨਕ ਖੋਜਾਂ ਦੀ ਵਰਤੋਂ ਆਪਣੇ ਭੈਣਾਂ-ਭਰਾਵਾਂ ਤੱਕ ਸੰਦੇਸ਼ ਪਹੁੰਚਾਉਣ ਲਈ ਕਰਨੀ ਚਾਹੀਦੀ ਹੈ।" 'ਪ੍ਰਮਾਤਮਾ ਦਾ ਸਿੱਧਾ ਸੰਪਰਕ - ਸ਼ਾਂਤੀ ਤੱਕ ਪਹੁੰਚਣ ਦਾ ਰਾਹ' ਇੱਥੇ ਡਾਊਨਲੋਡ ਕਰਨ ਲਈ ਮੁਫ਼ਤ ਹੈ SMCHBooks.com ਅਤੇ ਇਸਨੂੰ ਅੰਗਰੇਜ਼ੀ ਅਤੇ ਔਲੈਕਸੀਜ਼ (ਵੀਐਤਨਾਮੀਜ਼) ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।











